Header Ads Widget

Responsive Advertisement

Ticker

6/recent/ticker-posts

ਇਹ ਭਿੱਖਿਆ ਪਾਤਰ ਕਦੇ ਨਹੀਂ ਭਰਦਾ, ਰਾਜੇ ਅਤੇ ਭਿਖਾਰੀ ਦੀ ਕਹਾਣੀ



ਇਹ ਭਿੱਖਿਆ ਪਾਤਰ ਕਦੇ ਨਹੀਂ ਭਰਦਾ

 ਇਕ ਮਹਿਲ ਦੇ ਦਰਵਾਜ਼ੇ 'ਤੇ ਬਹੁਤ ਭੀੜ ਲੱਗੀ ਹੋਈ ਸੀ। ਭੀੜ ਵਧਦੀ ਹੀ ਜਾ ਰਹੀ ਸੀ ਅਤੇ ਦੁਪਹਿਰ ਤੋਂ ਭੀੜ ਸ਼ੁਰੂ ਹੋਈ ਸੀ, ਹੁਣ ਸ਼ਾਮ ਹੋਣ ਨੂੰ ਆ ਗਈ। ਸਾਰਾ ਪਿੰਡ ਹੀ ਕਰੀਬ-ਕਰੀਬ ਉਸ ਦਰਵਾਜ਼ੇ 'ਤੇ ਇਕੱਠਾ ਹੋ ਗਿਆ ਸੀ। ਕੀ ਹੋ ਗਿਆ ਸੀ ਉਸ ਦਰਵਾਜ਼ੇ 'ਤੇ। ਇਕ ਛੋਟੀ ਜਿਹੀ ਘਟਨਾ ਹੋ ਗਈ ਸੀ ਅਤੇ ਉਸ ਘਟਨਾ ਬਾਰੇ ਜਿਸ ਨੇ ਸੁਣਿਆ ਉਹ ਖੜ੍ਹਾ ਦੇਖਦਾ ਹੀ ਰਹਿ ਗਿਆ। ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਕ ਭਿਖਾਰੀ ਸਵੇਰੇ-ਸਵੇਰੇ ਆਇਆ ਅਤੇ ਉਸ ਨੇ ਰਾਜੇ ਦੇ ਮਹੱਲ ਦੇ ਸਾਹਮਣੇ ਆਪਣਾ ਭਿੱਖਿਆ ਪਾਤਰ ਫੈਲਾਇਆ। ਰਾਜਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਇਸ ਨੂੰ ਕੁਝ ਦੇ ਦਿਓ। ਉਸ ਭਿਖਾਰੀ ਨੇ ਕਿਹਾ ਕਿ ਇਕ ਸ਼ਰਤ 'ਤੇ ਕੁਝ ਲਵਾਂਗਾ।

