Header Ads Widget

Responsive Advertisement

Ticker

6/recent/ticker-posts

ਮਹਾਤਮਾ ਬੁੱਧ ਅਤੇ ਗਿਲਾਹਿਰੀ ਦੀ ਕਹਾਣੀ(The story of Mahatma Buddha and the squirrel)

ਮਹਾਤਮਾ ਬੁੱਧ ਅਤੇ ਗਿਲਾਹਿਰੀ ਦੀ ਕਹਾਣੀ
 

ਮਹਾਤਮਾ ਬੁੱਧ ਅਤੇ ਗਿਲਾਹਿਰੀ ਦੀ ਕਹਾਣੀ

ਇਕ ਵਾਰ ਮਹਾਤਮਾ ਬੁੱਧ ਗਿਆਨ ਪ੍ਰਾਪਤੀ ਲਈ ਘੋਰ ਤਪੱਸਿਆ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਸਰੀਰ ਨੂੰ ਕਾਫੀ ਕਸ਼ਟ ਦਿੱਤਾ, ਸੰਘਣੇ ਜੰਗਲਾਂ 'ਚ ਸਖਤ ਤਪੱਸਿਆ ਕੀਤੀ  ਪਰ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਇਕ ਦਿਨ ਨਿਰਾਸ਼ ਹੋ ਕੇ ਬੁੱਧ ਸੋਚਣ ਲੱਗੇ, ''ਮੈਂ ਹੁਣ ਤਕ ਕੁਝ ਵੀ ਪ੍ਰਾਪਤ ਨਹੀਂ ਕੀਤਾ ਹੁਣ ਅੱਗੇ ਕੀ ਕਰ ਸਕਾਂਗਾ?'' ਨਿਰਾਸ਼ਾ ਅਤੇ ਅਵਿਸ਼ਵਾਸ ਦੇ ਇਨ੍ਹਾਂ ਨਾਕਾਰਾਤਮਕ ਭਾਵਾਂ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਕੁਝ ਹੀ ਪਲਾਂ ਬਾਅਦ ਉਨ੍ਹਾਂ ਨੂੰ ਪਿਆਸ ਲੱਗੀ। ਉਹ ਥੋੜ੍ਹੀ ਦੂਰ ਸਥਿਤ ਇਕ ਝੀਲ 'ਤੇ ਪਹੁੰਚੇ। ਉਥੇ ਉਨ੍ਹਾਂ ਨੇ ਇਕ ਦ੍ਰਿਸ਼ ਦੇਖਿਆ ਕਿ ਇਕ ਛੋਟੀ ਜਿਹੀ ਗਲਹਿਰੀ ਦੇ ਦੋ ਬੱਚੇ ਝੀਲ 'ਚ ਡੁੱਬ ਗਏ ਹਨ। ਪਹਿਲਾਂ ਤਾਂ ਉਹ ਗਲਹਿਰੀ ਬੈਠੀ ਰਹੀ, ਫਿਰ ਕੁਝ ਦੇਰ ਬਾਅਦ ਉਠ ਕੇ ਝੀਲ ਕੋਲ ਗਈ ਤੇ ਝੀਲ ਦੇ ਪਾਣੀ ਨਾਲ ਭਿੱਜ ਗਈ ਅਤੇ ਫਿਰ ਬਾਹਰ ਆ ਕੇ ਪਾਣੀ ਝਾੜਨ ਲੱਗੀ। ਅਜਿਹਾ ਉਹ ਵਾਰ-ਵਾਰ ਕਰਨ ਲੱਗੀ। ਬੁੱਧ ਸੋਚਣ ਲੱਗੇ, ਇਸ ਗਲਹਿਰੀ ਦੀ ਕੋਸ਼ਿਸ਼ ਕਿੰਨੀ ਮੂਰਖਤਾਪੂਰਨ ਹੈ, ਕੀ ਕਦੇ ਇਹ ਇਸ ਝੀਲ ਨੂੰ ਸੁਕਾ ਸਕੇਗੀ?'' ਪਰ ਗਲਹਿਰੀ ਦਾ ਇਹ ਯਤਨ ਲਗਾਤਾਰ ਜਾਰੀ ਰਿਹਾ। ਬੁੱਧ ਨੂੰ ਲੱਗਿਆ ਮੰਨੋ ਗਲਹਿਰੀ ਕਹਿ ਰਹੀ ਹੋਵੇ ਕਿ ਇਹ ਝੀਲ ਕਦੇ ਖਾਲੀ  ਹੋਵੇਗੀ ਜਾਂ ਨਹੀਂ ਇਹ ਤਾਂ ਮੈਂ ਨਹੀਂ ਜਾਣਦੀ ਪਰ ਮੈਂ ਆਪਣੀ ਕੋਸ਼ਿਸ਼ ਨਹੀਂ ਛੱਡਾਂਗੀ। ਇਸ ਤਰ੍ਹਾਂ ਉਸ ਛੋਟੀ ਜਿਹੀ ਗਲਹਿਰੀ ਨੇ ਭਗਵਾਨ ਬੁੱਧ ਨੂੰ ਆਪਣੇ ਟੀਚੇ ਤੋਂ ਡਗਮਗਾਉਣ ਤੋਂ ਬਚਾ ਲਿਆ।

ਉਹ ਸੋਚਣ ਲੱਗੇ ਕਿ ਜਦੋਂ ਇਹ ਛੋਟੀ ਗਲਹਿਰੀ ਆਪਣੇ ਛੋਟੇ ਜਿਹੇ ਯਤਨਾਂ ਨਾਲ ਝੀਲ ਨੂੰ ਸੁਕਾ ਦੇਣ ਦਾ ਦ੍ਰਿੜ੍ਹ ਸੰਕਲਪ ਰੱਖਦੀ ਹੈ ਤਾਂ ਮੇਰੇ 'ਚ ਕੀ ਕਮੀ ਹੈ? ਮੈਂ ਤਾਂ ਇਸ ਤੋਂ ਹਜ਼ਾਰ ਗੁਣਾ ਜ਼ਿਆਦਾ ਸਮਰੱਥਾ ਰੱਖਦਾ ਹਾਂ। ਇਹ ਸੋਚ ਕੇ ਗੌਤਮ ਬੁੱਧ ਨੇ ਸਭ ਤੋਂ ਪਹਿਲਾਂ ਗਲਹਿਰੀ ਦੇ ਬੱਚਿਆਂ ਨੂੰ ਡੁੱਬਣ ਤੋਂ ਬਚਾਇਆ ਅਤੇ ਦੁਬਾਰਾ ਆਪਣੀ ਸਾਧਨਾ 'ਚ ਲੱਗ ਗਏ ਅਤੇ ਇਤਿਹਾਸ ਗਵਾਹ ਹੈ ਕਿ ਇਕ ਦਿਨ ਬੋਧੀ ਦਰੱਖਤ ਦੇ ਹੇਠਾਂ ਉਨ੍ਹਾਂ ਨੂੰ ਗਿਆਨ  ਦਾ ਭੰਡਾਰ  ਪ੍ਰਾਪਤ ਹੋਇਆ।



ਮੁੱਖ ਪੰਨਾ                                                   ਆਮ ਗਿਆਨ 










Post a Comment

0 Comments