Header Ads Widget

Responsive Advertisement

Ticker

6/recent/ticker-posts

ਕੁੱਝ ਸੱਚੀਆਂ ਗੱਲਾਂ ਸਾਡੀ ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ (True Lines in Punjabi Language)

 ਬੇਸ਼ਕ ਅਸੀਂ ਜਿੰਨੀ ਮਰਜ਼ੀ ਪੜਾਈ ਕਰ ਲਈਏ ਪਰ time ਸਾਨੂੰ ਓਹ ਸਿਖਾ ਜਾਂਦਾ ਜੋ ਅਸੀਂ ਕਿਤਾਬਾ ਤੋਂ ਨੀ ਕਦੇ ਸਿਖ ਸਕਦੇ।

ਇਹ ਹੇਠਾਂ ਕੁੱਝ ਫੋਟੋਆਂ ਨੇ ਜੋ ਫੇਸਬੁੱਕ ਤੇ ਵੇਖੀਆਂ ਜਾ ਸਕਦੀਆਂ ਨੇ -

ਇਸ ਫੋਟੋ ਵਿੱਚ ਅਸੀਂ ਵੇਖ  ਸਕਦੇ ਹਾਂ ਕਿ ਸਾਡੇ  ਕਿਤਾਬੀ ਗਿਆਨ ਦਾ ਕੋਈ ਫਾਇਦਾ ਨਹੀਂ ਜੇਕਰ ਅਸੀਂ ਉਸ ਨੂੰ ਆਪਣੀ ਜਿੰਦਗੀ ਵਿੱਚ ਨਹੀਂ ਵਰਤ ਰਹੇ ਜਦੋਂ ਵੀ ਅਸੀਂ ਸਕੂਲ ਜਾਂਦੇ ਹਾਂ  ਤਾਂ ਸਾਨੂੰ ਸਕੂਲ ਚ ਇਹੀ ਸਿਖਾਇਆ ਜਾਂਦਾ ਕਿ ਵੱਡੇ ਬਜ਼ੁਰਗਾਂ ਦੀ ਹਮੇਸ਼ਾਂ ਇਜ਼ਤ ਕਰਨੀ ਚਾਹੀਦੀ ਹੈ ਪਰ ਤੁਸੀਂ ਆਪ ਵੇਖ ਸਕਦੇ ਹੋ ਇਸ ਫੋਟੋ ਵਿੱਚ ਇਹਨਾਂ ਨੇ ਆਪਣੀ ਪੜ੍ਹਾਈ ਦਾ ਕੀ ਮੁੱਲ ਪਾਇਆ।

ਇਹ ਫੋਟੋ ਵੀ ਫੇਸਬੁੱਕ ਤੇ ਬਹੁਤ ਵਾਇਰਲ ਹੋਈ ਆ ਇਸ ਵਿੱਚ  ਇੱਕ ਸਾਡੇ ਬਜ਼ੁਰਗ ਨੇ ਜੋ ਬੱਚਿਆਂ ਨੂੰ ਉਹਨਾਂ ਦੀ ਜਰੂਰਤ ਦਾ ਸਾਮਾਨ (ਸਕੂਲ ਬੈਗ ) ਵੰਡ ਰਹੇ ਨੇ , ਤੇ ਇਹ ਗੱਲ ਕਦੇ ਵੀ ਉਹਨਾਂ ਨੇ ਕਿਸੇ ਵੀ ਕਿਤਾਬ ਤੋਂ ਨਹੀਂ ਪੜ੍ਹੀ ਹੋਵੇਗੀ ਕਿ ਸਾਨੂੰ ਸਕੂਲ ਦੇ ਜਰੂਰਤ ਮੰਦ ਬੱਚਿਆਂ ਨੂੰ ਉਹਨਾਂ ਦੀ ਜਰੂਰਤ ਦਾ ਸਾਮਾਨ ਦੇਣਾ ਚਾਹੀਦਾ ਹੈ ਇਹ ਉਹਨਾਂ ਦੀ ਜਿੰਦਗੀ ਚ ਕੋਈ ਨਾ ਕੋਈ ਘਟਨਾ ਹੋਈ ਹੋਵੇਗੀ ਜਾਂ ਫਿਰ ਉਹਨਾਂ  ਨੇ ਆਪਣੀ ਜਮਾਂ ਪੂੰਜੀ ਨੂੰ ਲੋੜ ਵੰਦਾ ਲਈ ਵਰਤਣ ਦੀ ਸੋਚੀ ਹੋਵੇਗੀ ਪਰ ਜੋ ਵੀ ਉਹਨਾਂ ਕੀਤਾ ਉਹ ਅਸੀਂ ਪੜ੍ਹ ਲਿਖ ਕੇ ਵੀ ਨਹੀਂ ਕਰ ਰਹੇ ਸਿਰਫ ਆਪਣੇ ਬਾਰੇ ਸੋਚਦੇ ਹਾਂ ਦੂਜਿਆਂ ਜਾਂ ਸਮਾਜ ਤੋਂ ਸਾਨੂੰ  ਕੋਈ ਮਤਲਬ ਨਹੀਂ, ਗੱਲ ਕੋੜ੍ਹੀ ਜਰੂਰ ਪਾਰ ਸੱਚ ਆ।  

