Header Ads Widget

Responsive Advertisement

Ticker

6/recent/ticker-posts

ਲੋਕ-ਧਾਰਾ ਪਰਿਭਾਸ਼ਾ ਤੋਂ ਲਛਣ- ਸੰਖੇਪ ਉੱਤਰ ਵਾਲੇ ਪ੍ਰਸ਼ਨ (ਪੰਜਾਬੀ ਯੂਨੀਵਰਸਿਟੀ ਪਟਿਆਲਾ B.A. Syllabus 6th ਸਮੈਸਟਰ )Punjabi Compulsory

ਲੋਕ-ਧਾਰਾ  ਪਰਿਭਾਸ਼ਾ ਤੋਂ ਲਛਣ

ਸੰਖੇਪ ਉੱਤਰ ਵਾਲੇ ਪ੍ਰਸ਼ਨ 

ਪ੍ਰਸ਼ਨ 1. ‘ਲੋਕ-ਧਾਰਾ : ਪਰਿਭਾਸ਼ਾ ਤੇ ਲੱਛਣ' ਲੇਖ ਦਾ ਲੇਖਕ ਕੌਣ ਹੈ ?

ਉੱਤਰ-ਡਾ: ਭੁਪਿੰਦਰ ਸਿੰਘ ਖਹਿਰਾ ।



ਪ੍ਰਸ਼ਨ 2. ‘ਲੋਕ-ਧਾਰਾ' ਸ਼ਬਦ ਅੰਗਰੇਜ਼ੀ ਦੇ ਕਿਹੜੇ ਸ਼ਬਦ ਦਾ ਪਰਿਆਇ (ਸਮਾਨਾਰਥੀ) ਹੈ ? ਇਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕਦੋਂ ਕੀਤੀ ?

ਉੱਤਰ-'ਲੋਕ-ਧਾਰਾ' ਅੰਗਰੇਜ਼ੀ ਸ਼ਬਦ ਫੋਕਲੋਰ (Folklore) ਦਾ ਪਰਿਆਇ ਹੈ । ਇਸ ਸ਼ਬਦ ਦੀ ਸਭ ਤੋਂ ਪਹਿਲਾ ਵਰਤੋਂ ਵਿਲੀਅਮ ਜੇ. ਥੋਮਸ ਨੇ 1846 ਈ: ਵਿਚ ਕੀਤੀ ।

ਪ੍ਰਸ਼ਨ 3. ਲੋਕ-ਯਾਨ ਤੋਂ ਭਾਵ ਕਿਹੋ ਜਿਹਾ ਵਾਹਨ ਹੈ ?

ਉੱਤਰ-ਲੋਕ-ਯਾਨ ਤੋਂ ਭਾਵ ਉਹ ਵਾਹਨ ਹੈ, ਜਿਸ ਉੱਪਰ ਚੜ੍ਹ ਕੇ ਲੋਕ ਆਪਣੀ ਮਾਨਸਿਕ ਅਤੇ ਸਾਂਸਕ੍ਰਿਤਕ ਯਾਤਰਾ ਤੈ ਕਰਦੇ ਹਨ। 



ਪ੍ਰਸ਼ਨ 4. ਡਾ: ਵਣਜਾਰਾ ਬੇਦੀ ਨੇ ਫੋਕਲੋਰ ਦੇ ਪਰਿਆਇ ਵਜੋਂ 'ਲੋਕ-ਧਾਰਾ' ਸ਼ਬਦ ਨੂੰ ਕਿਉਂ ਵਧੇਰੇ ਯੋਗ ਸਮਝਿਆ ਹੈ ?

ਉੱਤਰ—ਡਾ: ਵਣਜਾਰਾ ਬੇਦੀ ਅਨੁਸਾਰ ਫੋਕਲੋਰ ਦਾ ਪਰਿਆਇ ਸ਼ਬਦ 'ਲੋਕ-ਧਾਰਾ' ਨਿਸਚਿਤ ਕਰਨ ਲਈ ਉਸਦੇ ਸਾਹਮਣੇ ਤਿੰਨ ਵਿਸ਼ੇਸ਼ ਤੱਤ ਦ੍ਰਿਸ਼ਟੀਗੋਚਰ ਸਨ-ਲੋਕ ਸਭਿਆਚਾਰ, ਪਰੰਪਰਾ ਅਤੇ ਲੋਕ-ਮਨ । ਫੋਕਲੋਰ ਲੋਕਾਂ ਦੀ ਸਾਮਗਰੀ ਹੈ, ਲੋਕ-ਮਨ ਦੀ ਅਭਿਵਕਤੀ ਹੈ ਅਤੇ ਇਸਦਾ ਨਿਰਮਾਣ ਲੋਕਾਂ ਦੀ ਸਮੂਹਿਕ ਚੇਤਨਾ ਤੋਂ ਹੋਇਆ ਹੈ । ਇਸ ਲਈ ਲੋਕ ਸ਼ਬਦ ਨੂੰ ਨਵਾਂ ਸ਼ਬਦ ਘੜਨ ਲਈ ਜੁਜ਼ ਬਣਾਉਣਾ ਜ਼ਰੂਰੀ ਸੀ ।ਧਾਰਾ ਸ਼ਬਦ ਲੋਕ-ਮਨ ਅਤੇ ਪਰੰਪਰਾ ਦੇ ਅਸੀਮ ਪ੍ਰਵਾਹ ਦਾ ਬਦਲ ਜਾਪਿਆ, ਜਿਸ ਦੇ ਪਿੱਛੇ ਇਕ ਇਤਿਹਾਸ ਅਤੇ ਪਰੰਪਰਾ ਦਾ ਪਸਾਰ ਹੁੰਦਾ ਹੈ 

