Header Ads Widget

Responsive Advertisement

Ticker

6/recent/ticker-posts

ਗਰਾਮ ਦਿਉਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ(ਪੰਜਾਬੀ ਯੂਨੀਵਰਸਿਟੀ ਪਟਿਆਲਾ B.A. Syllabus 6th ਸਮੈਸਟਰ )Punjabi Compulsory

ਗਰਾਮ ਦਿਉਤੇ

ਨਗਰ ਖੇੜੇ ਦੀ ਫੋਟੋ



ਪ੍ਰਸ਼ਨ 1. ‘ਗਰਾਮ ਦਿਉਤੇ' ਲੇਖ ਦਾ ਲੇਖਕ ਕੌਣ ਹੈ ?

ਉੱਤਰ-ਸ: ਸ: ਵਣਜਾਰਾ ਬੇਦੀ ।

ਪ੍ਰਸ਼ਨ 2. ‘ਗਰਾਮ ਦਿਉਤੇ' ਲੇਖ ਦੇ ਲੇਖਕ ਅਨੁਸਾਰ ਗਰਾਮ ਦਿਉਤਿਆਂ ਦਾ ਅਧਿਕਾਰ ਖੇਤਰ ਕਿਹੜਾ ਹੁੰਦਾ ਹੈ ? 

ਉੱਤਰ-ਇਸ ਲੇਖ ਦੇ ਲੇਖਕ ਅਨੁਸਾਰ ਗਰਾਮ ਦਿਉਤਿਆਂ ਦਾ ਅਧਿਕਾਰ ਖੇਤਰ ਪਿੰਡ ਦੀ ਸੀਮਾ ਦੇ ਅੰਦਰ ਮੰਨਿਆ ਜਾਂਦਾ ਹੈ ਅਤੇ ਇਹ ਕੇਵਲ ਸਮੁੱਚੇ ਪਿੰਡ ਦੀ ਭੂਮੀ ਅਤੇ ਉਸ ਉੱਤੇ ਵਸਦੇ ਲੋਕਾਂ ਦੀ ਰੱਖਿਆ ਕਰਦੇ ਹਨ । ਇੱਥੋਂ ਤਕ ਕਿ ਹਰ ਪਿੰਡ ਦੇ ਆਪਣੇ ਨਿਵੇਕਲੇ ਦਿਉਤੇ ਹੁੰਦੇ ਹਨ ਤੇ ਇਨ੍ਹਾਂ ਦੀ ਪੂਜਾ ਵਿਧੀ ਵੀ ਸਥਾਨਕ ਰੰਗਣ ਵਾਲੀ ਹੁੰਦੀ ਹੈ ।


 ਪ੍ਰਸ਼ਨ 3. ਦੇਹੁਰਾ ਕੀ ਹੁੰਦਾ ਹੈ ? ਇਹ ਸ਼ਬਦ ਕਿੱਥੋਂ ਬਣਿਆ ਹੈ ?

ਉੱਤਰ—ਦੇਹੁਰਾ ਗਰਾਮ ਦੇਵਤੇ ਦੇ ਸਥਾਨ ਨੂੰ ਕਿਹਾ ਜਾਂਦਾ ਹੈ । ਲੇਖਕ ਅਨੁਸਾਰ ਫ਼ਾਰਸੀ ਵਿਚ ‘ਦੇਹ’ ਪਿੰਡ ਨੂੰ ਕਹਿੰਦੇ ਹਨ ਤੇ 'ਦੇਹ-ਗ੍ਰਹਿ' ਦਾ ਅਰਥ ਹੈ-ਪਿੰਡ ਦਾ ਘਰ । ਹੋ ਸਕਦਾ ਹੈ ‘ਦੇਹੁਰਾ' ਸ਼ਬਦ 'ਦੇਹ-ਗ੍ਰਹਿ' ਦਾ ਸੰਖੇਪ ਰੂਪ ਹੋਵੇ । ਦੂਸਰੇ ਇਸਦਾ ਅਰਥ 'ਦੇਵ ਘਰ' ਜਾਂ 'ਮੰਦਰ' ਹੈ ।


ਪ੍ਰਸ਼ਨ 4. ਦੇਹੁਰੇ ਦੀ ਬਣਤਰ ਜਾਂ ਸ਼ਕਲ-ਸੂਰਤ ਕਿਹੋ ਜਿਹੀ ਹੁੰਦੀ ਹੈ ?

