Header Ads Widget

Responsive Advertisement

Ticker

6/recent/ticker-posts

ਔਖੇ ਸ਼ਬਦਾਂ ਦੇ ਅਰਥ (meaning of difficult words in punjabi Language) ਪੰਜਾਬੀ ਭਾਸ਼ਾ ਵਿਚ

 

1. ਪੰਜਾਬ-  ਪੰਜਾਬ ਦਾ ਅਰਥ ਹੁੰਦਾ ਹੈ ਪੰਜ+ਆਬ , ਮਤਲੱਬ ਪੰਜ ਪਾਣੀਆਂ ਦੀ ਧਰਤੀ।ਪੰਜਾਬ ਭਾਰਤ ਦਾ ਇਕ ਰਾਜ ਹੈ ਜੋ ਕਿ ਭਾਰਤ ਦੇ ਉੱਤਰ- ਪੱਛਮ ਵਿੱਚ ਸਥਿਤ ਹੈ।

2. ਸਰਬੱਤ- ਸਰਬੱਤ ਦਾ ਅਰਥ ਹੁੰਦਾ ਹੈ ਸਾਰਿਆਂ ਦਾ, ਜਿਵੇਂ ਅਸੀਂ ਆਖਦੇ ਹਾਂ "ਸਰਬੱਤ ਦਾ ਭਲਾ" ਤਾਂ ਇਸ ਦਾ ਮਤਲੱਬ ਹੁੰਦਾ ਹੈ ਕਿ ਸਾਰਿਆਂ ਦਾ ਭਲਾ।

3. ਮੋਢੀ- ਮੋਢੀ ਦਾ ਅਰਥ ਹੁੰਦਾ ਹੈ ਕਿ ਉਹ ਜੋ ਕਿਸੇ ਵੀ ਤਰ੍ਹਾਂ ਦੀ ਚੀਜ ਨੂੰ ਸ਼ੁਰੂ ਕਰਦਾ ਹੈ ਤੇ ਉਸ ਨੂੰ ਅੱਗੇ ਵਧਾਉਣ ਲਈ ਯਤਨ ਕਰਦਾ ਹੈ। ਜਾਂ ਤੁਸੀਂ ਆਖ ਸਕਦੇ ਹੋ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਵਾਲਾ। ਜਿਵੇਂ- ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦਾ ਮੋਢੀ ਕਿਹਾ ਜਾਂਦਾ ਹੈ।

4. ਆਰਥਿਕ- ਆਰਥਿਕ ਦਾ ਅਰਥ ਹੁੰਦਾ ਹੈ ਕਿਸੇ ਦੀ ਵਿੱਤੀ ਸਥਿਤੀ ਜਾਂ ਕਿਸੇ ਦੀ ਮਾਲੀ ਸਥਿਤੀ ਜਿਵੇਂ ਅਸੀਂ ਕਈ ਵਾਰ ਆਖਦੇ ਹਾਂ ਕਿ ਉਹਨਾਂ ਦੇ ਆਰਥਿਕ ਹਾਲਾਤ ਚੰਗੇ ਨਹੀਂ ਤਾਂ ਇਸ ਦਾ ਮਤਲੱਬ ਹੁੰਦਾ ਕਿ ਉਹਨਾਂ ਕੋਲ ਧਨ ਦੀ ਕਮੀ ਹੁੰਦੀ ਹੈ ਜਿਸ ਕਾਰਨ ਉਹਨਾਂ ਦੇ ਹਾਲਾਤ ਖਰਾਬ ਹੋਣ।

