Header Ads Widget

Responsive Advertisement

Ticker

6/recent/ticker-posts

ਸ਼੍ਰੀ ਗੁਰੂ ਰਵਿਦਾਸ ਜੀ ,ਅਸਲੀ ਤੇ ਸਭ ਤੋਂ ਵੱਡੀ ਜਨਮ ਸਾਖੀ

              

ਸ਼੍ਰੀ ਗੁਰੂ ਰਵਿਦਾਸ ਜੀ ,ਅਸਲੀ ਤੇ ਸਭ ਤੋਂ ਵੱਡੀ ਜਨਮ ਸਾਖੀ




        ਭਾਰਤ ਦੇ ਵਿਁਚ ਜੋ ਭਗਤੀ ਦੀ ਲਹਿਰ ਚਲੀ ਸੀ,ਉਸ ਵਿਁਚ ਸ੍ਰੀ ਗੁਰੂ ਰਵਿਦਾਸ ਜੀ ਦਾ ਵੀ ਬੜਾ ਉੱਚਾ ਅਸਥਾਨ ਹੈ । ਆਓ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਬਾਰੇ ਜਾਣੀਏ ,ਕਿਉਂਕਿ ਗੁਰੂਆਂ ਤੇ ਅਵਤਾਰਾਂ ਦੀਆਂ ਜੀਵਨ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। 

        ਸ੍ਰੀ ਗੁਰੂ  ਰਵਿਦਾਸ ਜੀ ਦਾ ਜਨਮ ਵੀ ਗੰਗਾ ਕਿਨਾਰੇ ਦੇ ਮਹਾਨ ਪੂਜਨੀਕ ਸ਼ਹਿਰ ਕਾਂਸ਼ੀ (ਬਨਾਰਸ) ਵਿੱਚ ਹੋਇਆ ਸੀ। ਗੁਰੂ ਰਵਿਦਾਸ ਜੀ ਦੇ ਪਿਤਾ ਸੰਤੋਖ ਦਾਸ  ਚਮੜੇ ਦਾ ਕੰਮ ਕਰਦੇ ਸੀ  ਤੇ ਦੁਨੀਆਂ ਦੀ ਕਾਇਮ ਕੀਤੀ ਜਾਤ ਚਮਾਰ ਵਿੱਚੋ ਸੀ। ਭਗਤ ਜੀ ਮਾਤਾ ਦਾ ਨਾਮ ਕਲਸਾ ਦੇਵੀ  ਸੀ।  ਉਹ ਇੱਕ ਮਿਹਨਤੀ ਨੇਕ ਮਾਂ ਸੀ ,ਜੋ ਪ੍ਰਭੂ ਪਰਮਾਤਮਾ ਤੇ ਭਰੋਸਾ ਰੱਖਦੀ ਸੀ। 