ਉੱਤਰ—'ਦੇਹੁਰੇ' ਕਈ ਸ਼ਕਲਾਂ-ਸੂਰਤਾਂ ਤੇ ਵੰਨਗੀਆਂ ਦੇ ਹਨ । ਕਈ ਵਾਰ ਇਹ ਕਿਸੇ ਦਰੱਖ਼ਤ ਹੇਠ ਜਾਂ ਨਦੀ ਨਾਲੇ ਦੇ ਕੰਢੇ ਗੀਟਿਆਂ ਦੇ ਢੇਰ ਦੇ ਰੂਪ ਵਿਚ ਹੁੰਦਾ ਹੈ । ਕਈ ਥਾਂਈਂ ਇਹ ਇੱਟਾਂ ਦੀ ਬਣੀ ਛੋਟੀ ਜਿਹੀ ਮਮਟੀ ਤੇ ਉਸ ਉੱਪਰ  ਬਣੇ ਗੁੰਬਦ ਦੇ ਰੂਪ ਵਿਚ ਹੁੰਦਾ ਹੈ । ਕਈ ਥਾਂਈਂ ਇਹ ਆਲੇ ਵਿਚ ਜਾਂ ਥੜ੍ਹੇ ਦੇ ਰੂਪ ਵਿਚ ਹੁੰਦਾ ਹੈ । ਕਈ ਥਾਂ ਇਸਦੀ ਦੂਰੋਂ ਪਛਾਣ ਲਈ ਦਰੱਖ਼ਤ ਉੱਤੇ ਝੰਡੀ ਲੱਗੀ ਹੁੰਦੀ ਹੈ । ਇਸ ਨੂੰ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ ਤੇ ਦੀਵੇ ਦੀ ਜੋਤ ਜਗਾਈ ਜਾਂਦੀ ਹੈ ।


ਪ੍ਰਸ਼ਨ 5. ਗਰਾਮ ਦਿਉਤਿਆਂ ਦੇ ਮੁੱਖ ਰੂਪ ਕਿੰਨੇ ਹਨ ? ਇਹ ਕਿਸ ਦੀ ਪੂਜਾ ਦਾ ਵਿਸਥਾਰ ਹਨ? 

ਉੱਤਰ-ਲੇਖਕ ਅਨੁਸਾਰ ਗਰਾਮ ਦਿਉਤੋ ਮੁੱਖ ਰੂਪ ਵਿਚ ਚਾਰ ਹਨ—ਭੂਮੀਆਂ, ਖੇੜਾ, ਖੇਤਰਪਾਲ ਤੇ ਸੀਮਾ ਦਿਉਤਾ । ਲੇਖਕ ਅਨੁਸਾਰ ਇਹ ਧਰਤੀ ਮਾਤਾ ਦੀ ਪੂਜਾ ਦਾ ਹੀ ਵਿਸਥਾਰ ਹੈ । 


