Header Ads Widget

Responsive Advertisement

Ticker

6/recent/ticker-posts

"ਪੰਜਾਬ ਦਾ ਪਿੰਡ : ਮੋੜ੍ਹੀ ਗੱਡਣ ਤੋਂ ਮੁਰੱਬੇਬੰਦੀ ਤੱਕ" ਸੰਖੇਪ ਉੱਤਰ ਵਾਲੇ ਪ੍ਰਸ਼ਨ(ਪੰਜਾਬੀ ਯੂਨੀਵਰਸਿਟੀ ਪਟਿਆਲਾ B.A. Syllabus 6th ਸਮੈਸਟਰ )Punjabi Compulsory

 

"ਪੰਜਾਬ ਦਾ ਪਿੰਡ : ਮੋੜ੍ਹੀ ਗੱਡਣ ਤੋਂ ਮੁਰੱਬੇਬੰਦੀ ਤੱਕ"

ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1. ‘ਪੰਜਾਬ ਦਾ ਪਿੰਡ : ਮੋੜ੍ਹੀ ਗੱਡਣ ਤੋਂ ਮੁਰੱਬੇਬੰਦੀ ਤੱਕ' ਲੇਖ ਦਾ ਲੇਖਕ ਕੌਣ ਹੈ ? 

ਉੱਤਰ— ਬਲਵਿੰਦਰ ਗਰੇਵਾਲ ।



ਪ੍ਰਸ਼ਨ 2. ਪੰਜਾਬ ਵਿਚ ਇਕ ਤੋਂ ਦੋ ਪਿੰਡ ਕਿਉਂ ਬਣਦੇ ਰਹੇ ?

ਉੱਤਰ—ਪੰਜਾਬ ਵਿਚ ਇਕ ਪਿੰਡ ਤੋਂ ਦੋ ਪਿੰਡ ਬਣਨ ਦਾ ਇਕ ਕਾਰਨ ‘ਭਾਈਏ ਵੰਡ’ ਸੀ । ਵੱਡੇ ਪਿੰਡਾਂ ਦੀਆਂ ਦੂਰ ਤਕ ਫੈਲੀਆਂ ਹੱਦਾਂ ਵਿਚੋਂ ਇਸੇ ਕਾਰਨ ਨਵੇਂ ਪਿੰਡ ਨਿਕਲਦੇ ਰਹੇ । ਪੰਜਾਬ ਵਿਚ ਬਹੁਤੇ ਮਾਜਰੇ, ਖੁਰਦ, ਉੱਚੇ ਜਾਂ ਨੀਵੇਂ ਪਿੰਡ ਇਸੇ ਵਰਤਾਰੇ ਦੀ ਉੱਪਜ ਹਨ । ਕਈ ਪਿੰਡ ਭਾਈਚਾਰੇ ਵਲੋਂ ਤਾਹਨੇ-ਮਿਹਣੇ ਮਾਰ ਕੇ ਜਾਂ ਡਾਂਗ ਦੇ ਜ਼ੋਰ ਵੱਖ ਕੀਤੇ ਬੰਦਿਆਂ ਵਲੋਂ ਵੀ ਵਸਾਏ ਗਏ ।




ਪ੍ਰਸ਼ਨ 3. ਕਿਨ੍ਹਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਪੰਜਾਬ ਦੇ ਪਿੰਡ ਛੋਟੀਆਂ-ਛੋਟੀਆਂ ਰਿਆਸਤਾਂ ਵਾਂਗ ਵਿਚਰਦੇ ਰਹੇ ਹਨ ? 

