Header Ads Widget

Responsive Advertisement

Ticker

6/recent/ticker-posts

Lockdown(ਲੋਕਡਾਊਨ) ਪੰਜਾਬ ਵਿੱਚ corona covid-19 ਦੀ ਗੰਭੀਰ ਸਮੱਸਿਆ ਦੇ ਕਾਰਨ




Corona virus ਦੇ ਕਾਰਨ ਭਾਰਤ ਵਿੱਚ 22, ਮਾਰਚ 2020 ਨੂੰ Lockdown ਕੀਤਾ ਗਿਆ ਪਰ Corona virus ਦੇ ਖਤਰੇ ਨੂੰ ਵੇਖਦੇ ਹੋਏ Lockdown ਨੂੰ 14, ਅਪ੍ਰੈਲ 2020 ਤੱਕ ਵਧਾ ਦਿੱਤਾ ਗਿਆ ਹੈ, ਇਸ ਤੋਂ ਬਾਅਦ ਵੀ ਜਦੋਂ ਭਾਰਤ ਸਰਕਾਰ ਨੂੰ ਲੱਗੀਆਂ ਕਿ ਇਸ ਖਤਰੇ ਤੋਂ Lockdown ਨੂੰ ਹੋਰ ਅੱਗੇ ਤੱਕ ਵਧਾਉਣਾ ਚਾਹੀਦਾ ਹੈ ਤਾਂ 14 ਅਪ੍ਰੈਲ,2020 ਨੂੰ PM Modi ਜੀ ਨੇ  Lockdown 3 ਮਈ,2020 ਤੱਕ ਵਧਾ ਦਿੱਤਾ, ਜ਼ਿਆਦਾਤਰ ਲੋਕਾਂ ਨੂੰ ਇਹ ਖਬਰ ਸੁਣ ਕੇ ਬਹੁਤ ਦੁੱਖ ਵੀ ਹੋਈਆਂ ਹੋਵੇਗਾ ਕਿਉਂਕਿ ਬਹੁਤ ਸਾਰੇ ਸਾਡੇ ਪਿੰਡਾਂ ਚ ਅਜਿਹੇ ਪਰਿਵਾਰ ਨੇ ਜਿਹਨਾਂ ਦੇ ਘਰ ਸ਼ਾਮ ਦੀ ਰੋਟੀ ਤਾਂ ਹੀ ਬਣਦੀ ਸੀ ਜੇਕਰ ਉਹ ਦਿਨ ਚ ਮਜਦੂਰੀ ਕਰਦੇ ਸੀ ਪਰ ਹੁਣ ਇਸ Lockdown ਦੀ ਸਥਿਤੀ ਚ ਉਹ ਆਪਣੇ ਘਰ ਦਾ ਖਰਚਾ ਕਿਵੇਂ ਕਰਨਗੇ ਜੇਕਰ ਰੱਬ ਨਾ ਕਰੇ ਇਹਨਾਂ ਹਾਲਾਤਾਂ ਚ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੋ ਜਾਵੇ ਤਾਂ ਉਹਨਾਂ ਲਈ ਬਹੁਤ ਮੁਸ਼ਕਿਲ ਇਹ ਸਮਾਂ,  ਸਰਕਾਰ ਨੂੰ ਇਹਨਾਂ ਵਾਸਤੇ ਸਹੁਲਤਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਇਹ ਲੋਕੀਂ ਵੀ ਸਰਕਾਰ ਦੀ ਹਦਾਇਤਾਂ ਨੂੰ ਮੰਨਣ ਲਈ ਆਪਣੇ ਆਪ ਨੂੰ ਕਾਬਿਲ ਬਣਾ ਸਕਣ ਤੇ ਘਰ ਦੀ ਆਰਥਿਕ ਸਥਿਤੀ ਕਾਰਨ ਕੋਈ ਵੀ ਇੰਨਸਾਨ ਸਰਕਾਰ ਦੇ ਇਸ ਜਨਤਾ ਦੇ ਹਿੱਤ ਵਿੱਚ ਲਏ ਗਏ ਫੈਸਲੇ ਦੀ ਉਲੰਘਣਾ ਨਾ ਕਰੇ ਕਿਉਂਕਿ ਇਸ ਦੁਨੀਆਂ ਤੇ ਹਰ ਕੋਈ ਇੰਨਸਾਨ ਜਿਉਣਾ ਚਾਹੁੰਦਾ ਹੈ ਤੇ ਇਹ ਗੱਲ ਵੀ ਹਰ ਇੰਨਸਾਨ ਨੂੰ ਪਤਾ ਲੱਗ ਚੁੱਕੀ ਹੈ ਕਿ corona covid-19 ਦੀ ਜਿਹੜੀ ਬਿਮਾਰੀ ਇੱਕ ਦੂਜੇ ਦੇ ਸੰਪਰਕ ਚ ਆਉਣ ਕਾਰਨ ਹੁੰਦੀ ਆ ਤਾਂ ਕੋਈ ਵੀ ਇੰਨਸਾਨ ਬਿਨਾਂ ਆਰਥਿਕ ਮਜਬੂਰੀ ਤੋਂ ਕਿਉਂ ਘਰ ਤੋਂ ਬਾਹਰ ਨਿਕਲੇਗਾ ਇਹ ਗੱਲ ਤਾਂ ਹਰ ਇੰਨਸਾਨ ਨੂੰ ਪਤਾ ਹੀ ਆ ਕਿ ਜੇਕਰ ਸਾਨੂੰ ਹਰ ਸਹੂਲਤ ਘਰ ਹੀ ਮਿਲ ਜਾਵੇ ਤਾਂ ਅਸੀਂ ਬਾਹਰ ਕਿਉਂ ਨਿਕਲਾਂਗੇ।
