Header Ads Widget

Responsive Advertisement

Ticker

6/recent/ticker-posts

ਹੜੱਪਾ ਦੀ ਖੋਜ ਕਦੋਂ ਹੋਈ India GK in Punjabi Language

ਪ੍ਰਸ਼ਨ - ਹੜੱਪਾ ਦੀ ਖੋਜ ਕਦੋਂ ਹੋਈ ?
ਉੱਤਰ - 1921 ਈ:



ਸਿੰਧੂ ਘਾਟੀ ਸੱਭਿਅਤਾ ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ. ਮੀ.ਬਣਦਾ ਹੈ। ਇਸ ਤਰ੍ਹਾਂ ਇਹ ਸਭ ਤੋਂ ਵੱਡੀ ਪ੍ਰਾਚੀਨ ਸੱਭਿਅਤਾ ਸੀ। ਮੋਹਿੰਜੋਦੜੋ, ਕਾਲੀਬੰਗਾ, ਲੋਥਲ, ਧੌਲਾਵੀਰਾ, ਰੋਪੜ, ਰਾਖੀਗੜ੍ਹੀ, ਅਤੇ ਹੜੱਪਾ ਇਸਦੇ ਪ੍ਰਮੁੱਖ ਕੇਂਦਰ ਸਨ। ਬਰਤਾਨਵੀ ਰਾਜ ਵਿੱਚ ਹੋਈਆਂ ਖੁਦਾਈਆਂ ਦੇ ਆਧਾਰ ਉੱਤੇ ਪੁਰਾਤੱਤਖੋਜੀ ਅਤੇ ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਇਹ ਅਤਿਅੰਤ ਵਿਕਸਿਤ ਸੱਭਿਅਤਾ ਸੀ ਅਤੇ ਇਹ ਸ਼ਹਿਰ ਅਨੇਕ ਵਾਰ ਵਸੇ ਅਤੇ ਉੱਜੜੇ ਹਨ। ਚਾਰਲਸ ਮੈਸੇਨ ਨੇ ਪਹਿਲੀ ਵਾਰ ਇਸ ਪੁਰਾਣੀ ਸੱਭਿਅਤਾ ਨੂੰ ਖੋਜਿਆ। ਅਲੈਗਜ਼ੈਂਡਰ ਕਨਿੰਘਮ ਨੇ 1872 ਵਿੱਚ ਇਸ ਸੱਭਿਅਤਾ ਦੇ ਬਾਰੇ ਵਿੱਚ ਸਰਵੇਖਣ ਕੀਤਾ। ਫਲੀਟ ਨੇ ਇਸ ਪੁਰਾਣੀ ਸੱਭਿਅਤਾ ਦੇ ਬਾਰੇ ਵਿੱਚ ਇੱਕ ਲੇਖ ਲਿਖਿਆ। 1921 ਵਿੱਚ ਦਯਾਰਾਮ ਸਾਹਨੀ ਨੇ ਹੜੱਪਾ ਦੀ ਖੁਦਾਈ ਕੀਤੀ। ਇਸ ਪ੍ਰਕਾਰ ਇਸ ਸੱਭਿਅਤਾ ਦਾ ਨਾਮ ਹੜੱਪਾ ਸੱਭਿਅਤਾ ਰੱਖਿਆ ਗਿਆ। ਇਹ ਸੱਭਿਅਤਾ ਸਿੰਧ ਨਦੀ ਘਾਟੀ ਵਿੱਚ ਫੈਲੀ ਹੋਈ ਸੀ, ਇਸ ਲਈ ਇਸਦਾ ਨਾਮ ਸਿੰਧ ਘਾਟੀ ਸੱਭਿਅਤਾ ਰੱਖਿਆ ਗਿਆ। ਸਿੰਧ ਘਾਟੀ ਸੱਭਿਅਤਾ ਦੇ 1400 ਕੇਂਦਰਾਂ ਨੂੰ ਖੋਜਿਆ ਜਾ ਸਕਿਆ ਹੈ ਜਿਸ ਵਿਚੋਂ 925 ਕੇਂਦਰ ਭਾਰਤ ਵਿੱਚ ਹਨ। 80 ਪ੍ਰਤੀਸ਼ਤ ਥਾਂ ਸਰਸਵਤੀ ਨਦੀ ਅਤੇ ਉਸਦੀਆਂ ਸਹਾਇਕ ਨਦੀਆਂ ਦੇ ਆਲੇ ਦੁਆਲੇ ਹੈ। ਪ੍ਰਾਚੀਨ ਸਿੰਧ ਦੇ ਸ਼ਹਿਰਾਂ ਨੂੰ ਉਨ੍ਹਾਂ ਦੀ ਸ਼ਹਿਰੀ ਯੋਜਨਾਬੰਦੀ, ਪੱਕੀਆਂ ਇੱਟਾਂ ਦੇ ਘਰਾਂ, ਵਿਸਤ੍ਰਿਤ ਡਰੇਨੇਜ ਪ੍ਰਣਾਲੀਆਂ, ਜਲ ਸਪਲਾਈ ਪ੍ਰਣਾਲੀਆਂ, ਵੱਡੀਆਂ ਗੈਰ-ਰਿਹਾਇਸ਼ੀ ਇਮਾਰਤਾਂ ਦੇ ਸਮੂਹਾਂ, ਅਤੇ ਦਸਤਕਾਰੀ ਅਤੇ ਧਾਤੂ ਵਿਗਿਆਨ ਦੀਆਂ ਤਕਨੀਕਾਂ ਲਈ ਮਸ਼ਹੂਰ ਮੰਨਿਆ ਜਾਂਦਾ ਹੈ।



Post a Comment

0 Comments