ਉੱਤਰ-ਅੱਜ ਵੀ ਪੰਜਾਬ ਦੇ ਹਰ ਇਕ ਪਿੰਡ ਵਿਚ ਗੁਰਦੁਆਰਾ ਸਾਹਿਬ ਵਿਖੇ ਝੂਲਦਾ ਉੱਚਾ ਨਿਸ਼ਾਨ ਸਾਹਿਬ, ਮਰਨੇ- ਪਰਨੇ ਜਾਂ ਵਿਆਹ ਸ਼ਾਦੀ ਉੱਤੇ ਦੂਜੇ ਪਿੰਡੋਂ ਆਏ ਲਾਗੀ ਨਾਲ ਸਮੁੱਚੇ ਪਿੰਡ ਦਾ ਵਿਹਾਰ, ਬੂਹੇ ਉੱਤੇ ਤੇਲ ਚੋ ਕੇ ਉਸਦਾ ਸਵਾਗਤ ਕਰਨਾ, ਪਰ੍ਹੇ ਦਾ ਇਕੱਠੀ ਹੋਣਾ, ਆਓ-ਭਗਤ ਤੇ ਵਿਦਾਇਗੀ ਵੇਲੇ ਉਸਨੂੰ ਹੱਥ ਜੋੜ ਕੇ ਦਿੱਤੇ ਜੋੜੇ-ਜਾਮੇ ਅਤੇ ਤੋਹਫ਼ੇ ਇਕ ਰਿਆਸਤ ਵਲੋਂ ਦੂਜੀ ਰਿਆਸਤ ਨਾਲ ਕੀਤੇ ਜਾਂਦੇ ਵਿਹਾਰ ਵਰਗਾ ਵਰਤਾਰਾ ਹੀ ਹੈ । ਨਾਈ ਨੂੰ 'ਰਾਜਾ' ਤੇ ਮਰਾਸੀ ਨੂੰ ‘ਮੀਰ' ਕਹਿਣਾ ਵੀ ਇਸੇ ਵਰਤਾਰੇ ਦਾ ਸੂਚਕ ਹੈ। 




ਪ੍ਰਸ਼ਨ 4. ਪੰਜਾਬ ਦੇ ਪਿੰਡਾਂ ਦੀ ਵਿਉਂਤਬੰਦੀ ਕੀ ਦਰਸਾਉਂਦੀ ਹੈ ?

ਉੱਤਰ- ਪੰਜਾਬ ਦੇ ਪਿੰਡਾਂ ਦੀ ਵਿਉਂਤਬੰਦੀ ਇਸਦੇ ਭੂਗੋਲਿਕ, ਕਿੱਤਾਵਰ ਤੇ ਸਭਿਆਚਾਰਕ ਖਾਸੇ ਨੂੰ ਦਰਸਾਉਂਦੀ ਹੈ ?



ਪ੍ਰਸ਼ਨ 5. ਕਿਸੇ ਪਿੰਡ ਵਿਚ ਵੜਦਿਆਂ ਹੀ ਕਿਹੜੀ ਲੋਕ-ਬੋਲੀ ਸੱਚ ਸਾਬਤ ਹੁੰਦੀ ਨਜ਼ਰ ਆਉਂਦੀ ਹੈ ?

ਉੱਤਰ- ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮੋਗਾ ।
ਉਰਲੇ ਪਾਸੇ ਢਾਬ ਸੁਣੀਂਦੀ, ਪਰਲੇ ਪਾਸੇ ਟੋਭਾ



ਪ੍ਰਸ਼ਨ 6. ਮੋੜ੍ਹੀ ਕਿਸ ਨੂੰ ਕਿਹਾ ਜਾਂਦਾ ਹੈ ?

ਉੱਤਰ-ਮੋੜ੍ਹੀ ਉਸ ਵਾੜ ਨੂੰ ਕਹਿੰਦੇ ਹਨ, ਜੋ ਪਿੰਡ ਲਈ ਨਿਸਚਿਤ ਕੀਤੀ ਥਾਂ ਦੁਆਲੇ ਗੱਡੀ ਜਾਂਦੀ ਸੀ । ਇਹ ਆਮ ਕਰਕੇ ਜੰਗਲੀ ਜਾਨਵਰਾਂ ਖ਼ਾਸ ਕਰ ਕੇ ਰੋੜ੍ਹ ਅਤੇ ਗਿੱਦੜ ਤੋਂ ਬਚਾ ਲਈ ਕੀਤੀ ਜਾਂਦੀ ਸੀ 



ਪ੍ਰਸ਼ਨ 7. ਪਿੰਡਾਂ ਵਿਚ ਟੋਭੇ ਕਿਸ ਕੰਮ ਆਉਂਦੇ ਸਨ ?