5. ਪਿਛੋਕੜ- ਪਿਛੋਕੜ ਦਾ ਅਰਥ ਹੁੰਦਾ ਹੈ ਕਿ ਕਿਸੇ ਵਿਅਕਤੀ, ਥਾਂ ਜਾਂ ਜੀਵ ਦੀਆਂ ਉਸ ਤੋਂ ਪਹਿਲਾਂ ਵਾਲੀ ਪੀੜ੍ਹੀਆਂ ਜਾਂ ਉਸ ਨਾਲ ਸੰਬੰਧਤ ਪਰਿਸਥਿਤੀਆਂ ਬਾਰੇ ਜਾਣਕਾਰੀ । ਜਿਵੇਂ ਅਸੀਂ ਆਖਦੇ ਹਾਂ ਕਿ ਤੁਹਾਡਾ ਪਿਛੋਕੜ ਕਿ ਹੈ ਤਾਂ ਇਸ ਦਾ ਮਤਲੱਬ ਹੈ ਕਿ ਅਸੀਂ ਉਸ ਵਿਅਕਤੀ ਦੀ ਉਸ ਤੋਂ ਪਹਿਲਾਂ ਦੀ ਪੀੜ੍ਹੀਆਂ ਦੀ ਜਾਣਕਾਰੀ ਚਾਹੁੰਦੇ ਹਾਂ ਕਿ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਸੀ ਤੇ ਉਹ ਕਿ ਕੰਮ ਕਰਦੇ ਸੀ ਆਦਿ।

6. ਅੰਦੋਲਨ- ਅੰਦੋਲਨ ਦਾ ਅਰਥ ਹੁੰਦਾ ਹੈ ਕਿ ਇੱਕ ਜਾਂ ਇੱਕ ਤੋਂ ਵੱਧ ਲੋਕਾਂ ਦੁਆਰਾ ਕਿਸੇ ਚੀਜ ਦੇ ਵਿਰੁੱਧ ਜਾਂ ਉਸ ਦੇ ਸਮਰਥਨ ਵਿਚ ਪ੍ਰਦਰਸ਼ਨ ਕਰਨਾ ਹੈ। ਜਿਵੇਂ ਕਿ ਪਿੱਛਲੇ ਸੱਤ ਮਹੀਨੇ ਤੋਂ ਕਿਸਾਨ,ਸਰਕਾਰ ਦੁਆਰਾ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਕੇਂਦਰ ਸਰਕਾਰ ਦੇ ਵਿਰੁੱਧ ਅੰਦੋਲਨ ਕਰ ਰਹੇ ਹਨ।

7. ਯੁੱਧ- ਯੁੱਧ ਸਬਦ ਅਰਥ ਹੁੰਦਾ ਹੈ ਕਿ ਦੋ ਜਾਂ ਦੋ ਤੋਂ ਵੱਧ ਧਿਰਾਂ(ਪੱਖਾ) ਦਾ ਇੱਕ ਦੂਜੇ ਖਿਲਾਫ ਲੜਾਈ ਕਰਨਾ। ਅਜੋਕੇ ਸਮੇਂ ਵਿਚ ਯੁੱਧ ਸਬਦ ਦੀ ਥਾਂ ਤੇ ਲੜਾਈ ਸਬਦ ਵਰਤਿਆ ਜਾਂਦਾ ਹੈ ਕਿਉਂਕਿ ਯੁੱਧ, ਲੜਾਈ ਦਾ ਥੋੜਾ ਵੱਡਾ ਰੂਪ ਹੁੰਦਾ ਹੈ ਤੇ ਸਾਡੇ ਭਾਰਤੀ ਇਤਿਹਾਸ ਵਿਚ ਯੁੱਧ ਸਬਦ ਨੂੰ ਬਹੁਤ ਵਰਤਿਆ ਗਿਆ ਹੈ ਤੇ ਅੱਜ ਦੇ ਸਮੇਂ ਵਿੱਚ ਵੱਡੇ ਪੱਧਰ ਦੀਆਂ ਲੜਾਈਆਂ ਨਹੀਂ ਦੇਖੀਆਂ ਜਾਂਦੀਆਂ।ਜਿਵੇਂ 1962 ਵਿੱਚ ਭਾਰਤ ਅਤੇ ਚੀਨ ਵਿਚ ਯੁੱਧ ਹੋਇਆ ਸੀ।

