Header Ads Widget

Responsive Advertisement

Ticker

6/recent/ticker-posts

ਤੰਦਰੁਸਤੀ

 ਸਰੀਰ ਮਨ ਦਾ ਘੋੜਾ ਹੈ। ਜਿਸ ਤਰ੍ਹਾਂ ਮਨ ਇਸ ਨੂੰ ਚਲਾਉਂਦਾ ਹੈ ਇਹ ਉਸੇ ਤਰ੍ਹਾਂ ਚੱਲਦਾ ਹੈ, ਪਰ ਜੀਵਨ ਦੀ ਖੇਡ ਖੇਡਣ ਲਈ ਅਤੇ ਜਿੰਦਗੀ ਦੀ  ਵਾਟ ਕੱਟਣ ਲਈ ਘੋੜੇ ਨੂੰ ਵੀ ਰਿਸ਼ਟ-ਪੁਸ਼ਟ ਰੱਖਣਾ ਜ਼ਰੂਰੀ ਹੈ।ਜੇ ਘੋੜਾ ਮਰੀਅਲ ਹੋ ਜਾਏ ਤਾਂ ਮਨ ਅਤੇ ਆਤਮਾ ਦੀ ਖੇਡ ਵੀ ਢਿੱਲੀ ਪੈ ਜਾਂਦੀ ਹੈ। ਇਸ ਸਰੀਰ- ਘੋੜੇ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਇਸ ਦੀ ਚੰਗੀ ਦੇਖ-ਭਾਲ ਜਰੂਰੀ ਹੈ।ਸਾਡਾ ਸਰੀਰ ਅਰਬਾਂ-ਖਰਬਾਂ ਜੀਵਾਣੂਆਂ ਅਤੇ ਜਿਊਂਦੇ ਸੈੱਲਾਂ ਦਾ ਬਣਿਆ ਹੋਇਆ ਹੈ।ਇਹਨਾਂ ਵਿੱਚੋਂ ਲੱਖਾਂ ਕਰੋੜਾਂ ਹਰ ਰੋਜ਼ ਮਰਦੇ ਅਤੇ ਉਹਨਾਂ ਦੀ ਥਾਂ ਲੈਣ ਲਈ ਲੱਖਾਂ ਕਰੋੜਾਂ ਹਰ ਰੋਜ਼ ਜੰਮਦੇ ਹਨ।ਨਿਰੋਏ ਜੀਵਾਣੂ ਬਣਾਉਣ ਲਈ ਖ਼ੂਨ ਦਾ ਨਿਰੋਆ ਹੋਣਾ ਲਾਜ਼ਮੀ ਹੈ। ਖ਼ੂਨ ਬਣਦਾ ਹੈ; ਖ਼ੁਰਾਕ ਤੋਂ, ਜਲ ਤੋਂ, ਵਾਯੂ ਤੋਂ। ਨਿਰਮਲ ਜਲ, ਖੁੱਲ੍ਹੀ ਸਵੱਛ ਹਵਾ ਅਤੇ ਸੁੱਧ ਆਹਾਰ। ਇਹ ਸਭ ਕੁਝ ਹੋਵੇ ਤਾਂ ਹੀ ਸਰੀਰ ਰਿਸ਼ਟ-ਪੁਸ਼ਟ ਬਣਿਆ ਰਹਿ ਸਕਦਾ ਹੈ। ਘੱਟ ਖਾਣਾ, ਸੰਤੁਲਿਤ ਖ਼ੁਰਾਕ ਖਾਣੀ, ਖ਼ੂਬ ਚਿੱਥ-ਚਿੱਥ ਕੇ ਖਾਣੀ, ਮੁਸ਼ੱਕਤ ਜਾਂ ਕਸਰਤ ਕਰਨੀ, ਖੁਸ਼ ਰਹਿਣਾ, ਤਾਜ਼ਾ ਆਕਸੀਜਨ ਭਰਪੂਰ ਹਵਾ ਫੱਕਣੀ ਅਤੇ ਨਿਰਮਲ ਜਲ ਪੀਣਾ- ਇਹੋ ਹੀ ਤੰਦਰੁਸਤੀ ਅਤੇ ਦੀਰਘ ਉਮਰ ਦਾ ਨੁਸਖਾ ਹੈ।

Post a Comment

0 Comments