ਆਦਿ ਗ੍ਰੰਥ ਸਾਹਿਬ ਜੀ Adi Granth (Guru Granth Sahib)
ਆਦਿ ਗ੍ਰੰਥ ਸਾਹਿਬ ਜੀ
ਪ੍ਰਸ਼ਨ 1. ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਮਹੱਤਵ ਬਾਰੇ ਦੱਸੋ ।(Write a note on the compilation and importance of Adi Granth (Guru Granth Sahib.)
ਆਦਿ ਗ੍ਰੰਥ ਤੇ ਇਕ ਸੰਖੇਪ ਨੋਟ ਲਿਖੋ ।(Write a note on the Adi Granth.)
ਉੱਤਰ-ਗੁਰੂ ਅਰਜਨ ਸਾਹਿਬ ਜੀ ਦਾ ਸਭ ਤੋਂ ਮਹੱਤਵਪੂਰਨ ਕਾਰਜ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਨਾ ਸੀ । ਇਸ ਦਾ ਉਦੇਸ਼ ਗੁਰੂਆਂ ਦੀ ਬਾਣੀ ਨੂੰ ਇਕ ਥਾਂ ਇਕੱਠਾ ਕਰਨਾ ਸੀ ਤੇ ਸਿੱਖਾਂ ਨੂੰ ਇਕ ਵੱਖਰਾ ਧਾਰਮਿਕ ਗ੍ਰੰਥ ਦੇਣਾ ਸੀ । ਗੁਰੂ ਅਰਜਨ ਸਾਹਿਬ ਨੇ ਇਹ ਕਾਰਜ ਰਾਮਸਰ ਵਿਖੇ ਆਰੰਭਿਆ । ਇਸ ਵਿਚ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੀ ਬਾਣੀ ਸ਼ਾਮਲ ਕੀਤੀ ਗਈ । ਗੁਰੂ ਅਰਜਨ ਸਾਹਿਬ ਜੀ ਦੇ ਸਭ ਤੋਂ ਵੱਧ 2216 ਸ਼ਬਦ ਸ਼ਾਮਲ ਕੀਤੇ ਗਏ । ਇਨ੍ਹਾਂ ਤੋਂ ਇਲਾਵਾ ਗੁਰੂ ਅਰਜਨ ਸਾਹਿਬ ਨੇ ਕੁਝ ਹੋਰ ਭਗਤਾਂ ਤੋਂ ਸੰਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ । ਆਦਿ ਗ੍ਰੰਥ ਸਾਹਿਬ ਨੂੰ ਲਿਖਣ ਦਾ ਕੰਮ ਭਾਈ ਗੁਰਦਾਸ ਜੀ ਨੇ ਕੀਤਾ । ਇਹ ਮਹਾਨ ਕਾਰਜ 1604 ਈ: ਵਿਚ ਸੰਪੂਰਨ ਹੋਇਆ । ਬਾਅਦ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਇਸ ਵਿਚ ਸ਼ਾਮਲ ਕੀਤੀ ਗਈ । ਆਦਿ ਗ੍ਰੰਥ ਸਾਹਿਬ ਦਾ ਸੰਕਲਨ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ । ਇਸ ਨਾਲ ਸਿੱਖਾਂ ਨੂੰ ਇਕ ਵੱਖਰਾ ਧਾਰਮਿਕ ਗ੍ਰੰਥ ਪ੍ਰਾਪਤ ਹੋਇਆ । 15ਵੀਂ ਤੇ 17ਵੀਂ ਸਦੀ ਦੇ ਪੰਜਾਬ ਦੇ ਲੋਕਾਂ ਦੀ ਰਾਜਨੀਤਿਕ ਸਮਾਜਿਕ ਅਤੇ ਆਰਥਿਕ ਹਾਲਤ ਜਾਣਨ ਲਈ ਆਦਿ ਗ੍ਰੰਥ ਸਾਹਿਬ ਸਾਡਾ ਮੁੱਖ ਸੋਮਾ ਹੈ । ਆਦਿ ਗ੍ਰੰਥ ਭਾਰਤੀ ਦਰਸ਼ਨ ਸੰਸਕ੍ਰਿਤੀ ਸਾਹਿਤ, ਸੰਗੀਤ ਅਤੇ ਭਾਸ਼ਾਵਾਂ ਦਾ ਇਕ ਅਨਮੋਲ ਖਜਾਨਾ ਹੈ । ਆਦਿ ਗ੍ਰੰਥ ਨੇ ਸਾਰੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਇੱਕ ਨਵੀਂ ਉਦਾਹਰਨ ਪੇਸ਼ ਕੀਤੀ ।
0 Comments