ਇਸ ਸਮੱਸਿਆ ਦਾ ਹੱਲ ਸਾਡੀ ਸਰਕਾਰਾਂ ਦੇ ਵੱਸ ਚ ਨਹੀਂ ਕਿਉਂਕਿ ਵਿਅਕਤੀ ਵਿਸ਼ੇਸ ਦੀ ਸਮੱਸਿਆ ਨੂੰ ਸਰਕਾਰ ਨਹੀਂ ਸਮਝ ਸਕਦੀ। ਇਸ ਸਮੱਸਿਆ ਨੂੰ ਪਿੰਡ ਦਾ ਸਰਪੰਚ ਅਤੇ ਇਲਾਕੇ ਦੇ MC ਆਪ ਚੰਗੀ ਤਰ੍ਹਾਂ ਸਮਝ ਸਕਦੇ ਹਨ ਤੇ ਇਸ ਦਾ ਆਪਣੇ ਢੰਗ ਨਾ ਹੱਲ ਕਰ ਸਕਦੇ ਹਨ।
ਇਹ ਪੋਸਟ ਲਿਖਣ ਲਈ ਮੈਨੂੰ ਸੋਸ਼ਲ ਮੀਡੀਆ ਤੇ ਵੱਧਦੇ ਗਰੀਬ ਲੋਕਾਂ ਦੇ ਫਾਂਸੀਆਂ ਲੈਣ ਵਾਲੇ ਪੋਸਟ ਤੇ ਘਰ ਦਾ ਖਰਚਾ ਚਲਾਉਣ ਲਈ ਘਰ ਤੋਂ ਬਾਹਰ ਨਿਕਲੇ ਲੋਕਾਂ ਤੇ ਹੁੰਦੇ ਅੱਤਿਆਚਾਰ ਨੇ ਮਜਬੂਰ ਕੀਤਾ ਮੇਰੀ ਤਾਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਅੱਗੇ ਆਹੀ ਬੇਨਤੀ ਆ ਕਿ ਜੇਕਰ ਬਿਨਾ ਕੋਈ ਯੋਜਨਾਂ ਬਣਾਏ ਇਦਾਂ ਦਾ ਕੁੱਝ ਕਰਨਾ ਤਾਂ ਇੱਕ ਅਲੱਗ ਤੋਂ ਇੱਕ ਡਿਪਰਟਮੈਂਟ ਬਣਾਓ ਹਰ ਜਿਲ੍ਹੇ ਚ ਜੋ ਸਮੇਂ ਸਮੇਂ ਤੇ ਗਰੀਬ ਜਨਤਾ ਤੇ ਹੋਣ ਵਾਲੇ ਅੱਤਿਆਚਾਰ ਦੇ ਖਿਲਾਫ ਕੰਮ ਕਰ ਸਕੇ ਤੇ ਇਹਨਾਂ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇ । ਜਿਵੇਂ ਹੁਣ ਆਮ ਜਨਤਾ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬਹੁਤ ਸਾਰੇ ਗਰੀਬ ਆਪਣੀਆਂ ਜਾਨਾ ਗੁਆ ਰਹੇ ਇਸੇ ਤਰ੍ਹਾਂ ਨੋਟਬੰਦੀ ਵੇਲੇ ਹੋਇਆ ਸੀ ਉਸ ਵੇਲੇ ਵੀ ਬਹੁਤ ਗਰੀਬ ਜਨਤਾ ਨੇ ਆਪਣੀ ਜਾਨ ਗੁਆਈ ਸੀ ਪਰ ਸਾਡੀ ਸਰਕਾਰ ਇਹਨਾਂ ਸਮੱਸਿਆਵਾਂ ਨੂੰ ਸਮੱਸਿਆਵਾਂ ਹੀ ਨਹੀਂ ਸਮਝਦੀ। ਮੈਂ ਇਹ ਨੀ ਕਦੇ ਵੀ ਆਖਦਾ ਕਿ ਨੋਟਬੰਦੀ ਦਾ ਫੈਸਲਾ ਗਲਤ ਆ, ਨਹੀਂ ਇਹ ਫੈਸਲਾ ਸਰਕਾਰ ਨੇ ਸਹੀ ਲਿਆ ਸੀ ਪਰ ਜੇਕਰ ਇਸ ਚ ਇੱਕ ਆਮ ਆਦਮੀ ਦੀ ਸਮੱਸਿਆ ਬਾਰੇ ਚੰਗੀ ਤਰ੍ਹਾਂ ਸੋਚਿਆ ਤੇ ਲਾਗੂ ਕੀਤਾ ਹੁੰਦਾ ਤਾਂ ਜੋ ਮੌਤਾਂ ਹੋਈਆਂ ਉਹ ਨਹੀਂ ਹੋਣੀਆਂ ਸੀ ਇਸ ਤੋਂ ਵੀ ਵੱਡੀ ਸਮੱਸਿਆ ਇਹ ਆ ਕਿ ਹੁਣ ਵੀ ਨੋਟਬੰਦੀ ਦੇ ਸਮੇਂ ਦੀ ਤਰ੍ਹਾਂ ਹੀ ਇੱਕ ਗਰੀਬ ਇੰਨਸਾਨ ਹੀ ਮਾਰਿਆ ਜਾ ਰਿਹਾ ਤੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਜਾਪਦਾ ਹਲੇ ਤੱਕ।