8. ਬੰਦੋਬਸਤ- ਬੰਦੋਬਸਤ ਦਾ ਅਰਥ ਹੁੰਦਾ ਹੈ ਕਿ ਕਿਸੇ ਲਈ ਜਾਂ ਕਿਸੇ ਕੰਮ ਨੂੰ ਕਰਨ ਲਈ ਪ੍ਰਬੰਧ ਕਰਨੇ।ਇਹ ਅੱਜ ਦੇ ਸਮੇਂ ਵਿੱਚ ਬਹੁਤ ਘੱਟ ਵਰਤੋਂ ਹੋਣ ਵਾਲਾ ਸ਼ਬਦ ਹੈ।ਉਂਝ ਤਾਂ ਪ੍ਰਬੰਧ ਤੇ ਬੰਦੋਬਸਤ ਸ਼ਬਦਾਂ ਦੇ ਅਰਥ ਇੱਕੋ ਸਮਾਨ ਹੁੰਦੇ ਹਨ ਪਰ ਬੰਦੋਬਸਤ ਸ਼ਬਦ ਕੁੱਝ ਖਾਸ ਹਲਾਤਾਂ ਵਿਚ ਵਰਤਿਆ ਜਾਂਦਾ ਹੈ।ਜਦੋਂ ਅਸੀਂ ਕਿਸੇ ਨੂੰ ਹੁਕਮ ਦਿੰਦੇ ਹਾਂ ਤਾਂ ਉਸ ਵੇਲੇ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿਰਾਏਦਾਰ ਤੋਂ ਪ੍ਰੇਸ਼ਾਨ ਮਕਾਨ ਮਾਲਿਕ ਉਸ ਨੂੰ ਆਖਦਾ ਹੈ ਕਿ ਇਸ ਮਹੀਨੇ ਤੋਂ ਬਾਅਦ ਆਪਣਾ ਬੰਦੋਬਸਤ ਕੀਤੇ ਹੋਰ ਵੇਖ ਲਓ ਕਿਉਂਕਿ ਇਸ ਮਹੀਨੇ ਹੀ ਤੁਹਾਡਾ ਇੱਕ ਸਾਲ ਦਾ ਕੰਟਰੈਕਟ ਖਤਮ ਹੋ ਜਾਣਾ।

9. ਵਰਤੋਂ- ਵਰਤੋਂ ਸ਼ਬਦ ਦਾ ਅਰਥ ਹੈ ਕਿ ਆਪਣੇ ਜਾਂ ਕਿਸੇ ਹੋਰ ਦੇ ਕੰਮ ਨੂੰ ਕਰਨ ਲਈ ਕਿਸੇ ਚੀਜ ਨੂੰ ਕੰਮ ਵਿਚ ਲੈਣਾ। ਇਸ ਨੂੰ ਅਸੀਂ ਉਦਾਹਰਣ ਨਾਲ ਸਮਜਣਗੇ। ਜਿਵੇਂ (i)ਰਾਹੁਲ ਨੇ ਬੈਂਕ ਤੋਂ ਲੋਨ ਲੈਣ ਲਈ, ਬਹੁਤ ਸਾਰੇ ਬੰਦਿਆਂ ਨੂੰ ਵਰਤਿਆ ਪਰ ਬੈਂਕ ਮੈਨੇਜਰ ਨੇ ਉਸ ਨੂੰ ਹਲੇ ਵੀ ਲੋਨ ਨਹੀਂ ਦਿੱਤਾ। (ii) ਵਿਜੈ ਨੇ ਸੱਪ ਤੋਂ ਬਚਣ ਲਈ ਲੱਕੜੀ ਦੇ ਡੰਡੇ ਦੀ ਵਰਤੋਂ ਕੀਤੀ ਤੇ ਸੱਪ ਨੂੰ ਡੰਡੇ ਨਾਲ ਆਪਣੇ ਤੋਂ ਦੂਰ ਸੁੱਟ ਦਿੱਤਾ।ਇਸ ਤਰ੍ਹਾਂ ਵਰਤੋਂ ਸ਼ਬਦ ਅਲੱਗ ਅਲੱਗ ਤਰੀਕਿਆਂ ਨਾਲ ਅਲੱਗ ਅਲੱਗ ਥਾਂ ਵਰਤੋਂ ਹੁੰਦਾ ਹੈ।

