Header Ads Widget

Responsive Advertisement

Ticker

6/recent/ticker-posts

ਪੰਜਾਬੀ ਭਾਸ਼ਾ ਬਾਰੇ ਜਾਣਕਾਰੀ (Information about Punjabi language)

 

ਪੰਜਾਬੀ ਭਾਸ਼ਾ ਬਾਰੇ ਜਾਣਕਾਰੀ

ਪੰਜਾਬੀ ਭਾਸ਼ਾ ਬਾਰੇ ਜਾਣਕਾਰੀ 

         ਸੰਸਾਰ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ ਅਤੇ ਉਨ੍ਹਾਂ ਸਾਰਿਆਂ ਦੀ ਭਾਸ਼ਾ ਵੱਖਰੀ ਵੱਖਰੀ ਹੈ| ਕੁਝ ਭਾਸ਼ਾਵਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਹੈ ਅਤੇ ਕਈ ਸਥਾਨਕ ਲੋਕ ਕਬੀਲਿਆਂ ਵੱਲੋਂ ਆਪਣੀਆਂ ਆਪਣੀਆਂ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਪ੍ਰਯੋਗ ਉਹ ਆਪਸੀ ਨਿੱਜੀ ਮੇਲ-ਜੋਲ ਵੇਲੇ ਕਰਦੇ ਹਨ| ਪਰ ਉਹ ਸਥਾਈ ਅਤੇ ਦੇਸ਼ ਦੀਆਂ ਮੁੱਖ ਭਾਸ਼ਾਵਾਂ ਤੇ ਆਪਣੀਆਂ ਰਾਜ ਭਾਸ਼ਾਵਾਂ ਤੋਂ ਵੀ ਭਲੀਭਾਂਤ ਜਾਣੂੰ ਹੁੰਦੇ ਹਨ ਜਿਸ ਨਾਲ ਉਨ੍ਹਾਂ ਦਾ ਬਾਹਰੀ ਸੰਸਾਰ ਨਾਲ ਤਾਲਮੇਲ ਬਣਿਆ ਰਹਿੰਦਾ ਹੈ | ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਦਾ ਬਹੁਤ ਪ੍ਰਚਾਰ ਤੇ ਪ੍ਰਸਾਰ ਹੈ| ਇੰਗਲਿਸ਼ ਭਾਸ਼ਾ ਤੋਂ ਜਾਣੂੰ ਵਿਅਕਤੀ ਲਗਭਗ ਸੰਸਾਰ ਦੇ ਸਾਰੇ ਦੇਸ਼ਾਂ ਵਿਚ ਰਹਿ ਰਹੇ ਲੋਕਾਂ ਨਾਲ ਅਤੇ ਸਰਕਾਰੀ ਕੰਮਾਂ ਵਾਸਤੇ ਚੰਗੀ ਤਰ੍ਹਾਂ ਮੇਲਜੋਲ ਬਣਾਈ ਰੱਖ ਸਕਦਾ ਹੈ|