                          ਸ਼੍ਰੀ ਰਾਮਾ ਨੰਦ ਦੇ ਦਰਸ਼ਨ 

        ਕਾਂਸ਼ੀ ਦੇ ਵਿੱਚ  ਸਵਾਮੀ ਰਾਮਾ ਨੰਦ ਜੀ ਦਾ ਬੜਾ ਮਾਣ ਸਤਿਕਾਰ ਸੀ ਆਪ ਗਰੀਬਾਂ ਦੇ ਗੁਰੂ ਮੰਨੇ ਜਾਂਦੇ ਸਨ। ਆਪ ਗਰੀਬਾਂ ਦੇ ਮਹੱਲਿਆਂ ਵੱਲ ਚੱਲ ਪੈਂਦੇ ਤੇ ਲੋਕਾਂ ਦੇ ਦੁੱਖ ਸੁਖ ਪੁੱਛਦੇ ਹੋਏ। 'ਰਾਮ ਨਾਮ 'ਦੇ ਸਿਮਰਨ ਵੱਲ ਜੀਵਾਂ  ਨੂੰ ਲਾਉਂਦੇ। 
        ਭਗਤ ਰਵਿਦਾਸ ਜੀ ਨੂੰ ਪ੍ਰਗਟ ਹੋਈਆਂ ਅਜੇ ਮਸਾਂ ਪੰਜ ਦਿਨ ਹੋਏ ਸਨ ਤੇ ਉਹ ਦੁੱਧ ਨਹੀਂ ਸੀ ਪੀਂਦਾ ਤੇ ਰੋਈ ਜਾਂਦਾ ਸੀ। ਉਸ ਦਾ ਰੋਣਾ ਮਾਂ ਦੇ ਕਲੇਜੇ ਨੂੰ ਦੁਖੀ ਕਰਦਾ ਸੀ। ਉਸ ਨੇ ਆਪਣੇ ਪਤੀ ਰਘੂ ਨੂੰ ਆਖਿਆ ਸੀ ,'ਜੀ ਕਿਸੇ ਕੋਲੋਂ ਪੁੱਛ ! ਬਾਲਕ ਦੁੱਧ ਨਹੀਂ ਪੀਂਦਾ ਤੇ ਰੋਈ ਜਾਂਦਾ ਹੈ ਜਿਵੇਂ ਕਿ ਇਸ ਦੁਨੀਆਂ ਵਿੱਚ ਆਉਣਾ ਚੰਗਾ ਨਹੀਂ ਲੱਗਾ। '
       ਹੋ ਸਕਦਾ ਹੈ ,ਇਸ ਕਰਕੇ ਰੋਂਦਾ ਹੋਵੇ ਕਿ ਭਗਵਾਨ ਨੇ ਉਸ ਨੂੰ ਅਸਾਂ ਗਰੀਬਾਂ ਦੇ ਘਰ ਕਿਉਂ ਭੇਜ ਦਿਤਾ। ਅਸੀਂ ਨੀਵੀਂ ਜਾਤ ਦੇ ਚਮਾਰ ,ਚਮੜੇ ਨਾਲ ਦਿਨ ਰਾਤ ਘੁਲਦੇ ਹਾਂ। 
     ਧੁਰਬਿਨੀਆਂ -ਐਸੀਆਂ ਗੱਲਾਂ ਨਾ ਕਰੋ। ਕਿਰਤ ਦੀ ਗੱਲ ਹੈ ,ਅਸੀਂ ਕਿਸੇ ਨਾਲੋਂ ਮਾੜੇ ਹਾਂ ਤੁਸੀਂ ਜਾਓ ਤੇ ਕਿਸੇ ਨੂੰ ਪੁਛੋ। '
     ਆਪਣੀ ਧਰਮ ਪਤਨੀ ਦਾ ਆਖਾ ਮੰਨਕੇ ਰਘੂ ਘਰੋਂ ਬਾਹਰ ਨਿਕਲ ਕੇ ਅਜੇ ਥੋੜੀ ਵਾਟ ਹੀ ਗਿਆ ਸੀ ਕਿ ਅਗੇ ਸਵਾਮੀ ਰਾਮਾਨੰਦ ਜੀ ਆਉਂਦੇ ਨਜਰ ਪਏ ਰਵ਼ੰਜ ਅਨੁਸਾਰ ਉਸ ਨੇ ਧਰਤੀ ਤੇ ਮੱਥਾ ਟੇਕ ਕੇ  ਰਾਮਾ ਨੰਦ ਜੀ ਦਾ  ਸਵਾਗਤ ਕਿਤਾ।
   ਸਵਾਮੀ ਰਾਮ ਨੰਦ ਜੀ - ਸੁਣਾ ਭਗਤਾ  ਕੀ , ਗੱਲ ਹੈ। ਸਰੀਰ ਤਾਂ ਵੱਲ ਰਹਿੰਦਾ ਹੈ ?
   ਰਘੂ- ਮਹਾਰਾਜ! ਆਪ ਦੀ ਕਿਰਪਾ ਹੈ ਰਾਜ਼ੀ ਰਹਿਂਦਾ ਹੈ ਮੇਰੀ ਆਪ ਅਗੇ ਇੱਕ ਬੇਨਤੀ ਹੈ ।
  ਸਵਾਮੀ ਰਾਮਾਨੰਦ ਜੀ- ਕੀ ਬੇਨਤੀ ਕਰਨੀ ਹੈ ?