ਉੱਤਰ-ਪੁਰਾਣੇ ਸਮੇਂ ਵਿਚ ਟੋਭਾ ਪਿੰਡ ਦਾ ਸਭ ਤੋਂ ਰਮਣੀਕ ਸਥਾਨ ਹੁੰਦਾ ਸੀ । ਇਸ ਵਿਚ ਪੀਣ ਦਾ ਪਾਣੀ ਇਕ ਪਾਸੇ ਸਾਂਭ ਲਿਆ ਜਾਂਦਾ ਸੀ । ਪਾਣੀ ਦੀਆਂ ਸਾਰੀਆਂ ਲੋੜਾਂ ਇਸੇ ਟੋਭੇ ਤੋਂ ਹੀ ਪੂਰੀਆਂ ਕੀਤੀਆਂ ਜਾਂਦੀਆਂ ਸਨ । ਬ੍ਰਾਹਮਣ ਵੀ 'ਸੂਰਜ ਨੂੰ ਨਿੱਤ ਪਾਣੀ ਇੱਥੋਂ ਹੀ ਦਿੰਦਾ । ਫ਼ਸਲ ਵੱਢ ਕੇ ਮੁਹਾਰੇ ਵੀ ਇਸਦੇ ਕੰਢੇ ਹੀ ਲਾਏ ਜਾਂਦੇ ਤੇ ਗਾਹ ਵੀ ਇਸਦੇ ਕੰਢੇ ਹੀ ਪਾਏ ਜਾਂਦੇ । ਇਸ ਤਰ੍ਹਾਂ ਟੋਭਾ ਸਾਂਝੀ ਜ਼ਿੰਦਗੀ ਦਾ ਇਕ ਵੱਡਾ ਰਣ ਬਣ ਗਿਆ ਜਾਪਦਾ ਸੀ।



ਪ੍ਰਸ਼ਨ 8. ਪਿੰਡਾਂ ਵਿਚ ਖੂਹ ਪੁੱਟਣ ਨਾਲ ਕੀ ਹੋਇਆ ?

ਉੱਤਰ-ਸਮਾਂ ਬਦਲਣ ਨਾਲ ਪਿੰਡ ਵਿਚ ਪਾਣੀ ਲਈ ਖੂਹ ਪੁੱਟਿਆ ਗਿਆ, ਪਰ ਇਸ ਨਾਲ ਪਿੰਡ ਦੀ ਸਾਂਝ ਤੇ ਆਪਸੀ ਨਿਰਭਰਤਾ ਜਾਂਦੀ ਰਹੀ । ਸਾਂਝ ਪਿੰਡ ਤੋਂ ਘਰਾਂ ਤਕ ਸੁੰਗੜ ਗਈ, ਪਰ ਹਰੇ ਇਨਕਲਾਬ ਦੀ ਜੜ੍ਹ ਬਣ ਕੇ ਲੱਗੀਆਂ ਮੋਟਰਾਂ ਤੇ ਟਿਊਬਵੈੱਲਾਂ ਤਕ ਖੂਹਾਂ ਨੇ ਫਿਰ ਵੀ ਬਹੁਤੇ ਸਿਰ ਜੋੜ ਰੱਖੇ । ਟੋਭੇ ਤੋਂ ਖੂਹ ਤਕ ਦੇ ਸਫ਼ਰ ਦੌਰਾਨ ਪਿੰਡ ਦੇ ਆਪਸੀ ਤੇ ਜ਼ਮੀਨ ਨਾਲ ਰਿਸ਼ਤੇ ਵਿਚ ਵੱਡੀਆਂ ਤਬਦੀਲੀਆਂ ਵਾਪਰੀਆਂ । ਦੇਸ਼ ਦੀ ਅਜ਼ਾਦੀ ਮਗਰੋਂ ਹੋਈ ਮੁਰੱਬੇਬੰਦੀ ਤਕ ਪਿੰਡ ਦੀ ਫਿਰਨੀ ਦੇ ਅੰਦਰਵਾਰ ਖੂਹ ਪਿੰਡ ਲਈ ਪਾਣੀ ਦਾ ਸਾਂਝਾ ਸੋਮਾ ਰਿਹਾ ।



