Header Ads Widget

Responsive Advertisement

Ticker

6/recent/ticker-posts

ਗੁੱਸੇ 'ਚ ਕਦੇ ਜਵਾਬ ਨਾ ਦਿਓ

ਗੁੱਸੇ 'ਚ ਕਦੇ ਜਵਾਬ ਨਾ ਦਿਓ

ਵਿਸ਼ਵਾਸ ਉਹ ਸ਼ਕਤੀ ਹੈ, ਜਿਸ ਨਾਲ ਉਜੜੀ ਹੋਈ ਦੁਨੀਆ ਵਿਚ ਵੀ ਪ੍ਰਕਾਸ਼ ਕੀਤਾ ਜਾ ਸਕਦਾ ਹੈ।

ਮਾਤਾ ਪਿਤਾ ਦੀ ਸੇਵਾ 
► ਭਾਵੇਂ ਲੱਖ ਕਰੋ ਤੁਸੀਂ ਪੂਜਾ ਅਤੇ ਤੀਰਥ ਕਰੋ ਹਜ਼ਾਰ ਪਰ ਮਾਂ-ਬਾਪ ਨੂੰ ਠੁਕਰਾਇਆ ਤਾਂ ਸਭ ਕੁਝ ਹੈ ਬੇਕਾਰ।
ਇੱਕ ਝੂੱਠ ਲੱਖਾਂ ਸੱਚਾਂ ਤੇ ਭਾਰੀ ਪੈ ਜਾਂਦਾ ਹੈ 
► ਗੁੱਸੇ ਵਿਚ ਬੋਲਿਆ ਹੋਇਆ ਇਕ ਮੰਦਾ ਸ਼ਬਦ ਇੰਨਾ ਜ਼ਹਿਰੀਲਾ ਬਣ ਸਕਦਾ ਹੈ ਕਿ ਤੁਹਾਡੀਆਂ ਹਜ਼ਾਰ ਮਿੱਠੀਆਂ ਗੱਲਾਂ ਨੂੰ ਇਕ ਮਿੰਟ 'ਚ ਨਸ਼ਟ ਕਰ ਸਕਦਾ ਹੈ।
ਗੁੱਸੇ ਚ ਬੋਲੇ ਸ਼ਬਦ ਹੀ ਦੁੱਖ ਦਾ ਕਾਰਨ ਬਣਦੇ ਹਨ 
► ਗੁੱਸੇ ਵਿਚ ਕਦੇ ਜਵਾਬ ਨਾ ਦਿਓ, ਬਹੁਤ ਖੁਸ਼ ਹੋਵੋ ਤਾਂ ਕਦੇ ਵਾਅਦਾ ਨਾ ਕਰੋ ਅਤੇ ਦੁਖੀ ਮਨ ਹੋਵੇ ਤਾਂ ਕੋਈ ਫੈਸਲਾ ਨਾ ਕਰੋ।

► ਜਦੋਂ ਕਿਸੇ ਦੇ ਨਾਮ ਨੂੰ ਦੋ ਵਾਰ ਬੁਲਾਇਆ ਜਾਂਦਾ ਹੈ ਤਾਂ ਉਸਨੂੰ ਮੁੜ ਕੇ ਦੇਖਣਾ ਹੀ ਪੈਂਦਾ ਹੈ ਕਿ ਕੌਣ ਬੁਲਾ ਰਿਹਾ ਹੈ? ਉਸੇ ਤਰ੍ਹਾਂ ਈਸ਼ਵਰ ਦੇ ਨਾਮ ਦਾ ਸਿਮਰਨ ਅਸੀਂ ਲਗਾਤਾਰ ਕਰੀਏ ਤਾਂ ਈਸ਼ਵਰ ਨੂੰ ਸਾਡੀ ਬੇਨਤੀ ਸੁਣਨੀ ਹੀ ਪਵੇਗੀ। 

