Header Ads Widget

Responsive Advertisement

Ticker

6/recent/ticker-posts

ਲੋਕ-ਧਾਰਾ ਪਰਿਭਾਸ਼ਾ ਤੋਂ ਲਛਣ (ਪੰਜਾਬੀ ਯੂਨੀਵਰਸਿਟੀ ਪਟਿਆਲਾ B.A. Syllabus 6th ਸਮੈਸਟਰ )Punjabi Compulsory

ਲੋਕ-ਧਾਰਾ : ਪਰਿਭਾਸ਼ਾ ਤੋਂ ਲਛਣ 

 ਲੋਕ-ਧਾਰਾ ਪਰਿਭਾਸ਼ਾ ਤੋਂ ਲਛਣ

ਪ੍ਰਸ਼ਨ 1. ‘ਲੋਕ-ਧਾਰਾ ਪਰਿਭਾਸ਼ਾ ਤੇ ਲੱਛਣ ਨਿਬੰਧ ਦਾ ਸਾਰ ਲਿਖੋ ।

ਜਾਂ 

 ਲੋਕ-ਧਾਰਾ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਦੇ ਲੱਛਣਾਂ ਬਾਰੇ ਚਰਚਾ ਕਰੋ ।

ਜਾਂ 

ਡਾ. ਭੁਪਿੰਦਰ ਸਿੰਘ ਖਹਿਰਾ ਨੇ ਆਪਣੇ ਨਿਬੰਧ 'ਲੋਕ-ਧਾਰਾ : ਪਰਿਭਾਸ਼ਾ ਤੇ ਲੱਛਣ ਵਿਚ ਜੋ ਵਿਚਾਰ ਪੇਸ਼ ਕੀਤੇ ਹਨ, ਉਨ੍ਹਾਂ ਨੂੰ ਸੰਖੇਪ ਕਰ ਕੇ ਲਿਖੋ।


ਉੱਤਰ-ਲੋਕ-ਧਾਰਾ ਸ਼ਬਦ-ਲੋਕ ਧਾਰਾ ਸ਼ਬਦ ਅੰਗਰੇਜ਼ੀ ਸ਼ਬਦ 'Folklore' ਦੇ ਪੰਜਾਬੀ ਸਮਾਨਾਰਥੀ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾ 1846 ਵਿਚ ਪੁਰਾਤਨ ਸ੍ਰਿਸ਼ਟਾਚਾਰ, ਰਸਮਾਂ ਰੀਤਾ ਵਹਿਮਾ ਭਰਮਾਂ, ਵਾਰਾਂ ਅਤੇ ਮੁਹਾਵਰਿਆਂ ਲਈ ਕੀਤੀ ਗਈ । 1888 ਵਿਚ ਅਮਰੀਕਾ ਵਿਚ ਫੋਕਲਰ ਸੁਸਾਇਟੀ ਦਾ ਗਠਨ ਹੋਣ ਨਾਲ ਇਸ ਸ਼ਬਦ ਨੂੰ ਹੋਰ ਵੀ ਸਵੀਕ੍ਰਿਤੀ ਮਿਲੀ ।

