Header Ads Widget

Responsive Advertisement

Ticker

6/recent/ticker-posts

ਸੋਨਮ ਵਾਂਗਚੁੱਕ climate change sonam wangchuk #climatefast

 ਸੋਨਮ ਵਾਂਗਚੁੱਕ ਜੀ ਦਾ ਸਾਨੂੰ ਸੱਭ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ ਤੇ ਇੱਥੇ ਸੱਭ ਨੂੰ ਆਪਣੀ ਆਵਾਜ਼ ਸਰਕਾਰ ਦੇ ਸਾਹਮਣੇ ਰੱਖਣ ਦਾ ਹੱਕ ਹੈ........... ਭਾਰਤ ਮਾਤਾ ਦੇ ਬਰਫ਼ੀਲੇ ਤਾਜ਼ ਨੂੰ ਬਚਾਉਣ ਵਿੱਚ ਸਾਨੂੰ ਸੱਭ ਨੂੰ ਇਹਨਾਂ ਦਾ ਸਮਰਥ ਕਰਨਾ ਬਹੁਤ ਜਰੂਰਤੀ ਹੈ ਕਿਉਂਕਿ ਜੇਕਰ ਇੱਕ ਵਾਰ ਲੱਦਾਖ ਜਿਹੇ ਖ਼ੇਤਰ ਉਦਯੋਗਾਂ ਨੇ ਪੈਰ ਪਾ ਲਏ ਤਾਂ ਉੱਥੇ ਦਾ ਤਾਪਮਾਨ ਵੱਧਣ ਲਗੇਗਾ ਤਾਂ ਗਲੇਸ਼ੀਅਰ ਬਹੁਤ ਹੀ ਛੇਤੀ ਪਿੰਘਲਣਗੇ ਤੇ ਇਸ ਦਾ ਪੂਰੇ ਭਾਰਤੀ ਮਹਾਂਦੀਪ ਤੇ ਬਹੁਤ ਹੀ ਬੂਰਾ ਪ੍ਰਭਾਵ ਪਵੇਗਾ, ਜਿਵੇਂ ਜੋਸ਼ੀ ਮੱਠ ਵਰਗੀਆਂ ਘੱਟਨਾਵਾਂ ਦਾ ਵਾਪਰਨਾ, ਪਹਾੜੀ ਖੇਤਰਾਂ ਵਿੱਚ ਫਲੈਸ਼ ਫਲੱਡ, ਲੈਂਡ ਸਲਾਈਡਿੰਗ, ਸਮੁੰਦਰਾਂ ਦੇ ਪਾਣੀ ਦੇ ਸਤਰ ਵਿੱਚ ਵਾਧਾ, ਲੱਦਾਖ ਵਿਚ ਰਹਿਣ ਵਾਲੇ ਲੋਕਾਂ ਦੇ ਜੀਵਨ ਤੇ ਬਹੁਤ ਹੀ ਬੁਰਾ ਪ੍ਰਭਾਵ ਪਵੇਗਾ। ਉਂਝ ਤਾਂ ਗਲੇਸ਼ੀਅਰ ਪਿੰਘਲਨ ਦਾ ਅਸਰ ਪੂਰੇ ਭਾਰਤੀ ਮਹਾਂਦੀਪ ਤੇ ਦੇਖਣ ਨੂੰ ਮਿਲੇਗਾ ਪਰ ਜਿਹੜੇ ਰਾਜ ਹਿਮਾਲਿਆਂ ਤੋਂ ਨਿਕਲਣ ਵਾਲਿਆਂ ਨਦੀਆਂ ਦੇ ਤਾਜੇ ਪਾਣੀ ਦੇ ਬਹੁਤ ਵੱਡੇ ਸਰੋਤ ਤੇ ਆਸ੍ਰਿਤ ਹਨ ਉਹਨਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਲੱਦਾਖ ਦੇ ਵਾਤਾਵਰਨ ਵਿੱਚ ਗਰਮੀ ਤੇ ਹੋਰ ਤਾਪ ਸੋਖਣ ਵਾਲੇ ਕਣਾ ਦੇ ਵਾਧੇ ਕਾਰਨ ਗਲੇਸ਼ੀਅਰ ਬਹੁਤ ਹੀ ਛੇਤੀ ਪਿੰਘਲਣਗੇ ਤੇ ਇਸ ਨਾਲ ਇਹ ਪਾਣੀ ਮੈਦਾਨੀ ਇਲਾਕਿਆਂ ਵਿਚ ਆਉਣ ਵਾਲਿਆਂ ਨਦੀਆਂ ਵਿੱਚ ਬਹੁਤ ਹੀ ਜਿਆਦਾ ਮਾਤਰਾ ਵਿੱਚ ਆਵੇਗਾ ਤੇ ਸਮੁੰਦਰਾਂ ਵਿਚ ਚੱਲਿਆ ਜਾਵੇਗਾ ਕਿਉਂਕਿ ਅਸੀਂ ਇੰਨੇ ਸਾਰੇ ਤਾਜੇ ਪਾਣੀ ਨੂੰ ਬਿਨਾਂ ਕਈ ਸਾਲਾਂ ਦੀ ਪਲੈਨਿੰਗ ਤੋਂ ਨਹੀਂ ਸਟੋਰ ਕਰ ਸਕਦੇ ਕਿਉਂਕਿ ਡੈਮ ਬਣਾ ਕੇ ਹੀ ਅਸੀਂ ਇਸ ਪਾਣੀ ਨੂੰ ਸਟੋਰ ਕਰ ਸਕਦੇ ਹਾਂ ਤੇ ਡੈਮ ਬਣਾਉਣ ਵਿੱਚ ਘੱਟੋ ਘੱਟ 5 ਤੋਂ 10 ਸਾਲ ਦਾ ਸਮਾਂ ਲੱਗਦਾ ਹੈ ਤੇ ਬਹੁਤ ਹੀ ਪੈਸੇ ਖਰਚ ਹੁੰਦੇ ਹਨ ਇਸ ਨਾਲ ਪੰਜਾਬ,ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼,ਬਿਹਾਰ ਆਦਿ ਜਿਹੇ ਰਾਜਾਂ ਵਿੱਚ ਤਾਜੇ ਪਾਣੀ ਦੀ ਘਾਟ ਹੋ ਜਾਵੇਗੀ ਇਸ ਨਾਲ ਉੱਤਰ ਭਾਰਤ ਦਾ ਇੱਕ ਬਹੁਤ ਵੱਡਾ ਖੇਤਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੇ ਪਾਣੀ ਦੀ ਘਾਟ ਕਾਰਨ ਖੇਤੀ , ਉਦਯੋਗ ਤੇ ਮਨੁੱਖੀ ਜੀਵਨ ਦਾ ਬਹੁਤ ਘਾਣ ਹੋਵੇਗਾ।





22-03-2024

Post a Comment

0 Comments