ਕੰਪਿਊਟਰ ਕੀ ਹੈ?
ਕੰਪਿਊਟਰ ਇੱਕ ਮਸ਼ੀਨ ਹੈ। ਇਹ ਡਾਟੇ(Data) ਅਤੇ ਹਦਾਇਤਾਂ ਨੂੰ ਪ੍ਰਾਪਤ ਕਰਦੀ ਹੈ। ਇਸ ਡਾਟੇ(Date) ਅਤੇ ਹਦਾਇਤਾਂ ਨੂੰ ਇਨਪੁੱਟ ਕਿਹਾ ਜਾਂਦਾ ਹੈ। ਕੰਪਿਊਟਰ ਇਨਪੁੱਟ ਉੱਤੇ ਪ੍ਰੋਸੈਸ ਕਰਦਾ ਹੈ।ਇਹ ਪ੍ਰੋਸੈਸ ਤੋਂ ਬਾਅਦ ਨਤੀਜਾ ਪੈਦਾ ਕਰਦਾ ਹੈ। ਇਸ ਨਤੀਜੇ ਨੂੰ ਆਊਟਪੁੱਟ ਕਿਹਾ ਜਾਂਦਾ ਹੈ।ਕੰਪਿਊਟਰ ਸੂਚਨਾਵਾਂ ਨੂੰ ਸਟੋਰ ਕਰ ਸਕਦਾ ਹੈ।
ਕੰਪਿਊਟਰ ਦੀ ਪਰਿਭਾਸ਼ਾ(Definition of Computer)
ਕੰਪਿਊਟਰ ਇਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ।ਇਹ ਇਨਪੁੱਟ ਪ੍ਰਾਪਤ ਕਰਦੀ ਹੈ ਅਤੇ ਪ੍ਰੋਸੈਸਿੰਗ(ਪ੍ਰਕਿਰਿਆ)ਕਰਦੀ ਹੈ।ਇਹ ਪ੍ਰੋਸੈਸਿੰਗ ਤੋਂ ਬਾਅਦ ਆਊਟਪੁੱਟ ਪੈਦਾ ਕਰਦੀ ਹੈ। ਇਸ ਵਿੱਚ ਸੂਚਨਾਵਾਂ ਨੂੰ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ।

ਪਰ ਅੱਜ ਦੇ ਸਮੇਂ ਵਿੱਚ ਕੰਪਿਊਟਰ ਨੂੰ ਪਰਿਭਾਸ਼ਿਤ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਅੱਜ ਹਰ ਖੇਤਰ ਵਿਚ ਕੰਪਿਊਟਰ ਦੀ ਵਰਤੋਂ ਹੋ ਰਹੀ ਕਿਉਂਕਿ ਕੰਪਿਊਟਰ ਕਿਸੇ ਵੀ ਕੰਮ ਨੂੰ ਸਹੀ ਢੰਗ ਨਾਲ ਤੇ ਛੇਤੀ ਕਰ ਦਿੰਦਾ ਹੈ ਮਨੁੱਖ ਦੇ ਮੁਕਾਬਲੇ। ਅੱਜ ਦੇ ਸਮੇਂ ਨੂੰ ਜੇਕਰ ਕੰਪਿਊਟਰ ਯੁੱਗ ਆਖਿਆ ਜਾਵੇ ਤਾਂ ਕੋਈ ਗਲਤ ਗੱਲ ਨਹੀਂ ਕਿਉਂਕਿ ਸਕੂਲ ਦੇ ਕਲਾਸ ਰੂਮ ਤੋਂ ਲੈਕੇ ਵੱਡੇ ਵੱਡੇ ਹਸਪਤਾਲਾਂ ਵਿਚ ਜਿਆਦਾਤਰ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਦੇ ਕੰਪਿਊਟਰ ਯੁੱਗ ਨੇ ਮਨੁੱਖੀ ਜੀਵਨ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾ ਲਈ ਹੈ ਜਿਸ ਨਾਲ ਮਨੁੱਖ ਦੇ ਹਰ ਕੰਮ ਵਿਚ ਸਹਾਇਤਾ ਹੁੰਦੀ ਹੈ