ਪ੍ਰਸ਼ਨ 5. ਲੋਕ-ਧਾਰਾ ਦੀ ਪਰਿਭਾਸ਼ਾ ਲਿਖੇ ।

ਉੱਤਰ-ਸਮੇਂ, ਸਥਾਨ ਅਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿਚ ਲੋਕ-ਸਮੂਹ ਦੀ ਸਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਲੋਕ-ਧਾਰਾ ਹੈ । ਇਸ ਪ੍ਰਗਟਾ ਲਈ ਵਰਤੀ ਗਈ ਸਾਮਗਰੀ ਅਤੇ ਮਾਧਿਅਮ ਦੀ ਕਿਸਮ ਲੋਕ-ਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ ।



ਪ੍ਰਸ਼ਨ 6. ਲੋਕ-ਧਾਰਾਂ ਦੇ ਪ੍ਰਮੁੱਖ ਵਿਅਕਤ ਰੂਪ ਕਿਹੜੇ ਕਿਹੜੇ ਹਨ ?

 ਉੱਤਰ-ਮਨੋਸਥਿਤੀ, ਪਰੰਪਰਾ, ਪਰਬੀਨਤਾ, ਪ੍ਰਤਿਤਾ, ਪ੍ਰਵਾਨਗੀ, ਪ੍ਰਬੰਧਕਤਾ, ਪਰਪੱਕਤਾ, ਪੂਰਨਤਾ ਅਤੇ ਪਰਿਵਰਤਨ ਲੋਕ-ਧਾਰਾਂ ਦੇ ਵਿਸ਼ੇਸ਼ ਵਿਅਕਤ ਰੂਪ ਹਨ ।

ਪ੍ਰਸ਼ਨ 7. ਲੋਕ-ਧਾਰਾ ਦਾ ਲੋਕ-ਸਮੂਹ ਦੀ ਮਨੋਸਥਿਤੀ ਨਾਲ ਕੀ ਸੰਬੰਧ ਹੈ ?

ਉੱਤਰ-ਲੋਕ-ਸਮੂਹ ਦੀ ਮਨੋਸਥਿਤੀ ਲੋਕ-ਧਾਰਾ ਦਾ ਧਰਾਤਲ ਹੈ । ਮਨੋਸਥਿਤੀ ਲੋਕਾਂ ਦੀ ਜੀਵਨ-ਜੁਗਤ ਤੇ ਜੀਵਨ- ਸਥਿਤੀ ਉੱਤੇ ਨਿਰਭਰ ਕਰਦੀ ਹੈ । ਜੀਵਨ-ਸਥਿਤੀ ਅੱਗੋਂ ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਤੇ ਸਾਮਗਰੀ ਉੱਤੇ ਨਿਰਭਰ ਕਰਦੀ ਹੈ ।ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਅਤੇ ਸਾਮਗਰੀ ਵਿਚ ਪਰਿਵਰਤਨ ਆਉਣ ਸਦਕਾ ਜੀਵਨ- ਸਥਿਤੀ ਵਿਚ ਪਰਿਵਰਤਨ ਆਉਂਦਾ ਹੈ ਤੇ ਨਾਲ ਹੀ ਮਨੋਸਥਿਤੀ ਵਿਚ ਵੀ ਪਰਿਵਰਤਨ ਆ ਜਾਂਦਾ ਹੈ ।



ਪ੍ਰਸ਼ਨ 8. ਲੋਕ-ਧਾਰਾ ਦੀ ਪ੍ਰਬੀਨਤਾ ਤੋਂ ਕੀ ਭਾਵ ਹੈ ?

ਉੱਤਰ-ਲੋਕ-ਧਾਰਾ ਦੀ ਪ੍ਰਬੀਨਤਾ ਤੋਂ ਭਾਵ ਹੈ ਕਿ ਇਹ ਲੋਕ-ਸਮੂਹ ਦੀ ਹੁਨਰਮੰਦ ਯੋਗਤਾ ਦਾ ਸਹੀ ਪ੍ਰਤੀਬਿੰਬ ਹੁੰਦੀ ਹੈ । ਇਸ ਦੀ ਸਾਮਗਰੀ ਦੀ ਚੋਣ ਰੂਪ ਦੀ ਬਣਤਰ, ਵੇਗ, ਪਰਿਸਥਿਤੀ, ਨਿਤਾ, ਲੋਕ-ਸਮੂਹ ਦੇ ਸਰਬੋਤਮ ਹੁਨਰ ਦੁਆਰਾ ਭੂਸ਼ਿਤ ਹੁੰਦੇ ਹਨ ।

ਪ੍ਰਸ਼ਨ 9. ਲੋਕ-ਧਾਰਾ ਦੀ ਪ੍ਰਵਾਨਗੀ ਤੋਂ ਕੀ ਭਾਵ ਹੈ ?