10. ਰਿੜਕ- ਰਿੜਕ ਸ਼ਬਦ ਦਾ ਅਰਥ ਹੁੰਦਾ ਹੈ ਕਿਸੇ ਚੀਜ ਦੀ ਹਲਚਲ/ ਇੱਕ ਥਾਂ ਤੋਂ ਦੂਜੀ ਥਾਂ ਹਲਚਲ ਕਰਨਾ। ਰਿੜਕ ਸ਼ਬਦ ਨੂੰ ਪਰਿਸਥਿਤੀਆਂ ਦੇ ਹਿਸਾਬ ਅਲੱਗ ਅਲੱਗ ਤਰੀਕੇ ਨਾਲ ਵਰਤਿਆ ਜਾਂਦਾ ਹੈ ਜਿਸ ਨੂੰ ਅਸੀਂ ਉਦਾਹਰਣ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ (i) ਜਦੋਂ ਹਰਜੀਤ ਦੀ ਆਪਣੇ ਵਿਰੋਧੀਆਂ ਨਾਲ ਲੜਾਈ ਹੋਈ ਤਾਂ ਹਰਜੀਤ ਨੂੰ ਇੰਨੀ ਮਾਰ ਪਈ ਕਿ ਉਹ ਰਿੜਕ- ਰਿੜਕ ਕੇ ਸੜਕ ਦੇ ਕਿਨਾਰੇ ਪਹੁੰਚਿਆ ਉਸ ਕੋਲ ਖੜੇ ਹੋਣ ਦਾ ਵੀ ਸਹਾਰਾ ਨਹੀਂ ਸੀ।(ii)ਸਵੇਰੇ ਜਲਦੀ ਉਠ ਕੇ ਮੇਰੀ ਮਾਤਾ ਜੀ ਦੁੱਧ ਰਿੜਕਦੇ ਨੇ ਤੇ ਫਿਰ ਰੋਟੀ ਨਾਲ ਸਾਨੂੰ ਮੱਖਣ ਖਾਣ ਨੂੰ ਦਿੰਦੇ ਹਨ। 

11. ਕਾਗਜ਼- ਕਾਗਜ਼ ਦਾ ਅਰਥ ਹੁੰਦਾਂ ਹੈ ਪੰਨਾਂ ਜਾਂ ਵਰਕਾ ਇਹ ਖਾਸ਼ ਕਿਸਮ ਦੇ ਲੱਕੜੀ ਤੇ ਹੋਰ ਜੋੜਨ ਵਾਲੇ ਪਦਾਰਥਾਂ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ ਇਸ ਦੀ ਵਰਤੋਂ ਜ਼ਿਆਦਾਤਰ ਇਸ ਉੱਤੇ ਕੁੱਝ ਲਿੱਖਣ ਲਈ ਕੀਤੀ ਜਾਂਦੀ ਹੈ। ਕਾਗਜ਼ ਸ਼ਬਦ ਨੂੰ ਕਈ ਤਰ੍ਹਾਂ ਵਰਤਿਆ ਜਾਂਦਾ ਹੈ ਜਿਵੇੰ ਕਿ (i) ਜੇਕਰ ਤੇਰੇ ਕੋਲ ਕਰਜ਼ੇ ਦੇ ਪੈਸੇ ਨਹੀਂ ਮੋੜੇ ਜਾ ਰਹੇ ਤਾਂ ਆਪਣੀ ਜ਼ਮੀਨ ਦੇ ਕਾਗਜ਼ ਗਹਿਣੇ ਰੱਖ ਕੇ ਥੋੜਾ ਸਮਾਂ ਮੰਗ ਲਉ।(ii)ਬਾਰਿਸ਼ ਲੱਗਣ ਕਾਰਨ ਬਟੂਏ ਵਿਚ ਪਏ ਕਾਗਜ਼ ਦੇ ਟੁੱਕੜੇ ਖਰਾਬ ਹੋਏ ਗਏ।(iii) ਦੋ ਧਿਰਾਂ ਵਿਚ ਲੜਾਈ ਹੋਈ ਤੇ ਪੁਲਿਸ਼ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਗਜ਼ੀ ਕਾਰਵਾਈ ਪੁਰੀ ਕੀਤੀ।

