ਜਨਮ ,ਬਚਪਨ ਤੇ ਵੰਸ਼
ਬਾਬਾ ਬੁੱਲੇ ਸ਼ਾਹ ਦਾ ਜਨਮ ਕਸੂਰ ਜਿਲ੍ਹੇ ਚ ਪੈਂਦੇ ਪਿੰਡ ਪਾਂਡੋਕੇ ਚ ਬੁਖਾਰੀ ਖਾਨਦਾਨ ਚ 1680 ਈ: ਨੂੰ ਹੋਇਆ। ਬਚਪਨ ਦਾ ਨਾਮ ਆਪ ਜੀ ਦਾ ਅਬਦੁੱਲਾ ਸੀ। ਆਪ ਜੀ ਦੇ ਪਿਤਾ ਦਾ ਨਾਮ ਸਖੀ ਮੋਹੰਮਦ ਦਰਵੇਸ਼ ਸੀ। ਆਪ ਜੀ ਦੇ ਪੁਰਖੇ ਬਿਹਾਵਾਲਪੁਰ ਦੇ ਰਹਿਣ ਵਾਲੇ ਸਨ।ਆਪ ਜੀ ਦੀ ਜਨਮ ਤਰੀਕ ਨੂੰ ਲੈਕੇ ਵਿਦਵਾਨਾਂ ਚ ਬਹੁਤ ਸਾਰੇ ਮਤਭੇਦ ਨੇ। ਜਿਆਦਾਤਰ 1680 ਈ: ਨੂੰ ਹੀ ਸਹੀ ਮੰਨਦੇ ਨੇ।ਪਾਂਡੋਕੇ ਵਿਖੇ ਹੀ ਆਪ ਜੀ ਦਾ ਬਚਪਨ ਬੀਤਿਆ। ਪੜ੍ਹਾਈ ਲਿਖਾਈ ਦੀ ਨਾਲ baba bulleh shah ਜੀ ਪਸ਼ੂ ਵੀ ਚਾਰਨ ਵੀ ਜਾਂਦੇ। ਆਪ ਜੀ ਦੇ ਪੜ੍ਹਾਈ ਲਿਖਾਈ ਪਿੰਡ ਦੇ ਮਦਰੱਸੇ ਚ ਹੀ ਪੂਰੀ ਹੋਈ। ਉਸ ਮਦਰੱਸੇ ਚ ਆਪ ਜੀ ਦੇ ਪਿਤਾ ਜੀ ਸਖੀ ਮੋਹੰਮਦ ਦਰਵੇਸ਼ ਹੀ ਪੜਾਉਂਦੇ ਸਨ। ਵਾਰਸ ਵਾਂਗ ਬੁੱਲ੍ਹਾ ਵੀ ਘਰ ਦੀ ਪਿਆਰ ਤੋਂ ਸੱਖਣਾ ਹੀ ਰਿਹਾ ਅਗਰ ਕਿਸੇ ਨੇ ਬੁੱਲ੍ਹੇ ਨੂੰ ਸਮਝਿਆ ਤਾਂ ਉਹ ਉਸਦੀ ਭੈਣ ਨੇ ਸਮਝਿਆ। ਬੁੱਲ੍ਹੇ ਦੀ ਭੈਣ ਵੀ ਬੁੱਲ੍ਹੇ ਵਾਂਗ ਸੂਫੀ ਵਿਚਾਰਾਂ ਵਾਲੀ ਸੀ।
ਆਤਮਕ ਗਿਆਨ
ਮੁੱਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਬੁੱਲ੍ਹਾ ਕਸੂਰ ਆ ਗਿਆ। ਇਥੇ ਗੁਲਾਮ ਮੁਰਤਜ਼ਾ ਕੋਲੋਂ ਆਪ ਨੇ ਸਿੱਖਿਆ ਪ੍ਰਾਪਤ ਕੀਤੀ। ਉਸ ਸਮੇ ਗੁਲਾਮ ਮੁਰਤਜ਼ਾ ਫਾਰਸੀ ਤੇ ਅਰਬੀ ਦੇ ਬਹੁਤ ਵੱਡੇ ਵਿਦਵਾਨ ਸਨ। ਜਵਾਨੀ ਚ ਆਉਂਦੇ ਆਉਂਦੇ ਰੱਬ ਦੀ ਭਗਤੀ ਚ ਲੀਨ ਰਹਿਣ ਲੱਗੇ। ਇਸਤਰਾਂ ਫਿਰਦੇ ਫਿਰਦੇ ਇਕ ਵਾਰ ਗੁਰਦਾਸਪੁਰ ਬਟਾਲੇ ਵੱਲ ਚਲੇ ਗਏ। ਓਥੇ ਆਪ ਨੇ ਕਿਹਾ ਮੈ ਅੱਲਾ ਹਾਂ। ਅੱਲਾ ਮਤਲਬ ਕੱਚਾ। ਤਾਂ ਲੋਕ ਦਰਬਾਰ ਫਾਜ਼ਲਾ ਦੇ ਮੋਢੀ ਸ਼ੇਖ-ਫਾਜ਼ਿਲ-ਉੱਦ-ਦੀਨ ਕੋਲ ਲੈ ਗਏ। ਓਨਾ ਕਿਹਾ ਇਹ ਸੱਚ ਕਹਿੰਦਾ ਹੈ ਇਸਨੂੰ ਸ਼ਾਹ ਇਨਾਇਤ ਕੋਲ ਲੈ ਜਾਵੋ ਓਥੇ ਪੱਕ ਜਾਵੇਗਾ। ਬੁੱਲ੍ਹਾ ਬਟਾਲੇ ਤੋਂ ਲਹੌਰ ਆਪਣੇ ਮੁਰਸ਼ਦ ਸ਼ਾਹ ਇਨਾਇਤ ਨੂੰ ਮਿਲਣ ਲਈ ਚਲੇ ਗਿਆ। ਜਦੋ ਬੁੱਲ੍ਹਾ ਸ਼ਾਹ ਇਨਾਇਤ ਪਾਸ ਪੁੱਜਾ ਤਾਂ ਉਸ ਸਮੇ ਉਹ ਗੰਢਿਆ ਦੀ ਪਨੀਰੀ ਲਗਾ ਰਹੇ ਸਨ। ਬੁੱਲੇ ਨੂੰ ਦੇਖ ਬੋਲੇ ਹਾਂ ਵੀ ਜਵਾਨ ਕਿਵੇਂ ਆਉਣਾ ਹੋਇਆ। ਬੁੱਲ੍ਹਾ ਅਗੋ ਬੋਲਿਆ ਜੀ ਮੈ ਰੱਬ ਦਾ ਰਾਹ ਪੁੱਛਣ ਆਇਆ ਜੀ। ਰੱਬ ਨੂੰ ਕਿਵੇਂ ਪਾਈਦਾ ? ਸ਼ਾਹ ਇਨਾਇਤ ਨੇ ਅੱਗੋਂ ਇਕ ਪਾਸਿਓਂ ਪਨੀਰੀ ਪੱਟ ਕੇ ਦੂਜੇ ਪਾਸੇ ਲਾਉਂਦਿਆਂ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ,, ਇਧਰੋਂ ਪੁੱਟਣਾ ਤੇ ਓਧਰ ਲਾਉਣਾ। ਸ਼ਾਹ ਇਨਾਇਤ ਦੀ ਇਸ ਗੱਲ ਨੇ ਬੁੱਲ੍ਹੇ ਦੇ ਮੰਨ ਤੇ ਬਹੁਤ ਅਸਰ ਕੀਤਾ। ਓਥੇ ਹੀ ਸ਼ਾਹ ਇਨਾਇਤ ਦੇ ਚਰਨਾਂ ਚ ਡਿੱਗ ਗਿਆ।
0 Comments