Header Ads Widget

Responsive Advertisement

Ticker

6/recent/ticker-posts

ਜਿੰਦਗੀ ਬਦਲਣ ਵਾਲੀ ਛੋਟੀ ਜਿਹੀ ਕਹਾਣੀ(A short life changing story in Punjabi Language)ਗੌਤਮ ਬੁੱਧ(Gotam Buddha)

ਮਹਾਤਮਾ ਬੁੱਧ ਦੇ ਜੀਵਨ ਦੀ ਪ੍ਰੇਰਨਾਦਾਇਕ ਕਹਾਣੀ 


ਇਕ ਵਾਰ ਗੌਤਮ ਬੁੱਧ ਕਿਸੇ ਪਿੰਡ ਵਿਚੋਂ ਲੰਘ ਰਹੇ ਸਨ। ਪਿੰਡ ਦੇ ਲੋਕਾਂ ਵਿਚ ਉਨ੍ਹਾਂ ਬਾਰੇ ਗਲਤ ਧਾਰਨਾ ਸੀ, ਜਿਸ ਕਾਰਨ ਉਹ ਬੁੱਧ ਨੂੰ ਆਪਣਾ ਦੁਸ਼ਮਣ ਸਮਝਦੇ ਸਨ। ਜਦੋਂ ਗੌਤਮ ਬੁੱਧ ਪਿੰਡ ਵਿਚ ਆਏ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਮੰਦਾ-ਚੰਗਾ ਬੋਲਿਆ।
ਗੌਤਮ ਬੁੱਧ ਪਿੰਡ ਵਾਲਿਆਂ ਦੀਆਂ ਗੱਲਾਂ ਸ਼ਾਂਤੀ ਨਾਲ ਸੁਣਦੇ ਰਹੇ ਅਤੇ ਜਦੋਂ ਉਹ ਬੋਲਦੇ-ਬੋਲਦੇ ਥੱਕ ਗਏ ਤਾਂ ਬੁੱਧ ਬੋਲੇ,''ਜੇ ਤੁਹਾਡੇ ਸਾਰਿਆਂ ਦੀਆਂ ਗੱਲਾਂ ਖਤਮ ਹੋ ਗਈਆਂ ਹੋਣ ਤਾਂ ਮੈਂ ਪ੍ਰਸਥਾਨ ਕਰਾਂ?''
ਬੁੱਧ ਦੀ ਗੱਲ ਸੁਣ ਕੇ ਪਿੰਡ ਵਾਲਿਆਂ ਨੂੰ ਹੈਰਾਨੀ ਹੋਈ। ਉਨ੍ਹਾਂ ਵਿਚੋਂ ਇਕ ਵਿਅਕਤੀ ਬੋਲਿਆ,''ਅਸੀਂ ਤੁਹਾਡੀ ਤਾਰੀਫ ਨਹੀਂ ਕੀਤੀ, ਤੁਹਾਨੂੰ ਮੰਦਾ-ਚੰਗਾ ਬੋਲਦੇ ਰਹੇ। ਕੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ?'
ਬੁੱਧ ਨੇ ਕਿਹਾ,''ਜਾਓ, ਮੈਂ ਤੁਹਾਡੀਆਂ ਗਾਲ੍ਹਾਂ ਨਹੀਂ ਲੈਂਦਾ। ਤੁਹਾਡੇ ਵਲੋਂ ਗਾਲ੍ਹਾਂ ਕੱਢਣ ਨਾਲ ਕੀ ਹੁੰਦਾ ਹੈ। ਜਦੋਂ ਤਕ ਮੈਂ ਗਾਲ੍ਹਾਂ ਸਵੀਕਾਰ ਨਹੀਂ ਕਰਦਾ, ਇਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲੇਗਾ। ਕੁਝ ਦਿਨ ਪਹਿਲਾਂ ਇਕ ਵਿਅਕਤੀ ਨੇ ਮੈਨੂੰ ਕੁਝ ਤੋਹਫੇ ਦਿੱਤੇ ਸਨ ਪਰ ਮੈਂ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਵਿਅਕਤੀ ਤੋਹਫੇ ਵਾਪਸ ਲੈ ਗਿਆ। ਜਦੋਂ ਮੈਂ ਲਵਾਂਗਾ ਹੀ ਨਹੀਂ ਤਾਂ ਕੋਈ ਮੈਨੂੰ ਕਿਵੇਂ ਦੇ ਸਕੇਗਾ?''
ਬੁੱਧ ਨੇ ਬੜੀ ਨਿਮਰਤਾ ਨਾਲ ਪੁੱਛਿਆ,''ਜੇ ਮੈਂ ਤੋਹਫੇ ਨਹੀਂ ਲਏ ਤਾਂ ਤੋਹਫੇ ਦੇਣ ਵਾਲੇ ਵਿਅਕਤੀ ਨੇ ਕੀ ਕੀਤਾ ਹੋਵੇਗਾ?''
ਭੀੜ ਵਿਚੋਂ ਇਕ ਵਿਅਕਤੀ ਬੋਲਿਆ,''ਉਸ ਨੇ ਤੋਹਫੇ ਆਪਣੇ ਕੋਲ ਰੱਖ ਲਏ ਹੋਣਗੇ।''
ਬੁੱਧ ਬੋਲੇ,''ਮੈਨੂੰ ਤੁਹਾਡੇ ਸਾਰਿਆਂ 'ਤੇ ਬਹੁਤ ਤਰਸ ਆਉਂਦਾ ਹੈ ਕਿਉਂਕਿ ਮੈਂ ਤੁਹਾਡੀਆਂ ਇਨ੍ਹਾਂ ਗਾਲ੍ਹਾਂ ਨੂੰ ਲੈਣ ਤੋਂ ਅਸਮਰੱਥ ਹਾਂ ਅਤੇ ਇਸੇ ਲਈ ਤੁਹਾਡੀਆਂ ਇਹ ਗਾਲ੍ਹਾਂ ਤੁਹਾਡੇ ਕੋਲ ਹੀ ਰਹਿ ਗਈਆਂ ਹਨ।''
ਗੌਤਮ ਬੁੱਧ ਦੇ ਜੀਵਨ ਦੀ ਇਹ ਛੋਟੀ ਜਿਹੀ ਕਹਾਣੀ ਸਾਡੇ ਜੀਵਨ ਵਿਚ ਵੱਡੀ ਤਬਦੀਲੀ ਲਿਆ ਸਕਦੀ ਹੈ ਕਿਉਂਕਿ ਸਾਡੇ ਵਿਚੋਂ ਜ਼ਿਆਦਾਤਰ ਲੋਕ ਇਹੀ ਸਮਝਦੇ ਹਨ ਕਿ ਸਾਡੇ ਦੁੱਖਾਂ ਦਾ ਕਾਰਨ ਦੂਜੇ ਵਿਅਕਤੀ ਹਨ। ਸਾਡੀਆਂ ਪ੍ਰੇਸ਼ਾਨੀਆਂ ਜਾਂ ਦੁੱਖਾਂ ਦਾ ਕਾਰਨ ਕੋਈ ਹੋਰ ਵਿਅਕਤੀ ਨਹੀਂ ਹੋ ਸਕਦਾ। ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਦੂਜਿਆਂ ਵਲੋਂ ਦਿੱਤੀ ਗਈ ਨਕਾਰਾਤਮਿਕਤਾ ਸਵੀਕਾਰ ਕਰਦੇ ਹਾਂ ਜਾਂ ਨਹੀਂ। ਜੇ ਅਸੀਂ ਨਕਾਰਾਤਮਿਕਤਾ ਸਵੀਕਾਰ ਕਰਦੇ ਹਾਂ ਤਾਂ ਆਪਣੇ ਹੀ ਪੈਰਾਂ 'ਤੇ ਕੁਹਾੜੀ ਮਾਰਦੇ ਹਾਂ।





ਜਿੰਦਗੀ ਬਦਲਣ ਵਾਲੀ ਛੋਟੀ ਜਿਹੀ ਕਹਾਣੀ 

Post a Comment

0 Comments