Header Ads Widget

Responsive Advertisement

Ticker

6/recent/ticker-posts

2000 ਰੁਪਏ ਦੇ ਨੋਟ ਬੰਦ (2000 rupees notes off)2000 Denomination Banknotes


2000 ਰੁਪਏ ਦੇ ਨੋਟ ਬੰਦ 


ਸਤਿ ਸ਼੍ਰੀ ਅਕਾਲ ਦੋਸਤੋਂ,  

ਭਾਰਤ ਦੇਸ ਅੱਜ ਦੇ ਸਮੇਂ ਵਿਚ ਇਕ ਵਿਕਾਸਸ਼ੀਲ ਦੇਸ਼ ਹੈ ਜੋ ਕਿ ਆਉਣ ਵਾਲੇ ਕੁੱਝ ਸਾਲਾਂ ਤੱਕ ਅਮਰੀਕਾ ਤੇ ਰੂਸ ਵਰਗੇ ਵਿਕਸਿਤ ਦੇਸ਼ਾਂ ਨੂੰ ਟੱਕਰ ਦੇਵੇਗਾ ਇਸ ਦੀ ਇਕ ਉਦਹਾਰਣ UPI ਹੈ ਇਹ ਇਕ ਅਜਿਹਾ ਸਿਸਟਮ ਹੈ ਜੋ ਕਾਫੀ ਹੱਦ ਤੱਕ ਸੁਰੱਖਿਅਤ ਤੇ ਆਸਾਨੀ ਨਾਲ ਵਰਤੋਂ ਹੋਣ ਵਾਲਾ ਆਰਥਿਕ ਲੈਣ-ਦੇਣ ਦਾ ਤਰੀਕਾ ਹੈ ਇਸੇ ਕਦਮ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਸਰਕਾਰ ਨੇ ਨਵੰਬਰ 2016 ਵਿਚ ਨੋਟਬੰਦੀ ਕੀਤੀ ਸੀ ਉਸ ਨੋਟ ਬੰਦੀ ਤੋਂ ਬਾਅਦ ਭਾਰਤ ਦੀ ਆਰਥਿਕ ਹਾਲਤ ਤੇ ਥੋੜਾ ਬੁਰਾ ਪ੍ਰਭਾਵ ਜਰੂਰ ਪਿਆ ਸੀ ਪਰ ਉਸ ਤੋਂ ਬਾਅਦ ਭਾਰਤ ਵਿਚ ਮੁਦਰਾ ਦਾ ਡਿਜੀਟਲਾਈਜੇਸ਼ਨ ਸ਼ੁਰੂ ਹੋ ਗਿਆ ਸੀ ਤੇ ਇਥੋਂ ਹੀ UPI ਨੂੰ ਮਜਬੂਤੀ ਮਿਲੀ ਤੇ ਅੱਜ ਇਹ ਪੂਰੀ ਦੁਨੀਆਂ ਤੇ ਰਾਜ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਦਾ ਦੂਜਾ ਕਦਮ ਵੀ ਅਸੀਂ 19 ਮਈ 2023 ਨੂੰ RBI ਦੇ  ਜਰਨਲ ਮੈਨੇਜਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਸਮਝ ਸਕਦੇ ਹਾਂ 



ਹੁਣ 2 ਹਜਾਰ ਦਾ ਗੁਲਾਬੀ ਨੋਟ ਬੰਦ ਹੋਣ ਜਾ ਰਿਹਾ ਹੈ 

# 19 ਮਈ 2023 ਨੂੰ RBI ਦੇ ਜਰਨਲ ਮੈਨੇਜਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਕੀ 2000 ਦਾ ਨੋਟ 30 ਸਤੰਬਰ 2023 ਤੋਂ ਬਾਅਦ ਆਮ ਚਲਣ ਤੋਂ ਬੰਦ ਹੋ ਜਾਵੇਗਾ
 

# 30 ਸਤੰਬਰ 2023 ਤੋਂ ਪਹਿਲਾਂ ਇਹਨਾਂ 2000 ਦੇ ਨੋਟਾਂ ਨੂੰ ਬੈਂਕਾਂ ਵਿਚ ਜਮਾ ਕਰਾਇਆ ਜਾ ਸਕਦਾ ਹੈ ਜਮਾਂ ਕਰਾਉਣ ਦੀ ਸੀਮਾਂ ਇੱਕ ਦਿਨ ਵਿਚ 20 ਹਜਾਰ  ਰੁਪਏ ਰੱਖੀ ਗਈ




#ਇਸ ਨੋਟੀਫਿਕੇਸ਼ਨ ਵਿਚ ਇਹ ਵੀ ਦੱਸਿਆ ਗਿਆ ਕਿ 2 ਹਜਾਰ ਦਾ ਨੋਟ ਸਿਰਫ ਨਵੰਬਰ 2016 ਵਿਚ ਹੋਈ ਨੋਟ ਬੰਦੀ ਸਮੇਂ ਰੁਪਏ ਦੀ ਕਮੀ ਨੂੰ ਪੂਰਾ ਕਰਨ ਲਈ ਜਾਰੀ ਕੀਤਾ ਗਿਆ ਸੀ ਤੇ ਹੁਣ ਇਹ ਕਮੀ ਪੂਰੀ ਹੋਣ ਤੇ ਇਸ ਨੋਟ ਨੂੰ 30 ਸਤੰਬਰ 2023 ਤੱਕ ਚਲਣ ਤੋਂ ਬੰਦ ਕਰਨ ਦਾ ਟੀਚਾ ਰੱਖਿਆ ਗਿਆ ਹੈ 




#ਇਸ ਅੰਤਿਮ ਮਿੱਤੀ ਤੋਂ ਬਾਅਦ ਵੀ ਇਸ 2000 ਦੇ ਨੋਟ ਦਾ ਮੁੱਲ ਜਰੂਰ ਰਹੇਗਾ ਪਰ ਇਸ ਨੂੰ ਸਿਰਫ ਬੈਂਕ ਅਤੇ RBI ਦੀਆਂ ਕੁੱਝ ਸ਼ਾਖਾਵਾਂ ਵਿਚ ਜਮਾਂ ਕਰਾ ਕੇ ਇਸ ਦੇ ਬਦਲੇ ਵਿਚ ਦੂਜੇ ਚਾਲੂ ਨੋਟ ਲਏ ਜਾ ਸਕਦੇ ਨੇ 

   






2000 ਰੁਪਏ ਦੇ ਨੋਟ ਬੰਦ 

ਨੋਟਬੰਦੀ 2.0

Post a Comment

0 Comments