Header Ads Widget

Responsive Advertisement

Ticker

6/recent/ticker-posts

Loveneesh Kumar Kataria Lalru mandi cyber cafe (ਲਵਨੀਸ਼ ਕੁਮਾਰ ਕਟਾਰੀਆ, ਲਾਲੜੂ ਮੰਡੀ )

ਲਵਨੀਸ਼ ਕੁਮਾਰ ਕਟਾਰੀਆ, ਲਾਲੜੂ ਮੰਡੀ (Lovenesh Cyber Cafe, Lalru )

ਲਵਨੀਸ਼ ਕੁਮਾਰ ਜੋ ਕਿ ਲਾਲੜੂ ਮੰਡੀ ਦੇ ਰਹਿਣ ਵਾਲੇ ਇਹਨਾਂ ਦਾ ਲਾਲੜੂ ਮੰਡੀ ਦੁਰਗਾ ਦੇਵੀ ਮੰਦਿਰ ਦੇ ਕੋਲ ਆਪਣਾ Cyber Cafe ਹੈ ਜੋ ਕਿ ਇਹਨਾਂ ਸਾਲ 2010 ਵਿੱਚ ਖੋਲਿਆ ਸੀ ਪਹਿਲਾਂ ਲਾਵਨੀਸ਼ ਬਈ ਜੀ ਮੋਬਾਈਲ ਦਾ ਕੰਮ ਵੀ ਕੀਤਾ ਸੀ ਜਦੋਂ ਉਹਨਾਂ  Cyber Cafe ਦਾ ਕੰਮ ਸ਼ੁਰੂ ਕੀਤਾ ਸੀ 2010 ਵਿੱਚ ਤਾਂ ਸਭ ਨੂੰ Computer ਚਲਾਉਣ ਦਾ ਬਹੁਤ ਚਾਅ ਹੁੰਦਾ ਸੀ ਉਸ ਸਮੇਂ Facebook ਦੀ ਵਰਤੋਂ ਕਰਨੀ ਸਾਡੇ ਇੱਥੇ ਸ਼ੁਰੂ ਹੋਈ ਸੀ। ਇਹਨਾਂ ਨੇ ਚੰਡੀਗੜ੍ਹ ਤੋਂ ਵੈੱਬ ਡਿਜਾਇਨਿੰਗ ਸਿੱਖੀ ਸੀ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ। ਹੁਣ ਲਾਲੜੂ ਇਲਾਕੇ ਵਿੱਚ ਲਵਨੀਸ਼ ਬਈ ਜੀ ਨੂੰ ਬਹੁਤ ਸਾਰੇ ਲੋਕੀ Cyber Cafe ਕਾਰਨ ਜਾਣਦੇ ਹਨ ਕਿਉਂਕਿ ਲਾਲੜੂ ਮੰਡੀ ਵਿੱਚ ਕਾਫੀ ਪੁਰਾਣਾ Cyber Cafe ਹੈ.ਇਹਨਾਂ ਦੇ  Cafe ਖੋਲਣ ਦਾ ਸਵੇਰੇ 09.00 ਦੇ ਲਗਭਗ ਹੁੰਦਾ ਹੈ ਤੇ ਸ਼ਾਮ ਨੂੰ shutter ਗਿਰਾਉਣ ਦਾ 09.00 ਦੇ ਕਰੀਬ ਹੁੰਦਾ ਹੈ ਇੱਥੇ online form ਭਰਨ , print out, color print , scanning , money transfer ਆਦਿ ਕੰਮ ਕੀਤੇ ਜਾਂਦੇ ਹਨ।  