  ਰਘੂ - ਮੇਰੇ ਘਰ ਬਾਲਕ ਹੋਈਆਂ ਹੈ , ਉਸ ਦਾ ਨਾਮ ਰਵਿਦਾਸ ਰੱਖਿਆ ਹੈ। ਉਹ ਜਨਮ ਤੋਂ ਦੁੱਧ ਨਹੀਂ ਪੀਂਦਾ ,ਬਸ ਰੋਈ ਜਾ ਰਿਹਾ ਹੈ। ਰਾਤ ਦੇ ਸਮੇਂ ਜਦੋਂ ਉਸ ਨੇ ਜਨਮ ਲਿਆ , ਔਰਤਾਂ ਨੇ ਦੱਸਿਆ ਹੈ ਚਾਨਣ ਹੋ ਗਿਆ ਸੀ। ਬਾਲਕ ਬੜਾ ਸੁੰਦਰ ਹੈ। ਪਰ ਏਹੋ ਦੁੱਖ ਹੈ ਉਹ ਦੁੱਧ ਨਹੀਂ ਪੀਂਦਾ , ਦਇਆ ਕਰੋ ,ਆਪ ਤਾਂ ਦਇਆਵਾਨ ਰਾਮ ਪਿਆਰੇ ਹੋ ਮੇਰੇ ਬਚੇ ਨੂੰ ਦੇਖੋ।            ਸਵਾਮੀ ਰਾਮ ਨੰਦ ਜੀ ਚਲ ਪ੍ਰੇਮੀਆਂ ,ਅਸੀਂ ਅਜ ਕਿਸੇ ਜੀ ਦੇ ਦਰਸ਼ਨ ਕਰਨ ਲਈ ਹੀ ਬੇਚੈਨ ਫਿਰ ਰਹੇ ਹਾਂ। ਕੁੱਝ ਸਮਝ ਨਹੀਂ ਆਉਂਦੀ ਕੌਣ ਮਨ ਨੂੰ ਧੂਹ ਰਿਹਾ ਹੈ ,ਤੇਰਾ ਬਾਲਕ ਹੀ ਹੋਏ। ਚਾਰ ਦਿਨ ਤੋਂ ਮਨ  ਉਪਰਾਮ ਹੈ। ਕੋਈ ਨਜਰ ਨਹੀਂ ਆਉਂਦਾ ਕਿਸਨੂੰ ਮਿਲਣਾ ਹੈ। 
  ਇਉਂ ਆਖਦੇ ਹੋਏ ਗੁਰੂ ਰਾਮਾ  ਨੰਦ ਜੀ ਰਘੂ ਦੇ ਪਿੱਛੇ ਪਿੱਛੇ ਚਲ ਪਏ। ਰਘੂ  ਘਰ ਆਇਆ। ਰਘੂ ਖੁਸ਼  ਸੀ ਕਿ ਭਗਵਾਨ ਆਪ ਓਹਨਾ ਦੇ ਗ੍ਰਹਿ ਵਿਖੇ ਆਏ।ਉਸ ਦੇ ਧਨ ਭਾਗ ਹਨ। ਸਵਾਮੀ ਜੀ ਵਿਹੜੇ ਵਿਚ ਜਾ ਖਲੋਤੇ ਤਾਂ ਰਘੂ ਅੰਦਰ ਗਿਆ ਤੇ ਅੰਦਰੋਂ ਬਾਲਕ ਨੂੰ ਚੁੱਕ ਕੇ ਬਾਹਰ ਲੈ ਆਇਆ। 
    ਸਵਾਮੀ ਰਾਮ ਨੰਦ ਜੀ ਨੇ ਬਾਲਕ ਨੂੰ ਦੇਖਿਆ। ਓਹਦੇ ਚਿਹਰੇ ਨੂੰ ਦੇਖਕੇ ਉਸ ਦੇ ਸਿਰ ਤੇ ਹੱਥ ਰੱਖ ਕੇ ਆਪ ਮੁਹਾਰੇ ਬਚਨ ਕਰਨ ਲਗੇ - ਹੇ ਬਾਲਕ ! ਰੋਣਾ ਠੀਕ ਨਹੀਂ। ਪੂਰਬਲੇ ਜਨਮ ਦਾ ਫਲ ਹੈ। ਉਹ ਪ੍ਰਾਪਤ ਹੋ ਗਿਆ। ਅਗੇ ਨੂੰ ਸੰਭਾਲ ਕੇ ਚਲਣਾ। ਜੇ ਅਗੇ ਸੰਭਾਲ ਕੇ ਚਲੋਗੇ ਤਾਂ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। 
               ਇਓਂ ਬਚਨ ਕਰਕੇ ਉਹਨਾਂ ਨੇ 'ਰਾਮ !ਰਾਮ!' ਆਖਿਆ ਤਾਂ ਬੱਚਾ ਰੋਣੋਂ ਰੁਕ ਗਿਆ । ਮੁਸਕਰਾਇਆ । ਰਾਮਾ ਨੰਦ ਜੀ ਨੇ ਉਸਦੇ ਸਿਰ ਤੋਂ ਹੱਥ  ਚੁਕ ਲਿਆ ਤੇ ਰਘੂ ਨੂੰ  ਆਖਿਆ 'ਭਗਤਾ ! ਇਸਨੂੰ ਲੈ ਜਾ ਤੇ ਇਸਦੀ ਮਾਤਾ ਨੂੰ  ਆਖ ਕਿ ਦੁਧ ਪਿਲਾਏ ਪੀ ਲਵੇਗਾ ।' ਇਓਂ ਬਚਣ ਕਰਕੇ ਰਾਮਾ ਨੰਦ ਜੀ ਚਲੇ ਗਏ । ਉਹਨਾ ਦੇ ਆਪਣੇ ਮਨ ਦੀ ਭੱਟਕਣਾ ਵੀ ਮਿਟ ਗਈ ।
    ਰਘੂ ਬਾਲਕ ਰਵਿਦਾਸ ਜੀ ਨੂੰ  ਅੰਦਰ ਲੈ ਗਿਆ । ਧੁਰਬਿਨੀਆ ਨੂੰ ਦਿਤਾ  ਤਾਂ ਰਵਿਦਾਸ ਨੇ ਜੀ ਨੇ ਦੁਧ ਚੁੰਘ ਲਿਆ । ਉਸ ਦਿਨ ਤੋਂ ਰਵਿਦਾਸ ਜੀ ਮੁੜ ਕਦੀ ਨਾ ਰੋਏ । ਹਁਸਦੇ ਰਹੇ ਤੇ ਜੋ ਵੀ ਆਪ ਦੇ ਦਰਸ਼ਨ ਕਰਦਾ,ਉਸਦੇ ਦੁਖ ਦੂਰ ਹੁਂੰਦੇ । ਸਭ ਰਾਮ ਦੀ ਮਹਿਮਾਂ ਸੀ ।