ਇਹ ਫੋਟੋ ਵੀ ਫੇਸਬੁੱਕ ਤੇ ਬਹੁਤ ਵਾਇਰਲ ਹੋਈ ਆ ਤੇ ਇਸ ਚ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਕਿ ਦੋ ਕਬਾੜ ਚੁੱਕਣ ਵਾਲੇ ਬੱਚੇ ਪੈਸੇ ਦਾਨ ਕਰ ਰਹੇ ਨੇ ,ਤੇ ਇਸ ਫੋਟੋ ਨੂੰ ਵੇਖ ਲੱਗਦਾ ਵੀ ਨਹੀਂ ਕਿ ਇਹ ਬੱਚੇ ਸਕੂਲ ਜਾਂਦੇ ਹੋਣਗੇ ਤੇ ਇਹਨਾਂ ਨੂੰ ਕਦੇ ਇਹ ਕਿਤਾਬਾਂ ਚ ਪੜ੍ਹਨ ਨੂੰ ਮਿਲਿਆ ਹੋਉਗਾ ਕਿ ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਕਿ ਇਹਨਾਂ ਬੱਚਿਆਂ ਨੂੰ ਆਪ ਮਦਦ ਦੀ ਜਰੂਰਤ ਹੈ.

ਇਹ ਫੋਟੋ ਵੀ ਫੇਸਬੁੱਕ ਤੇ ਬਹੁਤ ਵਾਇਰਲ ਹੋਈ ਆ ਇਸ ਚ ਅਸੀਂ ਵੇਖ ਸਕਦੇ ਕਿ ਇਕ ਮੰਗ ਕੇ ਖਾਣ ਵਾਲਾ ਇਨਸਾਨ ਵੀ ਆਪਣੇ ਨਾਲ ਖੜੇ ਜਾਨਵਰ (ਕੁੱਤੇ )ਨੂੰ ਖੁਆ ਰਿਹਾ ਤੇ ਉਸ ਇਨਸਾਨ ਦੇ ਚਿਹਰੇ ਤੇ ਜੋ ਖੁਸ਼ੀ ਆ ਉਹ ਵੇਖਦੇ ਹੀ ਬਣਦੀ ਆ ਤੇ ਇਹ ਖੁਸ਼ੀ ਅਸੀਂ ਪੂਰੀ ਦੁਨੀਆਂ ਦੀ ਕਿਤਾਬਾਂ ਦੇ ਗਿਆਨ ਤੋਂ ਵੀ ਪ੍ਰਾਪਤ ਨਹੀਂ ਕਰ ਸਕਦੇ 


ਮੇਰੇ ਵੱਲੋਂ ਇਹ ਉਪਰ ਜੋ ਵੀ ਲਿਖਿਆ ਗਿਆ , ਉਸ ਤੋਂ ਕਿਸੇ ਵੀ ਇਨਸਾਨ ਨੂੰ ,ਕੋਈ ਵੀ ਮਾਨਸਿਕ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਮੈਂ ਉਹਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਜਰੂਰ ਦੱਸੇ ਤੇ ਆਪਣੀ ਸਮੱਸਿਆ ਬਾਰੇ ਜਰੂਰ ਲਿਖੇ ਮੇਰੀ ਮੇਲ id - sanjeevkk915@gmail.com 

Home                                                                                 Sanjeev Kumar Jarout 


ਤੇ ਹੋਰ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਵੇਖ ਸਕਦੇ ਹੋ ਜਿਸ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ 
ਆਮ ਗਿਆਨ(Aam Giyan) 







Post a Comment

0 Comments