ਮੇਰੇ ਤੋਂ ਪਹਿਲਾਂ ਹੀ, Loveneesh Cyber Cafe, Lalru ਵਿੱਚ ਮਿੰਟੂ(ਲਾਲੜੂ ਮੰਡੀ) ਬਈ ਜੀ ਲਵਨੀਸ਼ ਬਈ ਜੀ ਨਾਲ part time ਕੰਮ ਕਰਦੇ ਸੀ। ਮੈਂ ਸ਼ੁਰੂ ਤੋਂ ਲਾਲੜੂ ਵਿੱਚ ਹੀ ਰਿਹਾ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ 2011 ਵਿੱਚ ਬਾਹਰਵੀਂ ਜਮਾਤ ਪਾਸ ਕਰਨ ਤੋਂ ਬਾਅਦ 2012 ਤੋਂ 2014 ਤੱਕ ਲਾਲੜੂ ਸਰਕਾਰੀ iti ਵਿੱਚ ਪੜ੍ਹਾਈ ਪਾਸ ਕਰਨ ਤੋਂ ਬਾਅਦ ਕੋਈ ਕੰਮ ਨਾ ਮਿਲਣ ਕਾਰਨ ਲਾਲੜੂ ਵਿੱਚ ਹੀ ਵੱਖ ਵੱਖ ਥਾਵਾਂ ਤੇ ਕਬਾੜ(scrap) ਦਾ ਕੰਮ ਕਰਦਾ ਰਿਹਾ ਆਪਣੇ ਪਿੰਡ ਵਾਲੇ ਕਬਾੜ ਦਾ ਕੰਮ ਕਰਨ ਵਾਲਿਆਂ ਨਾਲ ਤੇ 2016 ਤੋਂ 2017 ਦੇ ਵਿੱਚ 9 ਮਹੀਨੇ ਲਾਲੜੂ ਦੇ ਨੇਡ਼ੇ ਪੈਂਦੀ Nutricia Danone, Sarsini ਕੰਪਨੀ ਦੇ maintenance Department ਦੇ Refrigeration Department ਵਿੱਚ helper ਦਾ ਕੰਮ ਕੀਤਾ ਪਰ ਜਦੋਂ ਕੰਪਨੀ ਵਿੱਚ ਕੰਮ ਘੱਟ ਗਿਆ ਤਾਂ ਸਾਡੇ ਤਿੰਨ ਹੈਲਪਰਾਂ ਵਿਚੋਂ ਸਿਰਫ ਇੱਕ ਨੂੰ ਕੰਪਨੀ ਰੱਖ ਸਕਦੀ ਸੀ ਤਾਂ ਸਾਡੇ ਸਾਰੇ Operator ਬਹੁਤ ਚੰਗੇ ਇੰਨਸਾਨ ਨੇ ਉਹਨਾਂ ਨੇ ਸਾਨੂੰ ਆਖਿਆ ਕਿ ਤੁਸੀਂ ਕੁੱਝ ਦਿਨ ਠੇਕੇਦਾਰ ਕੋਲ ਕੰਮ ਕਰ ਲਓ ਫਿਰ ਜਦੋਂ ਹਾਲਾਤ ਠੀਕ ਹੋ ਜਾਣਗੇ ਤਾਂ ਅਸੀਂ ਫਿਰ ਤੋਂ ਤੁਹਾਨੂੰ ਬੁਲਾ ਲਵਾਂਗੇ ਇੱਥੇ ਹੀ ਪਰ ਅਸੀਂ ਦੋਵੇਂ ਉਥੇ ਠੇਕੇਦਾਰ ਕੋਲ ਕੰਮ ਨਾ ਕਰ ਸਕੇ ਤੇ ਹਟ ਗਏ ਸੀ ਤੇ ਇੱਕ helper ਜੋ ਸਾਡੇ ਚੋਂ ਸਭ ਤੋਂ ਪਹਿਲਾਂ ਉਥੇ ਕੰਮ ਕਰਦਾ ਸੀ ਉਹ ਉਥੇ ਹੀ ਕੰਮ ਕਰਦਾ ਹੁਣ ਵੀ।