ਇਹ ਫੋਟੋ ਮੈਂ, 2, ਮਾਰਚ 2013, ਨੂੰ ਆਪਣੇ ਨੋਕੀਆ ਦੇ N72 ਨਾਲ ਲਈ ਸੀ
### ਹੁਣ ਪਿੱਛਲੇ ਲੱਗਭਗ ਤਿੰਨ ਸਾਲ ਤੋਂ ਸਾਈਬਰ ਕੈਫੇ ਵਿੱਚ ਕੰਮ ਕਰਦਾ ਹਾਂ। ਇੱਥੇ ਤੋਂ ਮੈਨੂੰ ਇੰਨੇ ਕੁ ਪੈਸੇ ਮਿਲ ਜਾਂਦੇ ਆ ਕਿ ਮੇਰਾ ਬਹੁਤ ਚੰਗਾ ਸਰ ਜਾਂਦਾ ਆ ਜਦੋਂ ਵੀ ਮੇਰਾ ਕੋਈ ਵੀ ਕਰੀਬੀ ਮੈਨੂੰ ਪੁੱਛਦਾ ਕਿ ਕਿੰਨੇ ਕੂ ਪੈਸੇ ਮਿਲਦੇ , ਤਾਂ ਮੇਰਾ ਉਹਨਾਂ ਨੂੰ ਆਹੀ ਜਵਾਬ ਹੁੰਦਾ ਕਿ ਹਲੇ ਤਾਂ ਮੈਂ ਕੰਮ ਸਿਖ ਰਿਹਾ ਤੇ ਖਰਚੇ ਲਈ ਛੇ- ਸੱਤ ਹਜਾਰ ਰੁਪਏ ਬਈ ਜੀ ਦੇ ਦਿੰਦੇ ਆ। ਫਿਰ ਕਈਆਂ ਦਾ ਜਵਾਬ ਹੁੰਦਾ ਕਿ ਬੱਸ ਇੰਨੇ ਚ ਕਿ ਹੁੰਦਾ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੈੰ ਕਦੇ ਵੀ ਲਵਨੀਸ਼ ਬਈ ਜੀ ਨਾਲ ਕਦੇ ਪੈਸੇ ਦੀ ਗੱਲ ਨਹੀਂ ਕੀਤੀ ਜਿੰਨੇ ਦੀ ਜਰੂਰਤ ਹੁੰਦੀ ਮੈੰ ਮੰਗ ਲੈਂਦਾ ਤੇ ਮੈਨੂੰ ਮਿਲ ਜਾਂਦੇ ਹੋਰ ਕਿਸੇ ਨੂੰ ਦਸੋ ਕਿ ਚਾਹੀਦਾ ਜੇਕਰ ਸਮੇਂ ਨਾਲ ਜਰੂਰਤ ਦੇ ਪੈਸੇ ਮਿਲ ਜਾਣ । ਬੇਸਕ ਦੂਜਿਆਂ ਨੂੰ ਕੁੱਝ ਵੀ ਲੱਗੇ ਪਰ ਮੈਂ ਲਵਨਿਸ਼ ਬਈ ਨਾਲ ਹੀ ਕੰਮ ਕਰਨਾ ਚਾਹੁੰਦਾ ਕਿਓਕਿ ਉਹ ਇੱਕ ਚੰਗੇ ਇਨਸਾਨ ਹਨ ਤੇ ਮੇਰੇ ਨਾਲ ਭਾਈਆਂ ਤਾਈਂ ਵਰਤਾ ਕਰਦੇ ਤੇ ਜੇਕਰ ਕਦੇ ਮੇਰੇ ਤੋਂ ਗਲਤੀ ਵੀ ਹੁੰਦੀ ਤਾਂ ਉਸ ਤੇ ਵੀ ਗੁੱਸੇ ਨਹੀਂ ਹੁੰਦੇ ਸਗੋਂ ਸਹਾਇਤਾ ਕਰਦੇ ਕਿ ਇਸ ਗਲਤੀ ਨੂੰ ਕਿਵੇਂ ਸੁਧਾਰਨਾ ਤਾਂ ਜੋਂ ਅੱਗੇ ਤੋਂ ਇਹ ਗਲਤੀ ਨਾ ਹੋਵੇ ਤੇ ਕੰਮ ਚ ਸਾਡੇ ਤਾਈਂ ਲੱਗੇ ਰਹਿੰਦੇ ਕਦੇ ਮਾਲਿਕ ਤੇ ਨੌਕਰ ਵਾਲਾ ਭੇਦਭਾਵ ਨਹੀਂ ਰੱਖਿਆ।
