ਸਤਿ ਸ੍ਰੀ ਅਕਾਲ ਦੋਸਤੋਂ,
ਗੁਰਬਾਣੀ ਦਾ ਮੁੱਖ ਸਰੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਸਿੱਖ ਧਰਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੈ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਜਿਹਨਾਂ ਦੇ ਨਾਮ ਇਸ ਪ੍ਰਕਾਰ ਹਨ:-
1 ਪਹਿਲੇ ਗੁਰੂ ਨਾਨਕ ਦੇਵ ਜੀ (1469-1539)
2 ਦੂਜੇ ਗੁਰੂ ਅੰਗਦ ਦੇਵ ਜੀ (1504-1553)
3 ਤੀਜੇ ਗੁਰੂ ਅਮਰਦਾਸ ਜੀ (1479-1574)
4 ਚੌਥੇ ਗੁਰੂ ਰਾਮਦਾਸ ਜੀ (1534-1591)
5 ਪੰਜਵੇਂ ਗੁਰੂ ਅਰਜਨ ਦੇਵ ਜੀ (1563- 1606)
6 ਨੌਵੇਂ ਗੁਰੂ ਤੇਗ ਬਹਾਦਰ ਜੀ (1622-1675)
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ , ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿਚ ਲਿਖੀ ਸੀ ਇਸ ਨੂੰ ਕਰਤਾਰਪੁਰ ਵਾਲੀ ਬੀੜ ਆਖਿਆ ਜਾਂਦਾ ਹੈ ਪਰ ਇਸ ਵੇਲੇ ਤੱਕ ਪਹਿਲੇ ਪੰਜ ਗੁਰੂਆਂ ਦੀ ਹੀ ਬਾਣੀ ਦਰਜ਼ ਕੀਤੀ ਗਈ ਸੀ ਬਾਅਦ ਵਿੱਚ , ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਇਸ ਵਿਚ ਦਰਜ਼ ਕਰਾਇਆ ਤੇ ਇਸ ਤਰ੍ਹਾਂ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ।

0 Comments