ਲੋਕ-ਯਾਨ ਸ਼ਬਦ ਦਾ ਪ੍ਰਚਲਨ-ਪੰਜਾਬੀ ਵਿਚ ਡਾ. ਕਰਨੈਲ ਸਿੰਘ ਥਿੰਦ ਨੇ Folklore ਲਈ ਲੋਕ ਯਾਨ ਸ਼ਬਦ ਨੂੰ ਪ੍ਰਚਲਿਤ ਕੀਤਾ । ਇਸ ਲਈ ਉਸ ਨੇ ਐੱਮ ਕੇ ਚਟਰਜੀ ਦੀ ਦਲੀਲ ਦਾ ਸਹਾਰਾ ਲਿਆ । ਉਸ ਅਨੁਸਾਰ ਯਾਨ' ਸ਼ਬਦ ਦਾ ਅਰਥ ਜਾਣਾ ਜਾਂ ਵਾਹਨ ਹੈ । ਬੁੱਧ ਧਰਮ ਦੀਆਂ ਸੰਪਰਦਾਵਾਂ-ਮਹਾਯਾਨ, ਹੀਨਯਾਨ ਅਤੇ ਸ੍ਰਾਵਕਯਾਨ ਉਸ ਵਾਹਨ ਦੀਆਂ ਸੂਚਕ ਹਨ, ਜਿਸ ਅਨੁਸਾਰ ਬੋਧੀ ਆਪਣੇ ਲਕਸ਼ ਤਕ ਪਹੁੰਚਦੇ ਹਨ । ਇਸ ਤਰ੍ਹਾਂ 'ਯਾਨ' ਤੋਂ ਭਾਵ ਉਹ ਵਾਹਨ ਹੈ। ਜਿਸ ਉੱਤੇ ਚੜ੍ਹ ਕੇ ਲੋਕ ਆਪਣੀ ਮਾਨਸਿਕ ਤੇ ਸਾਂਸਕ੍ਰਿਤਕ ਯਾਤਰਾ ਕਰਦੇ ਹਨ । ਇਸ ਪ੍ਰਕਾਰ ਇਹ ਸ਼ਬਦ ਪਹਿਲਾ ਹਿੰਦੀ ਵਿਚ ਤੇ ਉਸ ਦੀ ਨਕਲ ਕਰਦਿਆ ਪੰਜਾਬੀ ਵਿਚ ਪ੍ਰਚਲਿਤ ਹੋਇਆ । ਲੋਕਧਾਰਾ-ਪੰਜਾਬੀ ਵਿਚ ਇਸ ਲਈ ਇਕ ਹੋਰ ਸ਼ਬਦ ਲੋਕ ਧਾਰਾ ਡਾ. ਵਣਜਾਰਾ ਬੇਦੀ ਵਲੋਂ ਪਚਲਿਤ ਕੀਤਾ ਗਿਆ

ਲੋਕਧਾਰਾ- ਪੰਜਾਬੀ ਵਿੱਚ ਇਸ ਲਈ ਇਕ ਹੋਰ ਸ਼ਬਦ ਲੋਕਧਾਰਾ ਡਾ. ਵਣਜਾਰਾ ਬੇਦੀ ਵਲੋਂ ਪ੍ਰਚਲਿਤ ਕੀਤਾ ਗਿਆ ਹੈ । ਡਾ. ਬੇਦੀ ਦਾ ਕਹਿਣਾ ਹੈ ਕਿ ਉਸ ਨੇ ਲੋਕਧਾਰਾ ਸ਼ਬਦ ਅੰਗਰੇਜ਼ੀ ਸ਼ਬਦ ਫੋਕਲੇਰ ਦੇ ਸਾਰੇ ਡਸਿਪਲਿਨ ਨੂੰ ਵਿਚਾਰਨ ਤੇ ਉਸ ਦੇ ਬਹੁਵਿਧ ਰੂਪਾਂ ਤੇ ਚਰਿੱਤਰ  ਨੂੰ ਸਮਝਣ ਮਗਰੋਂ ਸਿਰਜਿਆ ਹੈ । ਉਸ ਨੇ ਲੋਕ ਦੇ ਨਾਲ ਜੋੜੇ ਧਾਰਾ ਸ਼ਬਦ ਨੂੰ ਲੋਕ-ਮਨ ਤੇ ਪਰੰਪਰਾ ਦੇ ਅਸੀਮ ਪ੍ਰਵਾਹ ਦਾ ਬਦਲ ਸਮਝਿਆ । ਹਰ ਧਾਰਾ ਪਿੰਡ ਇਕ ਇਤਿਹਾਸ ਹੁੰਦਾ ਹੈ ਤੇ ਪਰੰਪਰਾ  ਦਾ ਪਸਾਰ

