ਜਿਵੇਂ ਇਸ ਦੁਨੀਆਂ ਤੇ ਹਰ ਕੋਈ ਆਉਂਦਾ ਉਹਨਾਂ ਚੋਂ 99.5 ਪਰਸੈਂਟ ਬੰਦੇ ਉਸੇ ਤਰ੍ਹਾਂ ਹੀ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ ਪਰ ਜੋ ਇਹ 0.5 ਪਰਸੈਂਟ ਬੰਦੇ ਨੇ ਉਹ ਇਸ ਦੁਨੀਆਂ ਤੇ ਆਪਣੀ ਜਿੰਦਗੀ ਦੇ ਕੁੱਝ ਅਜਿਹੇ ਅਨੁਭਵ ਵਿਚਾਰਾਂ ਦੇ ਰੂਪ ਵਿੱਚ ਛੱਡ ਕੇ ਜਾਂਦੇ ਹਨ ਜਿਹਨਾਂ ਵਿਚਾਰਾਂ ਨੂੰ ਇਹ 99.5 ਪਰਸੈਂਟ ਦੁਨੀਆਂ ਆਪਣੀ ਜਿੰਦਗੀ ਜੀਣ ਲਈ ਵਰਤਦੀ ਹੈ ਜਿਵੇਂ ਕਿ ਨਿਊਟਨ ਦੇ ਦਿੱਤੇ
ਗਤੀ ਦੇ ਨਿਯਮ ਦੁਨੀਆਂ ਦੇ ਹਰ ਮਨੁੱਖ ਦੇ ਜੀਵਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕਰਦੇ ਹਨ ਪਰ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਜਦੋਂ ਨਿਊਟਨ ਦੇ ਮਨ ਵਿੱਚ ਇਹ ਵਿਚਾਰ ਆਏ ਸੀ ਕਿ ਉਹ ਇਸ ਦੁਨੀਆਂ ਤੇ ਇੱਕਲਾ ਸੀ ਤਾਂ ਨਹੀਂ ਉਹ ਇੱਕਲਾ ਨਹੀਂ ਸੀ ਤੇ ਉਸ ਦੇ ਇਹ ਵਿਚਾਰ ਬਾਅਦ ਵਿੱਚ ਜਦੋਂ ਆਮ ਇਨਸਾਨਾਂ ਤੱਕ ਪਹੁੰਚੇ ਤਾਂ ਉਹਨਾਂ ਨੇ ਆਪਣੀ ਜਿੰਦਗੀ ਵਿਚ ਵੀ ਇਸ ਚੀਜ਼ ਨੂੰ ਅਨੁਭਵ ਕੀਤਾ ਤੇ ਇਹਨਾਂ ਨਿਯਮਾਂ ਨੂੰ ਸਮਝਿਆ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਨਿਊਟਨ ਵੇਲੇ ਜਾਂ ਉਸ ਤੋਂ ਪਹਿਲਾਂ ਇਹ ਨਿਯਮ ਕਿਸੇ ਹੋਰ ਮਨੁੱਖ ਦੇ ਦਿਮਾਗ ਚ ਕਿਉਂ ਨਹੀਂ ਆਏ।
ਇਸੇ ਤਰ੍ਹਾਂ ਜੇਕਰ ਅਸੀ ਸਾਰੇ ਵੀ ਉਹਨਾਂ 99.5 ਪਰਸੈਂਟ ਮਨੁੱਖਾਂ ਦੀ ਤਰ੍ਹਾਂ ਜੀਵਨ ਬਤੀਤ ਕਰਕੇ ਇਸ ਦੁਨੀਆਂ ਤੋਂ ਚਲੇ ਜਾਵਾਂਗੇ ਤਾਂ ਸਾਡੀ ਆਉਣ ਵਾਲਿਆਂ ਪੀੜ੍ਹੀਆਂ ਨੂੰ ਆਪਣੇ ਜੀਵਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਿਚ ਜਿਆਦਾ ਔਕੜਾਂ ਆਉਣਗੀਆਂ ਇਸ ਦਾ ਮੇਰੇ ਵਿਚਾਰ ਨਾਲ ਇਹ ਹੱਲ ਹੋ ਸਕਦਾ ਹੈ ਕਿ ਹਰ ਮਨੁੱਖ ਨੂੰ ਆਪਣੀ ਜਿੰਦਗੀ ਦੇ ਕੁੱਝ ਖਾਸ ਵਿਚਾਰ ਅਤੇ ਖ਼ਾਸ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਤਰੀਕੇ ਕਿਸੇ ਨਾ ਕਿਸੇ ਰੂਪ ਵਿਚ ਸਾਂਭ ਕੇ ਰੱਖਣੇ ਚਾਹੀਦੇ ਅਤੇ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਸਮਾਜ ਵਿੱਚ ਸਾਂਝਾ ਕਰਨਾ ਚਾਹੀਦਾ ਤਾਂ ਜੋ ਇਹ ਵਿਚਾਰ ਆਉਣ ਵਾਲੇ ਸਮੇਂ ਵਿਚ ਮਨੁੱਖੀ ਜਾਤੀ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਣ ਤੇ ਜਿਵੇਂ ਅੱਜ ਤੋਂ ਲੱਗਭੱਗ 300 ਸਾਲ ਪਹਿਲਾਂ ਹੋਏ ਇੱਕ ਮਨੁੱਖ(ਨਿਊਟਨ) ਦੇ ਵਿਚਾਰ ਅਜੋਕੀ ਮਨੁੱਖੀ ਜਾਤੀ ਲਈ ਬਹੁਤ ਹੀ ਉਪਯੋਗੀ ਸਾਬਿਤ ਹੋਏ।
ਇਹਨਾਂ ਨਿਯਮਾਂ ਦੇ ਆਧਾਰ ਤੇ ਹੀ ਅੱਜ ਬਹੁਤ ਸਾਰੀਆਂ ਮਸ਼ੀਨਾਂ ਕੰਮ ਕਰਦੀਆਂ ਹਨ ਜਿਵੇਂ ਹਵਾਈ ਜਹਾਜ ਦੀ ਉਦਾਹਰਣ ਲੈਂਦੇ ਹਾਂ ਹਵਾਈ ਜਹਾਜ਼ ਦਾ ਆਕਾਰ ਇਸ ਤਰੀਕੇ ਦਾ ਬਣਾਇਆ ਹੁੰਦਾ ਜੇਕਰ ਉਸ ਨੂੰ ਅੱਗੇ ਦੀ ਤਰਫ਼ ਧਕੇਲਿਆ ਜਾਵੇ ਤਾਂ ਉਹ ਉੱਪਰ ਦੀ ਤਰਫ਼ ਉੱਠਣਾ ਸ਼ੁਰੂ ਕਰ ਦਿੰਦਾ ਹੈ ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਜੇਕਰ ਬਹੁਤ ਹੀ ਘੱਟ ਗਤੀ ਨਾਲ ਧਕੇਲਿਆ ਹਵਾਈ ਜਹਾਜ਼ ਹਵਾ ਵਿੱਚ ਨਹੀਂ ਉੜੇਗਾ ਇਸ ਨੂੰ ਉਡਾਉਣ ਲਈ ਬਹੁਤ ਸਾਰੀ ਗਤੀ ਦੀ ਜਰੂਰਤ ਹੁੰਦੀ ਹੈ ਜੋ ਕਿ ਹਵਾਈ ਜਹਾਜ਼ ਵਿਚ ਲੱਗੇ ਇੰਜਣ(ਪ੍ਰੋਪੇਲਰ)ਤੋਂ ਪੈਦਾ ਹੁੰਦੀ ਇਹ ਇੰਜਣ(ਪ੍ਰੋਪੇਲਰ) ਹਵਾ ਨੂੰ ਜਹਾਜ਼ ਦੀ ਉਲਟੀ ਦਿਸ਼ਾ ਵਿੱਚ ਇੰਨੀ ਤੇਜ਼ੀ ਨਾਲ ਬਾਹਰ ਵੱਲ ਸੁੱਟਦੇ ਨੇ ਜਿਸ ਨਾਲ ਇੰਨਾ ਬੱਲ ਪੈਦਾ ਹੋ ਸਕੇ ਕਿ ਜਹਾਜ਼ ਹਵਾ ਵਿੱਚ ਉਡ ਸਕੇ।

0 Comments