 |
| ਸ਼੍ਰੀ ਬ੍ਰਹਦੇਸ਼ਵਰ ਮੰਦਿਰ |
ਭਗਵਾਨ ਸ਼ਿਵ ਦਾ ਸ਼੍ਰੀ ਬ੍ਰਹਦੇਸ਼ਵਰ ਮੰਦਿਰ
ਕਿਸੇ ਸਮੇਂ ਦੁਨੀਆ 'ਚ ਸੋਨੇ ਦੀ ਚਿੜੀ ਦੇ ਨਾਂ ਨਾਲ ਪ੍ਰਸਿੱਧ ਭਾਰਤ 'ਚ ਅੱਜ ਵੀ ਕਈ ਅਜਿਹੀਆਂ ਇਮਾਰਤਾਂ ਅਤੇ ਮੰਦਿਰ ਮੌਜੂਦ ਹਨ, ਜੋ ਇਸ ਦੇਸ਼ ਦੀ ਪ੍ਰਾਚੀਨ ਵਿਸ਼ਾਲਤਾ ਨੂੰ ਪ੍ਰਗਟਾਉਂਦੇ ਹੋਏ ਅੱਜ ਵੀ ਸਾਰਥਿਕ ਆਧਾਰ ਪ੍ਰਦਾਨ ਕਰ ਰਹੇ ਹਨ। ਇਕ ਹਜ਼ਾਰ ਸਾਲ ਪਹਿਲਾਂ 1010 ਈਸਵੀ 'ਚ ਬਣ ਕੇ ਤਿਆਰ ਹੋਇਆ ਤਾਮਿਲਨਾਡੂ ਦੇ ਤੰਜਾਵੁਰ ਜ਼ਿਲੇ 'ਚ ਸਥਿਤ ਆਦਿਦੇਵ ਭਗਵਾਨ ਸ਼ਿਵ ਨੂੰ ਸਮਰਪਿਤ 'ਸ਼੍ਰੀ ਬ੍ਰਹਦੇਸ਼ਵਰ ਮੰਦਿਰ' ਨੂੰ ਦੱਖਣ ਭਾਰਤ 'ਚ ਕਈ ਸੌ ਸਾਲ ਸ਼ਾਸਨ ਕਰਨ ਵਾਲੇ ਅਤੇ ਕਲਾ ਦੇ ਖੇਤਰ 'ਚ ਆਪਣੀ ਇਕ ਅਮਿੱਟ ਛਾਪ ਛੱਡਣ ਵਾਲੇ 'ਚੋਲ' ਵੰਸ਼ ਦੇ ਮਹਾਬਲੀ 'ਰਾਜਾ ਰਾਜ ਚੋਲ ਪਹਿਲੇ' ਵਲੋਂ ਬਣਵਾਇਆ ਗਿਆ ਸੀ। ਭਾਰਤੀ ਉਪ-ਮਹਾਦੀਪ ਦੇ ਇਸ ਸਭ ਤੋਂ ਵਿਸ਼ਾਲ ਮੰਦਿਰ ਦਾ ਨਿਰਮਾਣ ਵਿਸ਼ਵ ਦੀ ਸਖ਼ਤ ਸ਼੍ਰੇਣੀ ਦੇ ਗ੍ਰੇਨਾਈਟ ਪੱਥਰ ਨਾਲ ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਕੀਤਾ ਗਿਆ ਹੈ। ਇਸ 13 ਮੰਜ਼ਿਲਾ ਮੰਦਿਰ ਦੀ ਇਮਾਰਤ ਦੇ ਨਿਰਮਾਣ 'ਚ 1,30,000 ਟਨ ਗ੍ਰੇਨਾਈਟ ਦੀ ਵਰਤੋਂ ਕੀਤੀ ਜਾਣੀ ਹੀ ਇਸ ਮੰਦਿਰ ਦੀ ਵਿਸ਼ਾਲਤਾ ਦਾ ਪ੍ਰਤੱਖ ਸਬੂਤ ਹੈ।
 |
ਸ਼੍ਰੀ ਬ੍ਰਹਦੇਸ਼ਵਰ ਮੰਦਿਰ ਦਾ ਚਿੱਤਰ |
