Header Ads Widget

Responsive Advertisement

Ticker

6/recent/ticker-posts

ਭੰਗਾਣੀ ਦੀ ਲੜਾਈ 'ਤੇ ਇਕ ਸੰਖੇਪ ਨੋਟ ਲਿਖੋ, ਗੁਰੂ ਗੋਬਿੰਦ ਸਿੰਘ ਜੀ ਦੇ ਭੰਗਾਣੀ ਯੁੱਧ ਦਾ ਵਰਣਨ ਕਰੋ ਅਤੇ ਇਸ ਦੀ ਮਹੱਤਤਾ ਵੀ ਦੱਸੋ INDIA GK AND LONG ANSWER QUESTION IN PUNJABI LANGUAGE , SANJEEV KUMAR JAROUT

 ਪ੍ਰਸ਼ਨ - ਭੰਗਾਣੀ ਦੀ ਲੜਾਈ 'ਤੇ ਇਕ ਸੰਖੇਪ ਨੋਟ ਲਿਖੋ ।
(Write a short note on the battle of Bhangani.)
ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ ਦੇ ਭੰਗਾਣੀ ਯੁੱਧ ਦਾ ਵਰਣਨ ਕਰੋ ਅਤੇ ਇਸ ਦੀ ਮਹੱਤਤਾ ਵੀ ਦੱਸੋ ।
(Describe Guru Gobind Singh's battle of Bhangani and also explain its importance.) 



ਉੱਤਰ-ਭੰਗਾਣੀ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਸੀ । ਇਹ ਲੜਾਈ 22 ਸਤੰਬਰ, 1688 ਈ: ਨੂੰ ਲੜੀ ਗਈ ਸੀ । ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਚਲ ਰਹੀਆਂ ਫ਼ੌਜੀ ਤਿਆਰੀਆਂ ਨੂੰ ਵੇਖ ਕੇ ਪਹਾੜੀ ਰਾਜਿਆਂ ਵਿਚ ਘਬਰਾਹਟ ਫੈਲ ਗਈ ਸੀ । ਉਨ੍ਹਾਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿਚ ਮਹਿਸੂਸ ਹੋਣ ਲੱਗੀ । ਦੂਜਾ, ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜ ਸੁਧਾਰ ਦੇ ਕੰਮਾਂ ਨੂੰ ਪਹਾੜੀ ਰਾਜੇ ਆਪਣੇ ਧਰਮ ਵਿਚ ਦਖਲ ਸਮਝਦੇ ਸਨ । ਤੀਜਾ, ਇਹ ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ । ਚੌਥਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾ ਰਹੀ ਸੀ । ਪੰਜਵਾਂ, ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਸ੍ਰੀਨਗਰ ਦੇ ਸ਼ਾਸਕ ਫ਼ਤਹਿ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਇਕ ਗਠਜੋੜ ਨੇ 22 ਸਤੰਬਰ, 1688 ਈ: ਨੂੰ ਭੰਗਾਣੀ ਦੇ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ 'ਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿਚ ਸਢੌਰਾ ਦੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਨੂੰ ਸਹਾਇਤਾ ਦਿੱਤੀ ।



 ਸਿੱਖਾਂ ਨੇ ਪਹਾੜੀ ਰਾਜਿਆਂ ਦਾ ਡਟ ਕੇ ਮੁਕਾਬਲਾ ਕੀਤਾ । ਇਸ ਲੜਾਈ ਵਿਚ ਅੰਤ ਸਿੱਖਾਂ ਦੀ ਜਿੱਤ ਹੋਈ । ਇਸ ਜਿੱਤ ਕਾਰਨ ਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ ਅਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਵਿਚ ਹੀ ਆਪਣੀ ਭਲਾਈ ਸਮਝੀ

Post a Comment

0 Comments