ਪ੍ਰਸ਼ਨ 6. ਗਰਾਮ ਦਿਉਤੇ ਭੂੰਮੀਏ ਬਾਰੇ ਜਾਣਕਾਰੀ ਦਿਓ ।

ਉੱਤਰ—ਗਰਾਮ ਦਿਉਤਿਆਂ ਵਿਚ ਪ੍ਰਥਮ ਸਥਾਨ ਭੂੰਮੀਏ ਦਾ ਹੈ । ਭੂੰਮੀਆਂ ਪਿੰਡ ਦੀ ਭੂਮੀ ਦਾ ਹੀ ਮਾਨਵੀਕਰਨ ਅਥਵਾ ਦੈਵੀਕਰਨ ਹੈ । ਇਸ ਦਾ ਸੰਕਲਪ ਧਰਤੀ ਮਾਤਾ ਦੀ ਪੂਜਾ ਵਿੱਚੋਂ ਉੱਭਰਿਆ ਹੈ । ਇਸ ਦਾ ਅਧਿਕਾਰ ਪਿੰਡ ਦੀ ਸਾਰੀ ਜ਼ਮੀਨ ਉੱਤੇ ਅਤੇ ਵਾਯੂਮੰਡਲ ਵਿਚ ਵਸਦੀਆਂ ਬਦਰੂਹਾਂ ਉੱਤੇ ਹੁੰਦਾ ਹੈ । ਇਸਦੀ ਕੋਈ ਮੂਰਤੀ ਨਹੀਂ ਬਣਾਈ ਜਾਂਦੀ, ਪਰ ਇਸਦਾ ਅਸਥਾਨ ਜ਼ਰੂਰ ਹੁੰਦਾ ਹੈ । ਕਿਧਰੇ ਇਹ ਇੱਟਾਂ ਦੇ ਇੱਕ ਚੂਨੇ-ਗੱਚ ਥੜ੍ਹੇ ਦੇ ਰੂਪ ਵਿਚ ਹੁੰਦਾ ਹੈ, ਜਿੱਥੇ ਲੋਕ ਦੀਵੇ ਜਗਾਉਂਦੇ ਤੇ ਭੇਟਾਂ ਚੜ੍ਹਾਉਂਦੇ ਹਨ । ਇਹ ਇਕ ਕਲਪਿਤ ਦਿਉਤਾ ਹੈ, ਪਰ ਕਈ ਵਾਰੀ ਪਿੰਡ ਦੀ ਬੁਨਿਆਦ ਰੱਖਣ ਵਾਲੇ ਬਜ਼ੁਰਗ ਨੂੰ ਵੀ ਇਹ ਰੁਤਬਾ ਦੇ ਦਿੱਤਾ ਜਾਂਦਾ ਹੈ ਤੇ ਉਸਦੇ ਪਰਲੋਕ ਗਮਨ ਤੇ ਉਸਦੀ ਸਮਾਧੀ ਨੂੰ ਹੀ ਭੂੰਮੀਏ ਦਾ ਦਰਜਾ ਦੇ ਦਿੱਤਾ ਜਾਂਦਾ ਹੈ । ਕਈ ਵਾਰੀ ਪਿੰਡ ਬੱਝਣ ਮਗਰੋਂ ਮਰਿਆ ਪਹਿਲਾ ਆਦਮੀ ਇਹ ਰੁਤਬਾ ਪ੍ਰਾਪਤ ਕਰਦਾ ਹੈ । ਕਈ ਵਾਰੀ ਪਿੰਡ ਬੰਨ੍ਹਣ ਵੇਲੇ ਭੂੰਮੀਏ ਦੀ ਮਾੜੀ ਵੀ ਬਣਾਈ ਜਾਂਦੀ ਹੈ ।


ਪ੍ਰਸ਼ਨ 7. ਭੂੰਮੀਏ ਦੀ ਪੂਜਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?

ਉੱਤਰ-ਭੂੰਮੀਏ ਦੀ ਪੂਜਾ ਆਮ ਕਰਕੇ ਐਤਵਾਰ ਨੂੰ ਹੁੰਦੀ ਹੈ । ਨਵ-ਜੰਮੇ ਬੱਚੇ ਨੂੰ ਪਹਿਲੀ ਵਾਰ ਭੂੰਮੀਏ ਦੀ ਮਾੜੀ ਉੱਤੇ ਲਿਜਾਇਆ ਜਾਂਦਾ ਹੈ । ਨਵੀਂ ਸੂਈ ਜਾਂ ਖ਼ਰੀਦੀ ਮੱਝ-ਗਾਂ ਦੀਆਂ ਪਹਿਲੀਆਂ ਪੰਜ ਧਾਰਾਂ ਭੂੰਮੀਏ ਨੂੰ ਭੇਟ ਕੀਤੀਆਂ ਜਾਂਦੀਆਂ ਹਨ । ਧੀ-ਪੁੱਤਰ ਦੇ ਵਿਆਹ, ਫ਼ਸਲ ਦੀ ਵਾਢੀ ਤੇ ਗੰਨੇ ਦਾ ਰਸ ਕੱਢਣ ਵੇਲੇ ਭੂਮੀਏ ਦੀ ਪੂਜਾ ਕੀਤੀ ਜਾਂਦੀ ਹੈ । ਭੂੰਮੀਏ ਨੂੰ ਭੋਗ ਲੁਆ ਕੇ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਜਾਂਦਾ ਹੈ ।


ਪ੍ਰਸ਼ਨ 8. ਖੇੜਾ ਦਿਉਤਾ ਕੀ ਹੁੰਦਾ ਹੈ ?

ਉੱਤਰ-ਖੇੜਾ ਪਿੰਡ ਦਾ ਹੀ ਇਕ ਦਿਉਤਾ ਹੁੰਦਾ ਹੈ, ਜਿਸਦਾ ਦਰਜਾ ਭੂੰਮੀਏ ਤੋਂ ਛੋਟਾ ਹੁੰਦਾ ਹੈ । ਆਮ ਕਰਕੇ ਛੋਟੇ ਪਿੰਡ ਵਿਚ ਖੇੜੇ ਦੀ ਅਤੇ ਵੱਡੇ ਪਿੰਡਾਂ ਵਿਚ ਭੂੰਮੀਏ ਦੀ ਪੂਜਾ ਕੀਤੀ ਜਾਂਦੀ ਹੈ । ਕਈ ਪਿੰਡਾਂ ਵਿਚ ਦੋਹਾਂ ਲਈ ਵੱਖਰੇ- ਵੱਖਰੇ ਸਥਾਨ ਬਣੇ ਹੁੰਦੇ ਹਨ । ਭੂੰਮੀਏ ਨੂੰ ਪਿੰਡ ਦੇ ਜੀਆਂ ਤੇ ਖੇਤਾਂ ਦਾ ਰੱਖਿਅਕ ਅਤੇ ਖੇੜੇ ਨੂੰ ਪਸ਼ੂਆਂ ਦਾ ਰੱਖਿਅਕ ਸਮਝਿਆ ਜਾਂਦਾ ਹੈ । ਪਿੰਡ ਬੰਨ੍ਹਣ ਵੇਲੇ ਇੱਟਾਂ ਚੂਨੇ ਦਾ ਥੜ੍ਹਾ ਬਣਾ ਕੇ ਵਿਚਕਾਰ ਅਰਧ-ਅੰਡਾਕਾਰ ਅਕਾਰ ਬਣਾਇਆ ਜਾਂਦਾ ਹੈ । ਇਸ ਵਿਚ ਦੀਵੇ ਬਾਲਣ ਲਈ ਗੋਲਾ ਬਣਾ ਕੇ ਆਲਾ ਰੱਖਿਆ ਜਾਂਦਾ ਹੈ । ਇਸੇ ਨੂੰ ਹੀ ਖੇੜੇ ਦਾ ਅਸਥਾਨ ਮੰਨਿਆ ਜਾਂਦਾ ਹੈ । ਕਈ ਪਿੰਡਾਂ ਵਿਚ ਲੱਕੜੀ ਦਾ ਬਾਂਹਵਾਂ ਵਾਲਾ ਢਾਂਚਾ ਬਣਾ ਕੇ ਖੜ੍ਹਾ ਕੀਤਾ ਜਾਂਦਾ ਹੈ ਤੇ ਇਸੇ ਨੂੰ ਹੀ ਖੇੜਾ ਮੰਨਿਆਂ ਜਾਂਦਾ ਹੈ, ਜੋ ਬਿਮਾਰੀਆਂ ਤੋਂ ਰੱਖਿਆ ਕਰਦਾ ਹੈ । ਐਤਵਾਰ ਦੇ ਦਿਨ ਇਸਦੀ ਪੂਜਾ ਹੁੰਦੀ ਹੈ ।


ਪ੍ਰਸ਼ਨ 9. ਖੇਤਰਪਾਲ ਬਾਰੇ ਜਾਣਕਾਰੀ ਦਿਓ ।

ਉੱਤਰ-ਖੇਤਰਪਾਲ ਖੇਤਾਂ ਦੀ ਕੁਦਰਤੀ ਆਫ਼ਤਾਂ ਤੋਂ ਰੱਖਿਆ ਕਰਦਾ ਹੈ । ਇਸਦਾ ਅਸਥਾਨ ਖੇਤਾਂ ਵਿਚ ਬਣਾਇਆ ਜਾਂਦਾ ਹੈ । ਫ਼ਸਲ ਦੀ ਵਾਢੀ ਵੇਲੇ ਇਸਨੂੰ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ । ਕਈ ਵਾਰੀ ਕੁੱਕੜਾਂ ਦੀ ਬਲੀ ਵੀ ਦਿੱਤੀ ਜਾਂਦੀ ਹੈ । ਇਸ ਦੀ ਪੂਜਾ ਵੀ ਆਮ ਕਰਕੇ ਐਤਵਾਰ ਦੇ ਦਿਨ ਹੁੰਦੀ ਹੈ । ਇਸਨੂੰ ਭੈਰੋਂ ਦਾ ਰੂਪ ਮੰਨਿਆ ਜਾਂਦਾ ਹੈ । ਇਹ ਵੀ ਧਰਤੀ ਮਾਤਾ ਦੀ ਪੂਜਾ ਦਾ ਹੀ ਵਿਸਥਾਰ ਹੈ । ਇਸਨੂੰ ਉਤਪਾਦਨ ਦਾ ਦੇਵਤਾ ਵੀ ਮੰਨਿਆ ਜਾਂਦਾ ਹੈ । 