ਪ੍ਰਸ਼ਨ 9. ਪਿੰਡ ਦੇ ਮੁੱਖ ਦੁਆਰ ਜਾਂ ਦਰਵਾਜ਼ੇ ਦਾ ਕੀ ਮਹੱਤਵ ਸੀ ?

 ਉੱਤਰ—ਪਿੰਡ ਦਾ ਮੁੱਖ ਦੁਆਰ ਜਾਂ ਦਰਵਾਜਾ ਪਿੰਡ ਦੀ ਸਾਂਝ ਦਾ ਪ੍ਰਤੀਕ ਹੁੰਦਾ ਸੀ । ਇਹ ਨਗਰ-ਖੇੜੇ ਦੀ ਸੱਥ ਦਾ ਸਥਾਨ ਸੀ । ਇਹ ਸਭ ਤੋਂ ਵੱਡੀ ਅਦਾਲਤ ਹੁੰਦੀ ਸੀ ਜਿੱਥੇ ਪਿੰਡ ਦੇ ਵੱਡੇ-ਵੱਡੇ ਝਗੜੇ ਨਿਬੇੜੇ ਜਾਂਦੇ ਸਨ । ਪੰਜਾਬ ਦੇ ਬਹੁਗਿਣਤੀ ਪਿੰਡਾਂ ਵਿਚ ਅਜੇ ਵੀ ਪਿੰਡ ਦੇ ਦਰਵਾਜ਼ੇ ਨੂੰ ਧਰਮ ਰਾਜ ਦੇ ਸਿੰਘਾਸਣ ਦੇ ਬਰਾਬਰ ਮੰਨਿਆ ਜਾਂਦਾ ਹੈ । ਲੋਕ ਇੱਥੇ ਸਿਰ ਨਿਵਾਉਂਦੇ ਤੇ ਬਾਹਰੋਂ ਆਇਆ ਪ੍ਰਾਹੁਣਾ ਇੱਥੇ ਘੋੜੀ ਤੋਂ ਉੱਤਰ ਜਾਂਦਾ । ਇਸਦਾ ਮੂੰਹ ਚੜ੍ਹਦੇ ਪਾਸੇ ਵਲ ਹੁੰਦਾ । ਇਸ ਦੇ ਅੰਦਰ ਤ੍ਰਿਵੇਣੀ ਲਾਈ ਜਾਂਦੀ ਤੇ ਅੰਦਰ ਮੰਦਰ ਬਣਾਇਆ ਜਾਂਦਾ । ਸੂਰਜ ਛਿਪਣ ਵੇਲੇ ਇੱਥੇ ਜੋਤ ਜਗਾਈ ਜਾਂਦੀ । ਮਰਨੇ-ਪਰਨੇ ਵੇਲੇ ਇਸਦੀ ਮਾਨਤਾ ਕੀਤੀ ਜਾਂਦੀ ।



ਪ੍ਰਸ਼ਨ 10. ਪਿੰਡ ਦੀ ਸੱਥ ਤੋਂ ਨਿਕਲਣ ਵਾਲੀਆਂ ਗਲੀਆਂ ਦੀ ਦਿਸ਼ਾ ਕਿਸ ਤਰ੍ਹਾਂ ਤੈ ਕੀਤੀ ਜਾਂਦੀ ਸੀ ?

