ਇਸ ਦੁਨੀਆਂ ਦਾ ਹਰ ਇਨਸਾਨ 2020 ਨੂੰ ਆਪਣੇ ਲਈ ਬੁਰਾ (ਮਾੜਾ )ਸਾਲ ਹੀ ਮਨਾ ਰਿਹਾ ਕਿਉਂਕਿ ਬਹੁਤੇ ਇਨਸਾਨਾਂ ਦੀ ਨੌਕਰੀਆਂ ਚਲੀਆਂ ਗਈਆਂ ਤੇ ਬਹੁਤੇ ਇਨਸਾਨਾਂ ਨੂੰ ਵਪਾਰ ਚ ਘਾਟੇ ਵੀ ਪਏ। ਉਂਝ ਮੈਂ ਸਭ ਦਾ ਤਾਂ ਨਹੀਂ ਦੱਸ ਸਕਦਾ ਪਰ ਮੇਰੇ ਲਈ 2020 ਚੰਗਾ ਰਿਹਾ ਇਹ ਆਖ ਸਕਦਾ ਕਿਉਂਕਿ ਇਸ ਸਾਲ ਨੇ ਮੈਨੂੰ ਕਈ ਚੰਗੇ ਇਨਸਾਨਾਂ ਨਾਲ ਮਿਲਾਇਆ ਹੈ ਜਿਹਨਾਂ ਵਿਚੋਂ ਤਿੰਨ ਇਨਸਾਨਾਂ ਬਾਰੇ ਤਾਂ ਮੈਂ ਆਪਣੇ ਇਸ ਹੇਠਾਂ ਵਾਲੇ ਪੋਸਟ ਚ ਦੱਸ ਚੁਕੀਆਂ ਹਾਂ ਜਿਸ ਨੂੰ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਵੇਖ ਸਕਦੇ ਹੋ
Some goodwill person in Lalru(mohali), punjab India
ਇੱਕ ਹੋਰ ਇਨਸਾਨ ਨੂੰ 2020 ਨੇ ਹੀ ਮੈਨੂੰ ਮਿਲਾਇਆ ਜਿਹਨਾਂ ਕਰਕੇ ਮੈਂ ਦੁਨੀਆਂ ਆਪਣੇ ਤਰੀਕੇ ਨਾਲ ਵੇਖ ਸਕਿਆ ਤੇ ਇਹ ਮੇਰੀ ਪੋਸਟ ਉਸ ਮੇਰੇ ਬਈ ਲਈ ਹੀ ਆ -
ਲੱਗਭਗ ਪਿਛਲੇ ਤਿੰਨ ਸਾਲ ਤੋਂ ਮੈਂ Loveneesh Cyber Cafe, Lalru Mandi(Punjab)India ਵਿੱਚ ਕੰਮ ਕਰਦਾ ਇੱਥੇ ਮੇਰੇ ਨਾਲ ਕਈ ਮੁੰਡਿਆਂ ਨੇ ਕੰਮ ਕੀਤਾ ਸਾਰੇ ਬਹੁਤ ਹੀ ਚੰਗੇ ਸੀ ਮੇਰੇ ਨਾਲ ਤੇ ਹੁਣ ਵੀ ਮੇਰੇ ਨਾਲ ਸਾਰੀਆਂ ਦੀ ਬਹੁਤ ਹੀ ਚੰਗੀ ਦੋਸਤੀ ਆ ਪਰ ਇਹਨਾਂ ਚ ਸੰਦੀਪ ਬਈ ਜੀ ਦਾ ਸੁਭਾਅ ਤੇ ਵਰਤਾਅ ਮੈਨੂੰ ਬਹੁਤ ਹੀ ਚੰਗਾ ਲੱਗਾ ਕਿਉਂਕਿ ਉਹ ਜੋ ਇੱਕ ਸੁਲਝਿਆ ਹੋਈਆਂ ਇਨਸਾਨ ਹੁੰਦਾਂ ਉਹ ਨੇ , ਤੇ ਓਹੀ ਮੇਰੀ ਜਿੰਦਗੀ ਚ ਸਭ ਤੋਂ ਜਿਆਦਾ ਪੜ੍ਹੇ ਹੋਏ ਇਨਸਾਨ ਨੇ ਜਿਹਨਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਬੇਸ਼ੱਕ ਸੰਦੀਪ ਬਈ General Cast ਤੋਂ ਆ ਤੇ ਮੈਂ SC Cast ਤੋਂ ਪਰ ਉਸ ਨੇ ਕਦੇ ਵੀ ਕੋਈ ਫਰਕ ਨੀ ਰੱਖਿਆ ਤੇ ਹਮੇਸ਼ਾ ਰਿਸਪੈਕਟ ਨਾਲ ਹੀ ਬੋਲਦਾ ਸੀ ਸਾਰਿਆਂ ਨਾਲ ਜਦੋਂ ਵੀ ਦੁਕਾਨ ਤੇ ਕੁੱਝ ਵੀ ਖਾਣਾ ਹੁੰਦਾ ਸੀ ਇੱਕੋ ਥਾਂ ਤੇ ਹੀ ਖਾ ਲੈਂਦੇ ਸੀ ਬੇਸ਼ੱਕ ਸੰਦੀਪ ਬਈ ਪੰਡਿਤ ਆ ਪਰ ਮੇਰੇ ਨਾਲ ਕਦੇ ਵੀ ਜਾਤ ਜਾਂ ਉਂਚ ਨੀਚ ਵਾਲਾ ਕੋਈ ਫਰਕ ਨੀ ਰੱਖਿਆ।
ਜੇਕਰ ਮੈਂ ਦਿਲ ਤੋਂ ਦੱਸਾਂ ਤਾਂ ਮੇਰੀ ਜਿੰਦਗੀ ਇਹੀ ਦੋ ਪੰਡਿਤ ਨੇ ਜਿਹਨਾਂ ਦੀ ਮੈਂ ਦਿਲ ਤੋਂ ਰਿਸਪੈਕਟ ਕਰਦਾ ਇੱਕ ਨੀਰਜ ਕੁਮਾਰ ਸ਼ਰਮਾ (ਮੇਰਾ ਸਕੂਲ ਦੋਸਤ )jarout ਤੋਂ ਤੇ ਦੂਜਾ ਸੰਦੀਪ ਕੁਮਾਰ(My Colleague) ਟਿਵਾਣੇ ਤੋਂ I
ਪਰ ਹੁਣ ਇੱਕ ਸਮੱਸਿਆ ਹੋਰ ਹੋ ਗਈ ਕਿ ਮੈਂ ਆਪਣੇ ਵਿਆਹ ਚ ਫੇਰੇ ਕਿਹੜੇ ਪੰਡਿਤ ਤੋਂ ਕਰਾਵਾਂ ਨੀਰਜ ਪੰਡਿਤ ਜਾਂ ਸੰਦੀਪ ਪੰਡਿਤ ,ਇੱਕ ਤੋਂ ਕਰਾਈਏ ਦੂਜਾ ਨਾਰਾਜ ਤੇ ਦੂਜੇ ਤੋਂ ਕਰਾਈਏ ਪਹਿਲਾ ਨਾਰਾਜ।
ਸੰਦੀਪ ਬਈ ਜੇਕਰ ਮੇਰੇ ਕੋਲੋਂ ਕੁੱਝ ਗ਼ਲਤ ਲਿਖ ਹੋ ਗਿਆ ਹੋਵੇ ਜਾਂ ਕੁੱਝ ਤੁਹਾਨੂੰ ਚੰਗਾ ਨਾ ਲਗੇ ਤਾਂ ਮੈਂ ਪਨਿਸ਼ਮੈਂਟ ਦਾ ਹੱਕਦਾਰ ਆ
ਸੰਜੀਵ ਕੁਮਾਰ ਜੜੋਤ

0 Comments