ਪ੍ਰਸ਼ਨ 10. ਸੀਮਾ ਦਿਉਤੇ ਬਾਰੇ ਸੰਖੇਪ ਜਾਣਕਾਰੀ ਦਿਓ ।

ਉੱਤਰ—ਗਰਾਮ ਦਿਉਤਿਆਂ ਵਿਚ ਸੀਮਾ ਦਿਉਤੇ ਦਾ ਵੀ ਮਹੱਤਵਪੂਰਨ ਅਸਥਾਨ ਹੈ' । ਇਸਦਾ ਅਧਿਕਾਰ ਪਿੰਡ ਦੀ ਸੀਮਾ ਦੇ ਅੰਦਰ ਹੁੰਦਾ ਹੈ ਤੇ ਇਹ ਬਦਰੂਹਾਂ, ਰੋਗ ਤੇ ਬਿਮਾਰੀਆਂ ਪੈਦਾ ਕਰਨ ਵਾਲੀਆਂ ਖੋਰੂ ਸ਼ਕਤੀਆਂ ਨੂੰ ਪਿੰਡ ਦੀ ਸੀਮਾ ਦੂਰ ਰੱਖਦਾ ਹੈ । ਪਹਿਲੇ ਸਮਿਆਂ ਵਿਚ ਬਰਾਤ ਆਦਿ ਦੇ ਪਿੰਡ ਦੀ ਸੀਮਾ ਉੱਤੇ ਪੁੱਜਣ ਤੇ ਸੀਮਾ ਦਿਉਤੇ ਦੀ ਪੂਜਾ ਕੀਤੀ ਜਾਂਦੀ ਸੀ ਤੇ ਫਿਰ ਬਾਹਰਲੇ ਦਿਉਤਿਆਂ ਦੀ । ਕਿਸੇ ਦੂਜੇ ਪਿੰਡ ਦੇ ਪਸ਼ੂਆਂ ਵਿਚ ਰੋਗ ਫੈਲਣ 'ਤੇ ਸੀਮਾ ਦਿਉਤੇ ਦੀ ਪੂਜਾ ਜ਼ਰੂਰ ਕੀਤੀ ਜਾਂਦੀ । ਕਈ ਪਿੰਡਾਂ ਦੀ ਸੀਮਾ ਉੱਤੇ ਦਰਵਾਜ਼ਾ ਬਣਿਆ ਹੁੰਦਾ ਹੈ, ਜਿੱਥੇ ਪੂਜਾ ਅਰਚਨਾ ਕੀਤੀ ਜਾਂਦੀ ਤੋਂ ਹੀ ਵਿਸਥਾਰ ਹੈ। ਇਸਨੂੰ ਉਤਪਾਦਨ ਦਾ ਦੇਵਤਾ ਵੀ ਮੰਨਿਆ ਜਾਂਦਾ ਹੈ ।