    ਭਗਤ ਰਵਿਦਾਸ ਜੀ ਦੇ ਪਿਛਲੇ ਜਨਮ ਦੀ ਕਥਾ

   ਸਵਾਮੀ ਰਾਮਾ ਨੰਦ ਜੀ ਰਘੂ ਦੇ ਮਹੱਲੇ ਵਿਚੋਂ ਨਿਕਲੇ ਹੀ ਸਨ ਕਿ ਸਵਾਮੀ ਜੀ ਦਾ ਚੇਲਾ, ਜੋ ਰਵਿਦਾਸ ਜੀ  ਨੂੰ ਦੇਖਣ ਵੇਲੇ ਕੋਲ ਖਲੋਤਾ ਸੀ, ਪੁਛਿਆ - 'ਹੇ ਗੁਰਦੇਵ ! ਇਹ ਕਿ ਕੌਤਕ ਹੈ ?'
  ਸਵਾਮੀ ਰਾਮਾ ਨੰਦ ਜੀ-' ਕੈਸਾ ਕੌਤਕ.......!'
     ਚੇਲਾ -ਇੱਕ ਤਾਂ ਆਪ ਸਵੇਰੇ ਸਵੇਰੇ ਨੀਚ ਜਾਤੀਆਂ ਦੇ ਮਹੱਲੇ ਆਏ। ਦੂਸਰਾ ਬਾਲਕ ਨੂੰ ਦੇਖਕੇ ਆਪ ਜੀ ਨੇ ਬਚਨ ਕੀਤਾ ,'ਪੂਰਬਲੇ ਜਨਮ ਦਾਫਲ ਹੈ। ਇਸ ਦਾ ਕੀ ਭਾਵ ਅਰਥ ਕੁੱਝ ਸਮਝ ਨਹੀਂ ਲੱਗੀ ! ਰਾਮ ਜੀ ਦਾ ਕੀ  ਹੁਕਮ ਹੈ ?'
ਰਾਮਾ ਨੰਦ ਜੀ ਗੁਸਾਈਂ ਜੀ ਇਹ ਨੇਮ ਸੀ ਕਿ ਉਹ ਆਪਣੇ ਚੇਲਿਆਂ ਨੂੰ ਭੁਲੇਖੇ ਵਿਚ ਨਹੀਂ ਸਨ ਰੱਖਦੇ। ਓਹਨਾ ਦੇ ਹਰ ਸੰਕ ਨੂੰ ਨਵਿਤਰ ਕਰਦੇ ਸਨ। ਓਹ ਆਪ ਤ੍ਰੈਕਾਲ ਦਰਸੀ ਸੀ। ਤ੍ਰੈਕਾਲ ਦਰਸੀ ਹੋਣ ਕਰਕੇ ਉਹਨਾ ਨੂੰ ਸਾਰਾ ਗਿਆਨ ਸੀ। ਉਹਨਾ ਨੇ ਆਪਣੇ ਚੇਲੇ ਨੂੰ ਉਤਰ ਦਿਤਾ ' ਹੇ ਬੇਟਾ ! ਇਹ ਜੋ ਬਾਲਕ ਤਕਿਆ ਹੈ ਇਹ ਇੱਕ ਮਹਾਤਮਾ ਤੇ ਭਗਤ ਹੋਏਗਾ। ਪੂਰਬਲੇ ਜਨਮ ਵਿਁਚ ਇਸ ਨੇ ਇੱਕ ਭੁਲ ਕੀਤੀ, ਜਿਸ ਕਾਰਨ ਇਸ ਨੂੰ ਚਮਾਰਾਂ ਦੇ ਘਰ ਜਨਮ ਲੈਣਾ ਪਿਆ। ਜੀਵ ਨੂੰ ਕਰਮ ਦਾ ਫੱਲ ਜ਼ਰੂਰ ਮਿਲਦਾ ਹੈ ।
ਚੇਲਾ - ਮਹਾਰਾਜ ! ਇਸਨੇ ਕੈਸੀ ਭੁੱਲ ਕੀਤੀ ਸੀ ?
ਰਾਮ ਨੰਦ ਜੀ - ਇਹ ਇਕ ਬ੍ਰਹਮਚਾਰੀ ਤੇ ਚੇਲਾ ਸੀ। ਇਹ ਰਘੂ ਚਮਾਰ ਦੇ ਘਰ ਜਨਮਿਆਂ , ਤੇ ਸਾਲ ਹੋਇਆ ਮਰ ਗਿਆ ਸੀ ਇਸ ਦੀ ਕਲਿਆਣ ਹੋਣੀ ਸੀ , ਪਰ ਇਸਦੀ ਇਕ ਇੱਛਾ ਤੇ ਦੂਸਰੀ ਭੁੱਲ ਰਹੀ। ਇਸ ਨੂੰ ਮੁੜ ਜਨਮ ਧਾਰਨ ਕਰਨਾ ਪਿਆ। 
ਚੇਲਾ - ਐਸਾ ਹੀ ਤਾਂ ਮੈਂ ਪੂਛ ਰਿਹਾ ਹਾਂ ਕਿ ਕਿਉਂ ਜਨਮ ਧਾਰਨ ਕਰਨਾ ਪਿਆ। ਆਖ਼ਰ ਉਹ ਕੈਸੀ  ਭੁੱਲ ਸੀ ?
ਰਾਮ ਨੰਦ ਜੀ -ਇਹ ਬ੍ਰਹਮਚਾਰੀ ਭਿਖਿਆ ਲੈਣ ਜਾਂਦਾ ਸੀ ਤੇ 'ਹਰਿ ਨਰਾਇਣ 'ਆਖਦਾ ਸੀ। ਚੁਟਕੀ ਚੁਟਕੀ ਆਟਾ ਲਿਆਉਂਦਾ ਤੇ ਲੰਗਰ ਵਿਚ ਪੱਕਦਾ ਸੀ। ਜੋ ਸਾਧੂ ਆਉਂਦਾ ਉਹੋ ਭੋਜਨ ਕਰਦਾ। ਅਸਾਂ ਦੇ ਡੇਰੇ ਕੋਲ ਛੋਟੂ ਮੱਲ ਬਾਣੀਆਂ ਦਾ ਘਰ ਸੀ ਉਹ ਸਾਰੇ ਦੇ ਸਾਰੇ ਬੜੇ ਨੀਚ ਸਨ। ਉਹਨਾਂ ਦਾ ਧੰਦਾ ਠੀਕ ਨਹੀਂ ਸੀ। ਉਹ ਹਰ ਤਰ੍ਹਾਂ ਗਰੀਬਾਂ ਨੂੰ ਲੁਟਦੇ ਸਨ ਉਸ ਦਾ ਗੰਦਾ ਵਿਵਹਾਰ ਦੇਖ ਕਰ  ਲੋਕ ਕੰਨਾਂ ਤੇ ਹੱਥ ਰੱਖਦੇ ਸਨ। 