ਸਿੱਟਾ - ਅਕਾਰ ਲੋਕ ਧਾਰਾ ਦੇ ਫੋਕਲੇਰ ਦੇ ਸੁਭਾ ਬਣਤਰ ਤੇ ਅੰਦਰੂਨੀ ਜੁਗਤ ਨੂੰ ਪ੍ਰਗਟ ਕਰਨ ਲਈ ਲੋਕ ਦਲ ਤੋਂ ਵਧ ਨਿੱਗਰ ਪੰਜਾਬੀ ਉਚਾਰਨ ਮੁਤਾਬਿਕ ਵਧੇਰੇ ਸਾਰਥਕ, ਪੰਜਾਬੀ ਵਿਦਵਤਾ ਦੀ ਮੌਲਿਕ ਸਿਰਜਨਾ ਅਤੇ ਹਿੰਦੀ ਪੰਜਾਬੀ ਦੀ ਵਿਲੱਖਣ ਲੋਕ-ਪਰੰਪਰਾ ਤੇ ਅਤਰ ਨਿਖੇੜ ਦਾ ਸੂਚਕ ਹੈ ਅਤੇ ਅੱਗੇ ਇਸ ਸ਼ਬਦ ਦੇ ਹੀ ਵਧੇਰੇ ਪ੍ਰਚਲਿਤ ਹੁਣ ਦੀਆਂ ਸੰਭਾਵਨਾਵਾਂ ਹਨ ।

ਪਰਿਭਾਸ਼ਾ - ਸਟੈਂਡਰਡ  ਡਿਕਸ਼ਨਰੀ ਆਫ ਫੋਕਲੋਰ  ਅਨੁਸਾਰ ਲੋਕ ਧਾਰਾ ਵਿਚ ਮਿਥਿਕ ਕਥਾ ਗਾਥਾ ਪਰੰਪਰਾਵਾਂ ਵਿਸ਼ਵਾਸ ਵਹਿਮ ਭਰਮ ਧਰਮ ਰੀਤਾਂ ਅਤੇ ਰਸਮ-ਰਿਵਾਜ ਸ਼ਾਮਿਲ ਹਨ । ਮਾਨਵ ਵਿਗਿਆਨ ਤੇ ਚਿੰਨ੍ਹ ਵਿਗਿਆਨ ਦੇ ਵਿਕਸਿਤ ਹੋਣ ਨਾਲ ਇਹ ਸਾਰੇ ਸ਼ਬਦ ਸੁਤੰਤਰ ਪਰਿਭਾਸ਼ਾਵਾਂ ਗ੍ਰਹਿਣ ਕਰ ਚੁੱਕੇ ਹਨ, ਜਿਸ ਕਰਕੇ ਇਨ੍ਹਾਂ ਦੀ ਇਕ ਸਾਂਝੀ ਪਰਿਭਾਸ਼ਾ ਨਿਸਚਿਤ ਕਰਨੀ ਮੁਸ਼ਕਿਲ ਹੈ । ਪਰੰਤੂ ਲੋਕ ਧਾਰਾ ਦੇ ਭਿੰਨ ਭਿੰਨ ਵਿਭਾਵਾਂ, ਸੁਭਾ ਅਤੇ ਲੱਛਣਾ ਨੂੰ ਮੁੱਖ ਰੱਖ ਕੇ ਇਸ ਨੂੰ ਸੰਰਚਨਾਤਮਿਕ ਦ੍ਰਿਸ਼ਟੀ ਤੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਸਮੇਂ, ਸਥਾਨ ਅਤੇ ਸਨਮੁੱਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਕਹਾਉਂਦਾ ਹੈ । ਇਸ ਪ੍ਰਗਟਾ ਲਈ ਵਰਤੀ ਗਈ ਸਾਮਗਰੀ ਅਤੇ ਮਾਧਿਅਮ ਦੀ ਕਿਸਮ ਦੇ ਭਿੰਨ ਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ ।

ਲੋਕ-ਧਾਰਾ ਦੇ ਪ੍ਰਮੁੱਖ ਲੱਛਣ—ਕਿਸੇ ਵੀ ਜਨ-ਸਮੂਹ ਦੀ ਲੋਕ-ਧਾਰਾ ਦੇ ਵਿਸ਼ੇਸ਼ ਵਿਅਕਤ ਰੂਪ ਹੀ ਉਸ ਦੇ ਪ੍ਰਮੁੱਖ ਲੱਛਣ ਹੁੰਦੇ ਹਨ, ਜੋ ਕਿ ਹੇਠਾਂ ਲਿਖੇ ਹਨ-

1. ਮਨੋਬਿਰਤੀ- ਲੋਕ-ਧਾਰਾਂ ਦਾ ਧਰਾਤਲ ਲੋਕ-ਸਮੂਹ ਦੀ ਮਨੋਸਥਿਤੀ ਹੁੰਦਾ ਹੈ, ਜੋ ਕਿ ਲੋਕਾਂ ਦੀ ਜੀਵਨ ਜੁਗਤੀ ਤੇ ਜੀਵਨ-ਸਥਿਤੀ ਉੱਤੇ ਨਿਰਭਰ ਕਰਦੀ ਹੈ । ਜੀਵਨ-ਸਥਿਤੀ ਪੈਦਾਵਾਰ ਦੇ ਸਾਧਨ, ਰਿਸ਼ਤਿਆ, ਸੰਦਾ ਅਤੇ ਸਾਮਗਰੀ ਉੱਤੇ ਨਿਰਭਰ ਕਰਦੀ ਹੈ, ਜਿਨ੍ਹਾਂ ਵਿਚ ਤਬਦੀਲੀ ਆਉਣ ਨਾਲ ਜੀਵਨ-ਸਥਿਤੀ ਵਿਚ ਵੀ ਤਬਦੀਲੀ ਆ ਜਾਂਦੀ ਹੈ, ਜਿਵੇਂ 1985 ਤੇ ਮਗਰੇ ਪੰਜਾਬ ਵਿਚ ਆਏ ਹਰੇ ਇਨਕਲਾਬ ਸਦਕਾ ਪੰਜਾਬ ਦੀ ਖੇਤੀਬਾੜੀ ਪ੍ਰਤੀ ਸੋਚਣੀ ਵਿਚ ਤਬਦੀਲੀ ਆਉਣ ਕਾਰਨ ਲੋਕਾਂ ਦੀ ਮਨੋ-ਸਥਿਤੀ ਵਿਚ ਤਬਦੀਲੀ ਆਈ ਹੈ ।