ਪ੍ਰਸ਼ਨ 10. ਸੀਮਾ ਦਿਉਤੇ ਬਾਰੇ ਸੰਖੇਪ ਜਾਣਕਾਰੀ ਦਿਓ ।

ਉੱਤਰ—ਗਰਾਮ ਦਿਉਤਿਆਂ ਵਿਚ ਸੀਮਾ ਦਿਉਤੇ ਦਾ ਵੀ ਮਹੱਤਵਪੂਰਨ ਅਸਥਾਨ ਹੈ' । ਇਸਦਾ ਅਧਿਕਾਰ ਪਿੰਡ ਦੀ ਸੀਮਾ ਦੇ ਅੰਦਰ ਹੁੰਦਾ ਹੈ ਤੇ ਇਹ ਬਦਰੂਹਾਂ, ਰੋਗ ਤੇ ਬਿਮਾਰੀਆਂ ਪੈਦਾ ਕਰਨ ਵਾਲੀਆਂ ਖੋਰੂ ਸ਼ਕਤੀਆਂ ਨੂੰ ਪਿੰਡ ਦੀ ਸੀਮਾ ਤੋਂ ਦੂਰ ਰੱਖਦਾ ਹੈ । ਪਹਿਲੇ ਸਮਿਆਂ ਵਿਚ ਬਰਾਤ ਆਦਿ ਦੇ ਪਿੰਡ ਦੀ ਸੀਮਾ ਉੱਤੇ ਪੁੱਜਣ ਤੇ ਸੀਮਾ ਦਿਉਤੇ ਦੀ ਪੂਜਾ ਕੀਤੀ ਜਾਂਦੀ ਸੀ ਤੇ ਫਿਰ ਬਾਹਰਲੇ ਦਿਉਤਿਆਂ ਦੀ । ਕਿਸੇ ਦੂਜੇ ਪਿੰਡ ਦੇ ਪਸ਼ੂਆਂ ਵਿਚ ਰੋਗ ਫੈਲਣ 'ਤੇ ਸੀਮਾ ਦਿਉਤੇ ਦੀ ਪੂਜਾ ਜ਼ਰੂਰ ਕੀਤੀ ਜਾਂਦੀ । ਕਈ ਪਿੰਡਾਂ ਦੀ ਸੀਮਾ ਉੱਤੇ ਦਰਵਾਜ਼ਾ ਬਣਿਆ ਹੁੰਦਾ ਹੈ, ਜਿੱਥੇ ਪੂਜਾ ਅਰਚਨਾ ਕੀਤੀ ਜਾਂਦੀ ਹੈ । ਸੀਮਾ ਉੱਤੇ ਕਿਸੇ ਬਿਰਛ ਹੇਠ ਪੱਥਰਾਂ-ਗੀਟਿਆਂ ਦਾ ਲੱਗਾ ਢੇਰ ਹੀ ਸੀਮਾ ਦਿਉਤੇ ਦਾ ਸਥਾਨ ਹੁੰਦਾ ਹੈ ।


ਪ੍ਰਸ਼ਨ 11. ‘ਗਰਾਮ ਦਿਉਤੇ’ ਲੇਖ ਵਿਚ ਲੇਖਕ ਨੇ ਕਿਹੜੇ-ਕਿਹੜੇ ਗਰਾਮ ਦਿਉਤੇ ਦਾ ਜ਼ਿਕਰ ਕੀਤਾ ਹੈ ? ਇਨ੍ਹਾਂ ਵਿਚ ਸਭ ਤੋਂ ਵੱਡਾ ਦੇਵਤਾ ਕਿਹੜਾ ਹੈ ?

ਉੱਤਰ-ਇਸ ਲੇਖ ਵਿਚ ਲੇਖਕ ਨੇ ਭੂੰਮੀਆਂ, ਖੇਤਰਪਾਲ, ਖੇੜੇ ਤੇ ਸੀਮਾ ਦਿਉਤੇ ਦਾ ਜ਼ਿਕਰ ਕੀਤਾ ਹੈ । ਲੇਖਕ ਨੇ ਇਨ੍ਹਾਂ ਵਿਚੋਂ ਭੂੰਮੀਏ ਨੂੰ ਸਭ ਤੋਂ ਵੱਡਾ ਦੇਵਤਾ ਦੱਸਿਆ ਹੈ ।