          ਸਾਰੀ ਭਾਸ਼ਾਵਾਂ ਨਾਲ ਸੰਬੰਧਤ ਭਾਸ਼ਾ ਵਿਗਿਆਨੀ ਅਰਥਾਤ ਭਾਸ਼ਾ ਸ਼ਾਸਤਰੀ ਆਪਣੀਆਂ-ਆਪਣੀਆਂ ਭਾਸ਼ਾਵਾਂ ਦੇ ਵਿਕਾਸ ਵਿੱਚ ਜੁਟੇ ਹੋਏ ਹਨ ਤੇ ਉਨ੍ਹਾਂ ਨੇ ਆਪਣੀ ਸੰਬੰਧਤ ਭਾਸ਼ਾਵਾਂ ਦੀ ਉਨਤੀ ਲਈ ਕਈ ਹੋਰ ਨਵੀਆਂ ਖੋਜਾਂ ਵੀ ਕੀਤੀਆਂ ਹਨ| ਕਈ ਪ੍ਰਚਲਿਤ ਮਿਲਦੇ-ਜੁਲਦੇ ਸ਼ਬਦਾਂ ਨੂੰ ਅਪਨਾਉਣ ਹਿੱਤ ਬਹੁਤ ਮਿਹਨਤ ਤੇ ਖੋਜ ਕਰ ਰਹੇ ਹਨ| ਉਹ ਸਭ ਭਾਸ਼ਾ ਉਦਮੀ ਆਪਣੀ-ਆਪਣੀ ਭਾਸ਼ਾ ਦੇ ਖਜਾਨੇ ਵਿੱਚ ਲਗਾਤਾਰ ਵਾਧਾ ਕਰ ਰਹੇ ਹਨ| ਪੰਜਾਬੀ ਬੋਲਣ ਵਾਲੇ ਲੋਕ ਹੁਣ ਤਕਰੀਬਨ ਸਾਰੇ ਮੁਲਕਾਂ ਵਿੱਚ ਵਸਦੇ ਹਨ ਅਤੇ ਉਹ ਸਾਰੇ ਆਪਣੀ ਪਿਆਰੀ ਤੇ ਮਿੱਠੀ ਭਾਸ਼ਾ ਪੰਜਾਬੀ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਸਦੀਵੀ ਸਬੰਧ ਬਨਾਈ ਰੱਖਣ ਲਈ ਪ੍ਰਯਤਨਸ਼ੀਲ ਹਨ| ਅਸੀਂ ਇਸ ਲੇਖ ਰਾਹੀਂ ਕੇਵਲ ਪੰਜਾਬੀ ਭਾਸ਼ਾ ਦੀ ਉਨਤੀ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਹੀ ਵਿਚਾਰ ਕਰਾਂਗੇ|


          ਪੰਜਾਬੀ ਭਾਸ਼ਾ ਨਾਲ ਸੰਬੰਧਤ ਬੋਲੀ ਜਾਂਦੀਆਂ ਬੋਲੀਆਂ ਸਿੰਧ ਨਦੀ ਤੋਂ ਅੰਬਾਲੇ ਦੇ ਇਲਾਕੇ ਵਿਚਕਾਰ ਹੀ ਮਿਲਦੀਆਂ ਹਨ| ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਆਖਿਆ ਜਾਂਦਾ ਹੈ| ਪੰਜਾਬੀ ਦੇ ਨਾਮ ਤੋਂ ਹੀ ਸਾਫ ਜਾਹਿਰ ਹੁੰਦਾ ਹੈ ਕਿ ਇਹ ਮੁੱਖ ਤੌਰ ਤੇ ਪੰਜਾਬ ਦੀ ਭਾਸ਼ਾ ਹੈ| ਇਹ ਪਾਕਿਸਤਾਨ ਤੇ ਇਧਰਲੇ ਪੰਜਾਬ ਵਿੱਚ ਬੋਲੀ ਜਾਂਦੀ ਮੁੱਖ ਭਾਸ਼ਾ ਹੈ| ਸਿੰਧ ਦੇ ਕੰਢੇ ਲਹਿੰਦੀ ਬੋਲੀ ਵਰਤੀ ਜਾਂਦੀ ਹੈ| ਲਹਿੰਦੀ ਦਾ ਸੰਬੰਧ ਜਿਤਨਾ ਸਿੰਧੀ ਨਾਲ ਹੈ ਓਨਾ ਹੀ ਪੰਜਾਬੀ ਨਾਲ ਸੰਬੰਧ ਢੁੱਕਦਾ ਹੈ| ਉਤਰ ਪੂਰਬ ਵੱਲ ਪਹਾੜੀ ਰਿਆਸਤਾਂ ਸ਼ਿਮਲਾ ਕੁੱਲੂ ਆਦਿ ਇਲਾਕਿਆਂ ਵਿੱਚ ਪਹਾੜੀ ਬੋਲੀ ਜਾਂਦੀ ਹੈ ਤੇ ਹਰਿਆਣਾਂ ਸੂਬੇ ਵਿੱਚ ਹਰਿਆਣਵੀ ਭਾਸ਼ਾ ਜੋ ਹਿੰਦੀ ਨਾਲ ਸੰਬੰਧਤ ਹੈ ਬੋਲੀ ਜਾਂਦੀ ਹੈ| ਪਰੰਤੂ ਕਰਨਾਲ ਹਿਸਾਰ ਗੁੜਗਾਵਾਂ ਫਰੀਦਾਬਾਦ ਆਦਿ ਜਿਲ੍ਹਿਆਂ ਵਿੱਚ ਪੰਜਾਬੀ ਵਸੋਂ ਵੀ ਬਹੁਤ ਹੈ ਜਿਸ ਕਰਕੇ ਇਨ੍ਹਾਂ ਜਿਲ੍ਹਿਆਂ ਵਿੱਚ ਵੀ ਪੰਜਾਬੀ ਬੋਲਣ ਦੇ ਨਾਲ-ਨਾਲ ਆਮ ਸਮਝੀ ਜਾਣ ਵਾਲੀ ਭਾਸ਼ਾ ਬੋਲੀ ਜਾਂਦੀ ਹੈ| ਦਿੱਲੀ ਵਿੱਚ ਲੱਖਾਂ ਦੀ ਤਦਾਦ ਵਿੱਚ ਪੰਜਾਬੀ ਵਸੋਂ ਹੋਣ ਕਰਕੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ|