12. ਉਜਾਗਰ- ਉਜਾਗਰ ਸ਼ਬਦ ਦਾ ਅਰਥ ਹੁੰਦਾ ਹੈ ਕਿ ਕਿਸੇ ਚੀਜ ਜਾਂ ਜੀਵ ਬਾਰੇ ਉਹ ਜਾਣਕਾਰੀ ਦੇਣਾ ਜਿਸ ਬਾਰੇ ਪਹਿਲਾਂ ਨਾ ਪਤਾ ਹੋਵੇ ਜਿਵੇੰ ਸਾਡੇ ਵਿਗਿਆਨੀ ਹਰ ਰੋਜ਼ ਮਹਾਸਗਰਾਂ ਅੰਦਰਲੇ ਜੀਵਨ ਬਾਰੇ ਨਵੇਂ- ਨਵੇਂ ਰਹੱਸ(ਰਾਜ) ਉਜਾਗਰ ਕਰ ਰਹੇ ਨੇ ਜਿਸ ਨਾਲ ਮਨੁੱਖੀ ਜੀਵਨ ਦੀ ਉਤਪੱਤੀ ਦੇ ਰਹੱਸ(ਰਾਜ) ਨੂੰ ਵੀ ਲੱਭਣ ਵਿਚ ਸਹਾਇਤਾ ਮਿਲ ਰਹੀ ਹੈ।


13. ਉਤਪੱਤੀ- ਉਤਪੱਤੀ ਦਾ ਅਰਥ ਹੁੰਦਾ ਹੈ ਕਿ ਚੀਜ ਜਾਂ ਜੀਵ ਬਣਨਾ।ਜਿਵੇੰ (i) ਸਮੁੰਦਰਾਂ ਅੰਦਰਲੇ ਜੀਵਨ ਦੀ ਉਤਪੱਤੀ ਦਾ ਕਾਰਨ ਪਾਣੀ ਵਿੱਚ ਪਾਈ ਜਾਣ ਵਾਲੀ ਆਕਸੀਜਨ ਤੇ ਸੂਰਜ ਦੀ ਕਿਰਨਾਂ ਹਨ ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਸਮੁੰਦਰੀ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ।


14. ਪੰਜਾਬੀ - ਪੰਜਾਬੀ ਇੱਕ ਨਾਵ ਸ਼ਬਦ ਹੈ ਜਿਸ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ ਜਿਵੇੰ (i) ਜਿਹੜੇ ਲੋਕੀਂ ਪੰਜਾਬ ਰਾਜ ਵਿਚ ਰਹਿੰਦੇ ਹਨ ਉਹਨਾਂ ਨੂੰ ਪੰਜਾਬੀ ਆਖਿਆ ਜਾਂਦਾ ਹੈ।(ii) ਪੰਜਾਬ ਰਾਜ ਦੀ ਮੁੱਖ ਭਾਸ਼ਾ, ਪੰਜਾਬੀ ਭਾਸ਼ਾ ਹੈ।(iii) ਮੇਲੇ ਅਤੇ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦਾ ਮੁੱਖ ਅੰਗ ਹਨ।


 15. ਪ੍ਰਭਾਵਿਤ- ਪ੍ਰਭਾਵਿਤ ਦਾ ਅਰਥ ਹੁੰਦਾ ਹੈ ਕਿ ਕਿਸੇ ਇੱਕ ਚੀਜ ਦਾ ਦੂਜੀ ਚੀਜ ਤੇ ਚੰਗਾ ਜਾਂ ਮਾੜਾ ਅਸਰ ਹੋਣਾ ਜਾਂ ਕਰਨਾ।ਜਿਵੇੰ (i) ਅੱਜ ਦੇ ਸਮੇਂ ਵਿਚ ਮੋਬਾਇਲ ਫ਼ੋਨ ਦੀ ਵਰਤੋਂ ਨੇ ਮਨੁੱਖੀ ਜੀਵਨ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ ਇਸ ਦੀ ਵਰਤੋਂ ਨਾਲ ਅਸੀਂ ਗੀਤ ਸੁਣਦੇ ਹੋਏ ਆਪਣਾ ਕੰਮ ਵੀ ਕਰ ਸਕਦੇ ਹਾਂ।(ii) ਜਿਆਦਾ ਮੋਬਾਇਲ ਫੋਨ ਦੀ ਵਰਤੋਂ ਕਾਰਨ ਸਮਾਜਿਕ ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਅਸੀਂ ਚਾਰ ਦੋਸਤ ਇਕੱਠੇ ਹੋਕੇ ਵੀ ਇਕ -ਦੂਜੇ ਨਾਲ ਗੱਲ ਕਰਨ ਦੀ ਥਾਂ ਆਪਣਾ ਆਪਣਾ ਮੋਬਾਇਲ ਚਲਾਉਣਾ ਪਸੰਦ ਕਰਦੇ ਹਾਂ।


16. ਮਨੁੱਖ- ਮਨੁੱਖ ਇੱਕ ਜੀਵ ਹੈ ਜੋ ਆਪਣੀ ਸੋਚਣ- ਸਮਝਣ ਦੀ ਵੱਧ ਸਮਰੱਥਾ ਕਾਰਨ ਹੋਰ ਜੀਵਾਂ ਤੋਂ ਅਲੱਗ ਹੈ ਇਸ ਨੂੰ ਹੋਰ ਵੀ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇੰ- ਇੰਨਸਾਨ, ਵਿਅਕਤੀ, ਆਦਮੀ ਆਦਿ। ਮਨੁੱਖ ਸ਼ਬਦ ਦੀ ਵਰਤੋਂ ਜ਼ਿਆਦਾਤਰ ਬੀਤੇ ਹੋਏ ਸਮੇਂ ਵਿੱਚ ਇੰਨਸਾਨ ਬਾਰੇ ਦੱਸਣ ਲਈ ਕੀਤੀ ਜਾਂਦੀ ਹੈ। ਜਿਵੇੰ - ਪਹਿਲਾਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਤੇ ਕੰਦ- ਮੁਲ ਖਾ ਕੇ ਆਪਣਾ ਗੁਜਾਰਾ ਕਰਦਾ ਸੀ।


17. ਉਸਤਤ-  ਉਸਤਤ ਦਾ ਅਰਥ ਹੈ ਕਿਸੇ ਦੀ ਪ੍ਰਸੰਸਾ ਜਾਂ ਵਡਿਆਈ ਕਰਨੀ ਜਿਵੇੰ- ਰਾਮ ਦੇ ਬਿਨਾਂ ਪੇਪਰ ਦਿੱਤੇ 90 ਪ੍ਰਤੀਸ਼ਤ ਨੰਬਰ ਕਿ ਆ ਗਏ ਉਸਦੇ ਪਿਓ ਨੇ ਥਾਂ-ਥਾਂ ,ਉਸਦੀ ਉਸਤਤ ਦੇ ਝੰਡੇ ਲਾ ਰੱਖੇ ਹਰ ਆਣ- ਜਾਣ ਵਾਲੇ ਨੂੰ ਆਪਣੇ ਮੁੰਡੇ ਦੇ ਨੰਬਰਾਂ ਬਾਰੇ ਦੱਸਦਾ ਫਿਰਦਾ ਹੈ।