2. ਪਰੰਪਰਾ- ਪਰੰਪਰਾ ਲੋਕ-ਧਾਰਾ ਦੀ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੁਰਦੇ ਰਹਿਣ ਦੇ ਸੰਕਲਪ ਨੂੰ ਪ੍ਰਗਟ ਕਰਦੀ ਹੈ । ਪਰੰਪਰਾ ਨੂੰ ਧਾਰਾ ਸ਼ਬਦ ਬਹੁਤ ਹੀ ਸਾਰਥਕ ਢੰਗ ਨਾਲ ਪ੍ਰਗਟ ਕਰਦਾ ਹੈ । ਧਾਰਾ ਵਿਚ ਆਪੇ ਕੁੱਝ ਰਚਦਾ ਤੇ ਬਾਹਰ ਨਿਕਲਦਾ ਰਹਿੰਦਾ ਹੈ ।ਹਰ ਧਾਰਾ ਆਪਣੇ ਆਪ ਵਿਚ ਪਰੰਪਰਾ ਹੈ । ਇਸ ਕਰਕੇ ਕਿਸੇ ਜਨ ਸਮੂਹ ਦੀ ਪਰੰਪਰਾ ਨੂੰ ਪਰਿਭਾਸ਼ਿਤ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਹਰ ਜਨ-ਸਮੂਹ ਦੀ ਧਾਰਾ ਆਪਣੇ ਆਪ ਵਿਚ ਪਰੰਪਰਾ ਹੁੰਦੀ ਹੈ । ਇਸ ਦੇ ਅੰਤਰਗਤ ਹੀ ਇਹ ਨਵੀਂਆਂ ਰੁਚੀਆਂ ਨੂੰ ਧਾਰਨ ਕਰਦੀ ਹੈ ਤੇ ਪੁਰਾਣੀਆ ਦਾ ਤਿਆਗ ਕਰਦੀ ਹੋਈ ਵਿਕਾਸ ਕਰਦੀ ਹੈ । ਇਸ ਵਿਚ ਆਏ ਪਰਿਵਰਤਨ ਤੇ ਉਨ੍ਹਾਂ ਦੇ ਪੜਾਓ ਨਿਸਚਿਤ ਕੀਤੇ ਜਾ ਸਕਦੇ ਤੇ ਇਸ ਦੇ ਨਿਯਮ ਲੱਭੇ ਜਾ ਸਕਦੇ ਹਨ । ਇਸ ਕਰਕੇ ਲੋਕ-ਧਾਰਾ ਪਰੰਪਰਾ ਦਾ ਵਿਗਿਆਨ ਨਹੀਂ, ਸਗੋਂ ਖੁਦ ਪਰੰਪਰਾ ਹੈ 

3. ਪ੍ਰਬੀਨਤਾ- ਲੋਕ-ਧਾਰਾ ਦੀ ਪ੍ਰਬੀਨਤਾ ਤੋਂ ਭਾਵ ਹੈ ਕਿ ਇਹ ਲੋਕ-ਸਮੂਹ ਦੀ ਹੁਨਰਮੰਦ ਯੋਗਤਾ ਦਾ ਸਹੀ ਪ੍ਰਤੀਤ ਹੁੰਦੀ ਹੈ । ਇਸ ਵਿਚ ਸਾਮਗਰੀ, ਰੂਪ, ਵੇਗ, ਪਰਿਸਥਿਤੀ ਤੇ ਨਿਭਾਓ ਲੋਕ-ਸਮੂਹ ਦੇ ਸਰਬੋਤਮ ਹੁਨਰ ਦੁਆਰਾ ਸ਼ੇ ਹੁੰਦੇ ਹਨ । ਇਸ ਕਰਕੇ ਲੋਕ-ਧਾਰਾ ਗਿਆਨ-ਇੰਦਰੀਆਂ ਉੱਤੇ ਸੁਹਜ-ਤਰਪੂਰ ਪ੍ਰਭਾਵ ਪਾਉਂਦੀ ਹੈ । ਇਸ ਵਿਚ ਕਰੂਪਤਾ ਤੇ ਬੇਢੰਗਾਪਨ ਨਹੀਂ ਹੁੰਦਾ ।

4. ਪ੍ਰਤਿਭਾ- ਲੋਕ-ਧਾਰਾ ਦੇ ਅੰਸਾ ਦੀ ਕੋਈ ਵਿਸ਼ੇਸ਼ ਵਿਅਕਤੀ ਰਚਨਾ ਨਹੀਂ ਕਰਦਾ ਪਰ ਇਹ ਪ੍ਰਤਿਭਾ ਦੀ ਉਪਜ ਹੁੰਦੇ ਹਨ । ਲੋਕ-ਧਾਰਾਈ ਪ੍ਰਤਿਭਾ ਵਾਲੇ ਵਿਅਕਤੀ ਦੀ ਸੁਤੇ-ਸਿਧ ਹੀ ਇਸ ਦੇ ਮੂਲ ਰੂਪਾਂ ਅਤੇ ਮੋਟਿਫ਼ਾਂ ਉੱਤੇ ਪਕੜ ਹੁੰਦੀ ਹੈ । ਉਸ ਦੁਆਰਾ ਕੀਤੀ ਗਈ ਰਚਨਾ ਸਹਿਜੇ ਹੀ ਲੋਕ-ਧਾਰਾ ਦਾ ਅੰਗ ਬਣ ਜਾਂਦੀ ਹੈ । ਉਹ ਆਪਣੀ ਰਚਨਾ ਵਿਚ ਉਹ ਲੋਕ-ਸਮੂਹ ਵਿਚ ਮੌਜੂਦ ਸਾਰਥਕ ਵਿਰੋਧਾ ਦੀ ਹੀ ਗੱਲ ਕਰਦਾ ਹੈ । ਆਪਣੇ ਨਿੱਜੀ ਰਣੇ ਨਹੀਂ ਰੇਦਾ। 