ਉੱਤਰ—ਪਿੰਡ ਦੀ ਸੱਥ ਤੋਂ ਨਿਕਲਣ ਵਾਲੀਆਂ ਤਿੰਨ ਗਲੀਆਂ ਦੀਆਂ ਦਿਸ਼ਾਵਾਂ ਤੈ ਕਰਨ ਲਈ ਦੁਪਹਿਰ ਤੋਂ ਪਹਿਲਾਂ ਤੇ ਦੁਪਹਿਰ ਤੋਂ ਮਗਰੋਂ ਦੇ ਪਰਛਾਵਿਆਂ ਨੂੰ ਆਧਾਰ ਬਣਾਇਆ ਜਾਂਦਾ ਸੀ, ਤਾਂ ਜੋ ਧੁੱਪ ਅਤੇ ਹਵਾ ਲੋੜ ਅਨੁਸਾਰ ਪ੍ਰਾਪਤ ਹੋ ਸਕਣ । ਇਸ ਪਿੱਛੇ ਵਿਸ਼ਨੂੰ ਸਹਿੰਤਾ ਦੀ ਉਹ ਧਾਰਨਾ ਕੰਮ ਕਰਦੀ ਨਜ਼ਰ ਆਉਂਦੀ ਹੈ, ਜਿਸ ਅਨੁਸਾਰ ‘ਗਲੀ ਦੀ ਪਵਿੱਤਰਤਾ, ਹਵਾ ਤੇ ਚੰਨ ਦੀ ਰੌਸ਼ਨੀ ਕਰਕੇ ਹੁੰਦੀ ਹੈ ।' ਇਸ ਤੋਂ ਇਲਾਵਾ ਮਾਲਵੇ ਵਿਚ ਟਿੱਬਿਆਂ ਤੋਂ ਉਡਦੀ ਰੇਤ ਤੋਂ ਬਚਾਓ ਤੇ ਕਿਲਿਆਂ ਦੀ ਸਥਿਤੀ ਦਾ ਧਿਆਨ ਵੀ ਰੱਖਿਆ ਜਾਂਦਾ  



ਪ੍ਰਸ਼ਨ 11. ‘ਲੰਬੀ ਵੀਹੀਂ ਕਿਸਨੂੰ ਕਿਹਾ ਜਾਂਦਾ ਹੈ ?

ਉੱਤਰ-ਪੰਜਾਬ ਦੇ ਜਿਹੜੇ ਪਿੰਡ ਕਿਲ੍ਹੇ ਨਾਲ ਵਸੇ ਹੁੰਦੇ ਹਨ, ਉਨ੍ਹਾਂ ਦੀ ਮੁੱਖ ਗਲੀ ਉਸਦੇ ਦਰਵਾਜ਼ੇ ਨੂੰ ਸਾਹਮਣੀ ਹੁੰਦੀ ਹੈ, ਇਸੇ ਨੂੰ 'ਲੰਬੀ ਵੀਹੀ' ਕਿਹਾ ਜਾਂਦਾ ਹੈ ।







ਪ੍ਰਸ਼ਨ 12. ਮਾਲਵੇ ਦੀ ਕਪਾਹ-ਪੱਟੀ ਵਿਚ ਤੇ ਮਾਝੇ ਦੇ ਘਰਾਂ ਦੇ ਦਰਵਾਜ਼ੇ ਕਿਹੋ ਜਿਹੇ ਹੁੰਦੇ ਹਨ ?

ਉੱਤਰ-ਮਾਲਵੇ ਦੀ ਕਪਾਹ-ਪੱਟੀ ਵਿਚ ਘਰਾਂ ਦੇ ਦਰਵਾਜ਼ੇ ਊਠ ਦੀ ਉਚਾਈ ਜਿੰਨੇ ਉੱਚੇ ਹੁੰਦੇ ਹਨ, ਪਰੰਤੂ ਮਾਝੇ ਵਿਚ ਦਰਵਾਜ਼ੇ ਨੀਵੇਂ ਪਰ ਮਜ਼ਬੂਤ ਹੁੰਦੇ ਹਨ ।



ਪ੍ਰਸ਼ਨ 13. ਵਲਦਾਰ ਤੇ ਭੀੜੀਆਂ ਗਲੀਆਂ ਦਾ ਕੀ ਫ਼ਾਇਦਾ ਸੀ ?