ਇਸ ਤੋਂ ਬਾਅਦ ਫਿਰ ਮੈਂ ਕਬਾੜ ਦਾ ਕੰਮ ਕਰਦਾ ਰਿਹਾ ਲਾਲੜੂ ਇਲਾਕੇ ਵਿੱਚ ਹੀ , ਫ਼ਰਵਰੀ 2018 ਵਿੱਚ ਇੱਕ ਦਿਨ ਮੈਂ ਲਾਲੜੂ vinay Cyber Cafe, Lalru ਵਿੱਚ ਕਿਸੇ ਨਾਲ ਕੰਮ ਗਿਆ ਸੀ ਤਾਂ ਉੱਥੇ ਜਤਿੰਦਰ ਬਈ ਜੀ (ਜਿਹਨਾਂ ਦਾ Vinay Cyber Cafe ,Lalru ਹੈ) ਦਾ ਨੰਬਰ ਲਿਖਿਆ ਹੋਇਆ ਸੀ ਜੋ ਕਿ ਮੈਂ ਨੋਟ ਕਰ ਲਿਆ ਸੀ ਕਿਉਂਕਿ ਮੈਂ ਉਹਨਾਂ ਨੂੰ ਉਸ ਵੇਲੇ ਕੰਮ ਤੇ ਲੱਗਣ ਲਈ ਪੁੱਛਣ ਤੋਂ ਡਰ ਰਿਹਾ ਸੀ ਫਿਰ ਮੈਂ ਘਰ ਆ ਗਿਆ ਤੇ ਕਰੀਬ ਇੱਕ ਹਫ਼ਤੇ ਬਾਅਦ ਜਤਿੰਦਰ ਬਈ ਜੀ ਕੋਲ ਡਰਦੇ ਹੋਈਏ ਫੋਨ ਕੀਤਾ ਕਿ ਮੈਨੂੰ ਕੰਮ ਮਿਲ ਸਕਦਾ ਤਾਂ ਬਈ ਜੀ ਨੇ ਮੈਨੂੰ ਆਖਿਆ ਕਿ ਹੁਣ ਤਾਂ ਮੈਂ ਮੁੰਡਾ ਰੱਖ ਲਿਆ ਹੈ ਤੂੰ ਅਗਲੇ ਮਹੀਨੇ ਪਤਾ ਕਰਿਓ ਤਾਂ ਮੈਂ ਮਾਰਚ ਦੇ ਸ਼ੁਰੂ ਵਿੱਚ ਹੀ ਜਤਿੰਦਰ ਬਈ ਜੀ ਕੋਲ ਫੋਨ ਕੀਤਾ ਤੇ ਬਈ ਜੀ ਨੇ ਆਖਿਆ ਕਿ ਆ ਜਾਇਓ ਤਾਂ 5, ਮਾਰਚ 2018 ਨੂੰ ਮੈਂ ਗਿਆ ਤਾਂ ਜਤਿੰਦਰ ਬਈ ਜੀ ਨੇ ਪੁੱਛਿਆ ਕਿ ਕਿਹੜਾ ਪਿੰਡ ਆ ਤੇ ਮੇਰਾ ਜਵਾਬ ਸੁਣ ਕੇ ਆਖਿਆ ਇੰਨੀ ਦੂਰ ਤੋਂ ਕਿਵੇਂ ਹਰ ਰੋਜ਼ ਆਇਆ ਕਰੇਗਾ ਤਾਂ ਮੈਂ ਕਿਹਾ ਕਿ ਮੇਰੇ ਕੋਲ ਸਾਈਕਲ ਹੈ ਤਾਂ ਜਤਿੰਦਰ ਬਈ ਜੀ ਨੇ ਕਿਹਾ ਕਿ ਮੇਰੇ ਕੋਲ ਤਾਂ ਹਲੇ ਮੁੰਡਾ ਹੈਗਾ, ਆਜਾ ਮੇਰੇ ਨਾਲ ਤੈਨੂੰ ਦੂਜੀ ਦੁਕਾਨ(Loveneesh Cyber Cafe) ਦੇ ਰਖਾ ਦਿੰਦਾ ਹਾਂ ਤਾਂ ਬਈ ਜੀ ਨੇ ਮੈਨੂੰ ਇੱਥੇ ਕੰਮ ਦਿਲਵਾਈਆ ਇਸ ਤਰ੍ਹਾਂ ਮੈਂ ਅੱਜ ਵੀ ਇੱਥੇ ਹੀ ਕੰਮ ਕਰਦਾ ਹਾਂ ਉਂਝ ਤਾਂ ਮੈਂ ਕਿਸਮਤ ਵਿੱਚ ਯਕੀਨ ਨਹੀਂ ਰੱਖਦਾ ਪਰ ਹਰ ਥਾਂ ਜਿੱਥੇ ਵੀ ਮੈਂ ਕੰਮ ਕਰਦਾ ਉਥੇ ਮੈਨੂੰ ਬਹੁਤ ਚੰਗੇ ਇੰਨਸਾਨ ਮਿਲਦੇ ਆ, ਇਸੇ ਤਰ੍ਹਾਂ ਲਵਨੀਸ਼ ਬਈ ਜੀ ਨੇ ਮੈਂ ਪਿੱਛਲੇ ਦੋ ਸਾਲ ਤੋਂ ਉਹਨਾਂ ਨਾਲ ਕੰਮ ਕਰ ਰਿਹਾ, ਬਹੁਤ ਕੁਝ ਉਹਨਾਂ ਦੇ ਸੁਭਾਅ ਬਾਰੇ ਜਾਣ ਗਿਆ ਜੋ ਕਿ ਪ੍ਰਸੰਸ਼ਾ ਯੋਗ ਆ । ਕਈ ਵਾਰ ਜਦੋਂ ਅਸੀਂ ਦੁਕਾਨ ਤੇ ਕੰਮ ਕਰਦੇ ਹੁੰਦੇ ਆ ਤਾਂ ਜੇਕਰ ਕੋਈ ਗਰੀਬ ਇੰਨਸਾਨ ਆ ਜਾਵੇ ਤਾਂ ਕਈ ਵਾਰ ਬਈ ਜੀ ਉਹਨਾਂ ਤੇ ਦਇਆ ਕਰਕੇ ਪੈਸੇ ਨਹੀਂ ਲੈਂਦੇ ਇਹ ਗੱਲ ਮੈਂ ਆਪ ਹੀ ਨੋਟ ਕੀਤੀ ਆ ਕਿ ਇਕ ਬਜ਼ੁਰਗ ਔਰਤ ਮੈਂ ਕਈ ਵਾਰ ਵੇਖ ਲਿਆ ਉਹ ਫੋਟੋ copy ਕਰਾਉਂਦੀ ਆ ਪਰ ਹਰ ਵਾਰ ਆਖਦੀ ਆ ਕਿ ਪੈਸੇ ਘੱਟ ਆ ਤਾਂ ਅੱਗੇ ਤੋਂ ਬਈ ਜੀ ਵੀ ਹਰ ਵਾਰ ਆਹੀ ਆਖਦੇ ਆ ਕਿ ਅਗਲੀ ਵਾਰ ਦੇ ਦਿਓ ਜਦੋਂ ਕਿ ਬਈ ਜੀ ਵੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਆ ਅਗਲੀ ਵਾਰ ਕੋਈ ਕਿਸਮਤ ਵਾਲਾ ਗ੍ਰਾਹਕ ਹੀ ਪੈਸੇ ਦੇਕੇ ਜਾਂਦਾ ਇਸੇ ਤਰ੍ਹਾਂ ਹੀ ਕਈ ਵਾਰ ਵੇਖਿਆ ਮੈਂ। ਲਵਨੀਸ਼ ਬਈ ਜੀ ਹਮੇਸ਼ਾਂ ਸਾਨੂੰ ਆਹ ਆਖਦੇ ਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ help ਦੀ ਜਰੂਰਤ ਆ ਮੈਨੂੰ ਦੱਸੋ ਤੇ ਸਾਡੇ ਨਾਲ ਭਾਈਆਂ ਦੀ ਤਰ੍ਹਾਂ ਵਰਤਾਂ ਕਰਦੇ ਹਨ ਅਸੀਂ ਸਾਰੇ ਇੱਕੋ ਤਰ੍ਹਾਂ ਹੀ ਕੰਮ ਕਰਦੇ ਹਾਂ ਤਿੰਨ Computer ਆ Cafe ਵਿੱਚ ਤੇ ਅਸੀਂ ਤਿੰਨੋਂ ਕਿਸੇ ਵੀ Computer ਤੇ ਬੈਠਕੇ ਕੰਮ ਕਰ ਸਕਦੇ ਹਾਂ ਜੇਕਰ ਅਸੀਂ ਕੰਮ ਕਰ ਰਹੇ ਹੁੰਦੇ ਆ ਤਾਂ ਫੋਟੋ copy ਕਰਨ ਲਈ ਬਈ ਜੀ ਉੱਠ ਕੇ ਦੂਰ ਜਾਣਾ ਪੈਂਦਾ ਪਰ ਬਈ ਜੀ ਫਿਰ ਵੀ ਫੋਟੋ copy ਕਰਦੇ ਨੇ ਤੇ ਕਦੇ ਸਾਡੇ ਨਾਲ ਮਾਲਿਕ ਤੇ ਨੌਕਰ ਵਾਲਾ ਭੇਦਭਾਵ ਨਹੀਂ ਰੱਖਿਆ ਤੇ ਕਈ ਵਾਰੀ ਤਾਂ ਇਦਾਂ ਵੀ ਹੁੰਦਾ ਕਿ ਜਿਸ ਬਰਤਨ ਚ ਉਹ ਆਪ ਖਾ ਰਹੇ ਹੁੰਦੇ ਉਹੀ ਸਾਡੇ ਅੱਗੇ ਕਰ ਦਿੰਦੇ ਸੀ ਖਾਣ ਲਈ ਕਿ ਤੁਸੀਂ ਵੀ ਖਾ ਲਓ। ਇੱਥੇ ਇਹ ਵੀ ਦੱਸਣ ਯੋਗ ਆ ਕਿ ਬਈ ਜੀ ਸਾਡੇ ਤੇ ਇਨ੍ਹਾਂ ਵਿਸ਼ਵਾਸ ਕਰਦੇ ਆ ਕਿ ਜਦੋਂ ਬਈ ਜੀ ਨਹੀਂ ਹੁੰਦੇ ਉਸ ਵੇਲੇ ਅਸੀਂ ਹੀ ਪੈਸੇ ਦਾ ਸਾਰਾ ਲੈਣ ਦੇਣ ਕਰਦੇ ਹਾਂ ਤੇ ਬਈ ਜੀ ਨੇ ਸਾਨੂੰ ਕਦੇ ਵੀ ਪੈਸੇ ਬਾਰੇ ਕਦੇ ਵੀ ਕੁੱਝ ਨੀ ਕਿਹਾ ਬੇਸ਼ਕ ਅਸੀਂ ਕਈ ਵਾਰ ਪੈਸੇ ਗਲਤ ਵੀ ਗਿਣਤੀ ਕਰ ਦਿੰਦੇ ਸੀ, ਕਈ ਵਾਰ ਮੈਂ ਇਕੱਲਾ ਵੀ ਗੱਲੇ(ਜਿਸ ਵਿੱਚ ਪੈਸੇ ਰੱਖਦੇ ਆ ਦੁਕਾਨ ਤੇ) ਤੇ ਬੈਠਦਾ ਪਰ ਬਈ ਜੀ ਨੇ ਕਦੇ ਵੀ ਮੈਨੂੰ ਕੁੱਝ ਨਹੀਂ ਪੈਸੇ ਕਰਕੇ ਆਖਿਆ । ਇਸੇ ਲਈ ਮੈਂ ਅੱਗੇ ਵੀ ਲਵਨੀਸ਼ ਬਈ ਜੀ ਨਾਲ ਹੀ ਕੰਮ ਕਰਨਾ ਚਾਹੁੰਦਾ ਹਾਂ ।