ਉਹ ਘਟ ਤੋਲਦੇ ,ਧੋਖਾ ਕਰਦੇ ਫਰੇਬ ਨਾਲ ਮਾਲ ਥੋੜਾ ਦਿੰਦੇ ਤੇ ਰਕਮ ਬਹੁਤੀ ਲੈਂਦੇ ਹਨ। 'ਰਾਮ ਦੀ ਸੌਂਹ ਪ੍ਰਮਾਤਮਾ ਦੀ ਸੁਗੰਧ !' ਆਖ ਕੇ ਭੋਲੇ ਪੁਰਸ਼ਾਂ ਦੇ ਕੱਪੜੇ ਲਾਹੀ ਤੁਰੇ ਜਾਂਦੇ ਨੇ। ਪਾਪਾਂ ਨਾਲ ਮਾਇਆ ਬਹੁਤ ਇਕੱਠੀ ਕੀਤੀ ਹੈ। ਜੇ ਕਦੇ ਪੁਨ ਕਰਦੇ ਵੀ ਹਨ ਤਾਂ ਨਫ਼ੇ ਖਾਤਰ ਕਰਦੇ ਨੇ ਮਾਇਆ ਨਾਗਣੀ ਦੇ ਪੁਜਾਰੀ ਨੇ !ਝੂਠ ਦੇ ਪ੍ਰਭਾਵ ਕਾਰਨ ਇਹਨਾਂ ਦੀ ਬੁਧੀ ਮਲੀਨ ਹੋ ਚੁਕੀ ਹੈ। ਘਰ ਦੀਆਂ ਇਸਤ੍ਰੀਆਂ ਸਤਵੰਤੀਆਂ ਨਹੀਂ ਰਹੀਆਂ। ਉਹ ਪਰ ਪੁਰਸ਼ ਨਾਲ ਮੇਲ ਕਰਦੀਆਂ ਹਨ। ਐਸੇ ਮਹਾਂ ਪਾਪੀ ਪੁਰਸ਼ਾਂ ਦੇ ਘਰ ਦਾ ਆਈਆਂ ਸੀਧਾ ਖਾ ਕੇ ਸੰਤਾਂ ਦੀ  ਬੁੱਧੀ ਭ੍ਰਿਸਟ ਹੋ ਜਾਂਦੀ  ਹੈ ਮਨ ਅਸ਼ਾਂਤ ਹੋ ਜਾਂਦਾ ਹੈ। ਪ੍ਰਮਾਤਮਾ ਦੇ ਚਰਨ ਕੰਵਲਾਂ ਨਾਲ ਬਿਰਤੀ ਨਹੀਂ ਸੀ ਜੁੜਦੀ। 
ਇੱਕ ਦਿਨ ਬਾਰਿਸ਼ ਸੀ ,ਅਸਾਡਾ ਚੇਲਾ ਬ੍ਰਹਮਚਾਰੀ ਸੀਧਾ ਮੰਗਣ ਵਾਸਤੇ  ਗਿਆ। ਮੰਦਰ ਵਿੱਚੋਂ ਨਿਕਲਦਾ ਹੀ ਬਾਣੀਏ ਦੇ ਘਰ ਮੋਹਰੇ ਜਾ ਕੇ ਪੈਰ ਤਿਲਕਣ ਦੇ ਕਾਰਨ ਡਿਗ ਪਿਆ। ਚੰਡਾਲ ਬਾਣੀਏ ਦਾ ਲੜਕਾ ਖਲੋਤਾ ਸੀ ,ਉਸ ਨੇ ਬ੍ਰਹਮਚਾਰੀ ਨੂੰ ਉਠਾਇਆ ਤੇ ਅਗੇ ਮੰਗਣ ਜਾਣ  ਨਾ ਦਿੱਤਾ, ਸਗੋਂ ਆਪਣੇ ਘਰੋਂ ਉਤਨਾ ਸੀਧਾ ਦੇ ਦਿਤਾ ,ਜਿਤਨਾ ਡੇਰੇ ਵਾਸਤੇ ਚਾਹੀਦਾ ਸੀ, ਬ੍ਰਹਮਚਾਰੀ ਸੀਧਾ ਲੈਕੇ ਡੇਰੇ ਆ ਗਿਆ। ਪ੍ਰਸਾਦਿ ਤਿਆਰ ਹੋਇਆ ,ਜਦੋਂ ਛੱਕਿਆ ਤਾ ਮੇਰੀ ਸੁਰਤ ਰਾਮ ਨਾਲੋਂ ਟੁੱਟ ਗਈ ,ਸਰੀਰ ਆਲਸੀ ਹੋ ਗਿਆ ਨੀਂਦ ਆਉਣ ਲਗੀ ਦਿਲ ਪਾਰੇ ਦੀ ਤਰ੍ਹਾਂ ਡੋਲਣ ਲਗਾ ਉਸੇ ਵੇਲੇ ਮੈਂ ਬ੍ਰਹਮਚਾਰੀ ਨੂੰ ਸੱਦ ਕੇ ਪੁੱਛਿਆ ,'ਅੱਜ ਸੀਧਾ ਕਿਹੜਿਆਂ ਘਰਾਂ ਵਿੱਚੋਂ ਮੰਗ ਕੇ ਲਿਆਇਆ ਹੈ ?'ਬ੍ਰਹਮਚਾਰੀ ਨੇ ਉਤਰ ਦਿਤਾ ,'ਗੁਰੂ ਜੀ ਬਹੁਤਿਆਂ ਘਰਾਂ ਵਿਚੋਂ ਭਿਖਸਾ ਨਹੀਂ ਮੰਗੀ। ਸਗੋਂ ਨਾਲ ਦੇ ਬਾਣੀਏ ਦੇ ਘਰੋਂ ਲਿਆਇਆ ਹਾਂ , ਕਿਉਂਕਿ ਉਸ ਦੇ ਲੜਕੇ ਨੇ ਪ੍ਰਾਰਥਨਾ ਕੀਤੀ ਸੀ। ਦੂਸਰਾ ਬਾਰਿਸ਼ ਦੀ ਵਜ੍ਹਾ ਕਰਕੇ ਫਿਰਨਾ ਕਠਿਨ ਸੀ। 
