ਹਰ ਰੋਜ ਦੀ ਤਰ੍ਹਾਂ ਹੀ ਦੁਕਾਨ ਤੇ ਸੀ ਜਿੱਥੇ ਮੈਂ ਕੰਮ ਕਰਦਾ ਹਾਂ, ਆਪਣੀ ਥਾਂ ਤੇ ਬੈਠਿਆ ਹੋਇਆ ਸੀ ਇੰਨੇ ਨੂੰ ਬਈ ਜੀ ਨੇ ਮੈਨੂੰ ਆਖਿਆ ਕਿ ਸੰਜੀਵ ਇਹ ਪੈਸੇ Axis Bank ਦੀ ਮਸੀਨ ਵਿੱਚ ਜਮ੍ਹਾਂ ਕਰਵਾ ਆ ਤੇ ਮੈਂ ਪੈਸੇ ਲੈਕੇ ਗਿਣੇ ਤੇ Axis Bank ਦੇ ਬਾਹਰ ਲਾਈਨ ਵਿੱਚ ਖੜਾ ਹੋ ਗਿਆ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇੰਨੇ ਨੂੰ ਮੇਰੇ ਕੋਲ ਇੱਕ ਮੁੰਡਾ ਆ ਕੇ ਹੋਰ ਖਲੋ ਗਿਆ ਜਿਸ ਨੇ ਮੂੰਹ ਤੇ ਮਾਸਕ ਨਹੀਂ ਲਗਾਇਆ ਸੀ ਤਾਂ ਅੰਦਰ ਜੋਂ security guard ਸੀ ਉਸ ਨੇ ਉਸ ਮੁੰਡੇ ਨੂੰ ਆਖਿਆ ਕਿ ਮਾਸਕ ਪਾ ਲਓ ਆਪਣਾ ਪਰ ਉਸ ਮੁੰਡੇ ਨੇ ਮਨਾ ਕਰਤਾ ਕਿ ਮੇਰੇ ਕੋਲ ਮਾਸਕ ਨਹੀਂ ਤਾਂ security guard ji ਨੇ ਕਿਹਾ ਕਿ ਰੁਮਾਲ ਹੀ ਬੰਨ ਲਓ ਪਰ ਉਸ ਮੁੰਡੇ ਨੇ ਫਿਰ ਮਨਾ ਕਰਤਾ ਕਿ ਮੇਰੇ ਕੋਲ ਰੁਮਾਲ ਵੀ ਨਹੀਂ ਤਾਂ security guard ji ਨੇ ਆਖਿਆ ਕਿ ਸਾਹਮਣੇ ਦੁਕਾਨ ਤੋਂ ਲੈ ਆ ਪਰ ਉਸ ਮੁੰਡੇ ਨੇ ਫਿਰ ਮਨਾ ਕਰਤਾ ਕਿ ਮੇਰੇ ਕੋਲ ਪੈਸੇ ਨਹੀਂ ਤਾਂ security guard ji ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਹੱਥ ਉਸ ਮੁੰਡੇ ਵੱਲ ਕਰਦੇ ਹੋਏ ਆਖਿਆ ਕਿ ਸਾਹਮਣੇ ਤੋਂ ਲਿਆ ਮਾਸਕ ਪਰ ਉਸ ਮੁੰਡੇ ਨੇ ਫਿਰ ਮਨਾ ਕਰਤਾ ਤੇ ਆਖ ਰਿਹਾ ਸੀ ਕਿ ਕੋਈ ਨੀ ਅੰਕਲ ਤੁਸੀ ਰਹਿਣ ਦੋ ਮੈਂ ਬਸ ਹੁਣੇ ਚਲੇ ਜਾਣਾ ਫਿਰ ਉਸ ਬਈ ਦੀ ਇਹ ਗੱਲ ਸੁਣ ਕੇ ਸਕਿਉਰਿਟੀ ਗਾਰਡ ਜੀ ਬੈਂਕ ਦੇ ਅੰਦਰ ਗਏ ਤੇ ਇੱਕ ਮਾਸਕ ਲੈ ਕੇ ਆਏ ਤੇ ਉਸ ਮੁੰਡੇ ਨੂੰ ਦਿੱਤਾ।
ਇਸ ਚ ਸੋਚਣ ਵਾਲੀ ਗੱਲ ਇਹ ਆ ਕਿ ਉਹ ਇਕ ਆਮ ਇੰਨਸਾਨ ਸਾਡੇ ਤਰ੍ਹਾਂ ਹੀ ਪਰ ਉਹਨਾਂ ਦੀ ਆਪਣੇ ਕੰਮ ਪ੍ਰਤੀ ਸਮਰਪਣ (Dedication) ਬਹੁਤ ਹੀ ਸ਼ਲਾਂਘਾ ਯੋਗ ਸੀ ਕਿਉਂਕਿ ਬਿਨਾਂ ਉਸ ਮੁੰਡੇ ਨੂੰ ਜਾਣੇ ਉਹ (Security Guard ) ਆਪਣੀ ਜੇਬ ਚੋਂ ਪੈਸੇ ਦੇ ਰਹੇ ਸੀ ਜੋਕਿ ਅਸੀਂ ਆਪਣੇ ਕਿਸੇ ਜਾਣਕਾਰ ਨੂੰ ਵੀ ਦਿੰਦੇ ਹੋਏ ਪਹਿਲਾਂ ਵਾਪਿਸ ਦੇਣ ਵਾਰੇ ਪੁੱਛ ਕੇ ਦਿੰਦੇ ਹਾਂ
ਇਹ ਗੱਲ ਲਾਲੜੂ ਮੰਡੀ, ਪੰਜਾਬ ਦੀ ਹੈ ਜਿਥੇ ਮੈਂ ਕੰਮ ਕਰਦਾ ਹਾਂ।
0 Comments