ਉੱਤਰ—ਵਲਦਾਰ ਅਤੇ ਭੀੜੀਆਂ ਗਲੀਆਂ ਇਕ ਪਾਸੇ ਧੁੱਪ ਅਤੇ ਲੂ ਤੋਂ ਬਚਾਉਂਦੀਆਂ ਸਨ । ਦੂਜੇ ਪਾਸੇ ਲੜਾਈ ਸਮੇਂ ਸੁਰੱਖਿਆ ਪੱਖੋਂ ਵੀ ਅਹਿਮ ਸਨ । ਕਿਹਾ ਜਾਂਦਾ ਹੈ, ''ਜੇ ਡਾਂਗ ਚਲਦੀ ਹੋਵੇ, ਤਾਂ ਬਚਾਓ ਲਈ ਭੀੜੀ ਗਲੀ ਭਾਲੋ



ਪ੍ਰਸ਼ਨ 14. ਪੰਜਾਬ ਦੇ ਪਿੰਡ ਦੀ ਬਣਤਰ ਇਕ ਕਿਲ੍ਹੇ ਵਾਂਗ ਕਿਵੇਂ ਹੁੰਦੀ ਸੀ ?

ਜਾਂ

ਪੰਜਾਬ ਦੇ ਪਿੰਡ ਨਾਲ ਜਾਣ-ਪਛਾਣ ਕਰਾਓ

 ਉੱਤਰ-ਪੰਜਾਬ ਦੇ ਪਿੰਡ ਦੀ ਸਮੁੱਚੀ ਬਣਤਰ ਇਕ ਕਿਲ੍ਹੇ ਵਾਂਗ ਇਸ ਤਰ੍ਹਾਂ ਹੁੰਦੀ ਸੀ ਕਿ ਸਾਰੇ ਘਰਾਂ ਦੇ ਦਰਵਾਜ਼ੇ ਇਕ ਗਲੀ ਵਿਚ ਖੁੱਲ੍ਹਦੇ ਸਨ ਤੇ ਪਿੱਠਾਂ ਬਾਹਰ ਵਲ ਹੁੰਦੀਆਂ । ਸਾਰਾ ਪਿੰਡ ਕੋਠਿਆਂ ਉੱਤੋਂ ਜੁੜਿਆ ਹੁੰਦਾ । ਗਲੀਆਂ ਕੋਠੇ ਤੋਂ ਛਾਲ ਮਾਰ ਕੇ ਟੱਪੀਆਂ ਜਾ ਸਕਦੀਆਂ ਸਨ । ਦਰਵਾਜ਼ੇ ਤੋਂ ਮੁੜਨ ਵਾਲੀ ਗਲੀ ਸ਼ੁਰੂ ਵਿਚ ਹੀ ਛੱਤੀ ਹੁੰਦੀ । ਗਰਮੀਆਂ ਵਿਚ ਕੋਠੇ ਉੱਤੇ ਬੈਠਾ ਪਿੰਡ ਪਰਿਵਾਰ ਵਾਂਗ ਜਾਪਦਾ । ਹਰ ਇਕ ਦੀ ਗੱਲ ਸੁਣੀ ਜਾ ਸਕਦੀ ਸੀ । ਪਿੰਡ ਦਾ ਮੁੱਖ ਦਰਵਾਜ਼ਾ ਬੰਦ ਹੁੰਦਾ ਤੇ ਕਈ ਪਿੰਡਾਂ ਵਿਚ ਪਹਿਰਾ ਦੇਣ ਲਈ ਦਰਵਾਜ਼ਿਆਂ ਉੱਤੇ ਅਟਾਰੀ ਵੀ ਬਣੀ ਹੁੰਦੀ ।



ਪ੍ਰਸ਼ਨ 15. ਅਜ਼ਾਦੀ ਤੋਂ ਮਗਰੋਂ ਪੰਜਾਬ ਦੀ ਖੇਤੀਬਾੜੀ ਤੇ ਪਿੰਡਾਂ ਵਿਚ ਕੀ ਤਬਦੀਲੀ ਆਈ ?