ਇਹ ਸੁਣਕੇ ਕ੍ਰੋਧ ਆ ਗਿਆ, ਅਸਾਂ ਬ੍ਰਹਮਚਾਰੀ ਨੂੰ ਸਰਾਪ ਦਿਤਾ, ਕਿ ਜਾਹ ਨੀਚ ਤੇਰੀ ਸਰਤ ਨੀਵੀਂ ਹੈ। ਤੂੰ ਚਮਾਰਾਂ ਕੋਲੋਂ ਭੈੜੇ ਪੁਰਸ਼ਾਂ ਦੀ ਕਮਾਈ ਦਾ ਸੀਧਾ ਅਸਾਂ ਨੂੰ ਛਕਾ ਕੇ ਮਹਾਨ ਪਾਪ ਕੀਤਾ ਹੈ। ਇਸ ਦਾ ਫਲ ਇਹ ਹੋਵੇਗਾ ਕਿ ਤੇਰਾ ਜਨਮ ਚਮਾਰਾਂ ਦੇ ਘਰ ਹੋਵੇਗਾ। ਉਹਨਾਂ ਦੇ ਘਰ ਰਾਮ ਨਾਮ ਦਾ ਸਿਮਰਨ ਕਰਨ ਤੇ ਫਿਰ ਉਧਰ ਹੋਵੇਗਾ। ਇਸ ਸਰਾਪ ਦੇ ਦਸਵੇਂ ਦਿਨ ਪਿੱਛੋਂ ਬ੍ਰਹਮਚਾਰੀ ਚਲਾਣਾ ਕਰ ਗਿਆ। ਹੁਣ ਸਾਲ ਬਾਅਦ ਇਸ ਨੇ ਰਘੂ ਚੁਮਾਰ ਦੇ ਘਰ ਜਨਮ ਲਿਆ ਹੈ ,ਪ੍ਰਮਾਤਮਾ ਨੇ ਅਸਾਂ ਨੂੰ ਸੁਨੇਹਾ ਦਿਤਾ ਕਿ ਇਹ ਭਰਮ ਦਾ ਮਾਰਿਆ ਦੁੱਧ ਨਹੀਂ ਪੀਂਦਾ ਇਸ ਵਾਸਤੇ ਕਿ ਅਗੇ ਤਾਂ ਮਾੜੇ ਪੁਰਸ਼ਾਂ ਦੇ ਘਰੋਂ ਸੀਧਾ ਮੰਗਣ ਤੇ ਇਹ ਜਨਮ ਮਿਲਿਆ ਹੈ ਜੇ ਨੀਚ  ਜਾਤੀ ਮਾਂ ਦੇ ਥਨਾਂ ਦਾ ਦੁੱਧ ਪੀ ਲਿਆ ਤਾਂ ਖਵਰੇ ਕਿੰਨੇ ਜਨਮ ਧਾਰਨੇ ਪੈਣਗੇ। ਐਸਾ ਬਹੁਤ ਘਬਰਾਇਆ ਤੇ ਰੋਈ ਜਾਣ ਲੱਗਾ ਹੈ। ਭਾਵੇਂ ਬਾਲਕ ਪਰ ਆਤਮਾਂ ਉੱਚੀ ਹੈ ਬ੍ਰਹਮਚਾਰੀ ਹੈ ਇਸ ਨੂੰ ਗਿਆਨ ਨਹੀਂ ਕਿ ਪੁਰਸ਼ ਜਨਮ ਕਰਕੇ ਮਾੜਾ ਚੰਗਾ ਨਹੀਂ ਹੁੰਦਾ ਸਗੋਂ ਕਰਮ ਕਰਕੇ ਮਾੜਾ  ਚੰਗਾ ਹੈ। ਅਸੀਂ ਇਹਦਾ ਭਰਮ ਦੂਰ ਕਰਨ ਵਾਸਤੇ ਆਏ ਸਾਂ। ਹੁਣ ਇਹ ਦੁੱਧ ਪੀ ਕੇ ਤਕੜਾ ਹੋਵੇਗਾ। ਰਾਮ ਨਾਮ ਭਜਨ ਕਰੇਗਾ ਤੇ ਹੁਣ ਵੀ ਭਜਨ ਕਰ ਰਿਹਾ ਹੈ ਇਹ ਹੈ ਉਸ ਦੇ ਪੂਰਬਲੇ ਜਨਮ ਦੀ ਕਥਾ। '
ਚੇਲਾ - ' ਧੰਨ ਹੋ ਗੁਰੂ ਜੀ ! ਤੁਸਾਂ ਦੀ ਗਤੀ ਤੁਸੀਂ ਜਾਣਦੇ ਹੋ। ਅਸੀਂ ਤਾਂ ਭੂਲਨਹਾਰ ਜੀਉੜੇ ਹਾਂ। ਮਾਇਆ ਅਸਾਂ ਨੂੰ ਠਗਦੀ ਰਹਿੰਦੀ ਹੈ। ਕਈ ਘਰ ਠੱਗੇ ਜਾਂਦੇ ਹਨ। ਆਪ ਦੀ ਕਿਰਪਾ ਦ੍ਰਿਸ਼ਟੀ ਰਹਿਣੀ ਚਾਹੀਦੀ ਹੈ। ਆਪ ਦਾ ਸਿਰ ਤੇ ਹੱਥ ਹੋਏ ਤਾਂ ਜੀਵ ਦੀ ਕਲਿਆਨ ਹੋ ਸਕਦੀ ਹੈ।'
 ਇਸ ਤੋ ਅਗੇ ਸਵਾਮੀ ਰਾਮਾ ਨੰਦ ਜੀ ਨੇ ਆਪਣੇ ਚੇਲਿਆਂ ਨੂੰ ਸਮਝਾਇਆ ਕਿ ਸਾਧੂ ਨੂੰ ਕਦੀ ਇੱਕ ਘਰੋਂ ਭੋਜਨ ਨਹੀ ਛੱਕਣਾ ਚਾਹੀਦਾ।ਜੇ ਛਕੇ ਵੀ ਤਾਂ ਗਰੀਬ ਮੇਹਨਤੀ ਦੇ ਸੁਕੀ ਮਿਸੀ ਰੋਟੀ ਛੱਕ ਲਵੇ ਮਾਇਆ ਧਾਰਿਆਂ ਦਾ ਧਨ ਮਿਹਨਤ ਦਾ ਨਹੀ ਹੁਂੰਦਾ ਉਹ ਠੱਗੀਆਂ ਦਾ ਹੁਂੰਦਾ ਹੈ। ਕਈਆ ਦੇ ਲਹੂ ਪੀਤੇ ਹੁੰਦੇ ਨੇ ਰਾਤ ਦਿਨ ਮਾੜੇ ਕਰਮ ਕਰਨ ਤੇ ਮਾਇਆ ਜੁੜਦੀ ਹੈ । ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀ ਹੁਂੰਦੀ। ਉਹ ਰਾਮ ਜੀ ਨੂੰ ਵੀ ਧੋਖਾ ਦਿੰਦੇ ਹਨ।

