Header Ads Widget

Responsive Advertisement

Ticker

6/recent/ticker-posts

ਪੁਰਾਣਾਂ ਵਿਚ ਕੀ ਵਰਣਨ ਕੀਤਾ ਗਿਆ ਹੈ?

ਪੁਰਾਣਾਂ ਵਿਚ ਕੀ ਵਰਣਨ ਕੀਤਾ ਗਿਆ ਹੈ?


ਪੁਰਾਣਾਂ ਵਿਚ ਕੀ ਵਰਣਨ ਕੀਤਾ ਗਿਆ ਹੈ?


ਪੁਰਾਣਾਂ ਵਿਚ ਲੋਕ ਪ੍ਰਚਲਿਤ ਵੈਦਿਕ ਅਤੇ ਅਵੈਦਿਕ ਧਾਰਮਿਕ ਵਿਸ਼ਵਾਸਾਂ, ਮਿਥਿਹਾਸ ਅਤੇ ਕਹਾਣੀਆਂ ਸੰਕਲਿਤ ਹਨ । ਮਿਥਿਹਾਸ ਉਹ ਕਥਾ ਕਹਾਣੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਕੋਈ ਪ੍ਰਮਾਣ ਨਹੀਂ ਹੁੰਦਾ ਪਰ ਉਹ ਲੋਕਾਂ ਵਿਚ ਬਹੁਤ ਪ੍ਰਚਲਿਤ ਹੁੰਦੀਆਂ ਹਨ । ਹਰੇਕ ਪੁਰਾਣ ਪੰਜ ਭਾਗਾਂ ਵਿਚ ਵੰਡਿਆ ਹੁੰਦਾ ਸੀ । ਇਹ ਭਾਗ ਹਨ—(1) ਸਰਗ—ਇਸ ਵਿਚ ਸੰਸਾਰ ਦੀ ਉਤਪੱਤੀ ਬਾਰੇ ਵਰਣਨ ਕੀਤਾ ਗਿਆ ਸੀ । (2) ਪ੍ਰਤੀਸਰਗ–ਇਸ ਵਿਚ ਸੰਸਾਰ ਦੇ ਵਿਕਾਸ, ਨਸ਼ਟ ਹੋਣ ਅਤੇ ਫਿਰ ਤੋਂ ਉਤਪੱਤੀ ਬਾਰੇ ਵਰਣਨ ਕੀਤਾ ਗਿਆ ਸੀ । (3) ਵੰਸ਼-ਇਸ ਵਿਚ ਪ੍ਰਸਿੱਧ ਰਾਜਿਆਂ ਅਤੇ ਰਿਸ਼ੀਆਂ ਦੇ ਵੰਸ਼ਾਂ ਦਾ ਵਰਣਨ ਕੀਤਾ ਗਿਆ ਸੀ । (4) ਮਨਵੰਤਰ-ਇਸ ਵਿਚ ਸੰਸਾਰ ਦੇ ਮਹਾਂਯੁੱਗਾਂ ਅਤੇ ਹਰੇਕ ਯੁੱਗ ਦੀ ਮਹੱਤਵਪੂਰਨ ਘਟਨਾ ਬਾਰੇ ਵਰਣਨ ਕੀਤਾ ਗਿਆ ਸੀ ।(5) ਵੰਸ਼ਾਨੁਚਰਿਤ—ਇਸ ਵਿਚ ਪ੍ਰਸਿੱਧ ਵੈਸ਼ਾਂ ਦੇ ਰਾਜਿਆਂ ਅਤੇ ਰਿਸ਼ੀਆਂ ਦੇ ਕਾਰਨਾਮਿਆਂ ਦਾ ਵਰਣਨ ਕੀਤਾ ਗਿਆ ਸੀ । ਇਹ ਗੱਲ ਇੱਥੇ ਚੇਤੇ ਰੱਖਣ ਯੋਗ ਹੈ ਕਿ ਸਾਨੂੰ ਮੂਲ ਪੁਰਾਣ ਉਪਲੱਬਧ ਨਹੀਂ ਹਨ ।ਇਹ ਪੁਰਾਣ ਸਾਨੂੰ ਅੱਜ-ਕਲ੍ਹ ਜਿਸ ਸਰੂਪ ਵਿਚ ਉਪਲੱਬਧ ਹਨ ਉਨ੍ਹਾਂ ਵਿਚ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਵਿਚ ਦਿੱਤਾ ਗਿਆ ਵਰਣਨ ਇਸ ਵੰਡ ਅਨੁਸਾਰ ਹੋਵੇ।

Post a Comment

0 Comments