ਉੱਤਰ-ਲੋਕ-ਧਾਰਾ ਦੀ ਪ੍ਰਵਾਨਗੀ ਤੋਂ ਭਾਵ ਉਸਦਾ ਸਰਬ-ਸਮੂਹ ਤੋਂ ਪ੍ਰਵਾਨ ਹੋਣਾ ਹੈ । ਲੋਕ-ਪ੍ਰਤਿਭਾ ਦੁਆਰਾ ਕੀਤੀ ਗਈ ਸਿਰਜਣਾ ਨੂੰ ਲੋਕ-ਪ੍ਰਵਾਨਗੀ ਮਿਲਣਾ ਜਰੂਰੀ ਹੁੰਦਾ ਹੈ । ਇਸ ਮੰਤਵ ਲਈ ਉਸ ਸਿਰਜਣਾ ਨੂੰ ਵਿਹਾਰਿਕ ਤੌਰ ਤੇ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਤੇ ਉਸਦੀ ਵਿਹਾਰਿਕ ਵਰਤੋਂ ਕੀਤੀ ਜਾਂਦੀ ਹੈ ।



ਪ੍ਰਸ਼ਨ 10, ਲੋਕ-ਧਾਰਾ ਦੀ ਪ੍ਰਬੰਧਕਤਾ ਤੋਂ ਕੀ ਭਾਵ ਹੈ ?

ਉੱਤਰ-ਪ੍ਰਬੰਧਕਤਾ ਲੋਕ-ਧਾਰਾ ਦਾ ਇਕ ਵਿਸ਼ੇਸ਼ ਲੱਛਣ ਹੈ । ਇਹ ਸਮੇਂ, ਸਥਾਨ ਤੇ ਸਨਮੁਖ ਪਰਿਸਥਿਤੀਆਂ ਦੇ ਅਨੁਕੂਲ ਆਪਣਾ ਇਕ ਨਿਸਚਿਤ ਪ੍ਰਬੰਧ ਉਸਾਰਦੀ ਹੈ । ਉਸ ਨਿਸਚਿਤ ਪ੍ਰਬੰਧ ਅਨੁਸਾਰ ਲੋਕ-ਧਾਰਾ ਦੇ ਤਿੰਨ-ਤਿੰਨ ਰੂਪ, ਚਿੰਨ੍ਹ ਅਤੇ ਮੋਟਿਫ਼ ਵਿਅਕਤ ਹੁੰਦੇ ਹਨ । ਹਰ ਲੋਕ-ਸਮੂਹ ਦੀ ਲੋਕ-ਧਾਰਾ ਦਾ ਆਪਣਾ ਨਿਵਕੇਲਾ ਪ੍ਰਬੰਧ ਹੁੰਦਾ ਹੈ । 

ਪ੍ਰਸ਼ਨ 11. ਲੋਕ-ਧਾਰਾ ਦੇ ਪਰਿਵਰਤਨ ਬਾਰੇ ਤੁਸੀਂ ਕੀ ਜਾਣਦੇ ਹੋ ?

ਉੱਤਰ-ਪਰਿਵਰਤਨ ਲੋਕ-ਧਾਰਾ ਦਾ ਇਕ ਪ੍ਰਭਾਵੀ ਲੱਛਣ ਹੈ । ਸਮੇਂ ਤੇ ਸਥਾਨ ਦੇ ਪ੍ਰਸੰਗ ਵਿਚ ਪਰਿਸਥਿਤੀਆਂ ਦੇ ਬਦਲਣ ਨਾਲ ਲੋਕ-ਧਾਰਾ ਵਿਚ ਵੀ ਪਰਿਵਰਤਨ ਆਉਂਦੇ ਹਨ । ਇਨ੍ਹਾਂ ਪਰਿਵਰਤਨਾਂ ਦਾ ਕਾਰਨ ਬਾਹਰੀ ਤੇ ਅੰਦਰੂਨੀ ਵਿਰੋਧ ਦੋਵੇ ਹੁੰਦੇ ਹਨ । ਲੋਕ-ਧਾਰਾ ਨਿਰੰਤਰ ਪਰਿਵਰਤਨ ਦੀ ਪ੍ਰਕਿਰਿਆ ਵਿਚ ਰਹਿੰਦੀ ਹੈ



ਪ੍ਰਸ਼ਨ 12. “ਲੋਕ-ਧਾਰਾ ਦੀ ਭੂਮਿਕਾ ਪੁਸਤਕ ਦੇ ਸੰਪਾਦਕਾਂ ਦੇ ਨਾਂ ਲਿਖੋ ।

ਉੱਤਰ-ਡਾ. ਭੁਪਿੰਦਰ ਸਿੰਘ ਖਹਿਰਾ ਅਤੇ ਡਾ. ਸੁਰਜੀਤ ਸਿੰਘ ।






Post a Comment

0 Comments