Header Ads Widget

Responsive Advertisement

Ticker

6/recent/ticker-posts

ਆਪਣੀ ਜ਼ਿੰਦਗੀ 'ਚ ਮੁਆਫੀ ਦਾ ਅਧਿਆਏ ਖੋਲ੍ਹੋ

ਦੂਜਿਆਂ ਨੂੰ ਮੁਆਫ ਕਰ ਦੇਣਾ

ਆਪਣੀ ਜ਼ਿੰਦਗੀ 'ਚ ਮੁਆਫੀ ਦਾ ਅਧਿਆਏ ਖੋਲ੍ਹੋ

 

ਮੁਆਫੀ ਮੰਗਣ ਵਾਂਗ ਹੀ ਚੰਗੀ ਆਦਤ ਹੈ ਦੂਜਿਆਂ ਨੂੰ ਮੁਆਫ ਕਰ ਦੇਣਾ। ਅਸੀਂ ਦੂਜਿਆਂ ਦੀ ਭੁੱਲ ਨੂੰ ਜੇ ਪੱਥਰ ਦੀ ਲਕੀਰ ਵਾਂਗ ਆਪਣੇ ਮਨ 'ਤੇ ਛਾਪ ਲੈਂਦੇ ਹਾਂ ਅਤੇ ਉਸ ਨੂੰ ਮਿਟਾਉਣ ਭਾਵ ਭੁੱਲਣ ਦਾ ਨਾਂ ਨਹੀਂ ਲੈਂਦੇ ਤਾਂ ਆਪਣੇ ਹੀ ਮਨ 'ਤੇ ਬੋਝ ਪਾ ਲੈਂਦੇ ਹਾਂ।

ਭੁੱਲਾਂ ਨੂੰ ਮਨ ਵਿਚ ਇਕੱਠਾ ਕਰਨਾ, ਇਹ ਕਿਹੋ ਜਿਹਾ ਸ਼ੌਕ ਹੈ। ਸੁਲਗਦੀ ਹੋਈ ਸਵਾਹ ਜਾਂ ਸੜਦੇ ਹੋਏ ਕਚਰੇ ਨੂੰ ਮਨ ਵਿਚ ਭਰ ਦੇਣਾ ਤਾਂ ਬੇਵਕੂਫੀ ਹੈ। ਦੂਜਿਆਂ ਦੀ ਭੁੱਲ ਨੂੰ ਆਪਣੇ ਮਨ ਵਿਚ ਕੰਡਿਆਂ ਵਾਂਗ ਚੁਭੋ ਲੈਣਾ ਤਾਂ ਆਪਣੇ ਲਈ ਖੁਦ ਸੂਲੀ ਤਿਆਰ ਕਰਨਾ ਜਾਂ ਕੰਡਿਆਂ ਦੀ ਸੇਜ ਤਿਆਰ ਕਰਨਾ ਹੈ। ਫਿਰ ਜੇ ਅਸੀਂ ਦੂਜਿਆਂ ਦੀਆਂ ਭੁੱਲਾਂ ਲਈ ਉਨ੍ਹਾਂ ਨੂੰ ਮੁਆਫ ਨਹੀਂ ਕਰਦੇ ਤਾਂ ਰੱਬ ਤੋਂ ਆਪਣੇ ਪਾਪਾਂ ਅਤੇ ਅਪਰਾਧਾਂ ਦੀ ਵੀ ਥੋੜ੍ਹੀ ਜਿਹੀ ਮੁਆਫੀ ਦੀ ਆਸ ਰੱਖਣ ਦੇ ਵੀ ਯੋਗ ਕਿਵੇਂ ਬਣ ਸਕਦੇ ਹਾਂ? ਇਸ ਲਈ ਸਾਨੂੰ ਆਪਣੇ ਮਨ ਨੂੰ ਵਿਸ਼ਾਲ ਬਣਾਉਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਮੁਆਫ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।
ਕਲਯੁੱਗ