         ਪੰਜਾਬੀ ਦੇ ਰੂਪਾਂ ਵਿੱਚ ਮੁੱਖ ਤਾਂ ਸਾਧਾਰਣ ਅਤੇ ਆਮ ਬੋਲੀ ਜਾਣ ਵਾਲੀ ਪੰਜਾਬੀ ਹੈ ਜਿਸ ਦੀ ਵਰਤੋਂ ਹੀ ਪੰਜਾਬੀ ਸਾਹਿਤ ਵਿੱਚ ਹੁੰਦੀ ਹੈ? ਡੋਗਰੀ ਭਾਸ਼ਾ ਵੀ ਪੰਜਾਬੀ ਭਾਸ਼ਾ ਦੇ ਨਾਲ ਨੇੜੇ ਦਾ ਸੰਬੰਧ ਰੱਖਦੀ ਹੈ| ਮਾਝੀ ਪੰਜਾਬੀ ਭਾਸ਼ਾ ਆਮ ਤੌਰ ਤੇ ਠੇਠ ਪੰਜਾਬੀ ਭਾਸ਼ਾ ਜਾਣੀ ਜਾਂਦੀ ਹੈ| ਲਹਿੰਦੀ ਭਾਸ਼ਾ ਦਾ ਬਹੁਤ ਜਿਆਦਾ ਪੰਜਾਬੀ ਭਾਸ਼ਾ ਨਾਲ ਮੇਲ ਹੈ| ਹਿੰਦੀ ਦੇ ਕਈ ਸਾਂਝੇ ਸ਼ਬਦ ਵਾਕ ਪੰਜਾਬੀਆਂ ਵੱਲੋਂ ਸਮਝੇ ਅਤੇ ਵਰਤੇ ਜਰੂਰ ਜਾਂਦੇ ਹਨ ਪਰੰਤੂ ਹਿੰਦੀ ਭਾਸ਼ਾ ਦੀ ਪੰਜਾਬੀ ਭਾਸ਼ਾ ਨਾਲ ਨੇੜਤਾ ਬੋਲਣ ਲਿਖਣ ਵਿੱਚ ਨਹੀਂ ਭਾਸਦੀ|