ਉੱਤਰ-ਅਜ਼ਾਦੀ ਤੋਂ ਮਗਰੋਂ ਬਾਰ ਦੇ ਇਲਾਕੇ ਤੋਂ ਇਧਰ ਆਏ ਵਪਾਰੀ ਰੁਚੀ ਵਾਲੇ ਕਿਸਾਨਾਂ ਨੇ ਆਪਣੇ ਹੁਨਰ ਨੂੰ ਇਕ ਹਥਿਆਰ ਵਜੋਂ ਵਰਤਿਆ । ਫਲਸਰੂਪ ਪੰਜਾਬ ਦੇ ਪਿੰਡਾਂ ਵਿਚ ਪਹਿਲੀ ਵਾਰੀ ਖੇਤੀਬਾੜੀ ਵਿਚ ਮੁਕਾਬਲੇ ਤੇ ਵਪਾਰਕ ਸੂਝ ਦਾ ਪ੍ਰਵੇਸ਼ ਹੋਇਆ । ਫਿਰ ਮੁਰੱਬੇਬੰਦੀ ਹੋਈ ਤੇ ਹਰੇ ਇਨਕਲਾਬ ਦੇ ਬੀਜ ਬੀਜੇ ਗਏ । ਖੇਤੀ ਨਾਲ ਜੁੜੇ ਹੋਰ ਧੰਦਿਆਂ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ । ਖੇਤੀ ਦਾ ਮਸ਼ੀਨੀਕਰਨ ਵਧਣ ਲੱਗਾ । ਇਸਦੇ ਨਾਲ ਹੀ ਪਿੰਡ ਦਰਵਾਜ਼ਿਓਂ ਨਿਕਲ ਕੇ ਫਿਰਨੀਓਂ ਬਾਹਰ ਆ ਵਸੇ ।




ਪ੍ਰਸ਼ਨ 16. ਪੰਜਾਬ ਦਾ ਵਰਤਮਾਨ ਪਿੰਡ ਕਿਹੋ ਜਿਹਾ ਹੈ ?

ਉੱਤਰ-ਪੰਜਾਬ ਦਾ ਵਰਤਮਾਨ ਪਿੰਡ ਇਕ ਸਭਿਆਚਾਰਕ ਇਕਾਈ ਨਹੀਂ ਰਿਹਾ । ਇਕ ਗਲੋਬਲ ਪਿੰਡ ਬਣੇ ਸੰਸਾਰ ਨੇ ਪੰਜਾਬ ਦੇ ਪਿੰਡ ਨੂੰ ਆਪਣੇ ਵਿਚ ਸਮੋ ਲਿਆ ਹੈ । ਪੰਜਾਬ ਦੇ ਸਭਿਆਚਾਰ ਵਿਚ ਵੱਡੀਆਂ ਤਬਦੀਲੀਆਂ ਆਈਆਂ ਹਨ । ਪਰ ਪੰਜਾਬ ਦੇ ਪਿੰਡਾਂ ਦੀ ਵਿਉਂਤਬੰਦੀ ਵਿਚ ਬਹੁਤਾ ਫ਼ਰਕ ਨਹੀਂ ਪਿਆ ।





ਇਹ ਸਾਰੇ ਪ੍ਰਸ਼ਨ ਵੀਡੀਓ ਵਿੱਚ ਦੇਖੋ 

ਆਮ ਗਿਆਨ                     ਸੰਜੀਵ ਕੁਮਾਰ ਜੜੋਤ                         ਮੁੱਖ ਪੰਨਾ(Home Page)








Post a Comment

0 Comments