ਇਹ ਕਲਯੁੱਗ ਦਾ ਆਖਰੀ ਪੜਾਅ ਹੈ। ਭੁੱਲ ਤਾਂ ਅਕਸਰ ਸਾਰੇ ਕਰਦੇ ਹਨ। ਮਾੜੀਆਂ ਆਦਤਾਂ ਵੀ ਥੋੜ੍ਹੀਆਂ-ਬਹੁਤ ਸਾਰਿਆਂ ਵਿਚ ਹਨ, ਇਸ ਲਈ ਮੁਆਫ ਕਰੋ। ਹੁਣ ਆਪਣੀ ਜ਼ਿੰਦਗੀ ਵਿਚ ਮੁਆਫ ਕਰਨ ਦਾ ਅਧਿਆਏ ਖੋਲ੍ਹੋ ਅਤੇ ਕੁਝ ਦਾਨ ਨਹੀਂ ਕਰਦੇ ਤਾਂ ਮੁਆਫੀ ਦਾ ਦਾਨ ਹੀ ਕਰ ਦਿਓ। ਮੁਆਫ ਨਾ ਕਰਨ ਨਾਲ ਵਿਅਕਤੀ ਖੁਦ ਹੀ ਕੂੜੇਦਾਨ ਬਣ ਜਾਂਦਾ ਹੈ। ਦਿਆਲੂ ਪ੍ਰਭੂ ਦੇ ਦਿਆਲੂ ਬੱਚੇ ਬਣੋ।
ਮੁਆਫ ਕਰਨ ਦਾ ਇਹ ਮਤਲਬ ਨਹੀਂ ਕਿ ਧੋਖੇਬਾਜ਼, ਮੱਕਾਰ, ਅੱਤਿਆਚਾਰੀ ਤੇ ਜ਼ਾਲਿਮ ਵਿਅਕਤੀ ਨੂੰ ਅਜਿਹੀ ਮੁਆਫੀ ਦਿੱਤੀ ਜਾਵੇ ਕਿ ਉਹ ਤੁਹਾਨੂੰ ਹੀ ਨਿਗਲ ਜਾਵੇ। ਜ਼ਾਲਿਮ ਨੂੰ ਵਾਰ-ਵਾਰ ਜ਼ੁਲਮ ਕਰਨ ਦੀ ਖੁੱਲ੍ਹੀ ਛੋਟ ਨਾ ਦਿਓ।
ਦਿਆਲੂ ਪ੍ਰਭੂ ਦੇ ਦਿਆਲੂ ਬੱਚੇ ਬਣੋ


ਮੁਆਫ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਤਲਵਾਰ ਚੁੱਕ ਕੇ ਉਸ ਨੂੰ ਇਥੋਂ ਸਿੱਧਾ ਯਮਰਾਜ ਕੋਲ ਭੇਜ ਦਿਓ। ਕਿਸੇ ਨੇ ਕਿੰਨੀ ਵੱਡੀ ਭੁੱਲ ਕੀਤੀ ਹੈ, ਕਿੰਨੀ ਵਾਰ ਉਹ ਭੁੱਲ ਦੁਹਰਾਈ ਹੈ, ਉਸ ਵਿਅਕਤੀ ਦਾ ਇਰਾਦਾ ਕੀ ਹੈ ਅਤੇ ਉਹ ਖੁਦ ਸੁਭਾਅ ਦਾ ਕਿਹੋ ਜਿਹਾ ਹੈ, ਇਹ ਸਭ ਦੇਖ ਕੇ ਉਸ ਨੂੰ ਮੁਆਫ ਕਰੋ, ਨਹੀਂ ਤਾਂ ਉਹ ਤੁਹਾਨੂੰ ਹੀ ਸਾਫ ਕਰ ਦੇਵੇਗਾ।


ਮੁੱਖ ਪੰਨਾਂ                                              ਆਮ ਗਿਆਨ 



Post a Comment

0 Comments