ਰੈਡ ਕਰਾਸ 
ਰੈੱਡ ਕਰਾਸ ਚਿੰਨ੍ਹ
ਇਹ ਸਾਰੀ ਜਾਣਕਾਰੀ ਵੀਡੀਓ ਚ ਵੇਖਣ ਲਈ ਕਲਿੱਕ ਕਰੋ

ਰੈਡ ਕਰਾਸ ਦੇ ਸ਼ੁਰੂ ਹੋਣ ਦੀ ਕਹਾਣੀ ਸ਼ੁਰੂ ਹੁੰਦੀ ਹੈ ਇਟਲੀ ਦੇ ਸੋਲਫੇਰੀਨੋ ਯੁੱਧ ਤੋਂ ਜਿੱਥੇ ਯੁੱਧ ਦੇ ਸਮੇਂ ਦੋਵਾਂ ਪਾਸਿਆਂ ਦੇ ਜਖਮੀ ਸੈਨਿਕਾਂ ਨੂੰ ਵੇਖ ਹੈਨਰੀ ਡੂਨੇਂਟ ਦੇ ਮਨ ਤੇ ਬਹੁਤ ਪ੍ਰਭਾਵ ਪਿਆ ਕੀ ਸੈਨਿਕ ਸਾਡੀ ਰੱਖਿਆ ਲਈ ਯੁੱਧ ਲੜਦੇ ਹੋਏ ਜਖਮੀ ਹੁੰਦੇ ਹਨ ਤੇ ਉਹਨਾਂ ਨੂੰ ਸਮੇਂ ਸਿਰ ਡਾਕਟਰੀ ਸਹੂਲਤਾਂ ਨਾ ਮਿਲਣ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਸੀ ਇਹਨਾਂ ਸੰਕਟਕਾਲੀਨ ਹਾਲਾਤਾਂ ਵਿਚ ਜਖਮੀ ਸੈਨਿਕਾਂ ਨੂੰ ਡਾਕਟਰੀ ਸਹੂਲਤਾਂ ਦੇਣ ਲਈ ਹੈਨਰੀ ਡੂਨੇਂਟ ਨੇ ਇੱਕ ਸਵੈ ਸੇਵੀ ਸੰਸਥਾ ਦੀ ਸਥਾਪਨਾ ਕੀਤੀ ਜਿਸ ਦਾ ਮੁੱਖ ਕੰਮ ਜਖਮੀ ਸੈਨਿਕਾਂ ਨੂੰ ਡਾਕਟਰੀ ਸਹੂਲਤਾਵਾਂ ਦੇਣਾ ਸੀ ਪਰ ਹੁਣ ਸਮੇਂ ਦੇ ਨਾਲ ਨਾਲ ਇਸ ਸੰਸਥਾਂ ਨੇ ਪੂਰੀ ਦੁਨੀਆਂ ਵਿਚ ਮਨੁੱਖਤਾ ਦੀ ਸੇਵਾ ਲਈ ਵੱਖ ਵੱਖ ਤਰੀਕਿਆਂ ਨਾਲ ਆਪਣੇ ਆਪ ਨੂੰ ਅੱਗੇ ਵਧਾਇਆ ਜਿਸ ਚ ਕੁਦਰਤੀ ਆਫ਼ਤਾਂ ਸਮੇਂ, ਯੁੱਧ ਸਮੇਂ ਅਤੇ ਗੈਰ ਕੁਦਰਤੀ ਆਫ਼ਤਾਂ ਸਮੇਂ ਆਪਣੀਆਂ ਸੇਵਾਵਾਂ ਦੇਣੀਆਂ
ਹੁਣ ਰੈੱਡ ਕਰਾਸ ਨਾਲ ਸੰਬੰਧਤ ਮੁੱਖ ਪ੍ਰਸ਼ਨਾਂ ਬਾਰੇ ਪੜਦੇ ਹਾਂ :-
ਪ੍ਰਸ਼ਨ 1. ਰੈੱਡ ਕਰਾਸ ਡੇ ਕਦੋਂ ਮਨਾਇਆ ਜਾਂਦਾ ਹੈ ?
ਉੱਤਰ - 8 ਮਈ
ਪ੍ਰਸ਼ਨ 2. ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਕਦੋਂ ਹੋਈ ਸੀ ?
ਉੱਤਰ - ਫਰਵਰੀ 1863 ਈ :
ਪ੍ਰਸ਼ਨ 3. ਰੈੱਡ ਕਰਾਸ ਸੁਸਾਇਟੀ ਦਾ ਸੰਸਥਾਪਕ ਕੌਣ ਹੈ ?
ਉੱਤਰ - ਹੈਨਰੀ ਡੂਨੇਂਟ(Henry Dunant) 
ਹੈਨਰੀ ਡੁਨੇਂਟ ਦੀ ਫੋਟੋ