ਕੰਪਿਊਟਰ ਅੱਜ ਦੇ ਸਮੇਂ ਵਿਚ ਹਰ ਇਨਸਾਨ ਲਈ ਜਰੂਰੀ ਹੋ ਗਿਆ ਹੈ
ਜਦੋਂ ਮੈਂ ਪਹਿਲੀ ਵਾਰ ਆਪਣੇ ਸਰਕਾਰੀ ਸਕੂਲ ਵਿਚ ਕੰਪਿਊਟਰ ਵੇਖਿਆ ਸੀ ਤਾਂ ਮਨ ਵਿਚ ਸਿਰਫ ਇਹ ਸੀ ਕਿ ਇਸ ਚ ਅਸੀਂ ਆਪਣੀ ਮਰਜੀ ਨਾਲ ਗੀਤ ਸੁਣ ਸਕਦੇ ਹਾਂ ਕਿਉਂਕਿ ਉਸ ਸਮੇਂ ਸਾਡੇ ਪਿੰਡਾਂ ਵਿਚ ਬਹੁਤ ਘੱਟ ਲੋਕਾਂ ਕੋਲ ਟੈਲੀਵਿਜ਼ਨ ਹੁੰਦਾ ਤੇ ਸਾਨੂੰ ਕੰਪਿਊਟਰ ਅਤੇ ਟੈਲੀਵਿਜ਼ਨ ਚ ਫਰਕ ਨਹੀਂ ਪਤਾ ਸੀ ਜਦੋਂ ਵੀ ਸਾਡੀ ਕੰਪਿਊਟਰ ਦੀ ਜਮਾਤ ਹੁੰਦੀ ਸੀ ਤਾਂ ਸੱਭ ਤੋਂ ਪਹਿਲਾਂ ਤਾਂ ਸਾਨੂੰ ਹੇਠਾਂ ਬਿੱਠਾਂ ਕੇ ਕੰਪਿਊਟਰ ਬਾਰੇ ਕੁੱਝ ਲਿਖਵਾਇਆ ਜਾਂਦਾ ਸੀ ਤੇ ਬਾਅਦ ਵਿਚ ਇੱਕ ਕੰਪਿਊਟਰ ਤੇ ਦੋ ਵਿਦਿਆਰਥੀਆਂ ਨੂੰ ਚਿੱਤਰ ਬਣਾਉਣ ਲਈ ਕਿਹਾ ਜਾਂਦਾ ਸੀ ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ MS Paint ਸਿਖਾਇਆ ਜਾਂਦਾ ਸੀ ਪਰ ਅਸੀਂ ਮੈਡਮ ਤੋਂ ਚੋਰੀ ਚੋਰੀ ਕੰਪਿਊਟਰ ਚ ਇਹ ਲੱਭਦੇ ਸੀ ਕਿ ਗਾਣੇ ਤੇ ਵੀਡੀਓ ਕਿੱਥੇ ਨੇ ਤਾਂ ਜੋ ਮੈਡਮ ਦੇ ਚਲੇ ਜਾਣ ਤੇ ਚਲਾ ਸਕੀਏ ਉਸ ਵੇਲੇ ਕੰਪਿਊਟਰ ਦਾ ਸਿਰਫ ਇਹੀ ਚਾਅ ਹੁੰਦਾ ਸੀ ਕਿ ਇਸ ਨੂੰ ਅਸੀਂ ਆਪਣੀ ਮਰਜੀ ਨਾਲ ਚਲਾ ਸਕਦੇ ਹਾਂ ਜਦੋਂ ਕਿ ਟੈਲੀਵਿਜ਼ਨ ਤੇ ਚੱਲਣ ਵਾਲੇ ਪ੍ਰੋਗਰਾਮ ਇਹਨਾਂ ਪ੍ਰੋਗਰਾਮਾਂ ਨੂੰ ਚਲਾਉਣ ਵਾਲੇ ਲੋਕਾਂ ਦੀ ਮਰਜੀ ਨਾਲ ਚੱਲਦੇ ਸੀ

0 Comments