ਮੇਰੇ ਲੱਗਣ ਤੋਂ ਬਾਅਦ ਹੋਰ ਵੀ ਕਈ ਮੁੰਡੇ ਮੇਰੇ ਨਾਲ ਕੰਮ ਕਰਦੇ ਰਹੇ ਜਿਹਨਾਂ ਚ dimpal munjal bai ਜੀ ਉਹ ਮੇਰੇ ਤੋਂ ਇੱਕ ਦਿਨ ਬਾਅਦ ਹੀ ਲੱਗੇ ਸੀ ਤੇ ਉਹਨਾਂ ਨੇ ਮੇਰੇ ਨਾਲ ਇੱਥੇ ਇੱਕ ਸਾਲ ਕੰਮ ਕੀਤਾ ਫਿਰ monu popli bai ਜੀ ਨੇ ਵੀ 6 ਮਹੀਨੇ ਕੰਮ ਕੀਤਾ ਮੇਰੇ ਨਾਲ ,ਫਿਰ sandeep bai ji ਨੇ(ਲਾਲੜੂ) ਨੇ ਵੀ ਕੁੱਝ ਕੁ ਦਿਨ ਕੰਮ ਕੀਤਾ ,ਫਿਰ sukhdeep bai ji (dehar) ਨੇ ਵੀ ਇੱਕ ਮਹੀਨਾ ਮੇਰੇ ਨਾਲ ਕੰਮ ਕੀਤਾ ,ਫਿਰ ਮੋਨੂੰ ਪੋਪਲੀ ਬਈ ਜੀ ਦੁਬਾਰੇ ਆ ਗਏ ਸੀ ਕੁੱਝ ਮਹੀਨੇ ਲਈ ਤੇ ਉਸ ਤੋਂ ਬਾਅਦ ਗੁਰਪ੍ਰੀਤ ਬਈ ਜੀ (ਲਾਲੜੂ) ਨੇ ਵੀ 6 ਮਹੀਨੇ ਕੰਮ ਕੀਤਾ ਮੇਰੇ ਨਾਲ ਤੇ ਹੁਣ ਮੈਂ ਰਿਤੇਸ਼ ਬਈ ਜੀ ਨਾਲ ਕੰਮ ਕਰਦਾ ਹਾਂ ਜੋ ਕਿ ਇੱਥੇ ਮੇਰੇ ਤੋਂ 4 ਤੋਂ 5 ਸਾਲ ਪਹਿਲਾਂ ਕੰਮ ਕਰਦੇ ਸੀ ਤੇ ਹੁਣ ਬਈ ਜੀ ਨੇ ਉਹਨਾਂ ਨੂੰ ਵਾਪਿਸ ਬੁਲਾ ਲਿਆ ਹੈ ਤੇ ਹੁਣ ਅਸੀਂ ਇੱਕ ਹੋਰ ਸੰਦੀਪ ਬਈ ਜੀ(ਟਿਵਾਣਾ) ਨਾਮ ਦਾ ਮੁੰਡਾ ਸਾਡੇ ਨਾਲ ਕੰਮ ਕਰਦਾ ਹੈ ਜੋ ਕਿ ਸਾਡੇ ਚ ਸਭ ਤੋਂ ਜਿਆਦਾ  Educated ਹੈ।  Sandeep Kumar ਬਈ ਜੀ ਨੇ Graduation ਪਾਸ ਕੀਤੀ ਆ ਤੇ ਹੁਣ Post Graduation ਕਰ ਰਿਹਾ L.P.U. ਜਲੰਧਰ ਤੋਂ।


