ਭਾਰਤ, ਏਸ਼ੀਆ ਮਹਾਂਦੀਪ ਦੇ ਦੱਖਣੀ ਭਾਗ ਵਿਚ ਸਥਿਤ ਹੈ।ਭਾਰਤ ਦੀ ਸੰਵਿਧਾਨਕ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਉੱਤਰ ਵਿਚ ਹਿਮਾਲਿਆ ਪਰਵਤ ਮਾਲਾ ਹੈ ਤੇ ਦੱਖਣ ਵਿਚ ਹਿੰਦ ਮਹਾਂਸਾਗਰ ਹੈ।
#####################################
ਭਾਰਤ ਦੇਸ਼ ਵਿਚ ਹੁਣ ਕੁੱਲ 28 ਰਾਜ ਹਨ ਜਿਹਨਾਂ ਦੇ ਨਾਮ ਤੇ ਉਹਨਾਂ ਦੀਆਂ ਰਾਜਧਾਨੀਆਂ ਹੇਠਾਂ ਲਿੱਖੇ ਅਨੁਸਾਰ ਹਨ:-
ਰਾਜ ਰਾਜਧਾਨੀ
1. ਪੰਜਾਬ - ਚੰਡੀਗੜ੍ਹ
2. ਹਰਿਆਣਾ - ਚੰਡੀਗੜ੍ਹ
3. ਹਿਮਾਚਲ ਪ੍ਰਦੇਸ਼। - ਸ਼ਿਮਲਾ
4. ਪੱਛਮੀ ਬੰਗਾਲ। - ਕੋਲਕਾਤਾ
5. ਉੱਤਰਾਖੰਡ। - ਦੇਹਰਾਦੂਨ
6. ਉੱਤਰ ਪ੍ਰਦੇਸ਼। - ਲਖਨਊ
7. ਤ੍ਰਿਪੁਰਾ। - ਅਗਰਤਾਲਾ
8. ਤੇਲੰਗਾਨਾ। - ਹੈਦਰਾਬਾਦ
9. ਤਾਮਿਲਨਾਡੂ। - ਚੇਨਈ
10. ਸਿੱਕਿਮ। - ਗੰਗਟੋਕ
11. ਰਾਜਸਥਾਨ - ਜੈਪੁਰ
12. ਉਡੀਸ਼ਾ - ਭੁਵਨੇਸ਼ਵਰ
13. ਮੇਘਾਲਿਆ - ਸ਼ਿਲੋਂਗ
14. ਨਾਗਾਲੈਂਡ - ਕੋਹਿਮਾ
15. ਮਿਜ਼ੋਰਮ - ਐਜਾਵਲ(ਆਈਜੋਲ)
16. ਮਨੀਪੁਰ - ਇਮਫਾਲ
17. ਮਹਾਰਾਸ਼ਟਰ - ਮੁੰਬਈ
18. ਮੱਧ ਪ੍ਰਦੇਸ਼ - ਭੋਪਾਲ
19. ਕੇਰਲ - ਤਿਰਵੰਤਪੁਰਮ
20. ਕਰਨਾਟਕ - ਬੈਂਗਲੋਰ
21. ਝਾਰਖੰਡ - ਰਾਂਚੀ
22. ਗੁਜਰਾਤ - ਗਾਂਧੀਨਗਰ
23. ਗੋਆ - ਪਨਜੀ
24. ਛੱਤੀਸਗੜ੍ਹ। - ਰਾਇਪੁਰ
25. ਬਿਹਾਰ - ਪਟਨਾ
26. ਅਸਾਮ - ਦਿਸਪੁਰ
27. ਅਰੁਣਾਚਲ ਪ੍ਰਦੇਸ਼ - ਇਟਾਨਗਰ
28. ਆਂਦਰਾਂ ਪ੍ਰਦੇਸ਼ - ਅਮਰਾਵਤੀ
ਭਾਰਤ ਵਿਚ ਹੁਣ ਕੇਂਦਰ ਸ਼ਾਸਿਤ ਰਾਜਾਂ ਦੀ ਕੁੱਲ ਗਿਣਤੀ 8 ਹੈ ਜਿਹਨਾਂ ਦੇ ਨਾਮ ਤੇ ਰਾਜਧਾਨੀਆਂ ਹੇਠਾਂ ਲਿਖੇ ਅਨੁਸਾਰ ਹਨ:-
ਕੇਂਦਰ ਸ਼ਾਸਿਤ ਰਾਜ ਰਾਜਧਾਨੀ
1. ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ - ਪੋਰਟ ਬਲੇਅਰ
2. ਚੰਡੀਗੜ੍ਹ - ਚੰਡੀਗੜ੍ਹ
3. ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਉ- ਦਮਨ
4. ਦਿੱਲੀ - ਨਵੀਂ ਦਿੱਲੀ
5. ਜੰਮੂ ਅਤੇ ਕਸ਼ਮੀਰ - ਸ੍ਰੀ ਨਗਰ(ਗਰਮੀ)
ਜੰਮੂ(ਸਰਦੀ)
6. ਲਕਸਦੀਪ - ਕਾਵਰਤੀ
7. ਪੋਂਡੀਚਰੀ(ਪੁੰਡੋਚਰੀ) - ਪੋਂਡੀਚਰੀ
8. ਲੱਦਾਖ - ਲੇਹ
# 9 ਅਗਸਤ, 2019 ਨੂੰ ਭਾਰਤ ਸਰਕਾਰ ਦੁਆਰਾ ਜੰਮੂ ਤੇ ਕਸ਼ਮੀਰ ਦਾ ਸਟੇਟ ਦਾ ਦਰਜਾ ਖਤਮ ਕਰਕੇ ਇਸ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਕੇੰਦਰ ਸ਼ਾਸਿਤ ਰਾਜਾਂ ਵਿਚ ਵੰਡ ਦਿੱਤਾ। ਇਸ ਤਰ੍ਹਾਂ ਭਾਰਤ ਦੇ 29 ਰਾਜ ਘੱਟ ਕੇ 28 ਰਾਜ ਹੋ ਗਏ। ਅਤੇ 9 ਕੇਂਦਰ ਸ਼ਾਸਿਤ ਰਾਜ ਬਣ ਗਏ।
# 26 ਜਨਵਰੀ 2020 ਨੂੰ ਦਮਨ ਤੇ ਦਿਓ ਅਤੇ ਦਾਦਰਾ ਤੇ ਨਗਰ ਹਵੇਲੀ ਦੋ ਕੇਂਦਰ ਸ਼ਾਸਿਤ ਰਾਜਾਂ ਨੂੰ ਇਕੱਠਾ ਕਰਕੇ ਇੱਕ ਕੇਂਦਰ ਸ਼ਾਸਿਤ ਰਾਜ ਬਣਾ ਦਿੱਤਾ ਇਸ ਤਰ੍ਹਾਂ ਹੁਣ ਭਾਰਤ ਵਿਚ 8 ਕੇਂਦਰ ਸ਼ਾਸਿਤ ਰਾਜ ਹਨ।
0 Comments