Header Ads Widget

Responsive Advertisement

Ticker

6/recent/ticker-posts

ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣੋ


ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣੋ

  ਹਰ ਮਨੁੱਖ ਦੇ ਅੰਦਰ ਇਕ ਸ਼ਾਂਤ ਮਨੁੱਖ ਰਹਿੰਦਾ ਹੈ, ਜਿਸ ਨੂੰ ਅੰਤਰ-ਆਤਮਾ ਕਹਿੰਦੇ ਹਨ। ਸਾਡੀ ਅੰਤਰ-ਆਤਮਾ ਹਮੇਸ਼ਾ ਸਹੀ ਹੁੰਦੀ ਹੈ ਅਤੇ ਇਸੇ ਲਈ ਸ਼ਾਇਦ ਇਹ ਕਿਹਾ ਜਾਂਦਾ ਹੈ ਕਿ ਅਸੀਂ ਰੱਬ ਦਾ ਅੰਸ਼ ਹਾਂ। ਸਾਰੇ ਮਹਾਨ ਵਿਅਕਤੀਆਂ ਨੇ ਇਹ ਮੰਨਿਆ ਹੈ ਕਿ ਅੰਤਰ-ਆਤਮਾ ਦੀ ਆਵਾਜ਼ ਰੱਬ ਦੀ ਆਵਾਜ਼ ਹੈ ਅਤੇ ਇਹ ਗੱਲ ਕਿਸੇ ਧਰਮ ਵਿਸ਼ੇਸ਼ ਨਾਲ ਸੰਬੰਧਿਤ ਨਹੀਂ

  ਖੁਸ਼ ਰਹਿਣ ਦਾ ਸੌਖਾ ਜਿਹਾ ਤਰੀਕਾ ਇਹ ਹੁੰਦਾ ਹੈ ਕਿ ਅਸੀਂ ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣੀਏ, ਕਿਉਂਕਿ ਸਾਡੀ ਅੰਤਰ-ਆਤਮਾ ਹਮੇਸ਼ਾ ਹਰ ਸਥਿਤੀ ਵਿਚ ਸਹੀ ਹੁੰਦੀ ਹੈ।

ਅਸੀਂ ਜਦੋਂ ਕਦੇ ਕੁਝ ਮਾੜਾ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਕੁਝ ਅਜੀਬ ਜਿਹਾ ਲਗਦਾ ਹੈ, ਜਿਵੇਂ ਕੋਈ ਸਾਨੂੰ ਕਹਿ ਰਿਹਾ ਹੋਵੇ ਕਿ ਉਹ ਮਾੜਾ ਕੰਮ ਨਾ ਕਰ। ਇਹ ਸਾਡੀ ਅੰਤਰ-ਆਤਮਾ ਹੁੰਦੀ ਹੈ, ਜੋ ਸਾਨੂੰ ਕੁਝ ਮਾੜਾ ਕਰਨ ਜਾਂ ਕਿਸੇ ਨੂੰ ਦੁੱਖ ਪਹੁੰਚਾਉਣ ਤੋਂ ਰੋਕਦੀ ਹੈ। ਜਦੋਂ ਅਸੀਂ ਆਪਣੀ ਅੰਤਰ-ਆਤਮਾ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੰਦੇ ਹਾਂ ਤਾਂ ਸਾਡਾ ਆਪਣੀ ਅੰਤਰ-ਆਤਮਾ ਨਾਲ ਸੰਪਰਕ ਕਮਜ਼ੋਰ ਹੋ ਜਾਂਦਾ ਹੈ।
ਜਦੋਂ ਅਸੀਂ ਦੂਜੀ ਵਾਰ ਕੁਝ ਮਾੜਾ ਕਰਨ ਵਾਲੇ ਹੁੰਦੇ ਹਾਂ ਤਾਂ ਸਾਨੂੰ ਆਪਣੀ ਅੰਤਰ-ਆਤਮਾ ਦੀ ਆਵਾਜ਼ ਫਿਰ ਮਹਿਸੂਸ ਹੁੰਦੀ ਹੈ ਪਰ ਇਸ ਵਾਰ ਇਹ ਆਵਾਜ਼ ਇੰਨੀ ਮਜ਼ਬੂਤ ਨਹੀਂ ਹੁੰਦੀ, ਕਿਉਂਕਿ ਸਾਡਾ ਆਪਣੀ ਅੰਤਰ-ਆਤਮਾ ਨਾਲ ਸੰਪਰਕ ਕਮਜ਼ੋਰ ਹੋ ਚੁੱਕਾ ਹੁੰਦਾ ਹੈ।

ਜਿਉਂ-ਜਿਉਂ ਅਸੀਂ ਆਪਣੀ ਅੰਤਰ-ਆਤਮਾ ਦੀ ਆਵਾਜ਼ ਨੂੰ ਅਣਸੁਣਿਆ ਕਰਦੇ ਜਾਂਦੇ ਹਾਂ, ਤਿਉਂ-ਤਿਉਂ ਸਾਡਾ ਆਪਣੀ ਅੰਤਰ-ਆਤਮਾ ਨਾਲ ਸੰਪਰਕ ਕਮਜ਼ੋਰ ਹੁੰਦਾ ਜਾਂਦਾ ਹੈ ਅਤੇ ਇਕ ਦਿਨ ਅਜਿਹਾ ਆਉਂਦਾ ਹੈ ਕਿ ਸਾਨੂੰ ਉਹ ਆਵਾਜ਼ ਬਿਲਕੁਲ ਨਹੀਂ ਸੁਣਦੀ। ਜਿਵੇਂ-ਜਿਵੇਂ ਸਾਡਾ ਆਪਣੀ ਅੰਤਰ-ਆਤਮਾ ਨਾਲ ਸੰਪਰਕ ਕਮਜ਼ੋਰ ਹੁੰਦਾ ਜਾਂਦਾ ਹੈ, ਅਸੀਂ ਉਦਾਸ ਰਹਿਣ ਲਗਦੇ ਹਾਂ ਅਤੇ ਖੁਸ਼ੀਆਂ ਭੌਤਿਕ ਚੀਜ਼ਾਂ ਵਿਚ ਲੱਭਣ ਲਗਦੇ ਹਾਂ। ਅਸੀਂ ਸਮੱਸਿਆਵਾਂ ਹੱਲ ਕਰਨ 'ਚ ਅਸਮਰੱਥ ਹੋ ਜਾਂਦੇ ਹਾਂ ਜਿਸ ਨਾਲ ਤਣਾਅ ਸਾਡਾ ਹਮਸਫਰ ਬਣ ਜਾਂਦਾ ਹੈ। 


Post a Comment

0 Comments