Header Ads Widget

Responsive Advertisement

Ticker

6/recent/ticker-posts

ਬਠਿੰਡੇ ਦਾ ਕਿਲਾ ਕਦੋਂ ਬਣਵਾਇਆ ਗਿਆ ਸੀ PUNJAB GK IN PUNJABI LANGUAGE

ਪ੍ਰਸ਼ਨ - ਬਠਿੰਡੇ ਦਾ ਕਿਲਾ ਕਦੋਂ ਬਣਵਾਇਆ ਗਿਆ ਸੀ ?
ਉੱਤਰ - 90-110 ਈ :


ਕਿਲਾ ਮੁਬਾਰਕ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਬਣਿਆ ਇੱਕ ਕਿਲਾ ਹੈ ਅਤੇ ਇਹ ਲਗਭਗ 1,800 ਸਾਲ ਪੁਰਾਣਾ ਹੈ ਇਤਿਹਾਸਕਾਰਾਂ ਅਨੁਸਾਰ ਬਠਿੰਡਾ ਦਾ ਕਿਲਾ ਰਾਜਾ ਵਿਨੇ ਪਾਲ ਨੇ ਬਣਾਇਆ ਸੀ ਅਤੇ ਇਸ ਦਾ ਨਾਮ ਵਿਕਰਮਗੜ ਕਿਲਾ ਰੱਖਿਆ। ਉਸ ਪਿਛੋਂ ਰਾਜਾ ਜੈਪਾਲ ਨੇ ਕਿਲੇ ਦਾ ਜਾਂ ਜੈਪਾਲਗੜ ਕਰ ਦਿੱਤਾ। ਮੱਧ-ਕਾਲ ਵਿੱਚ ਭੱਟੀ ਰਾਓ ਰਾਜਪੂਤ ਨੇ ਕਿਲੇ ਨੂੰ ਨਵੇਂ ਸਿਰਿਓ ਬਣਾਇਆ ਤੇ ਕਿਲੇ ਦਾ ਨਾਮ ਭੱਟੀ ਵਿੰਡਾ ਰੱਖਿਆ। ਇਸ ਕਰ ਕੇ ਸ਼ਹਿਰ ਦਾ ਨਾਂ ਪਹਿਲਾਂ ਭਟਿੰਡਾ ਅਤੇ ਫਿਰ ਬਠਿੰਡਾ ਪਿਆ। ਜਦੋਂ 1707 ਵਿੱਚ ਗੁਰੂ ਗੋਬਿੰਦ ਸਿੰਘ ਜੀ ਕਿਲੇ ਵਿੱਚ ਆਏ ਤਾਂ ਕਿਲੇ ਦਾ ਨਾਮ ਕਿਲਾ ਗੋਬਿੰਦਗੜ੍ਹ ਪੈ ਗਿਆ। ਮੌਜੂਦਾ ਸਮੇਂ ਇਸ ਨੂੰ ਕਿਲਾ ਮੁਬਾਰਕ ਆਖਿਆ ਜਾਂਦਾ ਹੈ। ਪ੍ਰ੍ਰੰਤੂ ਸੈਰ ਸਪਾਟਾ ਵਿਭਾਗ ਪੰਜਾਬ ਵਲੋਂ ਹੁਣ ਇਸ ਕਿਲੇ ਦਾ ਨਾਮ ਬਦਲ ਕੇ ਰਜ਼ੀਆ ਕਿਲਾ ਰੱਖ ਦਿੱਤਾ ਗਿਆ ਹੈ। 

Post a Comment

0 Comments