Header Ads Widget

Responsive Advertisement

Ticker

6/recent/ticker-posts

ਬੁੱਧ ਧਰਮ ਵਿੱਚ ਨਿਰਵਾਣ ਤੋਂ ਕੀ ਭਾਵ ਹੈ ?

ਬੁੱਧ ਧਰਮ ਵਿੱਚ ਨਿਰਵਾਣ ਤੋਂ ਕੀ ਭਾਵ ਹੈ ? 

ਬੁੱਧ ਧਰਮ ਵਿੱਚ ਨਿਰਵਾਣ ਤੋਂ ਕੀ ਭਾਵ ਹੈ ?



ਮਹਾਤਮਾ ਬੁੱਧ ਦੇ ਅਨੁਸਾਰ ਮਨੁੱਖੀ ਜੀਵਨ ਦਾ ਉੱਚਤਮ ਉਦੇਸ਼ ਨਿਰਵਾਣ ਪ੍ਰਾਪਤ ਕਰਨਾ ਹੈ । ਬੁੱਧ ਮਤ ਵਿਚ ਨਿਰਵਾਣ ਬਾਰੇ ਇਹ ਵਿਚਾਰ ਦਿੱਤਾ ਗਿਆ ਹੈ ਕਿ ਇਹ ਨਾ ਜੀਵਨ ਹੈ ਨਾ ਮੌਤ, ਨਾ ਹੋਂਦ ਹੈ ਨਾ ਅਣਹੋਂਦ । ਇਹ ਕੋਈ ਸਵਰਗ ਨਹੀਂ ਜਿਸ ਵਿਚ ਦੇਵਤੇ ਆਨੰਦ ਮਾਣਦੇ ਹੋਣ । ਇਸ ਨੂੰ ਸ਼ਾਂਤੀ ਅਤੇ ਸਦੀਵੀ ਖੁਸ਼ੀ ਵਾਲਾ ਕਿਹਾ ਗਿਆ ਹੈ । ਇਹ ਸਾਰੇ ਦੁੱਖਾਂ ਲਾਲਸਾਵਾਂ ਅਤੇ ਇੱਛਾਵਾਂ ਦਾ ਅੰਤ ਹੈ । ਇਸ ਦੀ ਅਸਲੀਅਤ ਪੂਰੀ ਤਰਾਂ ਕਾਲਪਨਿਕ ਹੈ । ਇਸ ਦਾ ਵਰਣਨ ਸੰਭਵ ਨਹੀਂ ਨਿਰਵਾਣ ਦੀ ਅਸਲੀਅਤ ਅਤੇ ਇਸ ਦਾ ਅਰਥ ਜਾਨਣ ਲਈ ਉਸ ਦੀ ਪ੍ਰਾਪਤੀ ਜ਼ਰੂਰੀ ਹੈ । ਸ਼ਬਦਾਂ ਦੁਆਰਾ ਇਸ ਦਾ ਵਰਣ ਨਹੀਂ ਕੀਤਾ ਜਾ ਸਕਦਾ ।ਜੋ ਇਸ ਸੱਚਾਈ ਦਾ ਅਨੁਭਵ ਕਰਦੇ ਹਨ ਉਹ ਇਸ ਬਾਰੇ ਗੱਲ ਨਹੀਂ ਕਰਦੇ ਅਤੇ ਜੋ ਇਸ ਬਾਰੇ ਗੱਲ ਕਰਦੇ ਹਨ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ । ਮਹਾਤਮਾ ਬੁੱਧ ਦੇ ਅਨੁਸਾਰ ਅਸ਼ਟ ਮਾਰਗ 'ਤੇ ਚਲ ਕੇ ਕੋਈ ਵੀ ਵਿਅਕਤੀ ਨਿਰਵਾਣ ਪ੍ਰਾਪਤ ਕਰ ਸਕਦਾ ਸੀ । ਜਿੱਥੇ ਹੋਰਨਾਂ ਧਰਮਾਂ ਵਿਚ ਨਿਰਵਾਣ ਮੌਤ ਤੋਂ ਬਾਅਦ ਪ੍ਰਾਪਤ ਹੁੰਦਾ ਹੈ ਉੱਤੇ ਬੁੱਧ ਧਰਮ ਵਿਚ ਨਿਰਵਾਣ ਦੀ ਪ੍ਰਾਪਤੀ ਇਸੇ ਜੀਵਨ ਵਿਚ ਹੀ ਸੰਭਵ ਹੈ

Post a Comment

0 Comments