5. ਪ੍ਰਵਾਨਗੀ- ਲੋਕ-ਧਾਰਾ ਦਾ ਸਰਬ-ਪ੍ਰਵਾਨਿਤ ਹੋਣਾ ਇਸ ਦਾ ਇਕ ਹੋਰ ਲੱਛਣ ਹੈ, ਇਸ ਦਾ ਭਾਵ ਉਸ ਰਚਨਾ ਨੂੰ ਵਿਹਾਰਿਕ ਵਰਤੋਂ ਵਿਚ ਲਿਆਉਣਾ ਹੈ, ਬੇਸ਼ੱਕ ਇਹ ਵਰਤੋਂ ਖਾਸ-ਖਾਸ ਮੌਕਿਆ ਅਤੇ ਸੀਮਿਤ ਰੂਪ ਤਕ ਹੀ ਹੁੰਦੀ ਹੈ ।

6. ਪ੍ਰਬੰਧਕਤਾ- ਲੋਕ-ਧਾਰਾ ਸਮੇਂ ਸਮਾਜ ਦੇ ਸਨਮੁਖ ਪਰਿਸਥਿਤੀਆਂ ਦੇ ਮੁਤਾਬਿਕ ਆਪਣਾ ਇਕ ਨਿਸ਼ਚਿਤ ਪ੍ਰਬੰਧ ਉਸਾਰਦੀ ਹੈ, ਜਿਸ ਰਾਹੀਂ ਲੋਕ-ਧਾਰਾ ਦੇ ਤਿੰਨ-ਤਿੰਨ ਰੂਪ, ਚਿੰਨ੍ਹ ਅਤੇ ਮੋਟਿਵ ਪ੍ਰਗਟ ਹੁੰਦੇ ਹਨ । ਹਰ ਥਾਂ ਦੀ ਲੋਕ-ਧਾਰਾ ਦਾ ਆਪਣਾ ਨਿਵੇਕਲਾ ਪ੍ਰਬੰਧ ਹੁੰਦਾ ਹੈ, ਜਿਸ ਨਾਲ ਲੋਕ-ਧਾਰਾ ਸੰਚਾਰ ਦਾ ਇਕ ਸਮਰਥ ਮਾਧਿਅਮ ਬਣਦੀ ਹੈ । ਲੋਕ-ਧਾਰਾ ਦੇ ਤੱਤ ਬੇਤਰਤੀਬੇ ਤੇ ਅਣਵਿਉਤੇ ਨਹੀਂ ਹੁੰਦੇ, ਸਗੋਂ ਵਿਸ਼ੇਸ਼ ਨਿਯਮਾਂ ਵਿਚ ਬੱਝੇ ਹੁੰਦੇ ਹਨ ।