           ਭਾਰਤੀ ਭਾਸ਼ਾਵਾਂ ਵਿੱਚ ਇਕ ਰੂਪਤਾ ਦਿਖਾਈ ਕਈ ਥਾਈਂ ਦਿੰਦੀ ਹੈ ਜਿਸਦੇ ਪੁਰਾਤਨ ਇਤਿਹਾਸ ਤੇ ਪੰਛੀ ਝਾਤ ਮਾਰਨ ਤੇ ਕੁਝ ਸੋਝੀ ਮਿਲੇਗੀ? ਸਮਾਜ ਦੀ ਵੰਡ ਵੇਦਾਂ ਤੇ ਪੁਰਾਣਾਂ ਦੇ ਅਧਿਐਨ ਤੋਂ ਜਾਣਕਾਰੀ ਹਾਸਿਲ ਹੁੰਦੀ ਹੈ ਬਾਕੀ ਰਾਜਸੀ ਤਬਦੀਲੀ ਦਾ ਭਾਸ਼ਾਵਾਂ ਤੇ ਬਹੁਤ ਭਾਰੀ ਅਸਰ ਪੈਂਦਾ ਹੈ| ਪੰਜਾਬ ਤੋਂ ਬੰਗਾਲ ਤੱਕ ਮੌਰੀਆ ਰਾਜ ਸਥਾਪਿਤ ਰਿਹਾ ਫੇਰ ਸਕਾਂ ਦੇ ਰਾਜਪੂਤਾਨੇ ਅਤੇ ਹਿੰਦੂਸਤਾਨ ਉਪਰ ਅਧਿਕਾਰ ਸਥਾਪਿਤ ਹੋ ਗਿਆ? ਕਨਿਸ਼ਕ ਦੇ ਸਰਕਾਰੀ ਸਿੱਕੇ ਬਨਾਰਸ ਤੋਂ ਗਾਜੀਪੁਰ ਤੀਕ ਮਿਲਦੇ ਹਨ| ਚੌਥੀ ਸਦੀ ਵਿੱਚ ਗੁਪਤਿਆਂ ਦਾ ਰਾਜ ਨਰਬਦਾ ਨਦੀ ਤੱਕ ਫੈਲਿਆਂ ਹੋਇਆ ਸੀ ਜਿਸ ਦੀ ਰਾਜਧਾਨੀ ਪਾਟਲੀਪੁਤਰ ਅਰਥਾਤ ਪਟਨਾ ਸੀ ਅਤੇ ਸਮੁੰਦਰ ਗੁਪਤ ਸਮੇਂ ਇਹ ਰਾਜ ਸਾਰੇ ਹਿੰਦੋਸਤਾਨ ਉਪਰ ਹੋ ਗਿਆ|