#  ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਇੱਕ ਨੋਟਿਸ ਜਾਰੀ ਕੀਤਾ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ immunity system(ਰੋਗ ਪ੍ਰਤੀਰੋਧ ਸਮਤਾ) ਨੂੰ ਵਧਾ ਸਕਦੇ ਤਾਂ ਬਾਕੀ ਸਭ ਠੀਕ ਆ ਪਰ ਉਸ ਚ ਆਹ ਵੀ ਲਿਖਿਆ ਕਿ ਹਰ ਰੋਜ਼ ਇੱਕ ਚਮਚ ਚਵਨਪ੍ਰਾਸ ਖਾਉ ਤਾਂ ਮੇਰਾ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਇੱਕ ਛੋਟਾ ਜਿਹਾ ਸਵਾਲ ਆ ਕਿ ਜਿਸ ਇੰਨਸਾਨ ਨੂੰ ਦੋ ਸਮੇਂ ਦੀ ਰੋਟੀ ਮੁਸ਼ਕਿਲਾਂ ਨਾਲ ਜੁੜ ਰਹੀ ਉਹ ਆਪਣੇ immunity system(ਰੋਗ ਪ੍ਰਤਿਰੋਧ ਸਮਤਾ) ਨੂੰ ਕਿਵੇਂ ਵਧਾਵੇਗਾ ?

