ਨਾਜ਼ੀ ਕੌਣ ਸੀ ?
ਨਾਜ਼ੀ ਇਕ ਰਾਜਨੀਤਿਕ ਪਾਰਟੀ ਦੇ ਨਾਮ ਦਾ ਇਕ ਛੋਟਾ ਰੂਪ ਹੈ ਇਸ ਪਾਰਟੀ ਦਾ ਨਾਮ ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ ਸੀ ਜਿਸ ਦਾ ਗਠਨ 1919 ਨੂੰ ਜਰਮਨੀ ਵਿਚ ਹੋਇਆ ਸੀ ਉਸ ਵੇਲੇ ਇਸ ਪਾਰਟੀ ਦੀ ਵਿਚਾਰਧਾਰਾਂ ਦਾ ਮੁੱਖ ਵਿਸ਼ਾ ਉਸ ਵੇਲੇ ਦੇ ਬੇਰੋਜਗਾਰ ਜਰਮਨ ਨੌਜੁਆਨਾਂ ਨੂੰ ਰੋਜਗਾਰ ਦੁਆਉਣਾ ਸੀ ਪਰ ਹੋਲੀ ਹੋਲੀ ਇਸ ਪਾਰਟੀ ਦੀ ਵਿਚਾਰਧਾਰਾ ਵਿਚ ਹਾਲਾਤਾਂ ਦੇ ਨਾਲ ਨਾਲ ਪਰਿਵਰਤਨ ਆ ਗਿਆ ਤੇ ਖਾਸ ਕਰਕੇ ਜਦੋ 1921 ਈ: ਇਸ ਪਾਰਟੀ ਦਾ ਮੁੱਖ ਨੇਤਾ ਅਡੋਲਫ ਹਿਟਲਰ ਬਣਿਆ ਤਾਂ ਉਸ ਨੇ ਇਸ ਪਾਰਟੀ ਨੂੰ ਨਾਜ਼ੀ ਦੇ ਨਾਮ ਨਾਲ ਪੁਕਾਰਿਆ ਤੇ ਜਰਮਨ ਲੋਕਾਂ ਨੂੰ ਸਭ ਤੋਂ ਸ੍ਰੇਸ਼ਟ ਬਣਾਉਣ ਲਈ ਉਥੋਂ ਦੀ ਯਹੂਦੀ ਜਨਤਾ ਤੇ ਤਾਨਾਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ।ਇਸ ਤਰ੍ਹਾਂ ਨਾਜ਼ੀ ਓਹਨਾ ਲੋਕਾਂ ਨੂੰ ਆਖਿਆ ਜਾਂਦਾ ਸੀ ਜੋ ਅਡੋਲਫ ਹਿਟਲਰ ਦੀ ਨਾਜ਼ੀ ਪਾਰਟੀ ਅਤੇ ਇਸ ਦੀ ਵਿਚਾਰਧਾਰਾ ਨੂੰ ਮੰਨਦੇ ਸੀ। 1933 ਵਿੱਚ, ਅਡੋਲਫ ਹਿਟਲਰ ਜਰਮਨੀ ਦਾ ਚਾਂਸਲਰ ਬਣ ਗਿਆ ਅਤੇ ਉਸਦੀ ਨਾਜ਼ੀ ਸਰਕਾਰ ਨੇ ਜਲਦੀ ਹੀ ਤਾਨਾਸ਼ਾਹੀ ਸ਼ਕਤੀਆਂ ਗ੍ਰਹਿਣ ਕਰ ਲਈਆਂ। ਨਾਜ਼ੀਆਂ ਨੇ ਯਹੂਦੀਆਂ ਨੂੰ ਵੱਡੀ ਗਿਣਤੀ ਵਿੱਚ ਮਾਰਨ ਦਾ ਅੰਤਮ ਹੱਲ ਵਰਤਿਆ; ਅੰਦਾਜ਼ਨ 60 ਲੱਖ ਯਹੂਦੀਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਉਸ ਨੇ ਨਾਜ਼ੀਆਂ ਦੇ ਸਿਧਾਂਤਾਂ ਨੂੰ ਪੂਰੀ ਦੁਨੀਆਂ ਵਿਚ ਫੈਲਾਉਣ ਲਈ ਦੂਜਾ ਵਿਸ਼ਵ ਯੁੱਧ ਵੀ ਲੜਿਆ ਪਰ ਇਸ ਯੁੱਧ ਵਿੱਚ ਜਰਮਨੀ ਦੀ ਹਾਰ ਤੋਂ ਬਾਅਦ, ਨਾਜ਼ੀ ਪਾਰਟੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਸੀ ਅਤੇ ਇਸਦੇ 22 ਅਧਿਕਾਰੀਆਂ ਨੂੰ ਸਰਬਨਾਸ਼ ਨਾਲ ਸਬੰਧਤ ਯੁੱਧ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਜਾਂ
ਨਾਜ਼ੀ ਕੀ ਹੈ ? ਨਾਜ਼ੀ ਬਾਰੇ ਸੰਖੇਪ ਜਾਣਕਾਰੀ ਦਿਓ।





0 Comments