ਪ੍ਰਸ਼ਨ 12. ਕਿਸੇ ਦੋ ਗਰਾਮ ਦਿਉਤਿਆਂ ਬਾਰੇ ਜਾਣਕਾਰੀ ਦਿਓ ।

ਉੱਤਰ-ਭੂੰਮੀਏ ਦੀ ਪੂਜਾ ਆਮ ਕਰਕੇ ਐਤਵਾਰ ਨੂੰ ਹੁੰਦੀ ਹੈ । ਨਵ-ਜੰਮੇ ਬੱਚੇ ਨੂੰ ਪਹਿਲੀ ਵਾਰ ਭੂੰਮੀਏ ਦੀ ਮਾੜੀ ਉੱਤੇ ਲਿਜਾਇਆ ਜਾਂਦਾ ਹੈ । ਨਵੀਂ ਸੂਈ ਜਾਂ ਖ਼ਰੀਦੀ ਮੱਝ-ਗਾਂ ਦੀਆਂ ਪਹਿਲੀਆਂ ਪੰਜ ਧਾਰਾਂ ਭੂੰਮੀਏ ਨੂੰ ਭੇਟ ਕੀਤੀਆਂ ਜਾਂਦੀਆਂ ਹਨ ।ਧੀ-ਪੁੱਤਰ ਦੇ ਵਿਆਹ, ਫ਼ਸਲ ਦੀ ਵਾਢੀ ਤੇ ਗੰਨੇ ਦਾ ਰਸ ਕੱਢਣ ਵੇਲੇ ਭੂੰਮੀਏ ਦੀ ਪੂਜਾ ਕੀਤੀ ਜਾਂਦੀ ਹੈ । ਭੂੰਮੀਏ ਨੂੰ ਭੋਗ ਲੁਆ ਕੇ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਜਾਂਦਾ ਹੈ ।
ਖੇੜਾ ਪਿੰਡ ਦਾ ਹੀ ਇਕ ਦਿਉਤਾ ਹੁੰਦਾ ਹੈ, ਜਿਸਦਾ ਦਰਜਾ ਭੂੰਮੀਏ ਤੋਂ ਛੋਟਾ ਹੁੰਦਾ ਹੈ । ਆਮ ਕਰਕੇ ਛੋਟੇ ਪਿੰਡ ਵਿਚ ਖੇੜੇ ਦੀ ਅਤੇ ਵੱਡੇ ਪਿੰਡਾਂ ਵਿਚ ਭੂੰਮੀਏ ਦੀ ਪੂਜਾ ਕੀਤੀ ਜਾਂਦੀ ਹੈ । ਕਈ ਪਿੰਡਾਂ ਵਿਚ ਦੋਹਾਂ ਲਈ ਵੱਖਰੇ-ਵੱਖਰੇ ਸਥਾਨ ਬਣੇ ਹੁੰਦੇ ਹਨ । ਭੂੰਮੀਏ ਨੂੰ ਪਿੰਡ ਦੇ ਜੀਆਂ ਤੇ ਖੇਤਾਂ ਦਾ ਰੱਖਿਅਕ ਅਤੇ ਖੇੜੇ ਨੂੰ ਪਸ਼ੂਆਂ ਦਾ ਰੱਖਿਅਕ ਸਮਝਿਆ ਜਾਂਦਾ ਹੈ । ਪਿੰਡ ਬੰਨ੍ਹਣ ਵੇਲੇ ਇੱਟਾਂ ਚੂਨੇ ਦਾ ਥੜ੍ਹਾ ਬਣਾ ਕੇ ਵਿਚਕਾਰ ਅਰਧ-ਅੰਡਾਕਾਰ ਅਕਾਰ ਬਣਾਇਆ ਜਾਂਦਾ ।ਇਸ ਵਿਚ ਦੀਵੇ ਬਾਲਣ ਲਈ ਗੋਲਾ ਬਣਾ ਕੇ ਆਲਾ ਰੱਖਿਆ ਜਾਂਦਾ ਹੈ । ਇਸੇ ਨੂੰ ਹੀ ਖੇੜੇ ਦਾ ਅਸਥਾਨ ਮੰਨਿਆ ਜਾਂਦਾ ਹੈ ।ਕਈ ਪਿੰਡਾਂ ਵਿਚ ਲੱਕੜੀ ਦਾ ਬਾਂਹਵਾਂ ਵਾਲਾ ਢਾਂਚਾ ਬਣਾ ਕੇ ਖੜ੍ਹਾ ਕੀਤਾ ਜਾਂਦਾ ਹੈ ਤੇ ਇਸੇ ਨੂੰ ਹੀ ਖੇੜਾ ਮੰਨਿਆਂ ਜਾਂਦਾ ਹੈ, ਜੋ ਬਿਮਾਰੀਆਂ ਤੋਂ ਰੱਖਿਆ ਕਰਦਾ ਹੈ ।ਐਤਵਾਰ ਦੇ ਦਿਨ ਇਸਦੀ ਪੂਜਾ ਹੁੰਦੀ ਹੈ ।







Post a Comment

0 Comments