ਭਾਈ ਲਾਲੋ ਜੀ ਦਾ ਜਨਮ 1452 ਈ: ਨੂੰ ਸੈਦਪੁਰ ਪਿੰਡ ਵਿਖੇ ਹੋਇਆ ਸੀ ਜਿਸਨੂੰ ਮੌਜੂਦਾ ਸਮੇਂ ਵਿੱਚ ਪਾਕਿਸਤਾਨ ਵਿੱਚ ਐਮਨਾਬਾਦ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦੇ ਪਿਤਾ ਦਾ ਨਾਮ ਭਾਈ ਜਗਤ ਰਾਮ ਘਟੌਰੇ ਅਤੇ ਮਾਤਾ ਬੀਬੀ ਖੇਮੋ ਸੀ, ਜੋ ਤਰਖਾਨ ਜਾਤੀ ਨਾਲ ਸਬੰਧਤ ਸਨ ਜਿੰਨਾ ਨੂੰ ਰਾਮਗੜ੍ਹੀਆ ਵੀ ਕਿਹਾ ਜਾਂਦਾ ਹੈ। ਉਹ ਬਚਪਨ ਤੋਂ ਹੀ ਸੰਤ ਸੁਭਾਅ ਅਤੇ ਰੱਬ ਨੂੰ ਯਾਦ ਕਰਦੇ ਸੀ। ਉਨ੍ਹਾਂ ਦਾ ਪੂਰਾ ਪਰਿਵਾਰ ਮਿਹਨਤੀ, ਨਰਮ ਬੋਲਣ ਵਾਲਾ, ਸੰਜਮ ਅਤੇ ਇਮਾਨਦਾਰੀ ਦੀਆਂ ਕਦਰਾਂ ਕੀਮਤਾਂ ਵਾਲਾ ਸੀ।
ਜਿਵੇਂ-ਜਿਵੇਂ ਭਾਈ ਲਾਲੋ ਜੀ ਵੱਡੇ ਹੁੰਦੇ ਗਏ, ਉਹ ਇੱਕ ਉੱਤਮ ਤਰਖਾਣ ਦੇ ਨਾਲ-ਨਾਲ ਜੜੀ ਬੂਟੀਆਂ ਦੇ ਗਿਆਨ ਨਾਲ ਇੱਕ ਹਕੀਮ ਵੀ ਬਣ ਗਏ। ਭਾਈ ਲਾਲੋ ਜੀ ਦਾ ਸਮਾਜਿਕ ਰੁਤਬਾ ਕੋਈ ਮਹੱਤਵਪੂਰਨ ਨਹੀਂ ਸੀ, ਪਰ ਉਹਨਾਂ ਦੇ ਚਰਿੱਤਰ ਅਤੇ ਗੁਣਾਂ ਨੇ ਉਹਨਾਂ ਨੂੰ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਹਸਤੀ ਬਣਾ ਦਿੱਤਾ।
0 Comments