Header Ads Widget

Responsive Advertisement

Ticker

6/recent/ticker-posts

3 ਚੀਜ਼ਾਂ ਜਿੰਦਗੀ ਦੀ ਸਿੱਖਿਆ (3 things) Life Lessons

ਤਾਕਤ, ਸੁੰਦਰਤਾ ਤੇ ਜਵਾਨੀ

ਸੋਚੋ, ਸਮਝੋ, ਫਿਰ ਕਰੋ।

► 3 ਚੀਜ਼ਾਂ ਕਦੇ ਛੋਟੀਆਂ ਨਾ ਸਮਝੋ—ਬੀਮਾਰੀ, ਕਰਜ਼ਾ ਤੇ ਦੁਸ਼ਮਣ।

► 3 ਚੀਜ਼ਾਂ ਹਮੇਸ਼ਾ ਵੱਸ ਵਿਚ ਰੱਖੋ—ਮਨ, ਕਾਮ ਤੇ ਲਾਲਚ।

► 3 ਚੀਜ਼ਾਂ ਨਿਕਲਣ ਤੋਂ ਬਾਅਦ ਮੁੜਦੀਆਂ ਨਹੀਂ—ਤੀਰ ਕਮਾਨ 'ਚੋਂ, ਗੱਲ ਜ਼ੁਬਾਨ 'ਚੋਂ ਅਤੇ ਜਾਨ ਸਰੀਰ 'ਚੋਂ।

► 3 ਚੀਜ਼ਾਂ ਅਸਲ ਉਦੇਸ਼ ਤੋਂ ਰੋਕਦੀਆਂ ਹਨ—ਬਦਚਲਨੀ, ਗੁੱਸਾ ਤੇ ਲਾਲਚ।

► 3 ਚੀਜ਼ਾਂ ਕੋਈ ਚੋਰੀ ਨਹੀਂ ਕਰ ਸਕਦਾ — ਅਕਲ, ਚਰਿੱਤਰ ਤੇ ਹੁਨਰ।

► 3 ਚੀਜ਼ਾਂ ਵਿਚ ਮਨ ਲਗਾਉਣ ਨਾਲ ਤਰੱਕੀ ਹੁੰਦੀ ਹੈ—ਰੱਬ, ਮਿਹਨਤ ਤੇ ਵਿੱਦਿਆ।

► 3 ਵਿਅਕਤੀ ਸਮੇਂ 'ਤੇ ਪਛਾਣੇ ਜਾਂਦੇ ਹਨ—ਔਰਤ, ਭਰਾ ਤੇ ਦੋਸਤ।

► 3 ਵਿਅਕਤੀਆਂ ਦਾ ਹਮੇਸ਼ਾ ਸਤਿਕਾਰ ਕਰੋ—ਮਾਤਾ, ਪਿਤਾ ਤੇ ਗੁਰੂ।

► 3 ਵਿਅਕਤੀਆਂ 'ਤੇ ਹਮੇਸ਼ਾ ਤਰਸ ਖਾਓ—ਬੱਚਾ, ਭੁੱਖਾ ਤੇ ਪਾਗਲ।

► 3 ਚੀਜ਼ਾਂ ਕਦੇ ਨਾ ਭੁੱਲੋ—ਕਰਜ਼, ਮਰਜ਼ ਤੇ ਫਰਜ਼।

► 3 ਗੱਲਾਂ ਕਦੇ ਨਾ ਭੁੱਲੋ—ਉਪਕਾਰ, ਉਪਦੇਸ਼ ਤੇ ਉਦਾਰਤਾ।

► 3 ਚੀਜ਼ਾਂ ਯਾਦ ਰੱਖਣੀਆਂ ਜ਼ਰੂਰੀ ਹਨ—ਸੱਚਾਈ, ਜ਼ਿੰਮੇਵਾਰੀ ਤੇ ਮੌਤ।

► 3 ਚੀਜ਼ਾਂ ਚਰਿੱਤਰ ਡੇਗ ਦਿੰਦੀਆਂ ਹਨ—ਚੋਰੀ, ਨਿੰਦਾ ਤੇ ਝੂਠ।

► 3 ਚੀਜ਼ਾਂ ਹਮੇਸ਼ਾ ਦਿਲ ਵਿਚ ਰੱਖੋ— ਨਿਮਰਤਾ, ਤਰਸ ਤੇ ਮੁਆਫੀ।

► 3 ਚੀਜ਼ਾਂ 'ਤੇ ਕਬਜ਼ਾ ਕਰੋ—ਜ਼ੁਬਾਨ, ਆਦਤ ਤੇ ਗੁੱਸਾ।

► 3 ਚੀਜ਼ਾਂ ਤੋਂ ਦੂਰ ਭੱਜੋ—ਆਲਸ, ਖੁਸ਼ਾਮਦ ਤੇ ਬਕਵਾਸ।

► 3 ਚੀਜ਼ਾਂ ਲਈ ਮਰ ਮਿਟੋ—ਧੀਰਜ, ਦੇਸ਼ ਤੇ ਦੋਸਤ।

► 3 ਚੀਜ਼ਾਂ ਇਨਸਾਨ ਦੀਆਂ ਆਪਣੀਆਂ ਹੁੰਦੀਆਂ ਹਨ—ਰੂਪ, ਕਿਸਮਤ ਤੇ ਸੁਭਾਅ।

► 3 ਚੀਜ਼ਾਂ ਦਾ ਕਦੇ ਹੰਕਾਰ ਨਾ ਕਰੋ—ਤਾਕਤ, ਸੁੰਦਰਤਾ ਤੇ ਜਵਾਨੀ।







ਸੰਜੀਵ ਕੁਮਾਰ ਜੜੋਤ                                                      ਆਮ ਗਿਆਨ 


ਜਿੰਦਗੀ ਦੀ ਸਿੱਖਿਆ ਵੀਡੀਓ



Post a Comment

0 Comments