ਪ੍ਰਸ਼ਨ 2. ਸਿੰਧ ਘਾਟੀ ਸਭਿਅਤਾ ਦੇ ਲੋਕ ਆਪਣੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਿਵੇਂ ਕਰਦੇ ਸਨ (How the people of Indus Valley Civilization disposed off their dead ?)
ਸਿੰਧ ਘਾਟੀ ਦੇ ਲੋਕ ਆਪਣੇ ਮ੍ਰਿਤਕਾਂ ਦਾ ਸੰਸਕਾਰ ਕਰਨ ਲਈ ਕਿਹੜੇ ਦੋ ਢੰਗ ਅਪਣਾਉਂਦੇ ਸਨ ?(Which two methods were adopted by the people of Indus Valley to dispose off their dead ?)
ਉੱਤਰ-ਸਿੰਧ ਘਾਟੀ ਦੇ ਲੋਕ ਆਮ ਤੌਰ 'ਤੇ ਆਪਣੇ ਮੁਰਦਿਆਂ ਨੂੰ ਦਫ਼ਨਾ ਦਿੰਦੇ ਸਨ । ਕਬਰ ਵਿਚ ਮੁਰਦੇ ਦਾ ਸਿਰ ਉੱਤਰ ਵੱਲ ਅਤੇ ਪੈਰ ਦੱਖਣ ਵੱਲ ਕੀਤੇ ਜਾਂਦੇ ਸਨ । ਕਦੇ-ਕਦੇ ਮੁਰਦੇ ਨੂੰ ਖੁੱਲ੍ਹੀ ਥਾਂ 'ਤੇ ਪਸ਼ੂ-ਪੰਛੀਆਂ ਦੇ ਖਾਣ ਲਈ ਛੱਡ ਦਿਤਾ ਜਾਂਦਾ ਸੀ ਅਤੇ ਜਦੋਂ ਪਿੰਜਰ ਬਾਕੀ ਰਹਿ ਜਾਂਦਾ ਸੀ ਤਾਂ ਉਸ ਨੂੰ ਇਕ ਤਾਬੂਤ ਵਿਚ ਪਾ ਕੇ ਦਫ਼ਨਾ ਦਿੱਤਾ ਜਾਦਾ ਸੀ । ਉਸ ਸਮੇਂ ਮੁਰਦਿਆਂ ਦਾ ਸਸਕਾਰ ਕਰਨ ਦਾ ਰਿਵਾਜ ਵੀ ਪ੍ਰਚਲਿਤ ਸੀ । ਉਸ ਦੀ ਭਸਮ ਨੂੰ ਵੱਡੇ ਭਾਂਡੇ ਵਿਚ ਪਾ ਕੇ ਦਫ਼ਨਾ ਦਿੱਤਾ ਜਾਂਦਾ ਸੀ । ਮੁਰਦੇ ਦਾ ਅੰਤਿਮ ਸੰਸਕਾਰ ਭਾਵੇਂ ਕਿਸੇ ਢੰਗ ਨਾਲ ਵੀ ਕੀਤਾ ਜਾਂਦਾ ਸੀ ਪਰ ਉਸ ਦੇ ਨਾਲ ਜਾਂ ਉਸ ਦੇ ਪਿੰਜਰ ਜਾਂ ਭਸਮ ਦੇ ਨਾਲ ਕੁਝ ਭਾਂਡਿਆ, ਖਾਣ-ਪੀਣ ਅਤੇ ਕੁਝ ਹੋਰ ਜ਼ਰੂਰੀ ਵਸਤਾਂ ਨੂੰ ਵੀ ਦਬਾਇਆ ਜਾਂਦਾ ਸੀ । ਇਸ ਤੋਂ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਸਿੰਧ ਘਾਟੀ ਦੇ ਲੋਕ ਮੌਤ ਤੋਂ ਬਾਅਦ ਜੀਵਨ ਵਿਚ ਵਿਸ਼ਵਾਸ ਰੱਖਦ ਸਨ ।
ਪ੍ਰਸ਼ਨ 7. ਮੁੱਢਲੇ ਆਰੀਆ ਆਪਣੇ ਮ੍ਰਿਤਕਾਂ ਦਾ ਅੰਤਿਮ-ਸੰਸਕਾਰ ਕਿਵੇਂ ਕਰਦੇ (How the early Aryans disposed off their dead?). ਸਨ ?