ਉਂਝ ਤਾਂ ਮੇਰੀ ਆਪਣੀ ਕੋਈ ਪਹਿਚਾਣ ਨਹੀਂ ,ਪਰ ਮੇਰੇ ਪਾਪਾ ਜੀ ਦੇ ਨਾਮ ਨਾਲ ਹੀ ਹਾਲੇ ਤੀਕ ਸਾਡੀ ਪਹਿਚਾਣ ਆ। ਮੇਰੇ ਪਾਪਾ ਜੀ ਦਾ ਨਾਮ ਸ੍ਰੀ ਓਮ ਪ੍ਰਕਾਸ਼ ਹੈ ,ਜਿਹਨਾਂ ਦਾ ਜਨਮ ਵੀ ਪਿੰਡ ਜੜੋਤ ਵਿਚ ਹੀ ਹੋਈਆਂ, 08-08-1960 ਨੂੰ ਮੇਰੇ ਪਾਪਾ ਜੀ ਦਾ ਜਨਮ ਹੋਇਆ ਸੀ ,ਉਸ ਸਮੇ ਪੈਸੇ ਦੀ ਕੀਮਤ ਬਹੁਤ ਹੁੰਦੀ ਸੀ ਪਰ ਪੈਸਾ ਘੱਟ ਹੁੰਦਾ ਸੀ ਲੋਕਾਂ ਕੋਲ , 1980 ਵਿੱਚ ਮੇਰੇ ਪਾਪਾ ਜੀ ਨੇ 10ਵੀਂ ਜਮਾਤ ਪਾਸ ਕਰ ਲਈ ਸੀ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ। ਅਤੇ ਹੁਣ 2020 ਤੱਕ 40 ਸਾਲ ਹੋ ਗਏ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਜਦੋਂ ਕਿ ਮੈਂ ਬਚਪਨ ਤੋਂ ਹੀ ਆਹ ਸੁਣਦਾ ਆ ਰਿਹਾ ਕਿ ਸਾਡੀ SC ਜਾਤ ਵਾਲਿਆਂ ਨੂੰ ਤਾਂ ਨੌਕਰੀ ਮਿਲ ਜਾਂਦੀ ਆ ਪਰ ਮੇਰੇ ਪਾਪਾ ਜੀ ਨੂੰ ਤਾਂ ਅੱਜ ਤੱਕ ਨੀ ਨੌਕਰੀ ਮਿਲੀ ਜਦੋਂ ਕਿ 1980 ਦੇ ਸਮੇ ਚ 10ਵੀਂ ਪਾਸ ਤਾਂ ਬਹੁਤ ਜਿਆਦਾ ਪੜ੍ਹਾਈ ਮੰਨੀ ਜਾਂਦੀ , ਉਸ ਸਮੇ 8ਵੀਂ ਪਾਸ ਬੰਦੇ ਵੀ ਸਰਕਾਰੀ ਨੌਕਰੀ ਕਰਦੇ ਸੀ ਪਰ ਮੇਰੇ ਪਾਪਾ ਜੀ ਅੱਜ ਵੀ ਮਜਦੂਰੀ ਕਰਦੇ ਆ।
|
0 Comments