ਫਿਊਜ਼ ਇਲੈਕਟ੍ਰਿਕ ਸਰਕਟ ਵਿਚ ਲੱਗਿਆ ਹੋਇਆ ਇਕ ਸੇਫਟੀ ਡਿਵਾਈਸ ਹੈ।ਇਹ ਸਰਕਟ ਵਿਚ ਸੀਰੀਜ਼ ਵਿਚ ਲੱਗੀ ਹੋਈ ਇਕ ਸੋਫਟ ਤਾਰ ਹੁੰਦੀ ਹੈ। ਜੋ ਕਿ ਸਰਕਟ ਵਿਚ ਜ਼ਿਆਦਾ ਲੋਡ ਜਾਂ ਸਰਕਟ ਵਿਚ ਸੋਰਟ ਹੋਣ ਦੇ ਕਾਰਨ ਨਿਸਚਿਤ ਤਾਪ ਦਰ ਤੇ ਸਰਕਟ ਕਰੰਟ ਦੇ ਵਹਿਣ ਤੋਂ ਆਪ ਹੀ ਪਿੰਗਲ ਕੇ ਕਰੰਟ ਦੇ ਵਹਿਣ ਦਾ ਰਸਤਾ ਤੋੜ ਦਿੰਦਾ ਹੈ ਅਤੇ ਉਪਕਰਣਾਂ ਨੂੰ ਜਲਣ ਤੋਂ ਸੁਰੱਖਿਅਤ ਰੱਖਦਾ ਹੈ।
ਫਿਊਜ਼ ਕਿਸੇ ਵੀ ਸਰਕਟ ਵਿਚ ਲੱਗੇ ਹੋਏ ਉਪਕਰਣਾਂ ਦੀ ਸੁਰੱਖਿਆ ਲਈ ਵਰਤੀ ਜਾਣ ਵਾਲੀ ਇਕ ਛੋਟੀ ਜਿਹੀ ਡਿਵਾਈਸ ਹੁੰਦੀ ਹੈ ਜਿਸ ਵਿਚ ਬਹੁਤ ਹੀ ਪਤਲੀ ਤਾਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਤਾਰ ਦੀ ਮੋਟਾਈ ਦਾ ਅਤੇ ਸਰਕਟ ਦੇ ਲੋਡ ਦਾ ਸਿੱਧੇ ਤੌਰ ਤੇ ਸੰਬੰਧ ਹੁੰਦਾ ਹੈ ਜਿਨ੍ਹਾਂ ਜਿਆਦਾ ਲੋਡ ਹੁੰਦਾ ਹੈ ਤਾਰ ਦੀ ਮੋਟਾਈ ਵੀ ਉਸੇ ਹਿਸਾਬ ਨਾਲ ਹੁੰਦੀ ਹੈ।ਇੱਕ ਨਿਸਚਿਤ ਲੋਡ ਤੱਕ ਇਹ ਫਿਊਜ਼ ਸਹੀ ਕੰਮ ਕਰਦਾ ਰਹੇਗਾ ਪਰ ਜਦੋਂ ਕਿਸੇ ਕਾਰਨ ਤੋਂ ਸਰਕਟ ਵਿਚ ਨਿਸਚਿਤ ਤੋਂ ਜਿਆਦਾ ਲੋਡ ਹੋਵੇਗਾ ਤਾਂ ਇਹ ਫਿਊਜ਼ ਦੀ ਤਾਰ ਗਰਮ ਹੋਣਾ ਸ਼ੁਰੂ ਹੋ ਜਾਵੇਗੀ ਅਤੇ ਪਿੰਗਲ ਕੇ ਬਿੱਜਲੀ ਸਰਕਟ ਨੂੰ ਤੋੜ ਦਿੰਦੀ ਹੈ ਜਿਸ ਕਰਕੇ ਉਪਕਰਨ ਜਲਣ ਤੋਂ ਬੱਚ ਜਾਂਦਾ ਹੈ ।
ਫਿਊਜ਼ ਤਾਰ ਦੇ ਲਈ ਟੀਨ(tin), ਲੀਡ(Lead), ਜਿਸਤ(Zinc) ਅਤੇ ਕਾਪਰ(Copper) ਜਿਹੀਆਂ ਵਧਿਆ ਧਾਤੂਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਫਿਊਜ਼ ਦੀ ਫੋਟੋਆਂ ਤੁਸੀਂ google ਤੇ ਵੇਖ ਸਕਦੇ ਹੋ ਜਿਸ ਤੋਂ ਸਾਨੂੰ ਇਸ ਨੂੰ ਸਮਝਣ ਵਿਚ ਆਸਾਨੀ ਹੋਵੇਗੀ।
0 Comments