ਮਹਾਤਮਾ ਬੁੱਧ ਦੇ ਅਨੁਸਾਰ ਦੁੱਖਾਂ ਦਾ ਕਾਰਨ ਕੀ ਹੈ ? (According to Lord Buddha is there a cause of sufferings ?)
ਮਹਾਤਮਾ ਬੁੱਧ ਦੇ ਅਨੁਸਾਰ ਦੁੱਖਾਂ ਦਾ ਕਾਰਨ ਕੀ ਹੈ ? (According to Lord Buddha is there a cause of sufferings ?)
ਮਹਾਤਮਾ ਬੁੱਧ ਦੀ ਦੂਜੀ ਪਾਵਨ ਸੱਚਾਈ ਇਹ ਹੈ ਕਿ ਦੁੱਖਾਂ ਦਾ ਕਾਰਨ ਹੈ । ਹਰੇਕ ਘਟਨਾ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ।ਇਹ ਨਹੀਂ ਹੋ ਸਕਦਾ ਕਿ ਘਟਨਾ ਦਾ ਕੋਈ ਕਾਰਨ ਹੀ ਨਾ ਹੋਵੇ । ਹਰੇਕ ਘਟਨਾ ਦਾ ਸੰਬੰਧ ਕਿਸੇ ਅਜਿਹੀ ਪੂਰਵਵਰਤੀ ਘਟਨਾ ਜਾਂ ਪਰਿਸਥਿਤੀਆਂ ਨਾਲ ਹੁੰਦਾ ਹੈ ਜਿਨ੍ਹਾਂ ਦੇ ਹੋਣ ਨਾਲ ਇਹ ਹੁੰਦੀ ਹੈ ਅਤੇ ਜਿਨ੍ਹਾਂ ਦੇ ਨਾ ਹੋਣ ਨਾਲ ਇਹ ਨਹੀਂ ਹੁੰਦੀ । ਬਿਨਾਂ ਕਾਰਨ ਦੇ ਪਰਿਣਾਮ ਸੰਭਵ ਨਹੀਂ । ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਮਨੁੱਖੀ ਦੁੱਖਾਂ ਦਾ ਕੀ ਕਾਰਨ ਹੈ । ਮਹਾਤਮਾ ਬੁੱਧ ਅਨੁਸਾਰ ਤ੍ਰਿਸ਼ਨਾ ਅਤੇ ਅਵਿੱਦਿਆ ਦੁੱਖਾ ਦਾ ਮੂਲ ਕਾਰਨ ਹਨ । ਤ੍ਰਿਸ਼ਨਾ ਕਾਰਨ ਅਸੀਂ ਬਾਰ-ਬਾਰ ਜਨਮ ਲੈਂਦੇ ਹਾਂ ਤੇ ਦੁੱਖ ਭੋਗਦੇ ਹਾਂ । ਤ੍ਰਿਸ਼ਨਾ ਦੁੱਖ ਦਾ ਕਾਰਨ ਹੈ ਕਿਉਂਕਿ ਜਿੱਥੇ ਤ੍ਰਿਸ਼ਨਾ ਹੈ ਉੱਥੇ ਮਨੁੱਖ ਅਸੰਤੁਸ਼ਟ ਹੈ । ਜੇਕਰ ਉਹ ਸੰਤੁਸ਼ਟ ਹੋਵੇ ਤਾਂ ਤ੍ਰਿਸ਼ਨਾ ਪੈਦਾ ਹੀ ਨਹੀਂ ਹੁੰਦੀ । ਤ੍ਰਿਸ਼ਨਾ ਜੀਵਨ ਭਰ ਬਣੀ ਰਹਿੰਦੀ ਹੈ । ਇਹ ਮਰਨ 'ਤੇ ਵੀ ਨਹੀਂ ਮਰਦੀ ਅਤੇ ਨਵਾਂ ਜਨਮ ਹੋਣ 'ਤੇ ਦੁੱਗਣੀ ਸ਼ਕਤੀ ਨਾਲ ਖੁਦ ਨੂੰ ਪੂਰਾ ਕਰਦੀ ਹੈ । ਇਹ ਤ੍ਰਿਸ਼ਨਾ ਤਿੰਨ ਪ੍ਰਕਾਰ ਦੀ ਹੁੰਦੀ ਹੈ—(1) ਐਸ਼ ਕਰਨ ਦੀ ਤਸਨਾ (2) ਜਿਊਂਦੇ ਰਹਿਣ ਦੀ ਤ੍ਰਿਸ਼ਨਾ (3) ਅਣਹੁੰਦੇ ਲਈ ਤ੍ਰਿਸ਼ਨਾ । ਅਵਿੱਦਿਆ ਤੋਂ ਭਾਵ ਅਗਿਆਨਤਾ ਤੋਂ ਹੈ । ਇਸ ਕਾਰਨ ਹੀ ਮਨੁੱਖ ਆਵਾਗੌਣ ਦੇ ਚੱਕਰਾਂ ਵਿਚ ਫਸਿਆ ਰਹਿੰਦਾ ਹੈ ਜਿਸ ਦਾ ਪਰਿਣਾਮ ਦੁੱਖ ਹੈ । ਜਦੋਂ ਤਕ ਮਨੁੱਖ ਇਸ ਆਵਾਗੌਣ ਦੇ ਚੱਕਰ ਤੋਂ ਮੁਕਤ ਨਹੀਂ ਹੁੰਦਾ ਉਦੋਂ ਤਕ ਉਸ ਦੇ ਦੁੱਖਾਂ ਦਾ ਅੰਤ ਨਹੀਂ ਹੋ ਸਕਦਾ ।ਅਗਿਆਨਤਾ ਕਾਰਨ ਹੀ ਮਨੁੱਖ ਆਪਣੇ ਜੀਵਨ, ਸੰਸਾਰ, ਸੰਪੱਤੀ ਅਤੇ ਪਰਿਵਾਰ ਨੂੰ ਸਥਿਰ ਸਮਝ ਲੈਂਦਾ ਹੈ ਜਦੋਂ ਕਿ ਅਸਲ ਵਿਚ ਇਹ ਸਾਰੇ ਨਾਸ਼ਵਾਨ ਹਨ ।ਜਿਹੜਾ ਜੰਮਦਾ ਹੈ ਉਹ ਮਰਦਾ ਵੀ ਹੈ ।
0 Comments