            ਇਸ ਤੋਂ ਤਿੰਨ ਸਦੀਆਂ ਉਪਰੰਤ ਕਨੌਜ ਦੇ ਰਾਜਾ ਹਰਸ਼ ਦਾ ਫਿਰ ਇਸ ਇਲਾਕੇ ਤੇ ਰਾਜ ਕਬਜਾ ਹੋ ਗਿਆ ਸੀ| ਇਸ ਤੋਂ ਉਪਰੰਤ ਮੁਸਲਿਮ ਹਕੂਮਤ ਦਾ ਬੋਲਬਾਲਾ ਵਧਿਆ ਅਤੇ ਮੁਗਲ ਸਮਰਾਟਾਂ ਨੇ ਹੌਲੀ ਹੌਲੀ ਸਾਰੇ ਹਿੰਦੁਸਤਾਨ ਦਾ ਰਾਜ ਸੰਭਾਲ ਲਿਆ| ਇਸ ਦੇ ਸਿੱਟੇ ਵਜੋਂ ਭਾਰਤ ਦੇਸ਼ ਵਿੱਚ ਉਰਦੂ, ਅਰਬੀ ਫਾਰਸੀ ਭਾਸ਼ਾ ਦਾ ਪ੍ਰਯੋਗ ਵੱਧ ਗਿਆ| ਉਪਰੋਕਤ ਰਾਜਸੀ ਹਕੂਮਤਾਂ ਬਦਲਣ ਨਾਲ ਭਿੰਨ-ਭਿੰਨ ਭਾਸ਼ਾਵਾਂ ਦੇ ਸ਼ਬਦ ਭੰਡਾਰਾਂ ਦਾ ਆਪਸੀ ਮੇਲ-ਜੋਲ ਵੱਧ ਗਿਆ ਅਰਥਾਤ ਰਲੇਵਾਂ ਵੱਧ ਗਿਆ| ਸੰਸਕ੍ਰਿਤ ਭਾਸ਼ਾ ਦਾ ਪ੍ਰਭਾਵ ਜਿਆਦਾਤਰ ਦੇਸ਼ ਦੀਆਂ ਬਾਕੀ ਭਾਸ਼ਾਵਾਂ ਤੇ ਪੈਂਦਾ ਰਿਹਾ? ਇਨ੍ਹਾਂ ਉਪਰੋਕਤ ਕਾਰਣਾ ਤੋਂ ਇਲਾਵਾ ਬੋਧ ਧਰਮ ਤੋਂ ਪਿਛੋਂ ਬ੍ਰਾਹਮਣੀ ਧਰਮ ਵਿੱਚ ਵਾਧਾ ਹੋਣ ਕਾਰਣ ਸੰਸਕ੍ਰਿਤ ਦਾ ਜਿਆਦਾ ਮਾਣ ਵੱਧ ਗਿਆ| ਵੱਖ-ਵੱਖ ਇਲਾਕਿਆਂ ਤੋਂ ਰਾਸਧਾਰੀਆਂ ਯਾਤਰੀਆਂ, ਵਿਉਪਾਰੀਆਂ, ਸੈਨਿਕਾਂ, ਸੰਤਾਂ, ਸਾਧੂਆਂ ਦੇ ਸਾਰੇ ਮੁਲਕ ਵਿੱਚ ਭਰਮਣ ਵੱਧਣ ਨਾਲ ਮੱਧ ਯੁੱਗ ਵਿੱਚ ਕਈ ਭਾਸ਼ਾਵਾਂ ਦੇ ਮੇਲ ਨਾਲ ਸਾਂਝੀ ਖਿਚੜੀ ਤਰ੍ਹਾਂ ਦੀ ਇਕ ਲੋਕ ਭਾਸ਼ਾ ਪ੍ਰਗਟ ਹੋਈ| ਲਹਿੰਦੀ ਅਤੇ ਪੰਜਾਬੀ ਭਾਸ਼ਾ ਦਾ ਮੇਲ ਨੇੜਲਾ ਜਿਆਦਾ ਲਗਦਾ ਹੈ| ਪੰਜਾਬੀ ਤੇ ਲਹਿੰਦੀ ਬੋਲੀ ਦੇ ਨਾਂਵ ਰੂਪ ਜਿਆਦਾ ਮਿਲਦੇ-ਜੁਲਦੇ ਹਨ ਅਤੇ ਪੁਰਖਵਾਚਕ ਪੜਨਾਵਾਂ ਦਾ ਮੇਲ ਵੀ ਵਧੇਰੇ ਨੇੜਤਾ ਭਰਿਆ ਹੈ| ਵਿਸ਼ੇ ਸ਼ਣ ਮੇਲ ਵੀ ਹਿੰਦੀ ਨਾਲੋਂ ਜਿਆਦਾ ਮਿਲਦਾ ਹੈ| ਕ੍ਰਿਆ ਦੇ ਰੂਪ ਪੰਜਾਬੀ ਤੇ ਲਹਿਦੀ ਬੋਲੀ ਦੇ ਵਧੇਰੇ ਨੇੜੇ ਹਨ|