ਇਸ ਮੰਦਿਰ ਵਿਚ ਦਾਖਲ ਹੋਣ ਵਾਲੇ ਦਰਵਾਜ਼ੇ ਦੇ ਸਾਹਮਣੇ 16 ਮੀਟਰ ਉੱਚੀ ਅਤੇ 13 ਮੀਟਰ ਚੌੜੀ ਨੰਦੀਗਨ ਦੀ ਵਿਸ਼ਾਲ ਮੂਰਤੀ ਇਕ ਹੀ ਪੱਥਰ ਨੂੰ ਕੱਟ ਕੇ ਬਣਾਈ ਗਈ ਹੈ। ਉੱਤਮ ਭਵਨ ਨਿਰਮਾਣ ਕਲਾ ਦੀ ਜਿਊਂਦੀ-ਜਾਗਦੀ ਮਿਸਾਲ ਇਹ ਮੰਦਿਰ ਮਿਸਰ ਦੀਆਂ ਇਮਾਰਤਾਂ 'ਚ ਵਰਤੀ ਗਈ ਪਿਰਾਮਿਡ ਤਕਨੀਕ ਨਾਲ ਹੇਠੋਂ ਉੱਪਰ ਵੱਲ ਨੂੰ ਇਕ ਨਿਸ਼ਚਿਤ ਅਨੁਪਾਤ 'ਚ ਭੀੜਾ ਹੁੰਦਾ ਚਲਾ ਜਾਂਦਾ ਹੈ। ਇਸ ਮੰਦਿਰ ਦੀ ਪ੍ਰਾਚੀਰ 66 ਮੀਟਰ ਉੱਚੀ ਹੈ ਅਤੇ ਇਹ ਦੁਨੀਆ ਵਿਚ ਆਪਣੀ ਤਰ੍ਹਾਂ ਦੇ ਸਭ ਤੋਂ ਉੱਚੇ ਸਤੰਭਾਂ 'ਚੋਂ ਗਿਣੀ ਜਾਂਦੀ ਹੈ, ਜਿਸ ਨੂੰ ਜਹਾਜ਼ ਦਾ ਨਾਂ ਦਿੱਤਾ ਗਿਆ ਹੈ। ਮੰਦਿਰ ਦੇ ਅੰਦਰੂਨੀ ਹਿੱਸੇ 'ਚ ਦੇਵੀ-ਦੇਵਤਿਆਂ ਦੀਆਂ ਬਹੁਤ ਸਾਰੀਆਂ ਵਿਸ਼ਾਲ ਮੂਰਤੀਆਂ ਚੱਟਾਨਾਂ ਦੇ ਹਿੱਸੇ ਕੱਟ ਕੇ ਬਣਾਈਆਂ ਗਈਆਂ ਹਨ ਅਤੇ ਬਾਹਰੀ ਹਿੱਸੇ ਨੂੰ ਵੀ ਬਹੁਤ ਹੀ ਉੱਤਮ ਦਰਜੇ ਦੀਆਂ ਨੱਕਾਸ਼ੀਯੁਕਤ ਛੋਟੀਆਂ ਮੂਰਤੀਆਂ ਨਾਲ ਸ਼ਿੰਗਾਰਿਆ ਹੈ, ਜਿਨ੍ਹਾਂ 'ਚੋਂ ਕਈ ਸਥਾਨਕ ਦੇਵਤਿਆਂ ਨੂੰ ਦਰਸਾਉਂਦੀਆਂ ਹਨ। |
| ਸ਼੍ਰੀ ਬ੍ਰਹਦੇਸ਼ਵਰ ਮੰਦਿਰ ਦੀ Photo |
ਮੰਦਿਰ ਦੇ ਚਾਰੇ ਪਾਸੇ ਕਿਸੇ ਫੌਜੀ ਛਾਉਣੀ ਵਾਂਗ ਬਹੁਤ ਹੀ ਮਜ਼ਬੂਤ ਦੀਵਾਰ ਸਥਾਪਿਤ ਹੈ ਅਤੇ ਇਸ ਦੀਵਾਰ ਦੇ ਆਸ-ਪਾਸ ਪਾਣੀ ਦੇ ਡੂੰਘੇ ਟੋਏ ਬਣਾ ਕੇ ਮੰਦਿਰ ਨੂੰ ਸੁਰੱਖਿਅਤ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ। ਮੰਦਿਰ ਦੀ ਇਸ ਵਿਸ਼ਾਲਤਾ ਅਤੇ ਬਹੁਤ ਜ਼ਿਆਦਾ ਆਕਰਸ਼ਣ ਤੇ ਅਨੋਖੇ ਸਰੂਪ ਕਰਕੇ ਦੁਨੀਆ ਦੀ ਸਰਵਉੱਚ ਮਾਨਤਾ ਪ੍ਰਾਪਤ ਏਜੰਸੀ 'ਯੂਨੈਸਕੋ' ਵਲੋਂ ਇਸ ਮੰਦਿਰ ਨੂੰ ਦੁਨੀਆ ਦੀ ਵਿਰਾਸਤ 'ਵਰਲਡ ਹੈਰੀਟੇਜ' ਦਾ ਅਹਿਮ ਦਰਜਾ ਦਿੱਤਾ ਗਿਆ ਹੈ। ਭਾਰਤ ਦੇ ਤੀਰਥ ਯਾਤਰੀਆਂ ਤੋਂ ਇਲਾਵਾ ਵਿਦੇਸ਼ਾਂ ਦੇ ਸੈਲਾਨੀਆਂ ਲਈ ਵੀ ਇਹ ਮੰਦਿਰ ਇਕ ਵੱਡਾ ਆਕਰਸ਼ਣ ਹੈ। ਇਸ ਮੰਦਿਰ ਦਾ ਇਕ ਹੋਰ ਵੱਡਾ ਆਕਰਸ਼ਣ ਮੰਦਿਰ ਦੇ ਉਪਰ ਸਥਿਤ ਵਿਸ਼ਾਲ ਕਲਸ਼ ਹੈ। 