# corona covid-19 ਜਿਹੜੀ ਗੰਭੀਰ ਸਮੱਸਿਆ ਬਣ ਗਈ ਆ ਹੁਣ ਪਰ ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈਂ ਕਿ ਸਾਡੇ ਦੇਸ਼ ਵਿੱਚ ਇਸ ਬਿਮਾਰੀ ਲਈ ਉਹ ਕੁੱਝ ਖ਼ਾਸ ਲੋਕੀਂ ਹੀ ਜਿੰਮੇਵਾਰ ਸੀ ਜਿਹਨਾਂ ਦੀ ਪਿੱਛਲੇ ਦਿਨੀ ਕੋਈ travel history ਸੀ ਉਹਨਾਂ ਦੁਆਰਾ ਹੀ ਇਹ ਸਾਡੇ ਦੇਸ਼ ਵਿੱਚ ਆਈ ਪਰ ਇਹਨਾਂ ਕੁੱਝ ਖ਼ਾਸ ਲੋਕਾਂ ਕਰਕੇ ਅੱਜ ਸਾਰੇ ਦੇਸ ਦੀ ਜਨਤਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਖ਼ਾਸ ਕਰਕੇ ਆਮ ਜਨਤਾ ਜਿਹਨਾਂ ਨੂੰ ਬਿਨਾਂ ਕੋਈ ਅਪਰਾਧ ਕਿੱਤੇ ਸਜਾ ਭੁਗਤਣੀ ਪੈ ਰਹੀ ਆ।

ਇਹ ਕੁੱਝ ਮਾਮਲੇ ਜੋ Lockdown ਵਿੱਚ ਸਾਡੀ ਅਤੇ ਸਰਕਾਰ ਦੀ ਕਮੀਆਂ ਨੂੰ ਦਰਸਾਉਂਦੇ ਨੇ ਉਂਝ ਤਾਂ ਇਹ ਅਣਗਿਣਤ ਮਾਮਲੇ ਹੋਣਗੇ ਪਰ ਮੈਨੂੰ ਜਿੰਨੇ ਕੁ ਦਾ ਪਤਾ ਲੱਗਿਆ ਇਹ ਹੇਠਾਂ ਇਹਨਾਂ ਦੇ link ਨੇ ਤੁਸੀਂ ਆਪ ਵੇਖ ਸਕਦੇ ਹੋ:-


## ਮੋਬਾਇਲ ਵੇਚ ਕੇ ਲਿਆਇਆ ਖਾਣਾ ਤੇ ਲੱਗਾ ਲਿਆ ਫਾਹਾ????ਗਰੀਬ ਮਜਦੂਰ.......
ਇਹ ਪੋਸਟ ਮੈਂ ਫੇਸਬੁੱਕ  ,Jaspal Singh Braich  ਜੀ ਦੀ ਅਕਾਊਂਟ ਤੋਂ ਲਿਆ  ਆ , 20 -04-2020


## ਆਮ ਜਨਤਾ ਪੈਦਲ ਤੇ ਪੁਲਿਸ ਦੇ ਡੰਡੇ ਖਾਵੇ ਅਤੇ ਅਮੀਰ ac ਤੇ ਇੱਜਤ ਨਾਲ  ਘਰ ਜਾਵੇ.......
ਇਹ ਪੋਸਟ ਮੈਂ ਫੇਸਬੁੱਕ, Santosh Rai ਜੀ ਦੀ ਅਕਾਊਂਟ ਤੋਂ ਲਿਆ  ਆ , 19-04-2020


##ਘਰ ਦਾ ਸਾਮਾਨ ਲੈਣ ਗਏ ਗਰੀਬ ਇੰਨਸਾਨ ਨੂੰ ਪੁਲਿਸ ਨੇ ਕੁੱਟਿਆ ਤੇ ਜਹਾਲਤ ਤੋਂ ਪਰੇਸ਼ਾਨ ਹੋ ਕੇ ਲਿਆ ਫਾਹਾ.......
ਇਹ ਪੋਸਟ ਮੈਂ ਫੇਸਬੁੱਕ , Panthic Spectrum ਜੀ ਦੀ ਅਕਾਊਂਟ ਤੋਂ ਲਿਆ  ਆ 17-04-2020

##ਟਾਇਰ ਦੀ ਹਵਾ ਨਾ ਕੱਢੋ ਸਾਹਿਬ ਘਰ ਬਹੁਤ ਦੂਰ ਆ ਕਿਵੇਂ ਜਾਵਾਂਗੇ, ਗਰੀਬ ਰਿਕਸ਼ੇ ਵਾਲਾ.....….
 ਇਹ ਪੋਸਟ ਮੈਂ ਫੇਸਬੁੱਕ , Sohil Sadhoura ,ਜੀ ਦੀ ਅਕਾਊਂਟ ਤੋਂ ਲਿਆ  ਆ

##ਆਮ ਜਨਤਾ .......
ਇਹ ਪੋਸਟ ਮੈਂ ਫੇਸਬੁੱਕ, Zirakpur News ਜੀ ਦੀ ਅਕਾਊਂਟ ਤੋਂ ਲਿਆ  ਆ 18-04-2020


## corona ਨਹੀਂ ਸਿਸਟਮ ਦੀ ਕਮੀਆਂ ਕਾਰਨ ਹੋਈ ਬੱਚੇ ਦੀ ਮੌਤ.......
ਇਹ ਪੋਸਟ ਮੈਂ ਫੇਸਬੁੱਕ,  JagBani ਜੀ ਦੀ ਅਕਾਊਂਟ ਤੋਂ ਲਿਆ  ਆ 12-04-2020

##ਜਨ ਧਨ ਖਾਤੇ ਚੋਂ 500 ਰੁਪਏ ਲੈਣ ਗਈਆਂ ਗਰੀਬ ਔਰਤਾਂ ਨੂੰ ਕੀਤਾ ਗਿਰਫ਼ਤਾਰ..........
ਇਹ ਪੋਸਟ ਮੈਂ AAJTAK .INTODAY.IN  ਤੋਂ ਲਿਆ ਹੈ  10-04-2020

##ਘਰ ਚ ਕੁੱਝ ਨਹੀਂ ਸੀ ਜੀਣ ਲਈ ਮਰਨਾ ਆਸਾਨ ਲੱਗਿਆ ਇਸ ਗਰੀਬ ਔਰਤ ਨੂੰ...........
ਇਹ ਪੋਸਟ ਮੈਂ ਫੇਸਬੁੱਕ, Rdx ਜੀ ਦੀ ਅਕਾਊਂਟ ਤੋਂ ਲਿਆ  ਆ 04-04-2020

ਇਹ ਕੁੱਝ ਕਮੀਆਂ ਜੋ ਨੋਟਬੰਦੀ ਸਮੇਂ ਵੀ ਸਾਹਮਣੇ ਆਇਆ ਸੀ ਪਰ ਸਰਕਾਰ ਨੇ ਇਹਨਾਂ ਤੋਂ ਕੋਈ ਸਬਕ ਨਹੀਂ ਲਿਆ ਇਹਨਾਂ ਦੇ link ਹੇਠਾਂ ਦਿੱਤੇ ਨੇ:-