          ਸ੍ਰੀ ਆਦਿ ਗ੍ਰੰਥ ਦੀ ਸੌਲ੍ਹਵੀਂ ਸਦੀ ਵਿੱਚ ਸਥਾਪਨਾ ਹੋਈ| ਇਸ ਵਿੱਚ ਬਹੁਤਾ ਭਾਗ ਸਿੱਖ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਤ ਹੈ ਪਰੰਤੂ ਹੋਰਨਾਂ ਪ੍ਰਾਂਤਾਂ ਨਾਲ ਸੰਬੰਧਤ ਭਗਤਾਂ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਵੀ ਸ਼ਾਮਿਲ ਹੋਣ ਕਰਕੇ ਇਹ ਸਰਵ ਸਾਂਝਾ ਗ੍ਰੰਥ ਮੰਨਿਆ ਜਾਂਦਾ ਹੈ| ਇਸ ਦੀ ਮੁੱਖ ਤੌਰ ਤੇ ਲਿਪੀ ਗੁਰਮੁੱਖੀ ਹੈ| ਇਸ ਦਾ ਕੁਝ ਭਾਗ ਪੁਰਾਤਨ ਪੰਜਾਬੀ ਤੇ ਕੁਝ ਭਾਗ ਪੁਰਾਤਨ ਹਿੰਦੀ ਵਿੱਚ ਹੈ| ਉਸ ਸਮੇਂ ਭਾਰਤ ਦੇ ਸਾਰੇ ਅਧਿਆਤਮਿਕ ਆਗੂ ਧਰਮ ਦਾ ਪ੍ਰਚਾਰ ਆਮ ਲੋਕਾਂ ਨੂੰ ਸਮਝ ਆਉਣ ਵਾਲੀ ਲੋਕ ਬੋਲੀ ਵਿੱਚ ਹੀ ਕਰਦੇ ਸਨ| ਇਹ ਸਾਧ ਭਾਸ਼ਾ ਪੰਜਾਬੀ ਹਿੰਦੀ ਭਾਸ਼ਾ ਅਤੇ ਬ੍ਰਜ ਭਾਸ਼ਾ ਦਾ ਇਕ ਸੰਗਮ ਅਰਥਾਤ ਖਿਚੜੀ ਹੈ| ਗੁਰਬਾਣੀ ਵਿੱਚ ਵਰਤੀ ਹਿੰਦੀ ਭਾਸ਼ਾ ਉਪਰ ਕਿਤੇ ਕਿਤੇ ਪੰਜਾਬੀ ਸ਼ਬਦ ਭਾਰੂ ਲੱਗਦੇ ਹਨ| ਅਰਥਾਤ ਹਿੰਦੀ ਪੰਜਾਬੀ ਸ਼ਬਦ ਰੂਪ ਤੌਰ ਤੇ, ਮਿਲੇ ਲਗਦੇ ਹਨ|


           ਪੰਜਾਬ ਸ਼ਬਦ ਇਕ ਫਾਰਸੀ ਸ਼ਬਦ ਹੈ| ਇਸ ਦਾ ਅਰਥ ਹੈ ਪੰਜ ਦਰਿਆਵਾਂ ਦਾ ਦੇਸ਼ ਅਰਥਾਤ ਪੰਜ + ਆਬ| ਇਸ ਪ੍ਰਾਂਤ ਦਾ ਨਾਮ ਮੁਗਲ ਸਮਰਾਜ ਵਿੱਚ ਪਿਆ ਜਾਪਦਾ ਹੈ| ਇਸ ਦਾ ਪੁਰਾਤਨ ਨਾਮ ਸਪਤ ਸਿੰਧੂ, ਟੱਕ ਦੇਸ਼ ਅਤੇ ਪੰਚਨਦ ਆਦਿ ਪੁਰਾਤਨ ਇਤਿਹਾਸ ਵਿੱਚ ਲਿਖੇ ਮਿਲਦੇ ਹਨ, ਲਗਭਗ ਚਾਰ ਹਜਾਰ ਵਰ੍ਹੇ ਪਹਿਲਾਂ ਆਰੀਆ ਲੋਕ ਅਫਗਾਨਿਸਤਾਨ ਅਤੇ ਦਰ੍ਹਾਂ ਖੈਬਰ ਦੇ ਰਸਤੇ ਭਾਰਤ ਦੇ ਪੱਛਮੀਂ ਉਤਰ ਦੇਸ਼ ਪੰਜਾਬ ਵਿੱਚ ਦਾਖਲ ਹੋਏ| ਉਸ ਸਮੇਂ ਇੱਥੇ ਜਿਆਦਾਤਰ ਦ੍ਰਾਵਿੜ ਅਤੇ ਮੁੰਡਾ ਬੋਲਣ ਵਾਲੇ ਲੋਕ ਵਸਦੇਸਨ| ਮੋਹਨਜਦਾੜੋ ਅਤੇ ਹੜੱਪਾ ਦੀ ਖੁਦਾਈ ਤੋਂ ਬਾਅਦ ਪਤਾ ਲਗਿਆ ਕਿ ਇਹ ਦ੍ਰਾਵਿੜ ਲੋਕ ਬੜੇ ਸਭਿਅੱਕ ਸਨ| ਆਰੀਆਂ ਨੇ ਭਾਵੇਂ ਇਨ੍ਹਾਂ ਨੂੰ ਹਰਾ ਦਿੱਤਾ ਪਰ ਇਹ ਸਿਆਣੇ ਲੋਕਾਂ ਨੇ ਇਨ੍ਹਾਂ ਦੇ ਕੁਸ਼ਲਰਾਜ ਪ੍ਰਬੰਧ, ਨਗਰ ਪ੍ਰਬੰਧ, ਖੇਤੀਬਾੜੀ ਤੇ ਵਣਜ ਵਿਓਪਾਰ ਹੁਨਰ ਆਦਿ ਗੁਣਾਂ ਨੂੰ ਆਪਣਾ ਲਿਆ ਤੇ ਤੇ ਪ੍ਰਸ਼ੰਸਾ ਕੀਤੀ| ਆਰਿਆ ਕਬੀਲੇ ਹੋਲੀ ਹੋਲੀ ਕਰਕੇ ਪੁਰਬ ਦੱਖਣ ਵਿੱਚ ਫੈਲ ਗਏ| ਛੇਵੀਂ ਸਦੀ ਵਿੱਚ ਬਿਹਾਰ ਵਿੱਚ ਸਥਾਪਿਤ ਮਹਾਂਵੀਰ ਜੀ ਵੱਲੋਂ ਜੈਨਮੱਤ ਦਾ ਪੰਜਾਬ ਤੇ ਬਹੁਤ ਗਹਿਰਾ ਅਸਰ ਪਿਆ|