ਉੱਤਰ-ਮੁੱਢਲੇ ਆਰੀਆ ਦੇ ਕਾਲ ਵਿਚ ਮ੍ਰਿਤਕਾਂ ਦਾ ਦਾਹ ਸੰਸਕਾਰ ਕੀਤਾ ਜਾਂਦਾ ਸੀ । ਮ੍ਰਿਤਕ ਨੂੰ ਚਿਤਾ ਤਕ ਲੈ ਜਾਣ ਲਈ ਉਸ ਦੀ ਪਤਨੀ ਅਤੇ ਹੋਰ ਸੰਬੰਧੀ ਨਾਲ ਜਾਂਦੇ ਸਨ । ਫਿਰ ਮ੍ਰਿਤਕ ਨੂੰ ਚਿਤਾ ਤੇ ਰੱਖ ਦਿੱਤਾ ਜਾਂਦਾ ਸੀ । ਜੇ ਮ੍ਰਿਤਕ ਬ੍ਰਾਹਮਣ ਹੁੰਦਾ ਤਾਂ ਉਸ ਦੇ ਸੱਜੇ ਹੱਥ ਵਿਚ ਇਕ ਲਾਠੀ ਦਿੱਤੀ ਜਾਂਦੀ ਸੀ,ਜੇ ਉਹ ਖੱਤਰੀ ਹੁੰਦਾ ਤਾਂ ਉਸ ਦੇ ਹੱਥ ਵਿਚ ਧਨੁਸ਼ ਅਤੇ ਜੇ ਉਹ ਵੈਸ਼ ਹੁੰਦਾ ਤਾਂ ਉਸ ਦੇ ਹੱਥ ਵਿਚ ਹਲ ਜੋਤਣ ਵਾਲੀ ਲੱਕੜੀ ਦਿੱਤੀ ਜਾਂਦੀ ਸੀ । ਉਸ ਦੀ ਪਤਨੀ ਤਦ ਤੱਕ ਚਿਤਾ ਕੋਲ ਬੈਠੀ ਰਹਿੰਦੀ ਸੀ ਜਦੋਂ ਤਕ ਉਸ ਨੂੰ ਇਹ ਨਹੀਂ ਕਿਹਾ ਜਾਂਦਾ ਸੀ ‘ਓ ਮਹਿਲਾਂ ਉੱਠੋ ਅਤੇ ਜੀਵਿਤ ਲੋਕਾਂ ਵਿਚ ਆਉ । ਇਸ ਤੋਂ ਬਾਅਦ ਹਵਨ ਕੁੰਡ ਤੋਂ ਲਿਆਂਦੀ ਹੋਈ ਅਗਨੀ ਨਾਲ ਚਿਤਾ ਨੂੰ ਅੱਗ ਲਗਾਈ ਜਾਂਦੀ ਸੀ ਅਤੇ ਇਹ ਮੰਤਰ ਪੜ੍ਹਿਆ ਜਾਂਦਾ ਸੀ, ‘‘ਪੁਰਖਾਂ ਦੇ ਮਾਰਗ ਤੇ ਜਾਉ ।'' ਲਾਸ਼ ਦੇ ਪੂਰਨ ਭਸਮ ਹੋ ਜਾਣ ਤੋਂ ਬਾਅਦ ਅਸਥੀਆਂ ਨੂੰ ਇਕੱਠਾ ਕਰ ਲਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਇਕ ਕਲਸ਼ ਵਿਚ ਰੱਖ ਕੇ ਜ਼ਮੀਨ ਵਿਚ ਗੱਡ ਦਿੱਤਾ ਜਾਂਦਾ ਸੀ।
ਇਹ ਉੱਪਰ ਜਿਹੜੇ ਪ੍ਰਸ਼ਨ ਤੇ ਉੱਤਰ ਲਿੱਖੇ ਹੋਏ ਹਨ ਇਹ ਮੈਂ M.B.D. Religion ਦੀ ਕਿਤਾਬ ਤੋਂ ਲਏ ਹਨ ਜੋ ਕਿ ਮਾਨਯੋਗ ,Prof . Manjeet Singh Sodhi ਜੀ ਦੁਆਰਾ ਲਿਖੀ ਗਈ ਹੈ ਤੇ ਮੈਂ ਇਹ ਜਾਣਕਾਰੀ Education ਦੇ ਲਈ ਪੋਸਟ ਕੀਤੀ ਹੈ ਕਿ ਮੈਂ ਇਸ ਕਿਤਾਬ ਤੋਂ ਬਹੁਤ ਕੁੱਝ ਸਿੱਖਿਆ ਹੈ।
0 Comments