ਰਵਿਦਾਸ ਜੀ ਨੇ ਭਗਤੀ ਤੇ ਕਿਰਤ ਕਰਨੀ
ਭਗਤ ਭਗਤ ਜਗ ਵਜਿਆ ਚਹੁੰ ਚੱਕਾਂ ਦੇ ਵਿਚ ਚਮਰੇਟਾ॥
ਪਾਣਾ ਗੰਢੈ ਰਾਹ ਵਿਚ ਕੁਲਾ ਧਰਮ ਢੋਇ ਢੋਰ ਸਮੇਟਾ॥
ਜਿਉ ਕਰ ਮੈਲੇ ਚੀਥੜਾ ਹੀਰਾ ਲਾਲ ਅਮੋਲ ਪਲੇਟਾ॥
ਚਹੁੰ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ॥
ਨਾਵਲ ਆਯਾ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ॥
ਕਢ ਕਸੀਰਾ ਸਉਪਿਆਂ ਰਵਿਦਾਸੇ ਗੰਗਾ ਦੀ ਭੇਟਾਂ॥
ਲੱਗਾ-ਪੁਰਬ ਅਭੀਚ ਦਾ ਡਿਠਾ ਚਲਿਤ ਅਚਰਜ ਅਮੇਟਾ॥
ਲਇਆ ਕਸੀਰਾ ਹੱਥ ਕੱਢ ਸੂਤ ਇਕ ਜਿਉ ਤਾਣਾ ਪੇਟਾ॥
ਭਗਤ ਜਨਾ ਹਰਿ ਮਾਂ ਪਿਉ ਬੇਟਾ॥ (ਭਾਈ ਗੁਰਦਾਸ ਜੀ)
ਰਵਿਦਾਸ ਜੀ ਬਾਲਕ ਉਮਰ ਤੋਂ ਟੱਪਕੇ ਕਸ਼ੌਰ ਉਮਰ ਵਿਚ ਪੁਜੇ ਤੇ ਘਰ ਦੇ ਕੰਮਾਂ ਵਿਚ ਹੱਥ ਵਟਾਉਣ ਤਾਂ ਲਗੇ, ਪਰ ਉਪਰਾ ਉਪਰਾ ਤੇ ਉਪਰਾਮ ਰਹਿਣ ਲਗੇ। ਉਹਨਾਂ ਦੇ ਉਪਰਾਮ ਰਹਿਣ ਕਾਰਨ ਘਰ ਦੇ ਬੜੇ ਤੰਗ ਹੋਇਆ ਕਰਨ, ਪਰ ਕੁਝੱ ਆਖਣ ਦਾ ਹੌਂਸਲਾ ਵੀ ਨਾ ਪਵੇ ਕਿੳਕਿ ਉਹਨਾਂ ਦੇ ਚਿਹਰੇ ਦਾ ਪ੍ਰਭਾਵ ਹੀ ਕੁਝੱ ਐਸਾ ਸੀ। ਦੂਸਰਾ ੳਹ ਸੰਤਾਂ ਸਾਧੂਆਂ ਕੋਲ ਜਾਂਦੇ। ਰਾਮਾ ਨੰਦ ਜੀ ਦੇ ਡੇਰੇ ਜਾ ਕੇ ਬੈਠੇ ਰਹਿੰਦੇ ਤੇ 'ਰਾਮ ਨਾਮ' ਦਾ ਸਿਮਰਨ ਕਰਦੇ ਰਹਿੰਦੇ। ਉਹਨਾਂ ਦੇ ਐਸਾ ਕਰਨ ਨਾਲ ਘਰ ਦੇ ਖ਼ਿਆਲ ਕਰਨ ਲੱਗ ਪਏ ਕਿ ਕਿਤੇ ਰਵਿਦਾਸ ਘਰ ਛੱਡਕੇ ਹੀ ਨਾ ਨਠ ਜਾਏ। ਉਹਨਾਂ ਨੇ ਰਵਿਦਾਸ ਜੀ ਦਾ ਵਿਆਹ ਕਰ ਦਿਤਾਂ।
ਘਰ ਵਿਚ ਪਤਨੀ ਆਉਣ ਤੇ ਵੀ ਭਗਤ ਜੀ ਕੁਝ ਕਾਹਲੇ ਨਾ ਪਏ।ਉਹ ਆਪਣੀ ਚਾਲੇ ਚਲੇ ਜਾਣ ਲਗੇ। ਪਤਨੀ ਕੁਝ ਭਲੇ ਘਰ ਦੀ ਨੇਕ ਸੀ।ਉਹ ਉਹਨਾ ਦਾ ਸਤਿਕਾਰ ਕਰਦੀ, ਹੁਕਮ ਮੰਨਦੀ ਤੇ ਕਿਰਤ ਕਰੀ ਜਾਂਦੀ।ਇਸਤਰਾਂ ਦਿਨ ਬੀਤਦੇ ਜਾਣ ਲਗੇ।ਭਗਤ ਜੀ ਤੜਕੇ ਉਠਕੇ ਇਸ਼ਨਾਨ ਕਰਕੇ ਪ੍ਰਭੂ ਦਾ ਧਿਆਨ ਧਰਦੇ ਤੇ ਚਤੇ ਪਹਿਰ ਪ੍ਰਭੂ ਨੂੰ  ਨਾ ਵਿਸਾਰਦੇ।ਬਸ ਨਾਮ ਦਾ ਸਿਮਰਨ ਕਰੀ ਜਾਂਦੇ। ਘਰ ਦੇ ਕੰਮ ਪਿਛੇ ਪੈਂਦੇ ਜਾਂਦੇ। ਪਰ ਲੋਕ ਦੇਖਣ ਤੇ ਸੁਣਨ ਵਾਲੇ ਆਖਦੇ,'ਭਗਤ ਹਨ। ਪੂਰਬਲੇ ਜਨਮ ਵਿਚ ਚੰਗਾ ਕਰਮ ਕਰਦੇ ਰਹੇ ਜੋ ਪ੍ਰਭੂ ਨਾਲ ਪਿਆਰ ਪੈ ਗਿਆ। ਸੱਚ ਬੋਲਣਾ ਤੇ ਦਾਨ ਕਰਨ ਦਾ ਸੁਭਾਅ ਵੱਡੇ ਲੋਕਾਂ ਵਰਗਾ ਬਣ ਗਿਆ। ਜੇ ਕੋਈ ਜੋੜਾ ਮੰਗਦਾ ਤੇ ਆਖਦਾ ਕਿ ਪੈਸੇ ਨਹੀ ਹਨ ਤਾਂ ਉਸ ਨੂੰ  ਜੋੜਾ ਮੁਫਤ ਭੇਟਾਂ ਕਰ ਦਿੰਦੇ। 
ਪਰ ਅਗਿਆਨੀ ਪੁਰਸ਼ ਰਵਿਦਾਸ ਜੀ ਦੇ ਮਾਂ ਬਾਪ ਅੰਦਰਲੇ ਭੇਦ ਨੂੰ ਨਾ ਜਾਣਦੇ। ਤਾਂ ਉਹ ਖਿਆਲ ਕਰਦੇ ਕਿ ਰਵਿਦਾਸ ਜੀ ਲਾ -ਪ੍ਰਵਾਹ  ਤੇ ਕ੍ਰਿਤ ਕਮਾਈ ਕਰਨ ਵਾਲੇ ਨਹੀਂ। ਉਹ ਦੁਨਿਆਵੀਂ ਦ੍ਰਿਸਟੀ ਨਾਲ ਤਕਦੇ ਸਨ। ਉਹਨਾਂ ਦਾ ਤੱਕਣਾ ਐਸਾ ਉਹਨਾਂ ਵਾਸਤੇ ਲਾਭਵੰਦ ਨਹੀਂ। ਐਸਾ ਕਰਦੇ ਹੋਏ ਇੱਕ ਦਿਨ ਗਰਮ ਹੋ ਪਏ ਤੇ ਆਖਿਆ -
ਰਵਿਦਾਸ ! ਆਪਣਾ ਘਰ ਅੱਡ ਕਰ, ਅੱਡ ਚੁਲ੍ਹਾ ਬਣਾ ਤੇ ਅੱਡ ਹੀ ਕਿਰਤ ਕਰ ਆਪਣੀ ਕਿਰਤ ਭਾਵੇ ਸਾਰੀ ਉਜਾੜ ਦੇ ਭਾਵੇ ਰੱਖ, ਪਰ ਅਸਾਂ ਨੂਁ ਦੁਖੀ ਨਾ ਕਰ । ਅਸੀਂ ਤਾਂ ਇਹ ਨਹੀਂ ਸਹਿ ਸਕਦੇ ਕਿ ਸਭ ਕੁਝ ਦਾਨ ਹੀ ਕਰੀ ਜਾਵੇ। ਆਪਣੀ ਪਤਨੀ ਨੂਁ ਲੈ ਕੇ ਵੱਖਰੀ ਝੁਗੀ ਪਾ ਲੈ।'

