ਜਫ਼ਰਨਾਮਾ ਕੀ ਹੈ , ਜ਼ਫ਼ਰਨਾਮੇ ਬਾਰੇ ਦੱਸੋ, ਜ਼ਫ਼ਰਨਾਮਾ 'ਤੇ ਇਕ ਨੋਟ ਲਿਖੋ INDIA GK AND LONG ANSWER QUESTION IN PUNJABI LANGUAGE , SANJEEV KUMAR JAROUT
ਜਫ਼ਰਨਾਮਾ ਕੀ ਹੈ ?
ਜਾਂ
ਜ਼ਫ਼ਰਨਾਮੇ ਬਾਰੇ ਦੱਸੋ।
ਜਾਂ
ਜ਼ਫ਼ਰਨਾਮਾ 'ਤੇ ਇਕ ਨੋਟ ਲਿਖੋ (Write a note on Zafarnama.)
ਉੱਤਰ-ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਹੈ । ਇਹ ਚਿੱਠੀ ਫ਼ਾਰਸੀ ਵਿਚ ਲਿਖੀ ਗਈ ਸੀ । ਇਸ ਨੂੰ ਗੁਰੂ ਜੀ ਨੇ ਦੀਨਾ ਕਾਂਗੜ (ਫ਼ਰੀਦਕੋਟ) ਨਾਂ ਦੇ ਸਥਾਨ ਤੋਂ ਲਿਖਿਆ ਸੀ ।
ਇਸ ਚਿੱਠੀ ਵਿਚ ਗੁਰੂ ਜੀ ਨੇ ਔਰੰਗਜ਼ੇਬ ਦੇ ਜੁਲਮਾਂ ਦਾ ਅਤੇ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਬੜੀ ਦਲੇਰੀ ਨਾਲ ਕੀਤਾ ਹੈ । ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ, ''ਐ ਔਰੰਗਜ਼ੇਬ ਤੂੰ ਝੂਠਾ ਦੀਨਦਾਰ ਬਣਿਆ ਫਿਰਦਾ ਹੈਂ, ਤੇਰੇ ਵਿਚ ਰਤਾ ਭਰ ਵੀ ਸੱਚਾਈ ਨਹੀਂ, ਤੈਨੂੰ ਖ਼ੁਦਾ ਅਤੇ ਮੁਹੰਮਦ ਵਿਚ ਕੋਈ ਯਕੀਨ ਨਹੀਂ ਹੈ ।
ਇਹ ਵੀ ਕੋਈ ਬਹਾਦਰੀ ਹੈ ਕਿ ਸਾਡੇ 40 ਭੁੱਖੇ ਸਿੰਘਾਂ ਉੱਤੇ ਤੇਰੀ ਲੱਖਾਂ ਦੀ ਗਿਣਤੀ ਵਿਚ ਫ਼ੌਜ ਹਮਲਾ ਕਰੇ । ਤੂੰ ਤੇ ਤੇਰੇ ਫ਼ੌਜੀ ਅਹਿਲਕਾਰ ਸਾਰੇ ਮੱਕਾਰ ਤੇ ਬੁਜ਼ਦਿਲ ਹਨ । ਤੁਸੀਂ ਝੂਠੇ ਅਤੇ ਧੋਖੇਬਾਜ਼ ਹੋ । ਬੇਸ਼ੱਕ ਤੁਸੀਂ ਰਾਜਿਆਂ ਦੇ ਰਾਜਾ ਅਤੇ ਪ੍ਰਸਿੱਧ ਸੈਨਾਪਤੀ ਹੋ, ਪਰ ਤੁਸੀਂ ਸੱਚੇ ਧਰਮ ਤੋਂ ਤਾਂ ਕੋਹਾਂ ਦੂਰ ਹੋ । ਤੁਹਾਡੇ ਬੁੱਲ੍ਹਾਂ 'ਤੇ ਕੁਝ ਹੋਰ ਹੈ ਤਾਂ ਦਿਲ ਵਿਚ ਕੁਝ ਹੋਰ ।"
ਗੁਰੂ ਜੀ ਦੀ ਇਸ ਚਿੱਠੀ ਦਾ ਔਰੰਗਜ਼ੇਬ ਦੇ ਮਨ 'ਤੇ ਬੜਾ ਡੂੰਘਾ ਅਸਰ ਪਿਆ । ਉਸ ਨੇ ਗੁਰੂ ਜੀ ਨਾਲ ਮੁਲਾਕਾਤ ਕਰਨ ਦਾ ਸੁਨੇਹਾ ਭੇਜਿਆ । ਪਰ ਗੁਰੂ ਗੋਬਿੰਦ ਸਿੰਘ ਜੀ ਹਾਲੇ ਰਸਤੇ ਵਿਚ ਹੀ ਸਨ ਕਿ ਔਰੰਗਜ਼ੇਬ ਇਸ ਦੁਨੀਆਂ ਤੋਂ ਚਲ ਵਸਿਆ।
0 Comments