Header Ads Widget

Responsive Advertisement

Ticker

6/recent/ticker-posts

ਹੜੱਪਾ ਕਾਲ ਦੇ ਲੋਕਾਂ ਦੇ ਮ੍ਰਿਤਕ ਸੰਸਕਾਰ ਕੀ ਸਨ ? INDIA GK AND LONG ANSWER QUESTION IN PUNJABI LANGUAGE , SANJEEV KUMAR JAROUT

ਪ੍ਰਸ਼ਨ- ਹੜੱਪਾ ਕਾਲ ਦੇ ਲੋਕਾਂ ਦੇ ਮ੍ਰਿਤਕ ਸੰਸਕਾਰ ਕੀ ਸਨ?

ਉੱਤਰ-  ਸਿੰਧ ਘਾਟੀ ਦੇ ਲੋਕ ਆਮ ਤੌਰ 'ਤੇ ਆਪਣੇ ਮੁਰਦਿਆਂ ਨੂੰ ਦਫ਼ਨਾ ਦਿੰਦੇ ਸਨ । ਕਬਰ ਵਿਚ ਮੁਰਦੇ ਦਾ ਸਿਰ ਉੱਤਰ ਵੱਲ ਅਤੇ ਪੈਰ ਦੱਖਣ ਵੱਲ ਕੀਤੇ ਜਾਂਦੇ ਸਨ । ਕਦੇ-ਕਦੇ ਮੁਰਦੇ ਨੂੰ ਖੁੱਲ੍ਹੀ ਥਾਂ 'ਤੇ ਪਸ਼ੂ-ਪੰਛੀਆਂ ਦੇ ਖਾਣ ਲਈ ਛੱਡ ਦਿੱਤਾ ਜਾਂਦਾ ਸੀ ਅਤੇ ਜਦੋਂ ਪਿੰਜਰ ਬਾਕੀ ਰਹਿ ਜਾਂਦਾ ਸੀ ਤਾਂ ਉਸ ਨੂੰ ਇਕ ਤਾਬੂਤ ਵਿਚ ਪਾ ਕੇ ਦਫ਼ਨਾ ਦਿੱਤਾ ਜਾਂਦਾ ਸੀ । ਉਸ ਸਮੇਂ ਮੁਰਦਿਆਂ ਦਾ ਸਸਕਾਰ ਕਰਨ ਦਾ ਰਿਵਾਜ ਵੀ ਪ੍ਰਚਲਿਤ ਸੀ । ਉਸ ਦੀ ਭਸਮ ਨੂੰ ਵੱਡੇ ਭਾਂਡੇ ਵਿਚ ਪਾ ਕੇ ਦਫ਼ਨਾ ਦਿੱਤਾ ਜਾਂਦਾ ਸੀ । ਮੁਰਦੇ ਦਾ ਅੰਤਿਮ ਸਸਕਾਰ ਭਾਵੇਂ ਕਿਸੇ ਢੰਗ ਨਾਲ ਵੀ ਕੀਤਾ ਜਾਂਦਾ ਸੀ ਪਰ ਉਸ ਦੇ ਨਾਲ ਜਾਂ ਉਸ ਦੇ ਪਿੰਜਰ ਜਾਂ ਭਸਮ ਦੇ ਨਾਲ ਕੁਝ ਭਾਂਡਿਆਂ, ਖਾਣ-ਪੀਣ ਅਤੇ ਕੁਝ ਹੋਰ ਜ਼ਰੂਰੀ ਵਸਤਾਂ ਨੂੰ ਵੀ ਦਬਾਇਆ ਜਾਂਦਾ ਸੀ । ਇਸ ਤੋਂ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਸਿੰਧ ਘਾਟੀ ਦੇ ਲੋਕ ਮੌਤ ਤੋਂ ਬਾਅਦ ਜੀਵਨ ਵਿਚ ਵਿਸ਼ਵਾਸ ਰੱਖਦੇ ਸਨ।



Post a Comment

0 Comments