ਕਰਮ ਨਾਲ ਬਣਦੇ ਹਨ ਸਾਡੇ ਸੰਸਕਾਰ
ਮਨੁੱਖੀ ਜੀਵਨ ਬਹੁਤ ਅਨੋਖਾ ਹੈ। ਇਸ ਜੀਵਨ ਦੇ ਰਹਿੰਦਿਆਂ ਜਿਥੇ ਕੁਝ ਲੋਕ ਇਕ-ਦੂਜੇ ਨਾਲ ਪਿਆਰ ਕਰਦੇ ਹਨ, ਉਥੇ ਹੀ ਕੁਝ ਲੋਕ ਨਫਰਤ ਕਰਦੇ ਵੀ ਨਜ਼ਰ ਆਉਂਦੇ ਹਨ। ਇਥੋਂ ਤਕ ਕਿ ਆਦਮੀ ਇਕ-ਦੂਜੇ ਤੋਂ ਭੱਜ ਰਹੇ ਹਨ। ਅੱਜ ਦਾ ਇਨਸਾਨ ਹਰ ਦੌੜ ਵਿਚ ਅੱਗੇ ਨਿਕਲ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਦੌੜ ਕਦੋਂ ਤਕ ਚੱਲੇਗੀ? ਉਹ ਕਿਤੇ ਨਾ ਕਿਤੇ ਜਾ ਕੇ ਟੁੱਟ ਜਾਂਦਾ ਹੈ। ਇਹ ਸਾਰਿਆਂ ਨਾਲ ਹੁੰਦਾ ਹੈ। ਤੁਸੀਂ ਜਿਸ ਨੂੰ ਚਾਹੁੰਦੇ ਸੀ, ਉਹ ਤੁਹਾਡੇ ਤੋਂ ਖੋਹ ਲਿਆ ਜਾਂਦਾ ਹੈ। ਜੋ ਤੁਹਾਡੀ ਪਸੰਦ ਦੀ ਚੀਜ਼ ਹੁੰਦੀ ਹੈ, ਉਸੇ ਨਾਲ ਤੁਹਾਨੂੰ ਨਫਰਤ ਹੋ ਜਾਂਦੀ ਹੈ। ਦੋਸਤ ਦੁਸ਼ਮਣ ਬਣ ਜਾਂਦਾ ਹੈ ਅਤੇ ਦੁਸ਼ਮਣ ਦੋਸਤ।
ਇਹ ਇਕ ਵਿਵਸਥਾ ਹੈ। ਅੱਜ ਸਾਰੇ ਤੁਹਾਡੇ ਨਾਲ ਹਨ ਅਤੇ ਕੱਲ ਕੋਈ ਨਹੀਂ ਰਹੇਗਾ। ਇਹ ਇਕ ਤ੍ਰਾਸਦੀ ਹੈ ਪਰ ਇਹੀ ਸੱਚਾਈ ਹੈ। ਤੁਸੀਂ ਜੀਵਨ ਦੀ ਯਾਤਰਾ ਕਰ ਰਹੇ ਹੋ। ਤੁਸੀਂ ਚਾਹੋ ਤਾਂ ਰੁਕ ਸਕਦੇ ਹੋ, ਚਾਹੋ ਤਾਂ ਚੱਲ ਸਕਦੇ ਹੋ।
ਮਿਲਣਾ-ਵਿਛੜਨਾ ਕੁਦਰਤ ਦੇ ਗੁਣ ਹਨ। ਸੰਸਕਾਰ ਤੇ ਭੋਗ ਕਰਮ ਦੀ ਦੇਣ ਹਨ। ਇਨ੍ਹਾਂ ਸਾਰਿਆਂ ਨਾਲ ਵਿਅਕਤੀ ਦਾ ਕਿਤੇ ਨਾ ਕਿਤੇ ਸੰਬੰਧ ਜੁੜਿਆ ਹੈ। ਫਰਕ ਸਿਰਫ ਇੰਨਾ ਹੈ ਕਿ ਦੋਵੇਂ ਇਕ-ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ।
ਇਹ ਤਾਂ ਸੱਚਾਈ ਹੈ ਕਿ ਜਿਸ ਦਾ ਜਨਮ ਹੋਇਆ ਹੈ, ਉਸ ਦਾ ਮਰਨਾ ਵੀ ਯਕੀਨੀ ਹੈ। ਇਹ ਇਕ ਕਰਮ ਭੂਮੀ ਹੈ। ਸਾਰਿਆਂ ਦੀ ਸੱਚਾਈ ਇਸੇ ਕਰਮ ਖੇਤਰ ਵਿਚ ਪਈ ਹੈ। ਜੇ ਤੁਹਾਨੂੰ ਇਥੇ ਕੋਈ ਮੁੜ ਮਿਲ ਗਿਆ ਤਾਂ ਉਸ ਨੂੰ ਰਸਤਾ ਦੱਸ ਦਿਓ ਕਿ ਉਸ ਨੇ ਕਿੱਥੋਂ ਤਕ, ਕਿਸ ਰਸਤੇ ਰਾਹੀਂ ਜਾਣਾ ਹੈ। ਜੇ ਇਹ ਸੰਭਵ ਨਹੀਂ ਤਾਂ ਉਸ ਨੂੰ ਛੱਡ ਦਿਓ। ਆਪਣੇ ਕਰਮਾਂ ਅਨੁਸਾਰ ਉਹ ਸਥਿਤੀ ਨੂੰ ਹਾਸਿਲ ਕਰ ਲਵੇਗਾ।
ਮਨੁੱਖੀ ਰੂਪ 'ਚ ਸਰੀਰ ਧਾਰਨ ਕਰਨ ਨਾਲ ਕੁਝ ਨਹੀਂ ਹੁੰਦਾ। ਸਰੀਰ ਤਾਂ ਮਿਲਦਾ ਹੀ ਰਹਿੰਦਾ ਹੈ ਪਰ ਮਿਲਣ ਤੋਂ ਬਾਅਦ ਅਜਿਹਾ ਕੁਝ ਕਰ ਲਿਆ ਜਾਵੇ ਕਿ ਲੋਕ ਜਾਣ ਤੋਂ ਬਾਅਦ ਵੀ ਸਾਨੂੰ ਯਾਦ ਰੱਖਣ। ਸਾਡੇ ਸੰਸਕਾਰ ਵੀ ਕਰਮਾਂ ਅਨੁਸਾਰ ਹੀ ਬਣਦੇ ਹਨ। ਸੰਸਕਾਰ ਜੋ ਬਣਿਆ ਹੋਇਆ ਹੈ, ਉਹ ਅੱਜ ਤੁਹਾਡੇ ਹੋਣ ਦੇ ਕਾਰਨ ਦਾ ਅਹਿਸਾਸ ਦਿਵਾਉਂਦਾ ਹੈ ਅਤੇ ਅੱਜ ਸਾਡਾ ਕਰਮ ਕੁਝ ਬਣ ਜਾਣ ਦੀ ਵਿਵਸਥਾ ਕਰਦਾ ਹੈ। ਬਦਲਦੇ ਹੋਏ ਸੰਸਾਰ ਵਿਚ ਜੋ ਸਦੀਵੀ ਆਨੰਦ ਦਿਵਾ ਸਕੇ, ਬਸ ਉਸ ਪਰਮ ਆਨੰਦ ਨੂੰ ਫੜਨ ਦੀ ਕੋਸ਼ਿਸ਼ ਕਰੋ। ਜੀਵਨ ਸਫਲ ਹੋਵੇਗਾ।
0 Comments