ਇਹ ਸੁਣਕੇ ਭਗਤ ਰਵਿਦਾਸ ਜੀ ਨੇ ਕੋਈ ਗੁਸਾ ਗਿਲ੍ਹਾ ਨਹੀਂ ਕੀਤਾ। ਉਹਨਾਂ ਨੇ ਬੜੀ ਧੀਰਜ਼ ਨਾਲ ਉਤਰ ਦਿਤਾ, ਹਾਂ ਪਿਤਾ ਜੀ! ਜੇਕਰ ਆਪ ਦੀ ਐਸੀ ਇੱਛਾ ਹੈ ਤਾਂ ਐਸਾ ਹੀ ਕਰੋ। ਰਾਮ ਆਪੇ ਹੀ ਕੰਮ ਕਰਦਾ ਹੈ, ਜਿਵੇਂ ਰਾਮ ਜੀ ਦੀ ਇੱਛਾ ਹੋਏਗੀ ਕੰਮ ਹੁਂੰਦੇ ਰਹਿਣਗੇ। ਭਾਵੇਂ ਰਾਹ ਤੇ ਬਿਠਾ ਦਿਓ ਜਾਂ ਘਰ ਵਿਁਚ ਥਾਂ ਦੇ ਦਿਓ ਕਿ ਪਤਾ ਕਿਸ ਪੂਰਬਲੇ ਜਨਮ ਦੇ ਕਾਰਨ, ਮੁੜ ਜਨਮ ਲੈ ਲਿਆ ਹੈ ਤੇ ਆਪ ਦਾ ਪੁਤਰ ਅਖਵਾਇਆ ਹੈ । ਅੱਜ ਤੋਂ ਹੀ ਵੱਖ ਹੋ ਜਾਂਦੇ। ਕਰਕੇ ਖਾਣੀ ਹੈ।'
ਉਸੇ ਦਿਨ ਰਵਿਦਾਸ ਜੀ ਨੇ ਲੱਕੜਾਂ ਵੱਢਕੇ ਲਿਆਂਦੀਆਂ। ਸਰਕੜਾ ਤੇ ਕਾਨੇ ਲਿਆਂਦੇ ਅਤੇ ਸਾਹੀ ਰਾਹ ਉਤੇ ਆਪਣੀ ਛੰਨ ਪਾ ਲਈ। ਉਸਦੀ ਪਤਨੀ ਬੜੀ ਹਿਮੰਤ ਵਾਲੀ ਸੀ। ਉਸਨੇ ਦਬਾ ਦਬ ਸਿਰਕੀਆਂ ਬੰਨ੍ਹਿਆਂ ਤੇ ਮਿੱਟੀ ਘੱਟਾ ਪਾ ਕੇ, ਲਿੰਬ ਪੋਚ ਕੇ ਸੁੰਦਰ ਕੁਟੀਆ ਬਣਾ ਲਈ। ਇੱਕ ਪਾਸੇ ਥੜਾ ਬਣਾ ਕੇ ਰਵਿਦਾਸ ਜੀ ਨੂੰ ਅੱਡਾ ਲਾ ਦਿਤਾ। ਦੂਸਰੇ ਪਾਸੇ ਖੁਲ੍ਹਾ ਥੜਾ ਬਣਾਇਆ, ਜਿਸ ਉਤੇ ਆਏ ਗਏ ਬੈਠ ਜਾਂਦੇ। ਆਪ ਉਸ ਦੇਵੀ ਨੇ ਅੰਦਰ ਹੀ ਇੱਕ ਪਾਸੇ ਆਪਣਾ ਅੱਡਾ ਬਣਾ ਲਿਆ ਤੇ ਜੁਤੀਆਂ ਤਿਆਰ ਕਰਕੇ ਆਏ ਗਏ ਗਾਹਕਾਂਦੀਆਂ ਜੁਤੀਆਂ ਗੰਢ ਕੇ ਉਹ ਵੱਖਰਾ ਹੀ ਗੁਜ਼ਾਰਾ ਕਰਨ ਲਗੇ।






   




        
















   

Post a Comment

0 Comments