            ਇਸ ਤਰ੍ਹਾਂ ਨਾਲ ਪੰਜਾਬ ਦੀ ਹਕੂਮਤਾਂ ਬਦਲਦੀਆਂ ਰਹੀਆਂ| ਪੰਜਾਬ ਲਗਭਗ ਸੱਤ ਸੌ ਸਾਲ ਤੱਕ ਮੁਗਲਾਂ ਦੇ ਰਾਜ ਅਧੀਨ ਰਿਹਾ| ਮੁਗਲਾਂ ਦੇ ਕਮਜੋਰ ਹੋਣ ਉਪਰੰਤ ਅਹਿਮਦ ਸ਼ਾਹ ਅਬਦਾਲੀ ਤੇ ਸਿੱਖ ਮੱਤ ਨਾਲ ਸਬੰਧਤ ਲੋਕਾਂ ਦਾ ਪੰਜਾਬ ਤੇ ਰਾਜ ਸਥਾਪਿਤ ਕਰਨ ਦਾ ਪੂਰਾ ਯਤਨ ਜਾਰੀ ਰਿਹਾ| ਸੰਨ 1799 ਈ. ਤੋਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਖਾਲਸਾ ਰਾਜ ਪੰਜਾਬ ਵਿੱਚ ਸਥਾਪਿਤ ਹੋਇਆ ਜਿਸਦੀ ਰਾਜਧਾਨੀ ਲਾਹੌਰ ਸੀ ਅਤੇ ਅਫਗਾਨਿਸਤਾਨ ਤੇ ਕਸ਼ਮੀਰ ਆਦਿ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋ ਗਿਆ ਸੀ| ਸੰਨ 1849 ਈ. ਵਿੱਚ ਪੰਜਾਬ ਤੇ ਕੁਝ ਸਿਆਸੀ ਕਾਰਣਾਂ ਕਰਕੇ ਅੰਗਰੇਜਾਂ ਦਾ ਰਾਜ ਸਥਾਪਿਤ ਹੋ ਗਿਆ| ਬੜੇ ਲੰਬੇ ਸਮੇਂ ਤੱਕ ਲਗਭਗ ਦੋ ਸਦੀਆਂ ਦੀ ਗੁਲਾਮੀ ਉਪਰੰਤ ਸੰਨ 1947 ਵਿੱਚ ਭਾਰਤ ਸਵਤੰਤਰ ਹੋਣ ਬਾਅਦ ਪੰਜਾਬ ਪ੍ਰਾਂਤ ਵਿੱਚ ਲੋਕ ਰਾਜ ਸਥਾਪਿਤ ਹੋ ਗਿਆ| ਪਰੰਤੂ ਇਸ ਵਿਸ਼ਾਲ ਪੰਜਾਬ ਦੇ ਦੋ ਹਿੱਸੇ ਹੋ ਗਏ| ਇੱਕ ਵੱਡਾ ਹਿੱਸਾ ਪਾਕਿਸਤਾਨ ਵਿੱਚ ਸ਼ਾਮਿਲ ਕਰ ਦਿੱਤਾ ਗਿਆ| ਉਧਰਲੇ ਪੰਜਾਬ ਨੂੰ ਪੱਛਮੀ ਪੰਜਾਬ ਪੁਕਾਰਿਆ ਜਾਣ ਲੱਗਾ| ਇਧਰਲੇ ਪੰਜਾਬ ਨੂੰ ਪੂਰਬੀ ਪੰਜਾਬ ਪੁਕਾਰਿਆ ਜਾਣ ਲੱਗਿਆ| ਇੱਧਰੋਂ-ਉਧਰੋਂ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਜਬਰਨ ਜਾਣਾ ਪਿਆ ਅਤੇ ਜ਼ਿਆਦਾਤਰ ਪੰਜਾਬੀ ਅਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ| ਕਈ ਸਾਲਾਂ ਤੱਕ ਇਨ੍ਹਾਂ ਜਖਮਾਂ ਦੀ ਪੀੜ ਦੋਵੇਂ ਪਾਸੇ ਪੰਜਾਬੀਆਂ ਨੂੰ ਸਹਿਣੀ ਪਈ| ਇਸ ਤਰ੍ਹਾਂ ਨਾਲ ਲਹਿੰਦੀ ਤੇ ਪੂਰਬੀ ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਨਵੇਂ ਇਲਾਕਿਆਂ ਵਿੱਚ ਪੁੰਨਰ ਸਥਾਪਿਤ ਹੋਣ ਲਈ ਬੜਾ ਲੰਮਾ ਸਮਾਂ ਲੱਗ ਗਿਆ ਤੇ ਸਰਕਾਰੀ ਪਾਲਿਸੀਆਂ ਕਰਕੇ ਦੋਨੋਂ ਪੰਜਾਬੀ ਤਬਕਿਆਂ ਵਿੱਚ ਭਾਰੀ ਦੂਰੀ ਪੈਦਾ ਕਰ ਦਿੱਤੀ ਗਈ| ਨਵੀਂ ਰਾਸ਼ਟਰ ਭਾਸ਼ਾ ਹਿੰਦੀ ਦਾ ਪ੍ਰਭਾਵ ਪੰਜਾਬੀ ਭਾਸ਼ਾ ਨੂੰ ਲੰਬੇ ਸਮੇਂ ਤੱਕ ਝੇਲਣਾ ਪਿਆ| ਹੁਣ ਪੰਜਾਬੀ ਭਾਸ਼ਾ ਦੇ ਦਰਦੀਆਂ ਵਿੱਚ ਭਾਰੀ ਜਾਗ੍ਰਿਤੀ ਪੈਦਾ ਹੋ ਗਈ ਹੈ| ਪੰਜਾਬੀ ਸਾਹਿਤ ਵਿੱਚ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਬਹੁਤ ਭਾਰੀ ਤਬਦੀਲੀ ਨਜਰ ਪੈ ਰਹੀ ਹੈ| ਹਿੰਦੁਸਤਾਨ ਵਿੱਚ ਹੀ ਨਹੀਂ ਦੁਨੀਆਂ ਦੇ ਕਈ ਮੁਲਕਾਂ ਵਿੱਚ ਪੰਜਾਬੀ ਭਾਸ਼ਾ ਪ੍ਰੇਮੀਆਂ ਜੋ ਕਰੋੜਾਂ ਦੀ ਗਿਣਤੀ ਵਿੱਚ ਹਨ, ਉਹ ਸਭ ਆਪਣੇ-ਆਪਣੇ ਪੱਧਰ ਤੇ ਪੰਜਾਬੀ ਦੇ ਵਿਕਾਸ ਪ੍ਰਸਾਰ ਅਤੇ ਵਿਸਤਾਰ ਲਈ ਸਰਗਰਮ ਹਨ| 

Post a Comment

0 Comments