► ਲਗਨ ਤੁਹਾਨੂੰ ਮੰਜ਼ਿਲ ਤੱਕ ਜ਼ਰੂਰ ਪਹੁੰਚਾਏਗੀ।

ਹਾਰ ਨਾਲ ਜਿੰਦਗੀ ਖਤਮ ਨਹੀਂ ਹੁੰਦੀ 
► ਬੇਸ਼ਕੀਮਤੀ ਹੈ ਜ਼ਿੰਦਗੀ ਦਾ ਹਰ ਲਮਹਾ, ਇਸਨੂੰ ਬਿਤਾਓ ਨਾ ਸਗੋਂ ਜੀ ਭਰ ਕੇ ਜੀਓ।
ਪਰਿਵਾਰ ਤੋਂ ਵੱਡਾ ਕੋਈ ਧੰਨ ਨਹੀਂ ਦੁਨੀਆਂ ਤੇ 
► ਪਰਿਵਾਰ  ਨਾਲੋ ਵੱਡਾ ਕੋਈ ਧਨ ਨਹੀਂ। ਪਿਤਾ ਨਾਲੋ ਵੱਡੀ ਕੋਈ ਸਰਕਾਰ ਨਹੀਂ ਮਾਂ ਦੀ ਛਾਂ ਤੋਂ ਵੱਡੀ ਕੋਈ ਦੁਨੀਆ ਨਹੀਂ, ਭਰਾ ਨਾਲੋ ਚੰਗਾ ਕੋਈ ਭਾਗੀਦਾਰ ਨਹੀਂ, ਭੈਣ ਤੋਂ ਵੱਡਾ ਕੋਈ ਸ਼ੁਭਚਿੰਤਕ ਨਹੀਂ, ਪਤਨੀ ਨਾਲੋ ਵੱਡਾ ਕੋਈ ਦੋਸਤ ਨਹੀਂ, ਇਸ ਲਈ ਪਰਿਵਾਰ ਤੋਂ ਬਿਨਾਂ ਜੀਵਨ ਨਹੀਂ।

► ਈਸ਼ਵਰ ਦੇ ਹਰ ਫੈਸਲੇ 'ਤੇ ਖੁਸ਼ ਰਹੋ ਕਿਉਂਕਿ ਈਸ਼ਵਰ ਉਹ ਨਹੀਂ ਦਿੰਦਾ ਜੋ ਤੁਹਾਨੂੰ ਚੰਗਾ ਲੱਗਾ ਹੈ, ਸਗੋਂ ਈਸ਼ਵਰ ਉਹ ਦਿੰਦਾ ਹੈ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ।

► ਤੂਫਾਨ 'ਚ ਤਾਸ਼ ਦਾ ਘਰ ਨਹੀਂ ਬਣਦਾ... ਰੋਣ ਨਾਲ ਵਿਗੜਿਆ ਮੁਕੱਦਰ ਨਹੀਂ ਬਣਦਾ... ਦੁਨੀਆ ਨੂੰ ਜਿੱਤਣ ਦਾ ਹੌਸਲਾ ਰੱਖੋ। ਇਕ ਹਾਰ ਨਾਲ ਕੋਈ ਫਕੀਰ ...ਅਤੇ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣਦਾ।

► ਦੁਸ਼ਮਣਾਂ ਵਿਚ ਇੰਝ ਰਹੀਏ ਜਿਵੇਂ ਇਕ ਜੀਭ 32 ਦੰਦਾਂ ਵਿਚ ਰਹਿੰਦੀ ਹੈ। 'ਮਿਲਦੀ ਸਭ ਨਾਲ ਹੈ ਪਰ ਦੱਬਦੀ ਕਿਸੇ ਤੋਂ ਨਹੀਂ।'

► ਜ਼ਿੰਦਗੀ ਵਿਚ ਜੇਕਰ ਬੁਰਾ ਵਕਤ ਨਹੀਂ ਆਉਂਦਾ ਤਾਂ ਆਪਣਿਆਂ ਵਿਚ ਲੁਕੇ ਹੋਏ ਗੈਰ ਅਤੇ ਗੈਰਾਂ ਵਿਚ ਲੁਕੇ ਹੋਏ ਆਪਣੇ ਕਦੇ ਨਜ਼ਰ ਨਹੀਂ ਆਉਂਦੇ।




















ਜਿੰਦਗੀ ਬਦਲਣ ਵਾਲੀਆਂ ਗੱਲਾਂ,ਜਿੰਦਗੀ ਦੀਆਂ ਗੱਲਾਂ, ਜੀਵਨ ਬਦਲਣ ਵਾਲੀਆਂ ਗੱਲਾਂ, ਜੀਵਨ ਦੀਆਂ ਜਰੂਰੀ ਗੱਲਾਂ, ਜੀਵਨ, ਜਿੰਦਗੀ, ਉਤਸ਼ਾਹ ਵਾਲਿਆਂ ਗੱਲਾਂ, ਜੀਣਾ ਸਿਖਾਉਣ ਵਾਲਿਆਂ ਗੱਲਾਂ 














Post a Comment

0 Comments