## 15 November 2016  ਨੂੰ the hindu ਦੀ ਖ਼ਬਰ ਦਾ ਇਹ ਆਖਰੀ ਪੈਰਾ ਪੜ੍ਹੋ


## ਇਹ ਕੁੱਝ ਉਹ ਲੋਕ ਜਿਹਨਾਂ ਬਾਰੇ ਸਾਡੀ ਸਰਕਾਰ ਕੁੱਝ ਨਹੀਂ ਸੋਚਦੀ ਤੇ ਇਹਨਾਂ ਨੂੰ ਆਪਣੇ ਕੰਮ ਕਾਰ ਛੱਡਕੇ ਆਪਣੇ ਹੀ ਪੈਸੇ ਨੂੰ ਬਦਲਣ ਲਈ ਆਪ ਹੀ ਆਪਣੇ ਇਲਾਕਿਆਂ ਤੋਂ ਦੂਰ ਆਪਣੇ ਪੈਸੇ ਖਰਚ ਕੇ ਆਉਣਾ ਜਾਣਾ ਪਿਆ.....


## ਸੁਪਰੀਮ ਕੋਰਟ ਨੇ ਵੀ ਨੋਟਬੰਦੀ ਦੇ ਨੌਵੇਂ ਦਿਨ ਹੀ ਸੈਂਟਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੇ ਆਮ ਜਨਤਾ ਨੂੰ ਹੁੰਦੀ ਪ੍ਰੇਸ਼ਾਨੀ ਤੇ ਸਵਾਲ ਖੜ੍ਹੇ ਕਰਤੇ......


## ਇਹ ਹੇਠਾਂ 90 ਉਹ ਅਣਭਾਗੇ ਵਿਅਕਤੀਆਂ ਜਿਹਨਾਂ ਦੀ ਨੋਟਬੰਦੀ ਦੌਰਾਨ ਮੌਤ ਹੋਈ ਤੇ ਜਿਹਨਾਂ ਦੀ ਖ਼ਬਰ ਅਖ਼ਬਾਰ, media ਅਤੇ social media ਤੋਂ ਮਿਲੀ ਆ ਪਰ ਇਹਨਾਂ ਤੋਂ ਇਲਾਵਾ ਕਈ ਇਦਾਂ ਦੇ case ਹੋਣਗੇ ਜਿਹਨਾਂ ਬਾਰੇ ਕੋਈ ਸਰਕਾਰ ਕੋਲ ਅੰਕੜੇ ਨਹੀਂ ....…



ਅੰਤ ਵਿੱਚ ਮੇਰੀ ਬੇਨਤੀ ਆ ਕਿ ਜੇਕਰ ਮੇਰੇ ਕੋਲੋਂ ਕੁੱਝ ਵੀ,ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ,ਧਾਰਮਿਕ ,ਸਮਾਜਿਕ ਜਾਂ ਆਰਥਿਕ ਆਸਥਾ ਨੂੰ ਠੇਸ ਪਹੁੰਚੀ ਹੋਵੇ ਜਾਂ ਗਲਤ ਲਿਖਿਆ ਗਿਆ ਹੋਵੇ ਤਾਂ ਮੈਂ ਬਣਦੀ ਸਜਾ ਦਾ ਹੱਕਦਾਰ ਹਾਂ ਪਰ ਇਹ ਸਾਡੇ ਸਮਾਜ ਦੀ ਕੁੱਝ ਜਰੂਰੀ ਗੱਲਾਂ ਸੀ ਜਿਹਨਾਂ ਬਾਰੇ ਸਾਰਿਆਂ ਨੂੰ ਜਾਣੂ ਕਰਾਉਣਾ ਜਰੂਰੀ ਸੀ!!

Sanjeev Kumar Jarout(Punjab)

7528910286 













Post a Comment

0 Comments