80 ਟਨ ਭਾਰੀ ਇਹ ਕਲਸ਼ ਇਕ ਹੀ ਚੱਟਾਨ ਦੇ ਵਿਸ਼ਾਲ ਹਿੱਸੇ ਨੂੰ ਹੱਥਾਂ ਨਾਲ ਕੱਟ ਕੇ ਤੇ ਤਰਾਸ਼ ਕੇ ਬਣਾਇਆ ਗਿਆ ਹੈ ਅਤੇ ਇਕ ਹੀ ਪੱਥਰ ਨਾਲ ਬਣਿਆ ਇਹ ਵਿਸ਼ਵ ਦਾ ਸਭ ਤੋਂ ਭਾਰਾ ਕਲਸ਼ ਮੰਨਿਆ ਜਾਂਦਾ ਹੈ। ਇਸ ਕਲਸ਼ ਨੂੰ ਮੰਦਿਰ ਦੇ ਨਿਰਮਾਣ ਤੋਂ ਬਾਅਦ ਸਭ ਤੋਂ ਉੱਚੀ ਚੋਟੀ 'ਤੇ ਸਥਾਪਿਤ ਕਰਨ ਲਈ 6 ਕਿਲੋਮੀਟਰ ਲੰਬਾ ਲੱਕੜੀ ਦਾ ਪੁਲ ਬਣਾ ਕੇ ਉਸ 'ਤੇ ਹਾਥੀਆਂ ਅਤੇ ਮਨੁੱਖਾਂ ਵਲੋਂ ਲੱਕੜੀ ਦੇ ਗੋਲਾਕਾਰ 'ਲੋਗਜ਼' ਉਤੇ ਰੱਖ ਕੇ ਇੰਨੀ ਉੱਚਾਈ 'ਤੇ ਪਹੁੰਚਾਇਆ ਗਿਆ, ਜੋ ਉਸ ਸਮੇਂ ਦੀ ਭਵਨ ਨਿਰਮਾਣ ਕਲਾ ਦੀ ਲਾਜਵਾਬ ਮਿਸਾਲ ਹੈ। ਇਹ ਮੰਦਿਰ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਹੈ। ਇਸ ਭਵਨ ਦੀਆਂ ਦੀਵਾਰਾਂ ਅਤੇ ਛੱਤ 'ਤੇ ਗੂੜ੍ਹੇ ਕੁਦਰਤੀ ਰੰਗਾਂ ਦੀ ਉੱਤਮ ਚਿੱਤਰਕਾਰੀ ਦੀ ਸ਼ੈਲੀ ਨੂੰ ਹੀ 'ਚੋਲਾ ਤੰਜਾਵਰ ਪੇਂਟਿੰਗਜ਼' ਦਾ ਨਾਂ ਦਿੱਤਾ ਜਾਂਦਾ ਹੈ।
 |
| ਸ਼੍ਰੀ ਬ੍ਰਹਦੇਸ਼ਵਰ ਮੰਦਿਰ ਦੀ ਫੋਟੋ |
ਇਤਿਹਾਸਕਾਰ ਮੰਨਦੇ ਹਨ ਕਿ ਇਸ ਮੰਦਿਰ ਦੇ ਨਿਰਮਾਣ ਨਾਲ ਰਾਜਾ ਰਾਜ ਚੌਲ ਪਹਿਲੇ ਨੇ ਆਪਣੀ ਪ੍ਰਭੂ ਭਗਤੀ ਦੇ ਨਾਲ-ਨਾਲ ਦੁਨੀਆ ਸਾਹਮਣੇ ਆਪਣੀ ਉਸ ਆਰਥਿਕ ਖੁਸ਼ਹਾਲੀ ਨੂੰ ਪ੍ਰਗਟ ਕੀਤਾ, ਜੋ ਅੱਜ ਵੀ ਦੁਨੀਆ ਵਿਚ ਭਾਰਤ ਦਾ ਨਾਂ ਉੱਚਾ ਕਰ ਰਹੀ ਹੈ।
.jpg) |
| ਸ਼੍ਰੀ ਬ੍ਰਹਦੇਸ਼ਵਰ ਮੰਦਿਰ ਬਾਰੇ |
 |
| ਸ਼੍ਰੀ ਬ੍ਰਹਦੇਸ਼ਵਰ ਮੰਦਿਰ ਬਾਰੇ ਜਾਣਕਾਰੀ |
0 Comments