7. ਪਰਪੱਕਤਾ- ਲੋਕ-ਧਾਰਾ ਦੇ ਰੂਪ ਲੋਕਾਂ ਦੀ ਵਰਤੋਂ ਦੁਆਰਾ ਹੁੰਦੇ ਹੋਏ ਅਨੁਭਵਾਂ ਨੂੰ ਆਪਣੇ ਵਿਚ ਸਮਾ ਕੇ ਪਰਪੱਕ ਰੂਪ ਧਾਰਨ ਕਰਦੇ ਹਨ ਤੇ ਇਸ ਵਿੱਚ ਕਚਿਆਈਆਂ ਦਾ ਨਿਕਾਸ ਹੋ ਜਾਂਦਾ ਹੈ ਤੇ ਉਸ ਵਿਚ ਕੋਈ ਅਦਲ-ਬਦਲ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ। 

8. ਪੂਰਨਤਾਹਰ ਇਕ ਲੋਕ-ਸਮੂਹ ਦੀ ਲੋਕ-ਧਾਰਾ ਆਪਣੇ ਆਪ ਵਿਚ ਸੰਪੂਰਨ ਅਤੇ ਲੋਕਾਂ ਦੀ ਲੋੜ ਅਨੁਸਾਰ ਹੁੰਦੀ ਹੈ । ਕਿਸੇ ਲੋਕ-ਧਾਰਾ ਵਿਚ ਵੰਨਗੀਆਂ ਤੇ ਰੂਪਾਂ ਦੀ ਵਾਧ-ਘਾਟ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਸੰਬੰਧਿਤ ਲੋਕ-ਧਾਰਾਂ ਅਪੂਰਨ ਹੈ ।

9. ਪਰਿਵਰਤਨ- ਸਮੇਂ ਤੇ ਸਥਾਨ ਵਿਚ ਹਾਲਾਤਾ ਦੇ ਬਦਲਣ ਨਾਲ ਲੋਕ-ਧਾਰਾ ਵਿਚ ਵੀ ਤਬਦੀਲੀਆਂ ਆਉਂਦੀਆਂ ਹਨ । ਇਨ੍ਹਾਂ ਤਬਦੀਲੀਆਂ ਦਾ ਕਾਰਨ ਬਾਹਰੀ ਪ੍ਰਭਾਵ ਤੇ ਅੰਦਰੂਨੀ ਵਿਰੋਧ ਦੋਵੇਂ ਹੀ ਹੁੰਦੇ ਹਨ । ਲੋਕ-ਧਾਰਾ ਦੇ ਰੂਪ ਸ਼ੈਲੀਆਂ ਵਿਚ ਤਬਦੀਲੀ ਦੀ ਰਫ਼ਤਾਰ ਬਹੁਤ ਮੱਧਮ ਹੁੰਦੀ ਹੈ । ਪਰੰਤੂ ਲੋਕ-ਧਾਰਾ ਦੇ ਉਚਾਰ ਅਤੇ ਪੇਸ਼ ਕੀਤੀ ਜਾਣ ਵਾਲੀ ਸਾਮਗਰੀ ਵਿਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ । ਇਸ ਤਰ੍ਹਾਂ ਲੋਕ-ਧਾਰਾ ਵਿਚ ਤਬਦੀਲੀ ਦੀ ਪ੍ਰਕਿਰਿਆ ਲਗਾਤਾਰ ਚਲਦੀ ਰਹਿੰਦੀ ਹੈ । ਫਲਸਰੂਪ ਇਹ ਨਵੇਂ ਰੂਪਾਂ ਤੇ ਸਾਮਗਰੀ ਨੂੰ ਗ੍ਰਹਿਣ ਕਰਦੀ ਹੋਈ ਤੇ ਬੋਲੜੇ ਰੂਪਾਂ ਸਾਮਗਰੀ ਨੂੰ ਤਿਆਗਦੀ ਹੋਈ ਨਿਰੰਤਰ ਅੱਗੇ ਵਧਦੀ ਰਹਿੰਦੀ ਹੈ ।








ਪੰਜਾਬੀ ਯੂਨੀਵਰਸਿਟੀ ਪਟਿਆਲਾ B.A. Syllabus 6th ਸਮੈਸਟਰ 








Post a Comment

0 Comments