Tejas Cyber Cafe ,Zirakpur 

ਦਿਸੰਬਰ 2019 ਦੇ ਮਹੀਨੇ ਦੇ ਅਖੀਰ ਚ ਲਵਨੀਸ਼ ਬਈ ਜੀ ਨੇ ਜੀਰਕਪੁਰ ਵੀ cyber cafe ਖੋਲਣ ਦੀ ਗੱਲ ਕੀਤੀ ਅਤੇ ਜਨਵਰੀ ਚ ਜੀਰਕਪੁਰ ਦੁਕਾਨ ਕਿਰਾਏ ਤੇ ਲੈ ਲਈ ਅਤੇ ਉਥੇ ਜੋ ਵੀ ਦੁਕਾਨ ਦੇ ਰੰਗ-ਰੋਗਨ  ਅਤੇ ਹੋਰ ਛੋਟੇ ਕੰਮ ਕੀਤੇ ਗਏ ਫਿਰ 23 ਫਰਵਰੀ 2020(Last Sunday ), ਨੂੰ ,ਅੰਕਲ (ਲਵਨੀਸ਼ ਬਈ ਜੀ ਦੇ ਪਾਪਾ ਜੀ ),ਲਵਨੀਸ਼ ਬਈ ਜੀ ,ਮੈਂ ਅਤੇ ਦਿਸੂ ਬਈ ਦੁਕਾਨ ਦੀ ਸਾਫ ਸਫਾਈ ਲਈ ਗਏ ਤੇ ਉਥੇ ਅਸੀਂ ਸਾਰੀਆਂ ਨੇ ਮਿਲ ਕੇ ਤਿੰਨ ਤੋਂ ਚਾਰ ਘੰਟੇ ਚ ਦੁਕਾਨ ਦੀ ਚੰਗੀ ਤਰ੍ਹਾਂ ਸਫਾਈ ਕਰ ਦਿੱਤੀ ਅਤੇ 24 ਫਰਵਰੀ 2020 ਨੂੰ Cyber Cafe ਦਾ ਮਹੂਰਤ ਕੀਤਾ ਗਿਆ ਤੇ 25 ਫਰਵਰੀ 2020 ਨੂੰ ਬਾਕੀ ਦੇ ਰਹਿੰਦੇ ਕੰਮ ਪੂਰੇ ਕੀਤੇ ਗਏ ਤੇ ਹੁਣ ਲਵਨੀਸ਼ ਬਈ ਜੀ ਹਰ ਰੋਜ਼ ਹੀ Zirakpur, Cafe ਚ ਜਾਂਦੇ ਆ ।ਪਰ 23 ਮਾਰਚ ਨੂੰ Lockdown  ਕਾਰਨ Cafe ਵੀ June  2020 ਤਕ ਬੰਦ ਰੱਖਣਾ ਪਿਆ ਫਿਰ june ਦੇ ਅਖੀਰ ਚ Cafe ਤੇ ਜਾਣਾ ਅਸੀਂ ਸ਼ੁਰੂ ਕੀਤਾ ਪਰ ਓਥੇ ਹੁਣ ਰਿਤੇਸ਼ ਬਈ  ਜੀ ਹਰ ਰੋਜ ਜਾਂਦੇ ਆ ਦੋ ਮਹੀਨੇ ਬੰਦ ਰਹਿਣ ਦਾ ਵੀ ਕਿਰਾਇਆ ਵੀ ਦੇਣਾ ਪਿਆ ਸੀ। 



Loveneesh Kumar Kataria Lalru mandi (ਲਵਨੀਸ਼ ਕੁਮਾਰ ਕਟਾਰੀਆ, ਲਾਲੜੂ ਮੰਡੀ )


Loveneesh Kumar Kataria Lalru mandi (ਲਵਨੀਸ਼ ਕੁਮਾਰ ਕਟਾਰੀਆ, ਲਾਲੜੂ ਮੰਡੀ )


Loveneesh Kumar Kataria Lalru mandi (ਲਵਨੀਸ਼ ਕੁਮਾਰ ਕਟਾਰੀਆ, ਲਾਲੜੂ ਮੰਡੀ )


Loveneesh Kumar Kataria Lalru mandi (ਲਵਨੀਸ਼ ਕੁਮਾਰ ਕਟਾਰੀਆ, ਲਾਲੜੂ ਮੰਡੀ ) our old website or a blog by Sagar Kumar Lalru Village









Post a Comment

0 Comments