ਪ੍ਰਸ਼ਨ 4. ਸੱਭ ਤੋਂ ਪਹਿਲਾ ਰੈੱਡ ਕਰਾਸ ਡੇ ਕਦੋਂ ਮਨਾਇਆ ਗਿਆ ਸੀ ?
ਉੱਤਰ - 8 ਮਈ 1948
ਪ੍ਰਸਨ 5. ਸਭ ਤੋਂ ਪਹਿਲਾ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਕਿੱਥੇ ਹੋਈ ਸੀ ?
ਉੱਤਰ - ਜੈਨੇਵਾ, ਸਵੀਜਰਲੈਂਡ
ਪ੍ਰਸ਼ਨ 6. ਹੈਨਰੀ ਡੂਨੇਂਟ ਦਾ ਜਨਮ ਕਦੋਂ ਹੋਇਆ ਸੀ ?
ਉੱਤਰ - 8 ਮਈ 1828ਈ :
ਪ੍ਰਸ਼ਨ 7. ਰੈੱਡ ਕਰਾਸ ਸੁਸਾਇਟੀ ਦਾ ਮੁੱਖ ਦਫਤਰ ਕਿੱਥੇ ਹੈ ?
ਉੱਤਰ - ਜੈਨੇਵਾ, ਸਵੀਜਰਲੈਂਡ
ਪ੍ਰਸਨ 8. ਰੈੱਡ ਕਰਾਸ ਸੁਸਾਇਟੀ ਨੂੰ ਕਿੰਨੀ ਵਾਰ ਨੋਬਲ ਪੁਰਸ਼ਕਾਰ ਮਿਲਿਆ ਹੈ ?
ਉੱਤਰ - ਤਿੰਨ ਵਾਰ
ਪ੍ਰਸ਼ਨ 9. ਰੈੱਡ ਕਰਾਸ ਸੁਸਾਇਟੀ ਨੂੰ ਨੋਬਲ ਪੁਰਸ਼ਕਾਰ ਕਿਹੜੇ - ਕਿਹੜੇ ਸਾਲ ਮਿਲਿਆ ਹੈ ?
ਉੱਤਰ - ਪਹਿਲੀ ਵਾਰ 1917, ਦੂਜੀ ਵਾਰ 1944 ਅਤੇ ਤੀਜੀ ਵਾਰ 1963
ਪ੍ਰਸ਼ਨ 10. ਭਾਰਤ, ਰੈੱਡ ਕਰਾਸ ਸੁਸਾਇਟੀ ਦਾ ਮੈਂਬਰ ਕਦੋਂ ਬਣਿਆ ?
ਉੱਤਰ - ਸੰਨ 1920 ਵਿਚ
ਰੈੱਡ ਕਰਾਸ ਕੀ ਹੈ ਜਾਂ ਰੈੱਡ ਕਰਾਸ ਨਾਲ ਸੰਬੰਧਤ ਜਾਣਕਾਰੀ


















2 Comments
👍
ReplyDeleteNice information 👍👍
ReplyDelete