   ਰਾਜਾ ਨੇ ਕਿਹਾ ਕਿ ਇਹ ਕਿਹੜੀ ਮੁਸ਼ਕਿਲ ਹੈ। ਛੋਟਾ ਜਿਹਾ ਭਿੱਖਿਆ ਪੱਤਰ ਹੈ, ਪੂਰਾ ਭਰ ਦੇਵਾਂਗੇ ਅਤੇ ਅੰਨ ਨਾਲ ਨਹੀਂ, ਸੋਨੇ ਦੀਆਂ ਅਸ਼ਰਫੀਆਂ ਨਾਲ ਭਰ ਦੇਵਾਂਗੇ। ਭਿਖਾਰੀ ਨੇ ਕਿਹਾ ਕਿ ਇਕ ਵਾਰ ਸੋਚ ਲਓ, ਫਿਰ ਪਛਤਾਉਣਾ ਨਾ ਪਵੇ ਕਿਉਂਕਿ ਇਸ ਭਿੱਖਿਆ ਪਾਤਰ ਨੂੰ ਲੈ ਕੇ ਮੈਂ ਹੋਰ ਕਈ ਦਰਵਾਜ਼ਿਆਂ 'ਤੇ ਗਿਆ ਤੇ ਕਈ ਲੋਕਾਂ ਨੇ ਬਚਨ ਦਿੱਤਾ ਸੀ ਕਿ ਉਹ ਇਸ ਨੂੰ ਪੂਰਾ ਭਰ ਦੇਣਗੇ ਪਰ ਉਹ ਇਸ ਨੂੰ ਪੂਰਾ ਨਹੀਂ ਭਰ ਸਕੇ ਤੇ ਬਾਅਦ ਵਿਚ ਉਨ੍ਹਾਂ ਨੂੰ ਮੁਆਫੀ ਮੰਗਣੀ ਪਈ। ਰਾਜਾ ਹੱਸਣ ਲੱਗਾ ਤੇ ਉਸ ਨੇ ਕਿਹਾ ਕਿ ਛੋਟਾ ਜਿਹਾ ਭਿੱਖਿਆ ਪਾਤਰ ਹੈ। ਉਸ ਨੇ ਆਪਣੇ ਮੰਤਰੀਆਂ ਨੂੰ ਕਿਹਾ ਕਿ ਸੋਨੇ ਦੀਆਂ ਅਸ਼ਰਫੀਆਂ ਨਾਲ ਇਸ ਨੂੰ ਭਰ ਦਿਓ। ਰਾਜਾ ਸੋਨੇ ਦੀਆਂ ਅਸ਼ਰਫੀਆਂ ਪਾਉਂਦਾ ਗਿਆ ਪਰ ਭਿੱਖਿਆ ਪਾਤਰ ਭਰਦਾ ਹੀ ਨਹੀਂ ਸੀ। ਸਾਰਾ ਪਿੰਡ ਦਰਵਾਜ਼ੇ 'ਤੇ ਇਕੱਠਾ ਹੋ ਗਿਆ ਸੀ ਇਸ ਨੂੰ ਦੇਖਣ ਲਈ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਰਾਜੇ ਦਾ ਖਜ਼ਾਨਾ ਮੁਕ ਗਿਆ। ਸ਼ਾਮ ਹੋ ਗਈ ਪਰ ਭਿੱਖਿਆ ਪਾਤਰ ਹਾਲੇ ਵੀ ਖਾਲੀ ਸੀ।

    ਰਾਜਾ ਵੀ ਘਬਰਾ ਗਿਆ ਅਤੇ ਉਸ ਭਿਖਾਰੀ ਦੇ ਪੈਰਾਂ 'ਤੇ ਡਿੱਗ ਪਿਆ ਤੇ ਕਿਹਾ ਕਿ ਇਹ ਕੀ ਰਹੱਸ ਹੈ, ਕੀ ਜਾਦੂ ਹੈ, ਇਹ ਭਰਦਾ ਕਿਉਂ ਨਹੀਂ। ਉਸ ਭਿਖਾਰੀ ਨੇ ਕਿਹਾ ਕਿ ਕੋਈ ਜਾਦੂ ਨਹੀਂ ਹੈ, ਕੋਈ ਰਹੱਸ ਨਹੀਂ ਹੈ। ਛੋਟੀ ਜਿਹੀ ਗੱਲ ਹੈ। ਮੈਂ ਇਕ ਸ਼ਮਸ਼ਾਨਘਾਟ ਤੋਂ ਜਾ ਰਿਹਾ ਸੀ, ਉਥੇ ਇਕ ਆਦਮੀ ਦੀ ਖੋਪੜੀ ਮਿਲ ਗਈ। ਉਸ ਨੂੰ ਹੀ ਮੈਂ ਭਿੱਖਿਆ ਪਾਤਰ ਬਣਾ ਲਿਆ ਤੇ ਆਦਮੀ ਦੀ ਖੋਪੜੀ ਕਦੇ ਵੀ ਕਿਸੇ ਚੀਜ਼ ਨਾਲ ਭਰਦੀ ਨਹੀਂ, ਇਸ ਲਈ ਇਹ ਵੀ ਨਹੀਂ ਭਰਦਾ। ਅਸੀਂ ਵੀ ਠੀਕ ਉਸੇ ਭਿੱਖਿਆ ਪਾਤਰ ਦੀ ਤਰ੍ਹਾਂ ਹਾਂ, ਚਾਹੇ ਜਿੰਨਾ ਵੀ ਕਿਉਂ ਨਾ ਪਾ ਲਈਏ, ਅਸੀਂ ਕਦੇ ਵੀ ਭਰਦੇ ਨਹੀਂ।







ਰਾਜੇ ਅਤੇ ਭਿਖਾਰੀ ਦੀ ਕਹਾਣੀ 





Post a Comment

0 Comments