18. ਹੋਂਦ-  ਹੋਂਦ ਸ਼ਬਦ ਦਾ ਅਰਥ ਹੈ ਕਿਸੇ ਚੀਜ ਅਸਲ ਵਿਚ ਹੋਣ ਜਾਂ ਨਾ ਹੋਣ ਬਾਰੇ ਦੱਸਣਾ ਇਹ ਇਕ ਅਜਿਹਾ ਸ਼ਬਦ ਹੈ ਜੋ ਸਾਨੂੰ ਇਹ ਜਾਣਕਾਰੀ ਦਿੰਦਾ ਹੈ ਕਿ ਕੋਈ ਚੀਜ ਹੈਗੀ ਸੀ ਜਾਂ ਨਹੀਂ। ਜਿਵੇਂ - ਜ਼ਮੀਨ ਦੀ ਖੁਦਾਈ ਤੋਂ ਮਿਲੇ ਡਾਇਨਾਸੋਰ ਦੇ ਕੰਕਾਲ ਸਾਨੂੰ ਧਰਤੀ ਤੇ ਕਈ ਕਰੋੜ ਸਾਲ ਪਹਿਲਾਂ ਡਾਇਨਾਸੋਰ ਦੀ ਹੋਂਦ ਬਾਰੇ ਦੱਸਦੇ ਹਨ। ਇਸੇ ਤਰ੍ਹਾਂ ਅਸ਼ੋਕ ਦੇ ਸ਼ਿਲਾ ਲੇਖਾਂ ਤੋਂ ਉਹਨਾਂ ਦੇ ਸਮੇਂ ਵਿੱਚ ਭਾਸ਼ਾ ਦੀ ਹੋਂਦ ਬਾਰੇ ਜਾਣਕਾਰੀ ਮਿਲਦੀ ਹੈ। 

19. ਸੰਭਾਲ- ਸੰਭਾਲ ਸ਼ਬਦ ਦਾ ਅਰਥ ਹੁੰਦਾ ਹੈ ਕਿਸੇ ਚੀਜ ਜਾਂ ਜੀਵ ਨੂੰ ਇਸ ਤਰੀਕੇ ਨਾਲ ਸੁਰੱਖਿਅਤ ਰੱਖਣਾ ਜਾਂ ਉਸ ਦੀ ਦੇਖ-ਭਾਲ ਕਰਨਾ, ਕੇ ਉਹ ਜਿਆਦਾ ਲੰਬੇ ਸਮੇਂ ਤੱਕ ਆਪਣੇ ਇਸੇ ਹਾਲਾਤ ਵਿੱਚ ਰਹੇ ਜਿਵੇਂ ਕਿ ਜੇਕਰ ਅਸੀਂ ਕਿਸੇ ਖਾਣ ਵਾਲੀ ਚੀਜ਼ ਨੂੰ , ਕਿਸੇ ਚੰਗੀ ਥਾਂ ਤੇ ਹਾਲਾਤਾਂ ਵਿਚ ਸੰਭਾਲ ਕੇ ਰੱਖਦੇ ਹਾਂ ਤਾਂ ਉਹ ਜਿਆਦਾ ਸਮੇਂ ਤੱਕ ਵਰਤਣ ਯੋਗ ਰਹਿੰਦੀ ਹੈ।

20. ਲਾਜ਼ਮੀ- ਲਾਜ਼ਮੀ ਸ਼ਬਦ ਦਾ ਅਰਥ ਹੁੰਦਾ ਹੈ ਜਰੂਰੀ ਜਾਂ ਜਿਸ ਤੋਂ ਬਿਨਾਂ ਕੋਈ ਚੀਜ਼ ਨਾ ਹੋ ਸਕੇ। ਜਿਵੇਂ ਪੰਜਾਬ ਦੇ ਸਰਕਾਰੀ ਵਿਭਾਗਾਂ ਵਿਚ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਨਿਕਲਦੀਆਂ ਹਨ ਉਹਨਾਂ ਵਿਚ ਪੰਜਾਬੀ ਭਾਸ਼ਾ ਲਾਜ਼ਮੀ ਹੁੰਦੀ ਹੈ ਮਤਲੱਬ ਕਿ ਜੇਕਰ ਕਿਸੇ ਨੇ ਆਪਣੀ ਪੜ੍ਹਾਈ ਦੇ ਸਮੇਂ ਪੰਜਾਬੀ ਭਾਸ਼ਾ ਨਹੀਂ ਪੜ੍ਹੀ ਤਾਂ ਉਸ ਨੂੰ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਵਿਚ ਨੌਕਰੀ ਨਹੀਂ ਮਿਲ ਸਕਦੀ।









Post a Comment

0 Comments